- 1 ਪਰਮੇਸ਼ੁਰ ਨੇ ਜਿਨ ਪਿੱਛਲਿਆਂ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਨਾਲ ਕਈਆਂ ਹਿੱਸਿਆਂ ਵਿੱਚ ਅਤੇ ਕਈ ਤਰਾਂ ਨਾਲ ਗੱਲ ਕੀਤੀ ਸੀ।
- 2 ਇਨ੍ਹਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤ੍ਰ ਦੇ ਰਾਹੀਂ ਗੱਲ ਕੀਤੀ ਜਿਹ ਨੂੰ ਉਹ ਨੇ ਸਭਨਾਂ ਵਸਤਾਂ ਦਾ ਵਾਰਸ ਬਣਾਇਆ ਅਤੇ ਓਸੇ ਦੇ ਵਸੀਲੇ ਉਹ ਨੇ ਜਹਾਨ ਵੀ ਰਚੇ।
- 3 ਉਹ ਉਸ ਦੇ ਤੇਜ ਦਾ ਪਿਰਤਬਿੰਬ ਅਤੇ ਉਸ ਦੀ ਜ਼ਾਤ ਦਾ ਨਕਸ਼ ਹੋ ਕੇ ਆਪਣੇ ਸਮਰੱਥਾ ਦੇ ਬਚਨ ਨਾਲ ਸਭਨਾਂ ਵਸਤਾਂ ਨੂੰ ਸਮ੍ਹਾਲ ਕੇ ਅਰ ਪਾਪਾਂ ਨੂੰ ਸਾਫ਼ ਕਰ ਕੇ ਪਰਮ ਧਾਮ ਵਿੱਚ ਸ੍ਰੀ ਵਾਹਗੁਰੂ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ।
- 4 ਉਹ ਦੂਤਾਂ ਨਾਲੋਂ ਇੰਨਾਕੁ ਉੱਤਮ ਹੋਇਆ ਜਿੰਨਾਕੁ ਉਹ ਨੇ ਉਨ੍ਹਾਂ ਨਾਲੋਂ ਵਿਰਸੇ ਵਿੱਚ ਉੱਤਮ ਨਾਮ ਪਾਇਆ।
- 5 ਕਿਉਂ ਜੋ ਦੂਤਾਂ ਵਿੱਚੋਂ ਪਰਮੇਸ਼ੁਰ ਨੇ ਕਿਹ ਨੂੰ ਕਦੇ ਆਖਿਆ,- ਤੂੰ ਮੇਰਾ ਪੁੱਤ੍ਰ ਹੈਂ, ਮੈਂ ਅੱਜ ਤੈਨੂੰ ਜਨਮ ਦੁਆਇਆ ਹੈ ? ਅਤੇ ਫੇਰ ਏਹ,-ਮੈਂ ਉਹ ਦਾ ਪਿਤਾ ਹੋਵਾਂਗਾ, ਅਤੇ ਉਹ ਮੇਰਾ ਪੁੱਤ੍ਰ ਹੋਵੇਗਾ।
- 6 ਅਤੇ ਜਦ ਓਸ ਪਲੋਠੇ ਨੂੰ ਸੰਸਾਰ ਵਿੱਚ ਫੇਰ ਲਿਆਉਂਦਾ ਹੋਵੇਗਾ ਤਾਂ ਕਹਿੰਦਾ ਹੈ,-ਪਰਮੇਸ਼ੁਰ ਦੇ ਸੱਭੇ ਦੂਤ ਉਹ ਨੂੰ ਮੱਥਾ ਟੇਕਣ।
- 7 ਅਤੇ ਉਹ ਦੂਤਾਂ ਦੇ ਵਿਖੇ ਆਖਦਾ ਹੈ,-ਉਹ ਆਪਣਿਆਂ ਦੂਤਾਂ ਨੂੰ ਹਵਾਵਾਂ ਅਤੇ ਆਪਣੇ ਉਪਾਸਕਾਂ ਨੂੰ ਅਗਨ ਦੀਆਂ ਲਾਟਾਂ ਬਣਾਉਂਦਾ ਹੈ।
- 8 ਪਰ ਪੁੱਤ੍ਰ ਦੇ ਵਿਖੇ,-ਤੇਰਾ ਸਿੰਘਾਸਣ ਜੁੱਗੋ ਜੁੱਗ ਪਰਮੇਸ਼ੁਰ ਹੈ, ਅਤੇ ਸਿਧਿਆਈ ਦਾ ਆੱਸਾ ਤੇਰੇ ਰਾਜ ਦਾ ਆੱਸਾ ਹੈ,
- 9 ਤੈਂ ਧਰਮ ਨਾਲ ਪ੍ਰੇਮ ਅਤੇ ਕੁਧਰਮ ਨਾਲ ਵੈਰ ਰੱਖਿਆ, ਇਸ ਲਈ ਪਰਮੇਸ਼ੁਰ, ਤੇਰੇ ਪਰਮੇਸ਼ੁਰ ਨੇ ਖੁਸ਼ੀ ਦੇ ਤੇਲ ਨਾਲ ਤੇਰੇ ਸਾਥੀਆਂ ਤੋਂ ਵੱਧ ਤੈਨੂੰ ਮਸਹ ਕੀਤਾ ਹੈ।
- 10 ਅਤੇ ਇਹ ਭੀ,-ਹੇ ਪ੍ਰਭੁ, ਤੈਂ ਆਦ ਵਿੱਚ ਧਰਤੀ ਦੀ ਨੀਂਹ ਧਰੀ, ਅਤੇ ਅਕਾਸ਼ ਤੇਰੇ ਹੱਥਾਂ ਦੀ ਕਾਰਾਗਰੀ ਹਨ,
- 11 ਓਹ ਨਾਸ ਹੋ ਜਾਣਗੇ ਪਰ ਤੂੰ ਅਟੱਲ ਰਹਿੰਦਾ ਹੈਂ, ਓਹ ਸਾਰੇ ਕੱਪੜੇ ਵਾਂਙੁ ਪੁਰਾਣੇ ਹੋ ਜਾਣਗੇ,
- 12 ਅਤੇ ਚਾਦਰ ਵਾਂਙੁ ਤੂੰ ਓਹਨਾਂ ਨੂੰ ਵਲ੍ਹੇਟੇਂਗਾ, ਅਤੇ ਕੱਪੜੇ ਵਾਂਙੁ ਓਹ ਬਦਲੇ ਜਾਣਗੇ, ਪਰ ਤੂੰ ਉਹੀ ਹੈਂ, ਅਤੇ ਤੇਰੇ ਵਰਹੇ ਮੁੱਕਣਗੇ ਨਹੀਂ।
- 13 ਪਰ ਦੂਤਾਂ ਵਿੱਚੋਂ ਕਿਹ ਦੇ ਵਿਖੇ ਉਹ ਨੇ ਕਦੇ ਆਖਿਆ ਹੈ,-ਤੂੰ ਮੇਰੇ ਸੱਜੇ ਪਾਸੇ ਬੈਠ, ਜਦ ਤੀਕੁਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ ? ਭਲਾ, ਓਹ ਸੱਭੇ ਸੇਵਾ ਕਰਨ ਵਾਲੇ ਆਤਮੇ ਨਹੀਂ ਜਿਹੜੇ ਮੁਕਤੀ ਦਾ ਵਿਰਸਾ ਪਾਉਣ ਵਾਲਿਆਂ ਦੀ ਸੇਵਾ ਲਈ ਘੱਲੇ ਜਾਂਦੇ ਹਨ ?
Hebrews 01
- Details
- Parent Category: New Testament
- Category: Hebrews
ਇਬਰਾਨੀਆਂ ਕਾਂਡ 1