wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


1 Chronicles ੧ ਤਵਾਰੀਖ਼ਕਾਂਡ 3
  • 1 ਦਾਊਦ ਦੇ ਕੁਝ ਪੁੱਤਰ ਹਬਰੋਨ ਸ਼ਹਿਰ ਵਿੱਚ ਜਨਮੇ ਸਨ। ਉਨ੍ਹਾਂ ਦੀ ਸੂਚੀ ਇਉਂ ਹੈ:ਦਾਊਦ ਦਾ ਪਹਿਲਾ ਪੁੱਤਰ ਅਮਨੋਨ ਸੀ। ਉਸਦੀ ਮਾਂ ਅਹੀਨੋਅਮ ਸੀ ਜੋ ਕਿ ਯਿਜ਼ਰੇਲ ਤੋਂ ਸੀ।ਉਸਦਾ ਦੂਜਾ ਪੁੱਤਰ ਦਾਨਿੇਲ ਸੀ, ਅਤੇ ਉਸਦੀ ਮਾਂ ਦਾ ਨਾਂ ਅਬੀਗੈਲ ਸੀ ਜੋ ਕਿ ਯਹੂਦਾਹ ਵਿੱਚ ਕਰਮਲ ਤੋਂ ਸੀ।
  • 2 ਉਸ ਦੇ ਤੀਜੇ ਪੁੱਤਰ ਦਾ ਨਾਂ ਸੀ ਅਬਸ਼ਾਲੋਮ। ਉਹ ਮਅਕਾਹ ਦਾ ਪੁੱਤਰ ਸੀ। ਇਹ ਗਸ਼ੂਰ ਦੇ ਰਾਜਾ ਤਲਮਈ ਦੀ ਧੀ ਸੀ। ਦਾਊਦ ਦਾ ਚੌਬਾ ਪੁੱਤਰ ਅਦੋਨੀਯਾਹ ਸੀ ਅਤੇ ਉਸਦੀ ਮਾਂ ਹਗ੍ਗੀਬ ਸੀ।
  • 3 ਉਸ ਦਾ ਪੰਜਵਾਂ ਪੁੱਤਰ ਸ਼ਫਟਯਾਹ ਸੀ, ਉਸਦੀ ਮਾਂ ਅਬੀਟਾਲ ਸੀ।ਉਸ ਦਾ ਛੇਵਾਂ ਪੁੱਤਰ ਯਿਬਰਆਮ ਸੀ, ਅਤੇ ਉਸਦੀ ਮਾਂ ਅਗਲਾਹ ਸੀ।
  • 4 ਦਾਊਦ ਦੇ ਇਹ ਛੇ ਪੁੱਤਰ ਹਬਰੋਨ ਵਿੱਚ ਜਨਮੇ ਸਨ। ਉਸਨੇ ਹਬਰੋਨ ਵਿੱਚ ਸਾਢੇ ਸੱਤ ਸਾਲ ਸ਼ਾਸਨ ਕੀਤਾ।
  • 5 ਫ਼ਿਰ ਦਾਊਦ ਨੇ ਯਰੂਸ਼ਲਮ ਵਿੱਚ 33 ਵਰ੍ਹੇ ਰਾਜ ਕੀਤਾ। ਅਤੇ ਯਰੂਸ਼ਲਮ ਵਿੱਚ ਦਾਊਦ ਦੇ ਜਿਹੜੇ ਪੁੱਤਰ ਪੈਦਾ ਹੋਏ ਇਸ ਤਰ੍ਹਾਂ ਹਨ: (ਦਾਊਦ) ਦੀ ਪਤਨੀ ਬਬਸ਼ੂਆ, ਅੰਮੀੇਲ ਦੀ ਧੀ ਸੀ।ਬਬਸ਼ੂਆ ਨੇ ਚਾਰ ਪੁੱਤਰ ਸ਼ਿਮਆ, ਸ਼ੋਬਾਬ, ਨਾਬਾਨ ਅਤੇ ਸੁਲੇਮਾਨ ਜੰਮੇ।
  • 6 ਦਾਊਦ ਦੇ 9 ਹੋਰ ਪੁਤਰਾਂ ਦੇ ਨਾਂ ਸਨ: ਯਿਬਹਾਰ, ਅਲੀਸ਼ਾਮਾ, ਅਲੀਫ਼ਾਲਟ, ਨੋਗਹ, ਨਫ਼ਗ, ਯਾਫ਼ੀਆ, ਅਲੀਸ਼ਾਮਾ, ਅਲਯਾਦਾ ਅਤੇ ਅਲੀਫ਼ਲਟ।
  • 7
  • 8
  • 9 ਇਹ ਸਾਰੇ ਦਾਊਦ ਦੇ ਪੁੱਤਰ ਸਨ। ਇਸਤੋਂ ਇਲਾਵਾ ਉਸਦੇ ਦਾਸੀਆਂ ਤੋਂ ਵੀ ਪੁੱਤਰ ਸਨ। ਅਤੇ ਤਾਮਾਰ ਨਾਂ ਦੀ ਦਾਊਦ ਦੀ ਇੱਕ ਧੀ ਸੀ।
  • 10 ਸੁਲੇਮਾਨ ਦਾ ਪੁੱਤਰ ਰਹਬੁਆਮ ਸੀ। ਅਤੇ ਰਹਬੁਆਮ ਦਾ ਪੁੱਤਰ ਅਬੀਯਾਹ। ਅਬੀਯਾਹ ਦਾ ਪੁੱਤਰ ਆਸਾ ਸੀ ਅਤੇ ਆਸਾ ਦਾ ਯਹੋਸ਼ਾਫ਼ਾਟ।
  • 11 ਯਹੋਸ਼ਾਫ਼ਾਟ ਦਾ ਪੁੱਤਰ ਯੋਰਾਮ ਅਤੇ ਯੋਰਾਮ ਦਾ ਪੁੱਤਰ ਅਹਜ਼ਯਾਹ ਸੀ। ਅਤੇ ਅਹਜ਼ਯਾਹ ਦਾ ਪੁੱਤਰ ਸੀ ਯੋਆਸ਼।
  • 12 ਯੋਆਸ਼ ਦਾ ਪੁੱਤਰ ਸੀ ਅਮਸਯਾਹ ਅਤੇ ਅਮਸਯਾਹ ਦਾ ਪੁੱਤਰ ਅਜ਼ਰਯਾਹ ਅਤੇ ਉਸਦਾ ਪੁੱਤਰ ਸੀ ਯੋਬਾਮ।
  • 13 ਯੋਬਾਮ ਦਾ ਪੁੱਤਰ ਸੀ ਆਹਾਜ਼ ਅਤੇ ਆਹਾਜ਼ ਦਾ ਹਿਜ਼ਕੀਯਾਹ ਅਤੇ ਹਿਜ਼ਕੀਯਾਹ ਦਾ ਪੁੱਤਰ ਸੀ ਮਨਸ਼੍ਸ਼ਹ।
  • 14 ਮਨਸ਼੍ਸ਼ਹ ਦਾ ਪੁੱਤਰ ਆਮੋਨ ਅਤੇ ਆਮੋਨ ਦਾ ਪੁੱਤਰ ਯੋਸੀਯਾਹ ਸੀ।
  • 15 ਅਤੇ ਯੋਸ਼ੀਯਾਹ ਦੇ ਪੁੱਤਰਾਂ ਦੀ ਸੂਚੀ ਇਵੇਂ ਹੈ: ਉਸਦਾ ਪਲੇਠਾ ਪੁੱਤਰ ਯੋਹਾਨਾਨ ਅਤੇ ਦੂਜਾ ਯਹੋਯਕੀਮ ਸੀ। ਤੀਜੇ ਪੁੱਤਰ ਦਾ ਨਾਉਂ ਸੀ ਸਿਦਕੀਯਾਹ ਤੇ ਚੌਬੇ ਦਾ ਸ਼ੱਲੂਮ।
  • 16 ਯਹੋਯਕੀਮ ਦੇ ਉੱਤਰਾਧਿਕਾਰੀ ਸਨ: ਯਕਾਨਯਾਹ ਅਤੇ ਉਸ ਦਾ ਪੁੱਤਰ, ਸਿਦਕੀਯਾਹ ਅਤੇ ਉਸਦਾ ਪੁੱਤਰ।ਬਾਬਲ ਦੀ ਹਿਰਾਸਤ ਉਪਰੰਤ ਦਾਊਦ ਦਾ ਘਰਾਣਾ
  • 17 ਇਹ ਪੱਤ੍ਰੀ ਹੈ ਯਕਾਨਯਾਹ ਦੀ ਔਲਾਦ ਦੀ ਜਦੋਂ ਯਕਾਨਯਾਹ ਬਾਬੁਲ ਦਾ ਬੰਦੀ ਬਣ ਜਾਂਦਾ ਹੈ। ਉਸ ਉਪਰੰਤ ਉਸਦੀ ਔਲਾਦ ਇਵੇਂ ਹੈ: ਸ਼ਅਲਤੀਏਲ,
  • 18 ਮਲਕੀਰਾਮ, ਫ਼ਦਾਯਾਹ ਸ਼ਨਸ੍ਸਰ, ਯਕਮਯਾਹ, ਹੋਸ਼ਾਮਾ ਅਤੇ ਨਦਬਯਾਹ।
  • 19 ਫ਼ਦਾਯਾਹ ਦੇ ਪੁੱਤਰ ਜ਼ਰੁੱਬਾਬਲ ਅਤੇ ਸ਼ਿਮਈ ਸਨ। ਜ਼ਰੁੱਬਾਬਲ ਦੇ ਪੁੱਤਰ ਸਨ ਮਸੁਲ੍ਲਾਮ ਅਤੇ ਹਨਨਯਾਹ ਅਤੇ ਉਨ੍ਹਾਂ ਦੀ ਭੈਣ ਸੀ ਸ਼ਲੋਮੀਬ।
  • 20 ਜ਼ਰੁੱਬਾਬਲ ਦੇ ਪੰਜ ਹੋਰ ਵੀ ਪੁੱਤਰ ਸਨ। ਉਨ੍ਹਾਂ ਦੇ ਨਾਉਂ ਸਨ: ਹਸ਼ੁਬਾਹ, ਓਹਲ, ਬਰਕਯਾਹ, ਹਸਦਯਾਹ ਅਤੇ ਯੂਸ਼ਬ-ਹਸਦ।
  • 21 ਹਨਨਯਾਹ ਦਾ ਪੁੱਤਰ ਸੀ ਪਲਟਯਾਹ ਅਤੇ ਉਸਦਾ ਪੁੱਤਰ ਸੀ ਯਿਸਅਯਾਹ ਅਤੇ ਯਿਸਅਯਾਹ ਦੇ ਪੁੱਤਰ ਦਾ ਨਾਂ ਸੀ ਰਫ਼ਾਯਾਹ। ਤੇ ਰਫਾਯਾਹ ਦਾ ਪੁੱਤਰ ਅਰਨਾਨ, ਅਰਨਾਨ ਦਾ ਪੁੱਤਰ ਓਬਦਯਾਹ ਤੇ ਓਬਦਯਾਹ ਦਾ ਸ਼ਕਨਯਾਹ ਪੁੱਤਰ ਸੀ।
  • 22 ਸ਼ਕਨਯਾਹ ਦੇ ਉੱਤਰਾਧਿਕਾਰੀਆਂ ਦੀ ਸੂਚੀ ਇਉਂ ਹੈ: ਸ਼ਕਨਯਾਹ ਦਾ ਪੁੱਤਰ ਸ਼ਮਅਯਾਹ। ਸ਼ਮਅਯਾਹ ਦੇ 6 ਪੁੱਤਰ ਸਨ: ਸ਼ਅਮਾਹ, ਹੱਟੂਸ਼, ਯਿਗਾਲ, ਬਾਰੀਅਹ, ਨਅਰਯਾਹ ਅਤੇ ਸ਼ਾਫ਼ਾਟ।
  • 23 ਨਅਰਯਾਹ ਦੇ ਅੱਗੋਂ 3 ਪੁੱਤਰ ਸਨ: ਅਲਯੋੇਨਈ, ਹਿਜ਼ਕੀਯਾਹ ਅਤੇ ਅਜ਼ਰੀਕਾਮ।
  • 24 ਅਲਯੋੇਨਈ ਦੇ ਅੱਗੋਂ 7 ਪੁੱਤਰ ਹੋਏ: ਹੋਦੈਯਾਹ, ਅਲਯਾਸ਼ੀਬ, ਫ਼ਲਾਯਾਹ, ਅੱਕੂਬ, ਯੋਹਾਨਾਨ, ਦਲਾਯਾਹ ਅਤੇ ਅਨਾਨੀ।