- 1 ਯਿੱਸਾਕਾਰ ਦੇ ਚਾਰ ਪੁੱਤਰ ਤੋਂਲਾ, ਫ਼ੂਆਹ, ਯਾਸ਼ੂਬ ਅਤੇ ਸ਼ਿਮਰੋਨ ਸਨ।
- 2 ਤੋਂਲਾ ਦੇ ਅੱਗੋਂ ਉਜ਼ੀ, ਰ੍ਰਫ਼ਾਯਾਹ, ਯਰੀੇਲ, ਯਹਮਈ, ਯਿਬਸਾਮ ਅਤੇ ਸ਼ਮੂੇਲ 6 ਪੁੱਤਰ ਸਨ ਅਤੇ ਉਹ ਸਾਰੇ ਆਪੋ-ਆਪਣੇ ਘਰਾਣਿਆਂ ਦੇ ਆਗੂ ਸਨ। ਇਹ ਮਨੁੱਖ ਅਤੇ ਇਨ੍ਹਾਂ ਦੇ ਉੱਤਰਾਧਿਕਾਰੀਆਂ ਦੇ ਸਾਰੇ ਮਨੁੱਖ ਵੀਰ ਸਿਪਾਹੀ ਸਨ। ਦਾਊਦ ਜਦੋਂ ਪਾਤਸ਼ਾਹ ਸੀ, ਉਨ੍ਹਾਂ ਦਿਨਾਂ ਵਿੱਚ ਇਨ੍ਹਾਂ ਵੀਰ ਯੋਧਿਆਂ (ਜੋ ਜੰਗ ਲਈ ਤਿਆਰ ਬਰ ਤਿਆਰ ਸਨ) ਦੀ ਗਿਣਤੀ 22ਣ600 ਸੀ।
- 3 ਉਜ਼ੀ ਦਾ ਪੁੱਤਰ ਯਿਜ਼ਰਹਯਾਹ ਸੀ ਅਤੇ ਯਿਜ਼ਰਹਯਾਹ ਦੇ ਪੁੱਤਰ ਮੀਕਾੇਲ, ਓਬਦਯਾਹ, ਯੋੇਲ ਅਤੇ ਯਿਸ਼ਿਯ੍ਯਾਹ ਸਨ। ਇਹ ਪੰਜੋ ਆਦਮੀ ਆਪੋ-ਆਪਣੇ ਘਰਾਣੇ ਦੇ ਮੁਖੀੇ ਸਨ।
- 4 ਇਨ੍ਹਾਂ ਦੇ ਖਾਨਦਾਨੀ ਇਤਹਾਸ ਤੋਂ ਪਤਾ ਚਲਦਾ ਹੈ ਕਿ ਇਨ੍ਹਾਂ ਕੋਲ ਜੰਗੀ ਤਿਆਰ ਬਰ ਤਿਆਰ ਸਿਪਾਹੀਆਂ ਦੀ ਗਿਣਤੀ 36,000 ਸੀ। ਇਨ੍ਹਾਂ ਦਾ ਘਰਾਣਾ ਬੜਾ ਵਿਸ਼ਾਲ ਸੀ ਕਿਉਂ ਕਿ ਇਨ੍ਹਾਂ ਦੀਆਂ ਅਨੇਕ ਬੀਵੀਆਂ ਅਤੇ ਬੱਚੇ ਸਨ।
- 5 ਇਨ੍ਹਾਂ ਦੇ ਘਰਾਣੇ ਦੇ ਇਤਹਾਸ ਤੋਂ ਪਤਾ ਲਗਦਾ ਹੈ ਕਿ ਯਿੱਸਾਕਾਰ ਦੇ ਸਾਰੇ ਪਰਿਵਾਰ-ਸਮੂਹਾਂ ਵਿੱਚ 87,000 ਸੂਰਮੇ ਸਨ।
- 6 ਬਿਨਯਾਮੀਨ ਦੇ ਬਲਾ, ਬਕਰ ਅਤੇ ਯਿਦੀਅੇਲ 3 ਪੁੱਤਰ ਸਨ।
- 7 ਬਲਾ ਦੇ ਅੱਗੋਂ 5 ਪੁੱਤਰ ਅਸਬੋਨ, ਉਜ਼ੀ, ਉਜ਼ੀੇਲ੍ਲ, ਯਿਰਮੋਬ ਅਤੇ ਈਰੀ ਸਨ। ਇਹ ਵੀ ਆਪੋ ਆਪਣੇ ਘਰਾਣੇ ਦੇ ਮੁਖੀੇ ਸਨ। ਇਨ੍ਹਾਂ ਦੀ ਵੀ ਕੁਲ ਪੱਤ੍ਰੀ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਕੋਲ 22,034 ਸੂਰਮੇ ਸਨ।
- 8 ਬਕਰ ਦੇ ਪੁੱਤਰ ਸਨ: ਜ਼ਮੀਰਾਹ, ਯੋਆਸ਼, ਅਲੀਅਜ਼ਰ, ਅਲਯੋੇਨਈ, ਆਮਰੀ, ਯਿਰੇਮੋਬ, ਅਬੀਯਾਹ, ਅਨਾਬੋਬ ਅਤੇ ਆਲਾਮਾਬ। ਇਹ ਸਾਰੇ ਬਕਰ ਦੇ 9 ਪੁੱਤਰ ਸਨ।
- 9 ਇਨ੍ਹਾਂ ਦੀ ਕੁਲ ਪੱਤ੍ਰੀ ਤੋਂ ਪਤਾ ਚਲਦਾ ਹੈ ਕਿ ਕਿਹੜੇ-ਕਿਹੜੇ ਇਨ੍ਹਾਂ ਦੇ ਮੁਖੀੇ ਜਾਂ ਆਗੂ ਸਨ ਅਤੇ ਇਹ ਵੀ ਕਿ ਇਨ੍ਹਾਂ ਕੋਲ ਵੀਰ ਸੂਰਮੇ 20,200 ਦੀ ਗਿਣਤੀ ਵਿੱਚ ਸਨ।
- 10 ਯਦੀਅੇਲ ਦਾ ਪੁੱਤਰ ਬਿਲਹਾਨ ਅਤੇ ਬਿਲਹਾਨ ਦੇ ਪੁੱਤਰ ਯਊਸ਼, ਬਿਨਯਾਮੀਨ, ੇਹੂਦ, ਕਨਅਨਾਹ, ਜ਼ੇਬਾਨ, ਤਰਸ਼ੀਸ਼ ਅਤੇ ਅਹੀਸ਼ਾਹਰ ਸਨ।
- 11 ਯਦੀੇਲ ਦੇ ਸਾਰੇ ਪੁੱਤਰ ਆਪਣੇ ਘਰਾਣਿਆਂ ਦੇ ਮੁਖੀੇ ਸਨ ਅਤੇ ਇਨ੍ਹਾਂ ਕੋਲ 17,200 ਵੀਰ ਬਹਾਦੁਰ ਸਨ।
- 12 ਅਤੇ ਸ਼ੁਪ੍ਪੀਮ ਅਤੇ ਹੁਪ੍ਪੀਮ ਈਰ ਦੇ ਉੱਤਰਾਧਿਕਾਰੀ ਸਨ। ਹੁਸ਼ੀਮ ਅਹੇਰ ਦਾ ਪੁੱਤਰ ਸੀ।
- 13 ਨਫ਼ਤਾਲੀ ਦੇ ਪੁੱਤਰ ਸਨ ਯਹਸੀੇਲ, ਗੂਨੀ, ਯਸਰ ਤੇ ਸ਼ੱਲੂਮ।ਅਤੇ ਇਹ ਸਾਰੇ ਬਿਲਹਾਹ ਦੇ ਉੱਤਰਾਧਿਕਾਰੀ ਸਨ।
- 14 ਮਨਸ਼੍ਸ਼ਹ ਦੇ ਉੱਤਰਾਧਿਕਾਰੀ ਇਉਂ ਹਨ:ਮਨਸ਼੍ਸ਼ਹ ਦੀ ਅਰਾਮੀ ਦਾਸੀ ਨੇ ਪੁੱਤਰ ਜਣਿਆ ਜਿਸਦਾ ਨਾਂ ਅਸਰੀੇਲ ਸੀ - ਉਹ ਗਿਲਆਦ ਦਾ ਪਿਤਾ ਮਾਕੀਰ ਜਣੀ।
- 15 ਮਾਕੀਰ ਨੇ ਹੁਪ੍ਪੀਮ ਤੇ ਸ਼ੁਪ੍ਪੀਮ ਤੋਂ ਇੱਕ ਔਰਤ ਨਾਲ ਵਿਆਹ ਕਰਵਾਇਆ। ਉਸ ਦੀ ਭੈਣ ਦਾ ਨਾਂ ਮਅਕਾਹ ਸੀ। ਦੂਸਰੇ ਉੱਤਰਾਧਿਕਾਰੀ ਦਾ ਨਾਂ ਸਲਾਫ਼ਹਾਦ ਸੀ। ਸਲਾਫ਼ਹਾਦ ਕੋਲ ਸਿਰਫ਼ ਧੀਆਂ ਹੀ ਸਨ।
- 16 ਮਾਕੀਰ ਦੀ ਪਤਨੀ ਮਅਕਾਹ ਦੇ ਘਰ ਮੁੰਡਾ ਪੈਦਾ ਹੋਇਆ ਤੇ ਮਅਕਾਹ ਨੇ ਉਸਦਾ ਨਾਂ ਪਰਸ਼ ਰੱਖਿਆ। ਪਰਸ਼ ਦੇ ਭਰਾ ਦਾ ਨਾਂ ਸ਼ਰਸ਼ ਸੀ ਅਤੇ ਊਲਾਮ ਅਤੇ ਰਾਕਮ ਸ਼ਰਸ਼ ਦੇ ਪੁੱਤਰ ਸਨ।
- 17 ਊਲਾਮ ਦਾ ਪੁੱਤਰ ਬਾਦਾਨ ਸੀ।ਇਹ ਸਾਰੇ ਗਿਲਆਦ ਦੇ ਉੱਤਰਾਧਿਕਾਰੀ ਸਨ। ਗਿਲਆਦ ਮਾਕੀਰ ਦਾ ਪੁੱਤਰ ਸੀ ਅਤੇ ਮਾਕੀਰ ਮਨਸ਼੍ਸ਼ਹ ਦਾ ਪੁੱਤਰ ਸੀ।
- 18 ਮਾਕੀਰ ਦੀ ਭੈਣ ਹਂਮੋਲਕਬ ਨੇ ਈਸ਼ਹੋਦ, ਅਬੀਅਜ਼ਰ ਅਤੇ ਮਹਲਾਹ ਨੂੰ ਜਨਮ ਦਿੱਤਾ।
- 19 ਤੇ ਸ਼ਿਮੀਦਾ ਦੇ ਅਹਯਾਨ, ਸ਼ਕਮ, ਲਿਕਹੀ ਅਤੇ ਅਨੀਆਮ ਪੁੱਤਰ ਸਨ।
- 20 ਅਫ਼ਰਾਈਮ ਦੇ ਉੱਤਰਾਧਿਕਾਰੀਆਂ ਦੇ ਨਾਉਂ ਇਸ ਪ੍ਰਕਾਰ ਸਨ: ਅਫ਼ਰਾਈਮ ਦਾ ਪੁੱਤਰ ਸ਼ੂਬਾਲਹ ਅਤੇ ਉਸਦਾ ਪੁੱਤਰ ਬਰਦ ਤੇ ਬਰਦ ਦਾ ਪੁੱਤਰ ਤਹਬ ਸੀ।
- 21 ਤਹਬ ਦੇ ਪੁੱਤਰ ਦਾ ਨਾਉਂ ਅਲਆਦਾਹ ਸੀ ਤੇ ਅਲਆਦਾਹ ਦਾ ਪੁੱਤਰ ਤਹਬ ਤੇ ਤਹਬ ਦਾ ਪੁੱਤਰ ਜ਼ਾਬਾਦ ਤੇ ਜ਼ਾਬਾਦ ਦੇ ਪੁੱਤਰ ਦਾ ਨਾਂ ਸ਼ੂਬਾਲਹ ਸੀ।ਕੁਝ ਅਜਿਹੇ ਮਨੁੱਖ ਗਬ ਵਿੱਚੋਂ ਉੱਠੇ ਜਿਨ੍ਹਾਂ ਨੇ ਅਜ਼ਰ ਤੇ ਅਲਆਦ ਨੂੰ ਮਾਰ ਸੁਟਿਆ। ਇਹ ਇਸ ਲਈ ਹੋਇਆ ਕਿਉਂ ਕਿ ਅਜ਼ਰ ਤੇ ਅਲਆਦ ਗਬ ਵਿੱਚ ਉਨ੍ਹਾਂ ਦੇ ਪਸ਼ੂ, ਭੇਡਾਂ ਤੇ ਬੱਕਰੀਆਂ ਨੂੰ ਚੋਰੀ ਕਰਨ ਗਏ ਸਨ।
- 22 ਅਜ਼ਰ ਤੇ ਅਲਆਦ ਦਾ ਪਿਤਾ ਅਫ਼ਰਾਈਮ ਸੀ ਤੇ ਉਹ ਆਪਣੇ ਪੁੱਤਰਾਂ ਦੀ ਮੌਤ ਤੇ ਬੜੇ ਦਿਨ ਕੁਰਲਾਉਂਦਾ ਰਿਹਾ ਤੇ ਅਫ਼ਰਾਈਮ ਦਾ ਘਰਾਣਾ ਉਸਨੂੰ ਹੌਂਸਲਾ ਦੇਣ ਆਇਆ।
- 23 ਉਪਰੰਤ ਅਫ਼ਰਾਈਮ ਨੇ ਆਪਣੀ ਪਤਨੀ ਨਾਲ ਸੰਭੋਗ ਕੀਤਾ ਤੇ ਉਹ ਗਰਭਵਤੀ ਹੋ ਗਈ ਤੇ ਫ਼ਿਰ ਉਸਦੇ ਘਰ ਇੱਕ ਪੁੱਤਰ ਪੈਦਾ ਹੋਇਆ। ਅਫ਼ਰਾਈਮ ਨੇ ਇਸ ਨਵੇਂ ਜੰਮੇ ਮੁੰਡੇ ਦਾ ਨਾਂ ਬਰੀਆਹ ਰੱਖਿਆ ਕਿਉਂ ਕਿ ਇਹ ਉਸਦੇ ਘਰ ਬੁਰਿਆਈ ਵਾਪਰੀ ਸੀ।
- 24 ਅਫ਼ਰਾਈਮ ਦੀ ਧੀ ਸ਼ਅਰਾਹ ਸੀ ਜਿਸਨੇ ਹੇਠਲੇ ਤੇ ਉਪਰਲੇ ਬੈਤ-ਹੋਰੋਨ ਨੂੰ ਅਤੇ ਉਜ਼ੇਨ੍ਨ-ਸ਼ਅਰਾਹ ਨੂੰ ਬਣਾਇਆ ਸੀ।
- 25 ਅਫ਼ਰਾਈਮ ਉਸਦਾ ਪੁੱਤਰ ਰਫ਼ਹ ਸੀ ਰਫ਼ਹ ਦਾ ਪੁੱਤਰ ਰਸ਼ਫ਼ ਤੇ ਰਸ਼ਫ਼ ਦਾ ਤਲਹ ਪੁੱਤਰ ਸੀ ਤੇ ਤਲਹ ਦਾ ਪੁੱਤਰ ਤਹਨ।
- 26 ਤਹਨ ਦਾ ਪੁੱਤਰ ਲਅਦਾਨ ਤੇ ਲਅਦਾਨ ਦਾ ਪੁੱਤਰ ਅੰਮੀਹੂਦ ਸੀ। ਤੇ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ।
- 27 ਅਲੀਸ਼ਾਮਾ ਦਾ ਪੁੱਤਰ ਨੂਨ ਤੇ ਨੂਨ ਦਾ ਯਹੋਸ਼ੁਆ ਪੁੱਤਰ ਸੀ।
- 28 ਅਫ਼ਰਾਈਮ ਦੇ ਉੱਤਰਾਧਿਕਾਰੀ ਜਿਨ੍ਹਾਂ ਧਰਤੀਆਂ ਤੇ ਨਗਰਾਂ ਤੇ ਜਾ ਕੇ ਵਸੀ ਉਹ ਇਸ ਤਰ੍ਹਾਂ ਹੈ: ਬੈਤੇਲ ਤੇ ਉਸਦੇ ਨੇੜਲੇ ਪਿਂਡ, ਨਅਰਾਨ ਦਾ ਪੂਰਬੀ ਹਿੱਸਾ, ਗਜ਼ਰ ਅਤੇ ਇਸਦੇ ਪੱਛਮ ਵੱਲ ਲਗਦੇ ਪਿਂਡ ਅਤੇ ਸ਼ਕਮ ਅਤੇ ਉਸਦੇ ਆਸ-ਪਾਸ ਦੇ ਪਿਂਡ ਅਜ਼ਾਹ੍ਹ ਤੀਕ ਤੇ ਉਸ ਨਾਲ ਲਗਦੇ ਪਿਂਡ ਵੀ,
- 29 ਅਤੇ ਮਨਸ਼੍ਸ਼ੀਆ ਦੀਆਂ ਹੱਦਾਂ ਕੋਲ ਬੈਤ-ਸ਼ਿਆਨ ਉਸਦੇ ਪਿੰਡਾਂ ਸਣੇ, ਤਅਨਾਕ ਅਤੇ ਉਸਦੇ ਲਾਗਲੇ ਪਿਂਡ, ਮਗਿੱਦੋ ਅਤੇ ਉਸਦੇ ਆਸ-ਪਾਸ ਦੇ ਪਿਂਡ ਅਤੇ ਦੌਰ ਨਗਰ ਤੇ ਉਸਦੇ ਪਿਂਡ। ਇਨ੍ਹਾਂ ਸਾਰੇ ਨਗਰਾਂ ਵਿੱਚ ਯੂਸੁਫ਼ ਦੇ ਉੱਤਰਾਧਿਕਾਰੀ ਵਸਦੇ ਸਨ। ਯੂਸੁਫ਼ ਜੋ ਕਿ ਇਸਰਾਏਲ ਦਾ ਪੁੱਤਰ ਸੀ।
- 30 ਆਸ਼ੇਰ ਦੇ ਪੁੱਤਰ ਯਿਮਨਾਹ, ਯਿਸ਼ਵਾਨ, ਯਿਸ਼ਵੀ ਤੇ ਬੀਰਆਹ ਸਨ ਤੇ ਉਨ੍ਹਾਂ ਦੀ ਇੱਕ ਭੈਣ ਸੀ ਸਰਹ।
- 31 ਬਰੀਅਹ ਦੇ ਪੁੱਤਰ ਸਨ ਹਬਰ ਅਤੇ ਮਲਕੀੇਲ। ਮਲਕੀੇਲ ਬਿਰਜ਼ਾਵਿਬ ਦਾ ਪਿਤਾ ਸੀ।
- 32 ਹਬਰ-ਯਫ਼ਲੇਟ, ਸ਼ੋਮਰ ਤੇ ਹੋਬਾਮ ਤੇ ਉਨ੍ਹਾਂ ਦੀ ਭੈਣ ਸ਼ੂਆ ਦਾ ਪਿਤਾ ਸੀ।
- 33 ਯਫ਼ਲੇਟ ਦੇ ਪੁੱਤਰਾਂ ਦੇ ਨਾਂ ਸਨ ਪਾਸਕ, ਬਿਸਹਾਲ ਤੇ ਅਸ਼ਵਬ।
- 34 ਅਤੇ ਸ਼ਮਰ ਦੇ ਪੁੱਤਰ ਅਹੀ, ਰੋਹਗਾਹ, ਹੁਬ੍ਬਾਹ ਅਤੇ ਅਰਾਮ ਸਨ।
- 35 ਸ਼ਮਰ ਦੇ ਭਰਾ ਦਾ ਨਾਉਂ ਹੇਲਮ ਸੀ ਅਤੇ ਹੇਲਮ ਦੇ ਪੁੱਤਰ ਸੋਫ਼ਹ, ਯਿਮਨਾ, ਸ਼ੇਲਸ਼ ਅਤੇ ਆਮਲ ਸਨ।
- 36 ਸ਼ੋਫ਼ਾਹ ਦੇ ਪੁੱਤਰ ਸੂਅਹ, ਹਰਨਫ਼ਰ, ਸ਼ੂਆਲ, ਬੇਰੀ ਅਤੇ ਯਿਮਰਾਹ,
- 37 ਬਸਰ, ਹੋਦ, ਸ਼ਂਮਾ, ਸ਼ਿਲਸ਼ਾਹ, ਯਿਬਰਾਨ ਤੇ ਬੇਰਾ ਸਨ।
- 38 ਯਫ਼ੁਂਨਾਹ ਪਿਸਪਾ ਅਤੇ ਅਰਾ ਯਬਰ ਦੇ ਪੁੱਤਰਾਂ ਦੇ ਨਾਂ ਸਨ।
- 39 ਉਲ੍ਲਾ ਦੇ ਪੁੱਤਰ ਆਰਹ, ਹਂਨੀੇਲ ਅਤੇ ਰਿਸਯਾ ਸਨ।
- 40 ਇਹ ਸਾਰੇ ਆਸ਼ੇਰ ਦੇ ਉੱਤਰਾਧਿਕਾਰੀ ਸਨ। ਉਹ ਆਪਣੇ ਪਰਿਵਾਰਾਂ ਦੇ ਮੁਖੀੇ ਸਨ, ਅਤੇ ਸਭ ਤੋਂ ਬੇਹਤਰੀਨ ਆਦਮੀ ਸਨ। ਇਹ ਸਾਰੇ ਮਹਾਨ ਆਗੂ ਅਤੇ ਬਹਾਦੁਰ ਸਿਪਾਹੀ ਸਨ। ਸਾਨੂੰ ਉਨ੍ਹਾਂ ਦੇ ਪਰਵਾਕਿ ਇਤਹਾਸ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਕੋਲ ਜੰਗ ਲਈ ਤਿਆਰ ਬਰ ਤਿਆਰ 2,000 ਸਿਪਾਹੀ ਸਨ।
1 Chronicles 07
- Details
- Parent Category: Old Testament
- Category: 1 Chronicles
1 Chronicles ੧ ਤਵਾਰੀਖ਼ ਕਾਂਡ 7