- 1 ਮੈਂ ਆਪਣੇ ਪ੍ਰਭੂ ਨੂੰ ਜਗਵੇਦੀ ਕੋਲ ਖੜਿਆਂ ਵੇਖਿਆ। ਉਸ ਨੇ ਕਿਹਾ,"ਥੰਮਾਂ ਦੀਆਂ ਟੀਸੀਆਂ ਤੇ ਸੱਟ ਮਾਰੋ ਤਾਂ ਜੋ ਸਾਰੀ ਇਮਾਰਤ ਦਹਲੀਜ਼ ਤਾਈਂ ਹਿੱਲ ਜਾਵੇ। ਥੰਮਾਂ ਨੂੰ ਲੋਕਾਂ ਦੇ ਸਿਰਾਂ ਉੱਪਰ ਡੇਗ ਦਿਓ। ਜੇਕਰ ਕੋਈ ਮਨੁੱਖ ਜਿਉਂਦਾ ਬਚ ਜਾਵੇ ਤਾਂ ਉਸਨੂੰ ਮੈਂ ਤਲਵਾਰ ਨਾਲ ਮਾਰ ਦਿਆਂਗਾ। ਭਾਵੇਂ ਕੋਈ ਮਨੁੱਖ ਬਚਣ ਦੀ ਕੋਸ਼ਿਸ਼ ਕਰੇ, ਉਹ ਬਚ ਨਹੀਂ ਪਾਵੇਗਾ।
- 2 ਭਾਵੇਂ ਉਹ ਹੇਠਾਂ ਸ਼ਿਓਲ ਤੀਕ ਵੀ ਪੁੱਟ ਲੈਣ, ਮੈਂ ਉਨ੍ਹਾਂ ਨੂੰ ਉਥੋਂ ਵੀ ਕੱਢ ਲਿਆਵਾਂਗਾ ਤੇ ਜੇਕਰ ਉਹ ਅਕਾਸ਼ ਤੀਕ ਚੜ ਜਾਣ, ਮੈਂ ਉਨ੍ਹਾਂ ਨੂੰ ਉਥੋਂ ਹੇਠਾ ਲੈ ਆਵਾਂਗਾ।
- 3 ਜੇਕਰ ਉਹ ਕਰਮਲ ਦੀ ਪਹਾੜੀ ਉੱਪਰ ਲੁਕ ਜਾਣ, ਮੈਂ ਉਥੋਂ ਵੀ ਉਨ੍ਹਾਂ ਨੂੰ ਭਾਲ ਕੇ ਲੈ ਜਾਵਾਂਗਾ। ਜੇਕਰ ਉਹ ਮੇਰੇ ਤੋਂ ਬਚਣ ਲਈ ਸਮੁੰਦਰ ਦੇ ਤਲ ਤੀਕ ਵੀ ਲਹਿ ਜਾਣ ਤਾਂ ਮੈਂ ਸੱਪ ਨੂੰ ਹੁਕਮ ਦੇਵਾਂਗਾ ਕਿ ਉਹ ਉਨ੍ਹਾਂ ਨੂੰ ਡਸ੍ਸ ਲਵੇਗਾ।
- 4 ਜੇਕਰ ਉਹ ਆਪਣੇ ਵੈਰੀਆਂ ਦੇ ਹੱਥ ਅਸੀਰ ਹੋ ਜਾਣ ਤਾਂ ਉਹ ਮੇਰੇ ਹੁਕਮ ਨਾਲ ਤਲਵਾਰ ਨਾਲ ਵੱਢੇ ਜਾਣਗੇ। ਹਾਂ, ਮੈਂ ਉਨ੍ਹਾਂ ਉੱਪਰ ਨਜ਼ਰ ਰਖਾਂਗਾ ਪਰ ਉਨ੍ਹਾਂ ਦੀ ਭਲਾਈ ਲਈ ਨਹੀਂ ਸਗੋਂ ਉਨ੍ਹਾਂ ਤੇ ਮੁਸੀਬਤ ਲਿਆਉਣ ਲਈ ਕਰਾਂਗਾ।"
- 5 ਮੇਰਾ ਪ੍ਰਭੂ, ਸਰਬ ਸ਼ਕਤੀਮਾਨ ਯਹੋਵਾਹ ਧਰਤੀ ਨੂੰ ਛੂਹੇਗਾ ਅਤੇ ਧਰਤੀ ਪਿਘਲ ਜਾਵੇਗੀ। ਤਾਂ ਉਸ ਵਕਤ ਧਰਤੀ ਤੇ ਵਸਦੇ ਜੀਵ ਮੋਇਆਂ ਲਈ ਪਿੱਟਣਗੇ। ਧਰਤੀ ਮਿਸਰ ਦੇ ਵਗਦੇ ਨੀਲ ਦਰਿਆ ਵਾਂਗ ਚਢ਼ੇਗੀ ਫ਼ਿਰ ਉਤਰੇਗੀ।
- 6 ਯਹੋਵਾਹ ਜੋ ਅਕਾਸ ਵਿੱਚ ਆਪਣੇ ਘਰ ਉਸਾਰਦਾ ਹੈ, ਉਹ ਧਰਤੀ ਉੱਪਰ ਆਪਣਾ ਤਹਿਖਾਨਾ ਸਬਾਪਿਤ ਕਰਦਾ ਹੈ, ਉਹ ਸਾਗਰਾਂ ਦੇ ਪਾਣੀਆਂ ਨੂੰ ਬੁਲਾਉਂਦਾ ਹੈ ਅਤੇ ਧਰਤੀ ਤੇ ਉਨ੍ਹਾਂ ਨੂੰ ਮੀਂਹ ਦੇ ਰੂਪ ਚ ਵਰ੍ਹਾਉਂਦਾ ਹੈਂ, ਯਾਹਵੇਹ ਉਸਦਾ ਨਾਉਂ ਹੈ।
- 7 ਯਹੋਵਾਹ ਇਉਂ ਆਖਦਾ ਹੈ: "ਹੇ ਇਸਰਾਏਲੀਓ ਤੁਸੀਂ ਮੇਰੇ ਲਈ ਕੂਸ਼ੀਆਂ ਵਰਗੇ ਹੋ, ਮੈਂ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕਢਿਆ ਫ਼ਲਿਸ੍ਸਤੀਆਂ ਨੂੰ ਕਫ਼ਤੋਂਰ ਵਿੱਚੋਂ ਅਤੇ ਅਰਾਮੀਆਂ ਨੂੰ ਕੀਰ ਵਿੱਚੋਂ ਕਢਿਆ।"
- 8 ਯਹੋਵਾਹ ਮੇਰਾ ਪ੍ਰਭੂ ਇਸ ਪਾਪੀ ਰਾਜ ਨੂੰ ਵੇਖ ਰਿਹਾ ਹੈ। ਉਹ ਆਖਦਾ ਹੈ, "ਮੈਂ ਇਸਰਾਏਲ ਨੂੰ ਇਸ ਧਰਤੀ ਤੋਂ ਹਟਾ ਦੇਵਾਂਗਾ, ਪਰ ਮੈਂ ਯਾਕੂਬ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ।
- 9 ਮੈਂ ਹੁਕਮ ਦੇਵਾਂਗਾ ਅਤੇ ਇਸਰਾਏਲ ਦੇ ਲੋਕਾਂ ਨੂੰ ਸਾਰੀਆਂ ਕੌਮਾਂ ਦਰਮਿਆਨ ਬਿਖੇਰ ਦੇਵਾਂਗਾ। ਇਹ ਇੰਝ ਹੋਵਾਂਗਾ ਜਿਵੇਂ ਕੋਈ ਛਾਨਣੀ ਵਿੱਚ ਆਟੇ ਨੂੰ ਛਾਣਦਾ ਅਤੇ ਬੁਰੇ ਢੇਲੇ ਫ਼ੜੇ ਜਾਂਦੇ ਹਨ।
- 10 ਮੇਰੇ ਲੋਕਾਂ ਵਿੱਚੋਂ ਪਾਪੀ ਕਹਿੰਦੇ ਹਨ, ਸਾਡੇ ਨਾਲ ਕੁਝ ਵੀ ਬੁਰਾ ਨਹੀਂ ਵਾਪਰੇਗਾ। ਪਰ ਉਹ ਸਾਰੇ ਲੋਕ ਤਲਵਾਰ ਨਾਲ ਵੱਢੇ ਜਾਣਗੇ।"
- 11 "ਦਾਊਦ ਦਾ ਤੰਬੂ ਡਿੱਗੇਗਾ ਪਰ ਉਸ ਵਕਤ, ਮੈਂ ਇਸਦੀਆਂ ਟੁੱਟੀਆਂ ਕੰਧਾਂ ਦੀ ਮੁਰੰਮਤ ਕਰਾਂਗਾ ਅਤੇ ਇਸਦੇ ਖੰਡਰਾਂ ਦਾ ਪੁਨਰ-ਨਿਰਮਾਣ ਕਰਾਂਗਾ ਅਤੇ ਇਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਬਣਾ ਦਿਆਂਗਾ।
- 12 ਫ਼ੇਰ ਮੇਰੇ ਲੋਕ ਉਹ ਸਭ ਕੁਝ ਜੋ ਅਦੋਮ ਦਾ ਬਚਿਆ ਹੈ ਅਤੇ ਉਹ ਸਾਰੀਆਂ ਕੌਮਾਂ, ਜਿਹੜੀਆਂ ਮੇਰੇ ਨਾਮ ਦੁਆਰਾ ਸਦਵਾਉਂਦੀਆਂ ਹਨ, ਹਬਿਆ ਲੈਣਗੇ।" ਯਹੋਵਾਹ ਨੇ ਆਖਿਆ ਕਿ ਉਹ ਇਹ ਸਭ ਕੁਝ ਕਰੇਗਾ।
- 13 ਯਹੋਵਾਹ ਆਖਦਾ ਹੈ, "ਅਜਿਹਾ ਸਮਾਂ ਆ ਰਿਹਾ ਹੈ ਜਦ ਹਾਲੀ ਵਾਢੇ ਨੂੰ ਜਾ ਲਵੇਗਾ ਅਤੇ ਅੰਗੂਰਾਂ ਦਾ ਮਿਧ੍ਧਣ ਵਾਲਾ ਅੰਗੂਰਾਂ ਦੇ ਬੀਜ ਪਾਉਣ ਵਾਲੇ ਨੂੰ ਜਾ ਮਿਲੇਗਾ। ਪਹਾੜਾਂ ਅਤੇ ਚੋਟੀਆਂ ਤੋਂ ਮਦਿਰਾ ਚੋਵੇਗੀ।
- 14 ਮੈਂ ਇਸਰਾਏਲੀ ਆਪਣੀ ਪਰਜਾ ਨੂੰ ਅਸੀਰ ਤੋਂ ਛੁਡਾਵਾਂਗਾ। ਉਹ ਮੁੜ ਉਜੜੇ ਸ਼ਹਿਰ ਵਸਾਉਣਗੇ ਅਤੇ ਉਨ੍ਹਾਂ ਚ ਵਸਣਗੇ, ਉਹ ਅੰਗੂਰਾਂ ਦੇ ਬਾਗ਼ ਲਗਾਉਣਗੇ ਅਤੇ ਆਪਣੀ ਕੱਢੀ ਅੰਗੂਆਂ ਦੀ ਮੈਅ ਪੀਣਗੇ ਅਤੇ ਉਹ ਆਪਣੇ ਬਾਗ਼ ਲਾਉਣਗੇ ਤੇ ਉਨ੍ਹਾਂ ਦੀ ਫ਼ਸਲ ਖਾਣਗੇ।
- 15 ਮੈਂ ਆਪਣੇ ਲੋਕਾਂ ਨੂੰ ਉਨ੍ਹਾਂ ਦੀ ਧਰਤੀ ਤੇ ਲਾਵਾਂਗਾ ਅਤੇ ਫ਼ਿਰ ਉਹ ਮੇਰੀ ਦਿੱਤੀ ਹੋਈ ਧਰਤੀ ਤੋਂ ਮੁੜ ਕਦੇ ਨਾ ਪੁੱਟੇ ਜਾਣਗੇ।"ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਇਉਂ ਆਖਿਆ।
Amos 09
- Details
- Parent Category: Old Testament
- Category: Amos
ਆਮੋਸ ਕਾਂਡ 9