wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


੨ ਸਲਾਤੀਨਕਾਂਡ 25
  • 1 ਹੁਣ ਨਬੂਕਦਨੱਸਰ ਜੋ ਕਿ ਬਾਬਲ ਦਾ ਪਾਤਸ਼ਾਹ ਸੀ ਆਪਣੀ ਫ਼ੌਜ ਨਾਲ ਯਰੂਸ਼ਲਮ ਦੇ ਵਿਰੁੱਧ ਲੜਨ ਲਈ ਆਇਆ। ਇਹ ਘਟਨਾ ਸਿਦਕੀਯਾਹ ਦੇ ਰਾਜ ਦੇ ਨੌਵੇਂ ਵਰ੍ਹੇ ਦੇ ਦਸਵੇਂ ਮਹੀਨੇ ਦੇ ਦਸਵੇਂ ਦਿਨ ਵਾਪਰੀ। ਉਸ ਨੇ ਆਪਣੀ ਫ਼ੌਜ ਦਾ ਯਰੂਸ਼ਲਮ ਉੱਪਰ ਘੇਰਾ ਪਾ ਲਿਆ ਤਾਂ ਜੋ ਲੋਕ ਅੰਦਰ ਜਾ ਸ਼ਹਿਰ ਤੋਂ ਬਾਹਰ ਨਾ ਆ ਸਕਣ। ਫ਼ੇਰ ਉਸ ਨੇ ਸ਼ਹਿਰ ਦੇ ਆਲੇ-ਦੁਆਲੇ ਕਿਲ੍ਹਾਬੰਦੀ ਦੀ ਕੰਧ ਬਣਾਈ।
  • 2 ਨਬੂਕਦਨੱਸਰ ਦੀ ਫ਼ੌਜ ਸਿਦਕੀਯਾਹ ਦੇ ਯਹੂਦਾਹ ਦੇ ਰਾਜ ਕਰਨ ਦੇ 11 ਵਰ੍ਹੇ ਤੀਕ ਸ਼ਹਿਰ ਨੂੰ ਘੇਰੀ ਰਹੀ।
  • 3 ਸ਼ਹਿਰ ਵਿੱਚ ਅਕਾਲ ਨੇ ਬੁਰੀ ਹਾਲਤ ਕਰ ਦਿੱਤੀ ਅਤੇ ਚੌਬੇ ਮਹੀਨੇ ਦੇ ਨੌਵੇਂ ਦਿਨ ਸ਼ਹਿਰ ਵਿੱਚ ਆਮ ਲੋਕਾਈ ਕੋਲ ਖਾਣ ਨੂੰ ਅੰਨ ਦਾ ਦਾਣਾ ਨਾ ਰਿਹਾ।
  • 4 ਨਬੂਕਦਨੱਸਰ ਦੀ ਫ਼ੌਜ ਨੇ ਅਖੀਰ ਸ਼ਹਿਰ ਦੀ ਉਹ ਦੀਵਾਰ ਢਾਹ ਦਿੱਤੀ। ਉਸ ਰਾਤ ਸਿਦਕੀਯਾਹ ਪਾਤਸ਼ਾਹ ਅਤੇ ਉਸਦੇ ਸਰਦਾਰ ਉਥੋਂ ਭੱਜ ਨਿਕਲੇ। ਉਨ੍ਹਾਂ ਨੇ ਭੱਜਣ ਲਈ ਦੁਹਰੀਆਂ ਦੀਵਾਰਾਂ ਦੇ ਵਿੱਚੋਂ ਦੀ ਜੋ ਗੁਪਤ ਫ਼ਾਟਕ ਸੀ ਉਸਦੀ ਵਰਤੋਂ ਕੀਤੀ। ਇਹ ਰਾਹ ਪਾਤਸ਼ਾਹ ਦੇ ਬਾਗ਼ਾਂ ਵਿੱਚੋਂ ਦੀ ਸੀ। ਦੁਸ਼ਮਣ ਫ਼ੌਜ ਨੇ ਸਾਰੇ ਸ਼ਹਿਰ ਨੂੰ ਘੇਰਾ ਪਾਇਆ ਹੋਇਆ ਸੀ ਪਰ ਸਿਦਕੀਯਾਹ ਤੇ ਉਸਦੇ ਸਰਦਾਰ ਉਜਾੜ ਦੇ ਰਾਹ ਤੋਂ ਭੱਜ ਕੇ ਬਚ ਨਿਕਲੇ।
  • 5 ਬਾਬਲ ਦੀ ਫ਼ੌਜ ਨੇ ਸਿਦਕੀਯਾਹ ਪਾਤਸ਼ਾਹ ਦਾ ਪਿੱਛਾ ਕੀਤਾ ਤੇ ਉਸ ਨੂੰ ਯਰੀਹੋ ਦੇ ਨੇੜੇ ਫ਼ੜ ਲਿਆ। ਸਿਦਕੀਯਾਹ ਦੇ ਸਾਰੇ ਸਿਪਾਹੀ ਉਸਨੂੰ ਛੱਡ ਕੇ ਭੱਜ ਗਏ।
  • 6 ਤੱਦ ਬਾਬਲ ਦੇ ਸਿਪਾਹੀ ਸਿਦਕੀਯਾਹ ਪਾਤਸ਼ਾਹ ਨੂੰ ਫ਼ੜ ਕੇ ਬਾਬਲ ਦੇ ਪਾਤਸ਼ਾਹ ਕੋਲ ਰਿਬਲਾਹ ਵਿੱਚ ਲਿਆਏ ਤੇ ਉਨ੍ਹਾਂ ਲੋਕਾਂ ਨੇ ਉਸਨੂੰ ਦੰਡ ਦੇਣ ਦਾ ਵਿਚਾਰ ਕੀਤਾ।
  • 7 ਉਨ੍ਹਾਂ ਨੇ ਸਿਦਕੀਯਾਹ ਦੇ ਪੁੱਤਰ ਨੂੰ ਉਸਦੇ ਸਾਮ੍ਹਣੇ ਵਢਿਆ। ਫ਼ਿਰ੍ਰ ਉਨ੍ਹਾਂ ਨੇ ਸਿਦਕੀਯਾਹ ਦੀਆਂ ਅੱਖਾਂ ਕੱਢੀਆਂ ਤੇ ਫ਼ਿਰ ਉਸਨੂੰ ਜਂਜੀਰਾਂ ਨਾਲ ਬੰਨ੍ਹਕੇ ਬਾਬਲ ਵਿੱਚ ਲੈ ਆਏ।
  • 8 ਨਬੂਕਦਨੱਸਰ 5 ਮਹੀਨੇ ਦੇ ਸੱਤਵੇਂ ਦਿਨ ਜੋ ਉਸਦੀ ਪਾਤਸ਼ਾਹੀ ਦਾ 19 ਵਰ੍ਹਾ ਸੀ ਯਰੂਸ਼ਲਮ ਵਿੱਚ ਆਇਆ। ਨਬੂਜ਼ਰਦਾਨ ਨਬੂਕਦਨੱਸਰ ਦੀ ਵਧੀਆ ਫ਼ੌਜ ਦਾ ਕਪਤਾਨ ਸੀ।
  • 9 ਨਬੂਕਦਨੱਸਰ ਨੇ ਯਹੋਵਾਹ ਦਾ ਮੰਦਰ ਅਤੇ ਪਾਤਸ਼ਾਹ ਦਾ ਮਹਿਲ ਸਾੜ ਸੁਟਿਆ ਅਤੇ ਯਰੂਸ਼ਲਮ ਦੇ ਸਾਰੇ ਘਰਾਂ ਨੂੰ ਸਾੜ ਦਿੱਤਾ! ਉਸ ਨੇ ਵੱਡੀਆਂ-ਵੱਡੀਆਂ ਇਮਾਰਤਾਂ ਨੂੰ ਵੀ ਸਾੜ ਦਿੱਤਾ।
  • 10 ਕਸਦੀਆਂ ਦੀ ਸਾਰੀ ਫ਼ੌਜ ਨੇ ਜੋ ਜਲਾਦਾਂ ਦੇ ਸਰਦਾਰ ਦੇ ਨਾਲ ਸੀ ਯਰੂਸ਼ਲਮ ਦੇ ਆਲੇ-ਦੁਆਲੇ ਦੀਆਂ ਕੰਧਾਂ ਨੂੰ ਢਾਹ ਸੁਟਿਆ।
  • 11 ਨ੍ਨਬੂਕਦਨੱਸਰ ਨੇ ਸ਼ਹਿਰ ਵਿੱਚ ਬਾਕੀ ਦੇ ਲੁਕੇ ਹੋਏ ਲੋਕਾਂ ਨੂੰ ਵੀ ਫ਼ੜ ਲਿਆ ਅਤੇ ਉਨ੍ਹਾਂ ਨੂੰ ਕੈਦੀ ਬਣਾ ਲਿਆ। ਉਨ੍ਹਾਂ ਲੋਕਾਂ ਨੂੰ ਵੀ ਉਸਨੇ ਬੰਦੀ ਬਣਾ ਲਿਆ ਜਿਹੜੇ ਕਿ ਉਸ ਕੋਲ ਸਮਰਪਣ ਹੋਣ ਲਈ ਤਰਲੇ ਲੈਣ ਆਏ।
  • 12 ਨਬੂਕਦਨੱਸਰ ਨੇ ਗਰੀਬਾਂ ਨੂੰ ਕੈਦੀ ਨਾ ਬਣਾਇਆ। ਉਸਨੇ ਉਨ੍ਹਾਂ ਨੂੰ ਉੱਥੇ ਹੀ ਛੱਡ ਦਿੱਤਾ ਤਾਂ ਜੋ ਉਹ ਅੰਗੂਰ ਅਤੇ ਬਾਕੀ ਫ਼ਸਲਾਂ ਦੀ ਦੇਖ-ਭਾਲ ਕਰ ਸਕਣ।
  • 13 ਬਾਬਲ ਦੀ ਸੈਨਾ ਨੇ ਕਾਂਸੇ ਦੇ ਉਨ੍ਹਾਂ ਸਾਰੇ ਥੰਮਾਂ, ਕੁਰਸੀਆਂ, ਕਾਂਸੇ ਦੇ ਵੱਡੇ ਟਬ੍ਬਾਂ ਨੂੰ ਤੋੜ ਦਿੱਤਾ ਜੋ ਯਹੋਵਾਹ ਦੇ ਮੰਦਰ ਵਿੱਚ ਸਨ ਅਤੇ ਸਾਰਾ ਕਾਂਸਾ ਬਾਬਲ ਦੇਸ਼ ਨੂੰ ਲੈ ਗਏ।
  • 14 ਤਸਲੇ, ਕੜਛੇ, ਗੁਲਤਰਾਸ਼, ਕਟੋਰੀਆਂ ਅਤੇ ਪਿੱਤਲ ਦੇ ਉਹ ਸਾਰੇ ਭਾਂਡੇ, ਜਿਨ੍ਹਾਂ ਨਾਲ ਸੇਵਾ ਕੀਤੀ ਜਾਂਦੀ ਸੀ ਉਹ ਲੈ ਗਏ।
  • 15 ਨਬੂਜ਼ਰਦਾਨ ਸਾਰੀਆਂ ਅੰਗੀਠੀਆਂ ਬਾਟੇ ਤੇ ਜੋ ਕੁਝ ਸੋਨੇ ਦਾ ਸੀ ਅਤੇ ਚਾਂਦੀ ਦਾ ਉਹ ਵੀ ਲੈ ਗਿਆ।
  • 16 ਜੋ ਕੁਝ ਨਬ੍ਬੂਕਦਨਸ੍ਸਰ ਲੈ ਗਿਆ ਸੀ:ਦੋ ਥੰਮ ( ਹਰ ਥੰਮ 27 ਫੁੱਟ ਉੱਚਾ ਸੀ ਇਸ ਉਤ੍ਤਲੇ ਤਾਜ ਸਾਢੇ ਚਾਰ ਫੁੱਟ ਦੇ ਸਨ। ਉਨ੍ਹਾਂ ਤਾਜਾਂ ਉੱਤੇ, ਇੱਕ ਜਾਲ ਅਤੇ ਅਨਾਰਾਂ ਦਾ ਡੀਜਾਈਨ ਸੀ। ਦੋਵੇਂ ਥੰਮ ਇੱਕੋ ਜਿਹੇ ਸਨ ਅਤੇ ਇੱਕ ਜਿਹੇ ਡੀਜਾਈਨ ਦੇ ਸਨ।) ਇੱਕ ਕਾਂਸੇਁ ਦਾ ਵੱਡਾ ਟਬ੍ਬ, ਅਤੇ ਗਡ੍ਡੇ ਜੋ ਸੁਲੇਮਾਨ ਨੇ ਯਹੋਵਾਹ ਲਈ ਬਣਵਾੇ ਸਨ।ਇਨ੍ਹਾਂ ਸਭ ਕਾਸੇ ਉੱਤੇ ਇੰਨਾ ਕਾਂਸਾ ਸੀ ਜਿਸਨੂੰ ਤੋੜਿਆ ਨਹੀਂ ਜਾ ਸਕਦਾ ਸੀ।
  • 17
  • 18 ਮੰਦਰ ਵਿੱਚੋਂ ਨਬੂਜ਼ਰਦਾਨ ਲੈ ਗਿਆ ਜਲਾਦਾਂ ਦੇ ਸਰਦਾਰ ਪਰਧਾਨ ਜਾਜਕ ਸਰਾਯਾਹ, ਸਫ਼ਨਯਾਹ ਦੂਜਾ ਜਾਜਕ ਤੇ ਤਿੰਨ ਪ੍ਰਵੇਸ਼ ਦੁਆਰ ਦੇ ਦਰਬਾਰੀ।
  • 19 ਅਤੇ ਨਬੂਜ਼ਰਦਾਨ ਸ਼ਹਿਰ ਵਿੱਚ ਲੈ ਗਿਆ: ਇੱਕ ਅਧਿਕਾਰੀ ਨੂੰ ਜੋ ਕਿ ਸੈਨਾ ਦਾ ਸਰਦਾਰ ਸੀ। ਪਾਤਸ਼ਾਹ ਦੇ 5 ਸਲਾਹਕਾਰਾਂ ਨੂੰ ਜੋ ਕਿ ਹਾਲੇ ਵੀ ਸ਼ਹਿਰ ਵਿੱਚ ਸਨ। ਸੈਨਾ ਦੇ ਕਪਤਾਨ ਦੇ ਇੱਕ ਸਕੱਤਰ ਨੂੰ ਜੋ ਕਿ ਲੋਕਾਂ ਦੀ ਗਿਣਤੀ ਕਰਣ ਦਾ ਇੰਚਾਰਜ ਸੀ ਅਤੇ ਕਈਆਂ ਨੂੰ ਫ਼ੌਜ ਲਈ ਭਰਤੀ ਕਰਦਾ ਹਂਦਾ ਸੀ ਅਤੇ ਬਾਕੀ ਹੋਰ ਲੋਕਾਂ ਨੂੰ ਜੋ ਕਿ ਉਸਨੂੰ ਸ਼ਹਿਰ ਅੰਦਰ ਲੱਭੇ।
  • 20 ਫ਼ਿਰ ਇਨ੍ਹਾਂ ਸਾਰਿਆਂ ਨੂੰ ਜਲਾਦਾਂ ਦਾ ਸਰਦਾਰ ਨਬੂਜ਼ਰਦਾਨ ਫ਼ੜਕੇ ਬਾਬਲ ਦੇ ਪਾਤਸ਼ਾਹ ਕੋਲ ਰਿਬਲਾਹ ਵਿੱਚ ਲੈ ਗਿਆ। ਅਤੇ ਬਾਬਲ ਦੇ ਪਾਤਸ਼ਾਹ ਨੇ ਉਨ੍ਹਾਂ ਨੂੰ ਹਮਾਬ ਦੇਸ਼ ਦੇ ਰਿਬਲਾਹ ਵਿੱਚ ਮਾਰਕੇ ਉਨ੍ਹਾਂ ਦੀ ਹਤਿਆ ਕ੍ਕੀਤੀ ਇਉਂ ਯਹੂਦਾਹ ਆਪਣੀ ਹੀ ਧਰਤੀ ਤੋਂ ਅਸੀਰ ਹੋ ਗਏ।
  • 21
  • 22 ਲੇਕਿਨ ਜੋ ਲੋਕ ਯਹੂਦਾਹ ਦੀ ਧਰਤੀ ਤੇ ਰਹਿ ਗਏ, ਜਿਨ੍ਹਾਂ ਨੂੰ ਬਾਬਲ ਦੇ ਪਾਤਸ਼ਾਹ ਨਬੂਕਦਨੱਸਰ ਨੇ ਛੱਡ ਦਿੱਤਾ, ਉਨ੍ਹਾਂ ਉੱਪਰ ਉਸਨੇ ਅਹੀਕਾਮ ਦੇ ਪੁੱਤਰ ਅਤੇ ਸ਼ਾਫ਼ਾਨ ਦੇ ਪੋਤਰੇ ਗਦਲਯਾਹ ਨੂੰ ਠਹਿਰਾਇਆ।
  • 23 ਜਦੋਂ ਸਾਰੇ ਸੈਨਾਪਤੀਆਂ ਅਤੇ ਉਨ੍ਹਾਂ ਦੇ ਸਿਪਾਹੀਆਂ ਨੇ ਸੁਣਿਆ ਕਿ ਬਾਬਲ ਦੇ ਪਾਤਸ਼ਾਹ ਨੇ ਗਦਲਯਾਹ ਨੂੰ ਅਧਿਕਾਰ ਦੇ ਦਿੱਤਾ ਹੈ ਤਾਂ ਉਹ ਮਿਸਪਹ ਵਿੱਚ ਗਦਲਯਾਹ ਕੋਲ ਆਏ। ਨਬਨਯਾਹ ਦਾ ਪੁੱਤਰ ਇਸ਼ਮਾਏਲ ਅਤੇ ਕਾਰੇਆਹ ਦਾ ਪੁੱਤਰ ਯੋਹਾਨਨ, ਨਟੋਫ਼ਬੀ ਤਨਹੁਮਬ ਦਾ ਪੁੱਤਰ ਸਰਾਯਾਹ ਅਤੇ ਮਅਕਾਬੀ ਦਾ ਪੁੱਤਰ ਯਅਜ਼ਨਯਾਹ ਅਤੇ ਇਨ੍ਹਾਂ ਦੇ ਹੋਰ ਮਨੁੱਖ ਵੀ ਗਦਲਯਾਹ ਕੋਲ ਆਏ।
  • 24 ਗਦਲਯਾਹ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਆਦਮੀਆਂ ਨਾਲ ਇਕਰਾਰ ਕਰਕੇ ਆਖਿਆ, "ਬਾਬਲ ਦੇ ਅਫ਼ਸਰਾਂ ਤੋਂ ਡਰੋ ਨਾ। ਇਸੇ ਜ਼ਮੀਨ ਉੱਤੇ ਰਹੋ ਅਤੇ ਬਾਬਲ ਦੇ ਪਾਤਸ਼ਾਹ ਦੀ ਸੇਵਾ ਕਰੋ। ਫ਼ਿਰ ਤੁਹਾਡੇ ਨਾਲ ਸਭ ਕੁਝ ਠੀਕ-ਠਾਕ ਹੋ ਜਾਵੇਗਾ।"
  • 25 ਨਬਨਯਾਹ ਦਾ ਪੁੱਤਰ, ਅਲੀਸ਼ਾਮਾ ਦਾ ਪੋਤਰਾ ਇਸ਼ਮਾਏਲ ਪਾਤਸ਼ਾਹ ਦੇ ਘਰਾਣੇ ਵਿੱਚੋਂ ਸੀ। 7 ਵੇਂ ਮਹੀਨੇ ਵਿੱਚ, ਇਸ਼ਮਾਏਲ ਆਪਣੇ ਦਸਾਂ ਆਦਮੀਆਂ ਨਾਲ ਆਇਆ ਅਤੇ ਗਦਲਯਾਹ ਉੱਤੇ ਹਮਲਾ ਕਰਕੇ ਯਹੂਦਾਹ ਦੇ ਸਾਰੇ ਆਦਮੀਆਂ ਅਤੇ ਬਾਬਲ ਦੇ ਸਾਰੇ ਆਦਮੀਆਂ ਨੂੰ ਮਾਰ ਦਿੱਤਾ ਜੋ ਕਿ ਉਸ ਨਾਲ ਮਿਸਪਾਹ ਵਿੱਚ ਸਨ।
  • 26 ਫ਼ੇਰ ਸਾਰੇ ਸੈਨਾ ਅਧਿਕਾਰੀ ਅਤੇ ਬਾਕੀ ਲੋਕ ਮਿਸਰ ਨੂੰ ਭੱਜ ਗਏ। ਸਾਰੇ ਲੋਕ, ਤੁਛ੍ਛ ਚੋ ਲੈਕੇ ਮਹਾਨ ਤਾਈਂ ਭੱਜ ਗਏ ਕਿਉਂ ਕਿ ਉਹ ਬੇਬੀਲੋਨੀਆਂ ਤੋਂ ਡਰਦੇ ਸਨ।
  • 27 ਬਾਅਦ ਵਿੱਚ ਅਵੀਲ ਮਰੋਦਕ ਬਾਬਲ ਦਾ ਰਾਜਾ ਬਣਿਆ। ਉਸਨੇ ਯਹੂਦਾਹ ਦੇ ਪਾਤਸ਼ਾਹ ਯਹੋਯਾਕੀਨ ਨੂੰ ਕੈਦ ਵਿੱਚੋਂ ਕਢਿਆ। ਇਹ ਯਹੋਯਾਕੀਨ ਦੇ ਬੰਦੀ ਬਣਨ ਤੋਂ 37 ਵਰ੍ਹੇ 'ਚ ਇਹ ਘਟਨਾ ਵਾਪਰੀ। ਇਉਂ ਅਵੀਲ ਮਰੋਦਕ ਦੇ ਰਾਜ ਸੰਭਾਲਣ ਤੋਂ 12 ਮਹੀਨੇ ਦੇ 27 ਦਿਨ ਵਾਪਰਿਆ।
  • 28 ਅਵੀਲ ਮਹੋਦਕ ਯਹੋਯਾਕੀਨ ਦੇ ਦਯਾਲੂ ਸੀ ਅਤੇ ਉਸਨੂੰ ਦੂਜਿਆਂ ਪਾਤਸ਼ਾਹਾਂ ਨਾਲੋਂ ਉੱਚਾ ਦਰਜਾ ਦਿੱਤਾ ਜਿਹੜੇ ਕਿ ਉਸਦੇ ਨਾਲ ਬਾਬਲ ਵਿੱਚ ਸਨ।
  • 29 ਅਵੀਲ-ਮਰੋਦਕ ਨੇ ਯਹੋਯਾਕੀਨ ਨੂੰ ਕੈਦੀਆਂ ਵਾਲੇ ਵਸਤਰ ਪਾਉਣ ਤੋਂ ਰੋਕ ਦਿੱਤਾ ਅਤੇ ਯਹੋਯਾਕੀਨ ਰਾਜੇ ਦੇ ਮੇਜ਼ ਤੇ ਬੈਠਿਆ ਅਤੇ ਜਿੰਨਾ ਚਿਰ ਜਿਉਂਇਆ ਉੱਥੇ ਹੀ ਖਾਧਾ।
  • 30 ਇਉਂ ਅਵੀਲ ਮਰੋਦਕ ਨੇ ਰਹਿੰਦੀ ਉਮਰ ਯਹੋਯਾਕੀਨ ਨੂੰ ਉਸਦਾ ਰਾਸ਼ਨ ਹਮੇਸ਼ਾ ਲਈ ਦਿੱਤਾ।