wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


ਦਾਨੀ ਐਲਕਾਂਡ 2
  • 1 ਨਬੂਕਦਨੱਸਰ ਦੇ ਰਾਜ ਦੇ ਦੂਸਰੇ ਵਰ੍ਹੇ ਦੌਰਾਨ ਉਸਨੂੰ ਕੁਝ ਸੁਪਨੇ ਆਏ। ਉਹ ਉਨ੍ਹਾਂ ਸੁਪਨਿਆਂ ਕਾਰਣ ਪਰੇਸ਼ਾਨ ਸੀ ਅਤੇ ਸੌਂ ਨਹੀਂ ਸੀ ਸਕਦਾ।
  • 2 ਇਸ ਲਈ ਰਾਜੇ ਨੇ ਆਪਣੇ ਸਿਆਣੇ ਬੰਦਿਆਂ ਨੂੰ ਆਪਣੇ ਪਾਸ ਬੁਲਾਇਆ। ਉਨ੍ਹਾਂ ਸਿਆਣੇ ਬੰਦਿਆਂ ਨੇ ਜਾਦੂ ਟੂਣੇ ਕੀਤੇ ਅਤੇ ਤਾਰਿਆਂ ਦਾ ਹਿਸਾਬ ਲਾਇਆ। ਉਨ੍ਹਾਂ ਨੇ ਅਜਿਹਾ ਸੁਪਨਿਆਂ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਲਈ ਅਤੇ ਇਹ ਜਾਨਣ ਲਈ ਕੀਤਾ ਕਿ ਭਵਿੱਖ ਵਿੱਚ ਕੀ ਵਾਪਰੇਗਾ। ਰਾਜਾ ਚਾਹੁੰਦਾ ਸੀ ਕਿ ਉਹ ਬੰਦੇ ਉਸਨੂੰ ਇਹ ਦੱਸਣ ਕਿ ਉਸਨੂੰ ਕੀ ਸੁਪਨਾ ਆਇਆ ਸੀ। ਇਸ ਲਈ ਉਹ ਆਏ ਅਤੇ ਰਾਜੇ ਦੇ ਸਨਮੁਖ ਖੜੇ ਹੋ ਗਏ।
  • 3 ਫ਼ੇਰ ਰਾਜੇ ਨੇ ਉਨ੍ਹਾਂ ਬੰਦਿਆਂ ਨੂੰ ਆਖਿਆ, "ਮੈਨੂੰ ਇੱਕ ਸੁਪਨਾ ਆਇਆ ਹੈ ਜਿਸਨੇ ਮੈਨੂੰ ਪਰੇਸ਼ਾਨ ਕੀਤਾ ਹੈ। ਮੈਂ ਜਾਨਣਾ ਚਾਹੁੰਦਾ ਹਾਂ ਕਿ ਉਸ ਸੁਪਨੇ ਦਾ ਕੀ ਅਰਬ ਹੈ।"
  • 4 ਫ਼ੇਰ ਕਸਦੀਆਂ ਨੇ, ਰਾਜੇ ਨੂੰ ਜਵਾਬ ਦਿੱਤਾ। ਉਨ੍ਹਾਂ ਨੇ ਅਰਾਮੀ ਭਾਸ਼ਾ ਵਿੱਚ ਗੱਲ ਕੀਤੀ। ਉਨ੍ਹਾਂ ਨੇ ਆਖਿਆ, "ਹੇ ਰਾਜਨ, ਸਦਾ ਸਲਾਮਤ ਰਹੋ! ਅਸੀਂ ਤੁਹਾਡੇ ਸੇਵਕ ਹਾਂ। ਕਿਰਪਾ ਕਰਕੇ ਸਾਨੂੰ ਸੁਪਨਾ ਸੁਣਾਓ, ਫੇਰ ਅਸੀਂ ਦੱਸ ਦਿਆਂਗੇ ਕਿ ਇਸਦਾ ਕੀ ਅਰਬ ਹੈ।"
  • 5 ਤਾਂ ਰਾਜੇ ਨਬੂਕਦਨੱਸਰ ਨੇ ਉਨ੍ਹਾਂ ਬੰਦਿਆਂ ਨੂੰ ਆਖਿਆ, "ਨਹੀਂ, ਤੁਹਾਨੂੰ ਚਾਹੀਦਾ ਹੈ ਕਿ ਮੇਰੇ ਸੁਪਨੇ ਬਾਰੇ ਦੱਸੋਁ। ਅਤੇ ਫ਼ੇਰ ਤੁਹਾਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਇਸਦਾ ਕੀ ਅਰਬ ਹੈ। ਜੇ ਤੁਸੀਂ ਇਹ ਗੱਲਾਂ ਨਹੀਂ ਦੱਸੋਁਗੇ ਤਾਂ ਮੈਂ ਹੁਕਮ ਦੇ ਦਿਆਂਗਾ ਕਿ ਤੁਹਾਡੇ ਟੁਕੜੇ-ਟੁਕੜੇ ਕਰ ਦਿੱਤੇ ਜਾਣ। ਅਤੇ ਮੈਂ ਹੁਕਮ ਦਿਆਂਗਾ ਕਿ ਤੁਹਾਡੇ ਘਰ ਉਦੋਂ ਤੀਕ ਤਬਾਹ ਕੀਤੇ ਜਾਣ ਜਦੋਂ ਤੀਕ ਕਿ ਉਹ ਮਲਬੇ ਦੇ ਢੇਰ ਬਣਕੇ ਨਾ ਰਹਿ ਜਾਣ।
  • 6 ਪਰ ਜੇ ਤੁਸੀਂ ਮੇਰਾ ਸੁਪਨਾ ਮੈਨੂੰ ਦੱਸ ਦਿਓਁਗੇ ਅਤੇ ਉਸਦੇ ਅਰਬਾ ਦੀ ਵਿਆਖਿਆ ਕਰ ਦਿਉਗੇ ਤਾਂ ਮੈਂ ਤੁਹਾਨੂੰ ਇਨਾਮ ਭੇਟਾਂ ਅਤੇ ਇੱਜ਼ਤ ਬਖਸ਼ਾਂਗਾ। ਇਸ ਲਈ ਮੈਨੂੰ ਮੇਰੇ ਸੁਪਨੇ ਬਾਰੇ ਦੱਸੋ ਅਤੇ ਇਹ ਵੀ ਦੱਸੋ ਕਿ ਉਸਦਾ ਕੀ ਅਰਬ ਹੈ।"
  • 7 ਇੱਕ ਵਾਰੀ ਫ਼ੇਰ ਸਿਆਣਿਆਂ ਨੇ ਰਾਜੇ ਨੂੰ ਆਖਿਆ, "ਕਿਰਪਾ ਕਰਕੇ ਸਾਨੂੰ ਸੁਪਨੇ ਬਾਰੇ ਦੱਸੋ, ਅਤੇ ਅਸੀਂ ਤੁਹਾਨੂੰ ਇਹ ਦੱਸ ਦੇਵਾਂਗੇ ਕਿ ਸੁਪਨੇ ਦਾ ਕੀ ਅਰਬ ਹੈ।"
  • 8 ਫ਼ੇਰ ਰਾਜੇ ਨਬੂਕਦਨੱਸਰ ਨੇ ਜਵਾਬ ਦਿੱਤਾ, "ਮੈਂ ਜਾਣਦਾ ਹਾਂ ਕਿ ਤੁਸੀਂ ਹੋਰ ਸਮਾਂ ਲੈਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਜਾਣਦੇ ਹੋ ਕਿ ਜੋ ਮੈਂ ਆਖਿਆ ਹੈ ਉਸਦਾ ਅਰਬ ਓਹੀ ਹੈ।
  • 9 ਤੁਸੀਂ ਜਾਣਦੇ ਹੋ ਕਿ ਜੇ ਤੁਸੀਂ ਮੇਰੇ ਸੁਪਨੇ ਬਾਰੇ ਨਹੀਂ ਦੱਸੋਁਗੇ ਤਾਂ ਤੁਹਾਨੂੰ ਸਜ਼ਾ ਮਿਲੇਗੀ। ਇਸ ਲਈ ਤੁਸੀਂ ਸਾਰੇ ਮੇਰੇ ਨਾਲ ਝੂਠ ਬੋਲਣ ਲਈ ਸਹਿਮਤ ਹੋ ਗਏ ਹੋ। ਤੁਸੀਂ ਹੋਰ ਸਮੇਂ ਦੀ ਆਸ ਰੱਖ ਰਹੇ ਹੋ। ਤੁਸੀਂ ਇਹ ਉਮੀਦ ਕਰ ਰਹੇ ਹੋ ਕਿ ਮੈਂ ਇਹ ਭੁੱਲ ਜਾਵਾਂ ਕਿ ਮੈਂ ਤੁਹਾਡੇ ਪਾਸੋਂ ਕੀ ਕਰਵਾਉਣਾ ਚਾਹੁੰਦਾ ਹਾਂ। ਹੁਣ ਮੈਨੂੰ ਸੁਪਣੇ ਬਾਰੇ ਦੱਸੋ। ਜੇ ਤੁਸੀਂ ਸੁਪਨੇ ਬਾਰੇ ਮੈਨੂੰ ਦੱਸ ਸਕਦੇ ਹੋ ਤਾਂ ਮੈਂ ਸਮਝ ਲਵਾਂਗਾ ਕਿ ਤੁਸੀਂ ਮੈਨੂੰ ਇਹ ਦੱਸ ਸਕਦੇ ਹੋ ਕਿ ਇਸ ਦਾ ਅਸਲ ਵਿੱਚ ਕੀ ਅਰਬ ਹੈ!"
  • 10 ਕਸਦੀਆਂ ਨੇ ਰਾਜੇ ਨੂੰ ਉੱਤਰ ਦਿਤਾ: ਉਨ੍ਹਾਂ ਨੇ ਆਖਿਆ, "ਧਰਤੀ ਉੱਤੇ ਕੋਈ ਵੀ ਬੰਦਾ ਅਜਿਹਾ ਨਹੀਂ ਹੈ ਜਿਹੜਾ ਉਹ ਗੱਲ ਕਰ ਸਕੇ ਜੋ ਰਾਜਾ ਆਖ ਰਿਹਾ ਹੈ! ਕਿਸੇ ਵੀ ਰਾਜੇ ਨੇ ਕਦੇ ਵੀ ਸਿਆਣਿਆਂ ਨੂੰ ਜਾਂ ਜਾਦੂ ਟੂਣੇ ਵਾਲਿਆਂ ਨੂੰ ਅਜਿਹਾ ਕੁਝ ਕਰਨ ਲਈ ਨਹੀਂ ਆਖਿਆ।ਕਿਸੇ ਸਭ ਤੋਂ ਮਹਾਨ ਅਤੇ ਸਭ ਤੋਂ ਤਾਕਤਵਰ ਰਾਜੇ ਨੇ ਵੀ ਆਪਣੇ ਸਿਆਣਿਆਂ ਨੂੰ ਅਜਿਹਾ ਕਰਨ ਲਈ ਕਦੇ ਨਹੀਂ ਆਖਿਆ।
  • 11 ਰਾਜਾ ਉਹ ਗੱਲ ਕਰਨ ਲਈ ਆਖ ਰਿਹਾ ਹੈ ਜਿਹੜੀ ਕਰਨੀ ਬਹੁਤ ਮੁਸ਼ਕਿਲ ਹੈ। ਸਿਰਫ਼ ਦੇਵਤੇ ਹੀ ਰਾਜੇ ਨੂੰ ਉਸਦੇ ਸੁਪਨੇ ਬਾਰੇ ਅਤੇ ਉਸਦੇ ਅਰਬ ਬਾਰੇ ਦੱਸ ਸਕਦੇ ਹਨ। ਪਰ ਦੇਵਤੇ ਲੋਕਾਂ ਨਾਲ ਨਹੀਂ ਰਹਿੰਦੇ।"
  • 12 ਜਦੋਂ ਰਾਜੇ ਨੇ ਇਹ ਸੁਣਿਆ ਤਾਂ ਉਹ ਬਹੁਤ ਕਰੋਧਵਾਨ ਹੋ ਗਿਆ। ਇਸ ਲਈ ਉਸਨੇ ਬਾਬਲ ਦੇ ਸਾਰੇ ਸਿਆਣੇ ਆਦਮੀਆਂ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ।
  • 13 ਰਾਜੇ ਨਬੂਕਦਨੱਸਰ ਦੇ ਹੁਕਮ ਦਾ ਐਲਾਨ ਕਰ ਦਿੱਤਾ ਗਿਆ। ਸਾਰੇ ਹੀ ਸਿਆਣੇ ਬੰਦੇ ਮਾਰੇ ਜਾਣੇ ਸਨ। ਰਾਜੇ ਦੇ ਬੰਦਿਆਂ ਨੂੰ ਦਾਨੀੇਲ ਅਤੇ ਉਸਦੇ ਦੋਸਤਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਕਤਲ ਕਰਨ ਲਈ ਭੇਜਿਆ ਗਿਆ।
  • 14 ਅਰਕ ਪਾਤਸ਼ਾਹ ਦਾ ਪ੍ਰਧਾਨ ਜਲ੍ਲਾਦ ਸੀ। ਉਹ ਬਾਬਲ ਦੇ ਸਿਆਣੇ ਬੰਦਿਆਂ ਨੂੰ ਮਾਰਨ ਜਾ ਰਿਹਾ ਸੀ। ਪਰ ਦਾਨੀੇਲ ਨੇ ਅਰੀਓਕ ਨਾਲ ਬੜੀ ਸਿਆਣਪਤਾ ਨਾਲ ਅਤੇ ਤਰਕਪੂਰਣ ਢਁਗ ਗੱਲ ਕੀਤੀ।
  • 15 ਦਾਨੀੇਲ ਨੇ ਅਰਯੋਕ ਨੂੰ ਆਖਿਆ, "ਰਾਜੇ ਨੇ ਇਸ ਤਰ੍ਹਾਂ ਦੀ ਸਜ਼ਾ ਦਾ ਹੁਕਮ ਕਿਉਂ ਦਿੱਤਾ ਸੀ?"ਫ਼ੇਰ ਅਰੀਓਕ ਨੇ ਰਾਜੇ ਦੇ ਸੁਪਨਿਆਂ ਬਾਰੇ ਸਾਰੀ ਵਿਬਿਆ ਸੁਣਾਈ ਅਤੇ ਦਾਨੀੇਲ ਸਮਝ ਗਿਆ।
  • 16 ਜਦੋਂ ਦਾਨੀੇਲ ਨੇ ਕਹਾਣੀ ਸੁਣੀ ਉਹ ਰਾਜੇ ਨਬੂਕਦਨੱਸਰ ਕੋਲ ਚਲਾ ਗਿਆ। ਦਾਨੀੇਲ ਨੇ ਰਾਜੇ ਨੂੰ ਆਖਿਆ ਕਿ ਉਸਨੂੰ ਕੁਝ ਹੋਰ ਸਮਾਂ ਦਿੱਤਾ ਜਾਵੇ। ਫ਼ੇਰ ਉਹ ਰਾਜੇ ਨੂੰ ਸੁਪਨੇ ਬਾਰੇ ਅਤੇ ਉਸਦੇ ਅਰਬ ਬਾਰੇ ਦੱਸ ਸਕੇਗਾ।
  • 17 ਇਸ ਲਈ ਦਾਨੀੇਲ ਆਪਣੇ ਘਰ ਗਿਆ। ਉਸਨੇ ਸਾਰੀ ਗੱਲ ਆਪਣੇ ਮਿੱਤਰਾਂ, ਹਨਨਯਾਹ, ਮੀਸ਼ਾੇਲ ਅਤੇ ਅਜ਼ਰਯਾਹ ਨੂੰ ਦਸੀ।
  • 18 ਦਾਨੀੇਲ ਨੇ ਆਪਣੇ ਮਿੱਤਰਾਂ ਨੂੰ ਅਕਾਸ਼ ਦੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਨ ਲਈ ਆਖਿਆ। ਦਾਨੀੇਲ ਨੇ ਉਨ੍ਹਾਂ ਨੂੰ ਇਹ ਪ੍ਰਾਰਥਨਾ ਕਰਨ ਲਈ ਆਖਿਆ ਕਿ ਪਰਮੇਸ਼ੁਰ ਉਨ੍ਹਾਂ ਉੱਤੇ ਮਿਹਰਬਾਨ ਹੋਵੇ ਅਤੇ ਇਸ ਰਹਸ੍ਸ ਨੂੰ ਸਮਝਣ ਵਿੱਚ ਸਹਾਇਤਾ ਕਰੇ। ਤਾਂ ਜੋ ਦਾਨੀੇਲ ਅਤੇ ਉਸਦੇ ਮਿੱਤਰ ਬਾਬਲ ਦੇ ਹੋਰਨਾਂ ਸਿਆਣੇ ਬੰਦਿਆਂ ਨਾਲ ਮਾਰੇ ਨਾ ਜਾਣ।
  • 19 ਰਾਤ ਵੇਲੇ, ਪਰਮੇਸ਼ੁਰ ਨੇ ਦਰਸ਼ਨ ਵਿੱਚ ਉਸਨੂੰ ਭੇਤ ਪ੍ਰਕਾਸ਼ਿਤ ਕਰ ਦਿੱਤਾ। ਦਾਨੀੇਲ ਨੇ ਅਕਾਸ਼ ਦੇ ਪਰਮੇਸ਼ੁਰ ਦੀ ਉਸਤਤ ਕੀਤੀ।
  • 20 ਦਾਨੀੇਲ ਨੇ ਆਖਿਆ:"ਉਸਤਤ ਕਰੋ ਪਰਮੇਸ਼ੁਰ ਦੇ ਨਾਮ ਦੀ ਸਦਾ ਲਈ! ਸ਼ਕਤੀ ਅਤੇ ਸਿਆਣਪ ਹੈ ਓਸੇ ਦੀ!
  • 21 ਬਦਲਦਾ ਹੈ ਉਹ ਸਮਿਆਂ ਅਤੇ ਰੁੱਤਾਂ ਨੂੰ! ਅਤੇ ਬਦਲਦਾ ਹੈ ਉਹ ਰਾਜਿਆਂ ਨੂੰ! ਦਿੰਦਾ ਹੈ ਸ਼ਕਤੀ ਉਹ ਰਾਜਿਆਂ ਨੂੰ, ਅਤੇ ਖੋਹ ਲੈਂਦਾ ਹੈ ਉਹ ਸ਼ਕਤੀ ਉਨ੍ਹਾਂ ਦੀ! ਦਿੰਦਾ ਹੈ ਉਹ ਸਿਆਣਪ ਲੋਕਾਂ ਨੂੰ ਇਸ ਲਈ ਹੋ ਜਾਂਦੇ ਨੇ ਸਿਆਣੇ ਉਹ! ਸਿਖ੍ਖਣ ਦਿੰਦਾ ਹੈ ਉਹ ਗਿਆਨ ਲੋਕਾਂ ਨੂੰ ਅਤੇ ਸਮਝਦਾਰ ਬਣਨ ਦਿੰਦਾ ਹੈ।
  • 22 ਜਾਣਦਾ ਹੈ ਉਹ ਗੁਝ੍ਝੇ ਭੇਤਾਂ ਨੂੰ, ਸਮਝਣਾ ਜਿਨ੍ਹਾਂ ਨੂੰ ਮੁਸ਼ਕਿਲ ਹੈ। ਰਹਿੰਦੀ ਹੈ ਰੌਸ਼ਨੀ ਨਾਲ ਉਸਦੇ, ਇਸ ਲਈ ਜਾਣਦਾ ਹੈ ਉਹ ਕਿ ਕੀ ਹੈ ਹਨੇਰੇ ਵਿੱਚ ਅਤੇ ਗੁਪਤ ਥਾਵਾਂ ਅੰਦਰ!
  • 23 ਹੇ ਮੇਰੇ ਪੁਰਖਿਆਂ ਦੇ ਪਰਮੇਸ਼ੁਰ, ਸ਼ੁਕਰਾਨਾ ਕਰਦਾ ਹਾਂ ਮੈਂ ਤੇਰਾ ਅਤੇ ਕਰਦਾ ਹਾਂ ਉਸਤਤ ਤੇਰੀ! ਦਿੱਤੀ ਤੁਸੀਂ ਸਿਆਣਪ ਅਤੇ ਤਾਕਤ ਮੈਨੂੰ। ਦਸੀਆਂ ਤੁਸੀਂ ਉਹ ਗੱਲਾਂ ਜੋ ਅਸੀਂ ਪੁੱਛੀਆਂ! ਦੱਸਿਆ ਤੁਸੀਂ ਸਾਨੂੰ ਰਾਜੇ ਦੇ ਸੁਪਨੇ ਬਾਰੇੇ।"
  • 24 ਫ਼ੇਰ ਦਾਨੀੇਲ ਅਰਯੋਕ ਪਾਸ ਗਿਆ। ਰਾਜੇ ਨਬੂਕਦਨੱਸਰ ਨੇ ਅਰਯੋਕ ਦੀ ਚੋਣ ਬਾਬਲ ਦੇ ਸਿਆਣੇ ਬੰਦਿਆਂ ਨੂੰ ਮਾਰਨ ਲਈ ਕੀਤੀ ਸੀ। ਦਾਨੀੇਲ ਨੇ ਅਰਯੋਕ ਨੂੰ ਆਖਿਆ, "ਬਾਬਲ ਦੇ ਸਿਆਣੇ ਬੰਦਿਆਂ ਨੂੰ ਨਾ ਮਾਰੋ। ਮੈਨੂੰ ਰਾਜੇ ਪਾਸ ਲੈ ਚੱਲੋ। ਮੈਂ ਉਸਨੂੰ ਦੱਸਾਂਗਾ ਕਿ ਉਸਦਾ ਸੁਪਨਾ ਕੀ ਹੈ ਅਤੇ ਉਸਦਾ ਕੀ ਅਰਬ ਹੈ।"
  • 25 ਇਸ ਲਈ ਬਹੁਤ ਛੇਤੀ ਅਰਯੋਕ ਦਾਨੀੇਲ ਨੂੰ ਰਾਜੇ ਕੋਲ ਲੈ ਗਿਆ। ਅਰਯੋਕ ਨੇ ਰਾਜੇ ਨੂੰ ਆਖਿਆ, "ਮੈਂ ਯਹੂਦਾਹ ਵਿਚਲੇ ਬੰਦੀਵਾਨਾਂ ਵਿੱਚੋਂ ਇੱਕ ਬੰਦਾ ਲਭਿਆ ਹੈ। ਉਹ ਰਾਜੇ ਨੂੰ ਉਸਦੇ ਸੁਪਨੇ ਦਾ ਅਰਬ ਦੱਸ ਸਕਦਾ ਹੈ।"
  • 26 ਰਾਜੇ ਨੇ ਦਾਨੀੇਲ (ਬੇਲਟਸ਼ਸ੍ਸਰ)ਨੂੰ ਸਵਾਲ ਪੁਛਿਆ ਉਸਨੇ ਦਾਨੀੇਲ ਨੂੰ ਆਖਿਆ, "ਕੀ ਤੂੰ ਮੇਰੇ ਸੁਪਨੇ ਬਾਰੇ ਮੈਨੂੰ ਦੱਸ ਸਕਦਾ ਹੈਂ ਅਤੇ ਇਹ ਵੀ ਦੱਸ ਸਕਦਾ ਹੈਂ ਕਿ ਉਸਦਾ ਕੀ ਅਰਬ ਹੈ?"
  • 27 ਦਾਨੀੇਲ ਨੇ ਜਵਾਬ ਦਿੱਤਾ, "ਹੇ ਰਾਜਨ ਨਬੂਕਦਨੱਸਰ, ਨਾ ਕੋਈ ਵੀ ਸਿਆਣਾ ਬੰਦਾ, ਨਾ ਕੋਈ ਜਾਦੂ ਟੂਣੇ ਵਾਲਾ ਅਤੇ ਨਾ ਕੋਈ ਵੀ ਕਸਦੀਆਂ ਰਾਜੇ ਨੂੰ ਉਸ ਦੀਆਂ ਪੁੱਛੀਆਂ ਹੋਈਆਂ ਗੁਝ੍ਝੀਆਂ ਗੱਲਾਂ ਬਾਰੇ ਦੱਸ ਸਕਦਾ ਹੈ।
  • 28 ਪਰ ਇੱਥੇ ਅਕਾਸ਼ ਦਾ ਪਰਮੇਸ਼ੁਰ ਹੈ ਜਿਹੜਾ ਗੁਝ੍ਝੇ ਭੇਤਾਂ ਬਾਰੇ ਦੱਸਦਾ ਹੈ। ਪਰਮੇਸ਼ੁਰ ਨੇ ਰਾਜੇ ਨਬੂਕਦਨੱਸਰ ਨੂੰ ਸੁਪਨੇ ਦਿੱਤੇ ਉਸਨੂੰ ਇਹ ਦਰਸਾਉਣ ਲਈ ਕਿ ਆਉਣ ਵਾਲੇ ਸਮੇਂ ਵਿੱਚ ਕੀ ਵਾਪਰੇਗਾ। ਤੁਹਾਡਾ ਸੁਪਨਾ ਇਹ ਸੀ, ਅਤੇ ਤੁਸੀਂ ਆਪਣੇ ਬਿਸਤਰ ਵਿੱਚ ਲੇਟਿਆਂ ਇਹ ਚੀਜ਼ਾਂ ਦੇਖੀਆਂ:
  • 29 ਹੇ ਰਾਜਨ, ਤੁਸੀਂ ਆਪਣੇ ਬਿਸਤਰ ਉੱਤੇ ਲੇਟੇ ਹੋਏ ਸੀ। ਅਤੇ ਤੁਸੀਂ ਭਵਿੱਖ ਵਿੱਚ ਵਾਪਰਨ ਵਾਲੀਆਂ ਗੱਲਾਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਪਰਮੇਸ਼ੁਰ ਲੋਕਾਂ ਨੂੰ ਗੁਪਤ ਗੱਲਾਂ ਬਾਰੇ ਦੱਸ ਸਕਦਾ ਹੈ - ਅਤੇ ਉਸਨੇ ਤੁਹਾਨੂੰ ਦਰਸਾ ਦਿੱਤਾ ਕਿ ਭਵਿੱਖ ਵਿੱਚ ਕੀ ਵਾਪਰੇਗਾ।
  • 30 ਪਰਮੇਸ਼ੁਰ ਨੇ ਇਹ ਭੇਤ ਮੈਨੂੰ ਵੀ ਦੱਸ ਦਿੱਤਾ! ਕਿਉਂ? ਇਹ ਇਸ ਵਾਸਤੇ ਨਹੀਂ ਕਿ ਮੇਰੇ ਕੋਲ ਹੋਰਨਾਂ ਬੰਦਿਆਂ ਨਾਲੋਂ ਵਧੇਰੇ ਸਿਆਣਪ ਹੈ। ਨਹੀਂ, ਪਰਮੇਸ਼ੁਰ ਨੇ ਮੈਨੂੰ ਇਹ ਭੇਤ ਇਸ ਲਈ ਦੱਸਿਆ ਤਾਂ ਜੋ ਤੁਸੀਂ, ਹੇ ਰਾਜਨ, ਇਹ ਜਾਣ ਸਕੋ ਕਿ ਇਸਦਾ ਕੀ ਅਰਬ ਹੈ। ਇਸ ਤਰ੍ਹਾਂ ਤੁਸੀਂ ਜਾਣ ਜਾਵੋਂਗੇ ਕਿ ਤੁਹਾਡੇ ਮਨ ਵਿੱਚ ਕੀ ਫ਼ੁਰਨਾ ਫ਼ੁਰਿਆ।
  • 31 "ਰਾਜਨ, ਤੁਸੀਂ ਆਪਣੇ ਸੁਪਨੇ ਵਿੱਚ ਇੱਕ ਵੱਡਾ ਬੁੱਤ ਆਪਣੇ ਸਾਮ੍ਹਣੇ ਖਲੋਤਾ ਦੇਖਿਆ। ਇਹ ਬੁੱਤ ਬਹੁਤ ਚਮਕੀਲਾ ਅਤੇ ਪ੍ਰਭਾਵਸ਼ਾਲੀ ਸ਼ੀ। ਇਸਦਾ ਰੂਪ ਭੈਭੀਤ ਕਰ ਦੇਣ ਵਾਲਾ ਸੀ।
  • 32 ਬੁੱਤ ਦਾ ਸਿਰ ਸ਼ੁਧ ਸੋਨੇ ਦਾ ਬਣਿਆ ਹੋਇਆ ਸੀ। ਬੁੱਤ ਦੀ ਛਾਤੀ ਅਤੇ ਬਾਜੂ ਚਾਂਦੀ ਦੇ ਬਣੇ ਹੋਏ ਸਨ। ਬੁੱਤ ਦਾ ਪੇਟ ਅਤੇ ਲੱਤਾਂ ਦਾ ਉੱਪਰਲਾ ਹਿੱਸਾ ਕਾਂਸੀ ਦਾ ਬਣਿਆ ਹੋਇਆ ਸੀ।
  • 33 ਬੁੱਤ ਦੀਆਂ ਲੱਤਾਂ ਦਾ ਹੇਠਲਾ ਹਿੱਸਾ ਲੋਹੇ ਦਾ ਬਣਿਆ ਹੋਇਆ ਸੀ। ਬੁੱਤ ਦੇ ਪੈਰ ਅੱਧੇ ਲੋਹੇ ਅਤੇ ਅੱਧੇ ਮਿੱਟੀ ਦੇ ਬਣੇ ਹੋਏ ਸਨ।
  • 34 ਜਦੋਂ ਤੁਸੀਂ ਬੁੱਤ ਵੱਲ ਵੇਖ ਰਹੇ ਸੀ ਤਾਂ ਤੁਸੀਂ ਇੱਕ ਪੱਥਰ ਦੇਖਿਆ। ਪੱਥਰ ਕਟਿਆ ਹੋਇਆ ਸੀ - ਪਰ ਕਿਸੇ ਬੰਦੇ ਨੇ ਪੱਥਰ ਨੂੰ ਨਹੀਂ ਕਟਿਆ ਸੀ। ਫ਼ੇਰ ਪੱਥਰ ਹਵਾ ਵਿੱਚ ਉਛਲਿਆ ਅਤੇ ਬੁੱਤ ਦੇ ਲੋਹੇ ਅਤੇ ਮਿੱਟੀ ਦੇ ਬਣੇ ਹੋਏ ਪੈਰਾਂ ਵਿੱਚ ਵਜਿਆ। ਪ੍ਪਬ੍ਬਰ ਨੇ ਬੁੱਤ ਨੂੰ ਕੁਚਲ ਦਿੱਤਾ।
  • 35 ਫ਼ੇਰ ਲੋਹਾ, ਮਿੱਟੀ, ਕਾਂਸੀ, ਚਾਂਦੀ ਅਤੇ ਸੋਨਾ ਇੱਕੋ ਵੇਲੇ ਧੂੜ ਬਣ ਗਏ। ਅਤੇ ਉਹ ਸਾਰੇ ਟੁਕੜੇ ਗਰਮੀਆਂ ਦੀ ਰੁੱਤੇ ਸੁਹਾਗੀ ਹੋਈ ਤੂੜੀ ਵਾਂਗ ਹੋ ਗਏ। ਹਵਾ ਉਸ ਧੂੜ ਨੂੰ ਉਡਾ ਕੇ ਲੈ ਗਈ ਅਤੇ ਉੱਥੇ ਕੁਝ ਵੀ ਨਹੀਂ ਬਚਿਆ। ਕੋਈ ਨਹੀਂ ਆਖ ਸਕਦਾ ਸੀ ਕਿ ਓਥੇ ਬੁੱਤ ਕਦੇ ਹੈ ਵੀ ਸੀ ਜਾਂ ਨਹੀਂ। ਫ਼ੇਰ ਉਹ ਪੱਥਰ ਜਿਹੜਾ ਬੁੱਤ ਚ ਵਜਿਆ ਸੀ, ਇੱਕ ਬਹੁਤ ਵੱਡਾ ਪਰਬਤ ਬਣ ਗਿਆ ਅਤੇ ਪੂਰੀ ਧਰਤੀ ਉੱਤੇ ਫ਼ੈਲ ਗਿਆ।
  • 36 "ਇਹੀ ਸੀ ਤੁਹਾਡਾ ਸੁਪਨਾ। ਹੁਣ ਅਸੀਂ ਰਾਜੇ ਨੂੰ ਦਸ੍ਸਾਂਗੇ ਕਿ ਇਸਦਾ ਕੀ ਅਰਬ ਹੈ।
  • 37 ਰਾਜਨ, ਤੁਸੀਂ ਸਭ ਤੋਂ ਮਹੱਤਵਪੂਰਣ ਰਾਜੇ ਹੋ। ਅਕਾਸ਼ ਦੇ ਪਰਮੇਸ਼ੁਰ ਨੇ ਤੁਹਾਨੂੰ ਰਾਜ, ਸ਼ਕਤੀ, ਤਾਕਤ ਅਤੇ ਪਰਤਾਪ ਬਖਸ਼ਿਆ ਹੈ।
  • 38 ਪਰਮੇਸ਼ੁਰ ਨੇ ਤੈਨੂੰ ਅਧਿਕਾਰ ਦਿੱਤਾ ਹੈ ਅਤੇ ਤੂੰ ਲੋਕਾਂ, ਜਾਨਵਰਾਂ ਅਤੇ ਪੰਛੀਆਂ ਉੱਤੇ ਹਕੂਮਤ ਕਰਦਾ ਹੈ। ਜਿੱਥੇ ਵੀ ਉਹ ਰਹਿੰਦੇ ਨੇ, ਪਰਮੇਸ਼ੁਰ ਨੇ ਤੈਨੂੰ ਉਨ੍ਹਾਂ ਸਾਰਿਆਂ ਦਾ ਹਾਕਮ ਬਣਾਇਆ ਹੈ। ਰਾਜੇ ਨਬੂਕਦਨੱਸਰ, ਤੂੰਁ ਹੀ ਬੁੱਤ ਦਾ ਉਹ ਸੁਨਿਹਰੀ ਸਿਰ ਹੈਂ।
  • 39 "ਇੱਕ ਹੋਰ ਰਾਜ ਤੁਹਾਡੇ ਮਗਰੋਂ ਆਵੇਗਾ - ਇਹ ਚਾਂਦੀ ਦਾ ਹਿੱਸਾ ਹੈ। ਪਰ ਇਹ ਰਾਜ ਤੁਹਾਡੇ ਰਾਜ ਜਿੰਨਾ ਮਹਾਨ ਨਹੀਂ ਹੋਵੇਗਾ। ਫ਼ਿਰ ਤੀਸਰਾ ਰਾਜ ਧਰਤੀ ਉੱਤੇ ਹਕੂਮਤ ਕਰੇਗਾ - ਇਹ ਕਾਂਸੀ ਦਾ ਹਿੱਸਾ ਹੈ।
  • 40 ਫ਼ੇਰ ਇੱਕ ਚੌਬਾ ਰਾਜ ਆਵੇਗਾ। ਇਹ ਰਾਜ ਲੋਹੇ ਵਰਗਾ ਮਜ਼ਬੂਤ ਹੋਵੇਗਾ। ਲੋਹਾ ਚੀਜ਼ਾਂ ਨੂੰ ਭੰਨ ਕੇ ਟੋਟੇ ਕਰ ਦਿੰਦਾ ਹੈ। ਓਸੇ ਤਰ੍ਹਾਂ, ਚੌਬਾ ਰਾਜ ਹੋਰਨਾਂ ਰਾਜਾਂ ਨੂੰ ਭੰਨ ਕੇ ਟੋਟੇ-ਟੋਟੇ ਕਰ ਦੇਵੇਗਾ।
  • 41 "ਤੁਸੀਂ ਦੇਖਿਆ ਸੀ ਕਿ ਬੁੱਤ ਦੇ ਪੈਰ ਅੱਧੇ ਮਿੱਟੀ ਅਤੇ ਅੱਧੇ ਲੋਹੇ ਦੇ ਬਣੇ ਹੋਏ ਸਨ। ਇਸਦਾ ਅਰਬ ਹੈ ਕਿ ਚੌਬਾ ਰਾਜ ਇੱਕ ਵੰਡਿਆ ਹੋਇਆ ਰਾਜ ਹੋਵੇਗਾ। ਇਸ ਵਿੱਚ ਕੁਝ ਲੋਹੇ ਦੀ ਤਾਕਤ ਹੋਵੇਗੀ ਕਿਉਂ ਕਿ ਤੁਸੀਂ ਲੋਹੇ ਨੂੰ ਮਿੱਟੀ ਨਾਲ ਰਲਿਆ ਹੋਇਆ ਦੇਖਿਆ ਸੀ।
  • 42 ਬੁੱਤ ਦੇ ਪੈਰ ਅੱਧੇ ਲੋਹੇ ਅਤੇ ਅੱਧੇ ਮਿੱਟੀ ਦੇ ਸਨ। ਇਸ ਲਈ ਚੌਬਾ ਰਾਜ ਅੱਧਾ ਲੋਹੇ ਵਰਗਾ ਮਜ਼ਬੂਤ ਹੋਵੇਗਾ ਅਤੇ ਅੱਧਾ ਮਿੱਟੀ ਵਰਗਾ ਕਮਜ਼ੋਰ ਹੋਵੇਗਾ।
  • 43 ਤੁਸੀਂ ਲੋਹੇ ਨੂੰ ਮਿੱਟੀ ਵਿੱਚ ਰਲਿਆ ਹੋਇਆ ਦੇਖਿਆ ਸੀ। ਪਰ ਲੋਹਾ ਅਤੇ ਮਿੱਟੀ ਇੱਕ ਦੂਜੇ ਵਿੱਚ ਪੂਰੀ ਤਰ੍ਹਾਂ ਨਹੀਂ ਰਲਦੇ। ਇਸੇ ਤਰ੍ਹਾਂ ਚੌਬੇ ਰਾਜ ਦੇ ਲੋਕ ਰਲੇ ਮਿਲੇ ਹੋਣਗੇ। ਉਹ ਲੋਕ ਇੱਕ ਕੌਮ ਵਾਂਗ ਇਕੱਠੇ ਨਹੀਂ ਹੋਣਗੇ।
  • 44 "ਚੌਬੇ ਰਾਜ ਦੇ ਰਾਜਿਆਂ ਸਮੇਂ, ਅਕਾਸ਼ ਦਾ ਪਰਮੇਸ਼ੁਰ ਇੱਕ ਹੋਰ ਰਾਜ ਸਬਾਪਿਤ ਕਰੇਗਾ। ਇਹ ਰਾਜ ਸਦੀਵੀ ਹੋਵੇਗਾ! ਇਹ ਕਦੇ ਵੀ ਤਬਾਹ ਨਹੀਂ ਹੋਵੇਗਾ! ਅਤੇ ਇਹ ਰਾਜ ਅਜਿਹਾ ਹੋਵੇਗਾ ਜਿਹੜਾ ਕਿਸੇ ਹੋਰ ਲੋਕਾਂ ਦੇ ਸਮੂਹ ਦੇ ਹੱਥਾਂ ਵਿੱਚ ਨਹੀਂ ਜਾ ਸਕਦਾ। ਇਹ ਰਾਜ, ਹੋਰ ਦੁਜੇ ਰਾਜਾਂ ਨੂੰ ਕੁਚਲ ਦੇਵੇਗਾ। ਇਹ ਉਨ੍ਹਾਂ ਰਾਜਾਂ ਦਾ ਅੰਤ ਕਰ ਦੇਵੇਗਾ। ਪਰ ਉਹ ਰਾਜ ਖੁਦ ਸਦਾ ਰਹੇਗਾ।
  • 45 "ਰਾਜੇ ਨਬੂਕਦਨੱਸਰ, ਤੁਸੀਂ ਪਰਬਤ ਤੋਂ ਟੁਟਿਆ ਹੋਇਆ ਇੱਕ ਪੱਥਰ ਦੇਖਿਆ ਸੀ - ਪਰ ਕਿਸੇ ਬੰਦੇ ਨੇ ਉਸ ਪੱਥਰ ਨੂੰ ਨਹੀਂ ਤੋੜਿਆ ਸੀ! ਪੱਥਰ ਨੇ ਲੋਹੇ, ਕਾਂਸੀ ਮਿੱਟੀ, ਚਾਂਦੀ ਅਤੇ ਸੋਨੇ ਨੂੰ ਟੋਟੇ-ਟੋਟੇ ਕਰ ਦਿੱਤਾ ਸੀ। ਇਸੇ ਤਰ੍ਹਾਂ ਪਰਮੇਸ਼ੁਰ ਨੇ ਤੁਹਾਨੂੰ ਦਰਸਾ ਦਿੱਤਾ ਸੀ ਕਿ ਭਵਿੱਖ ਵਿੱਚ ਕੀ ਵਾਪਰੇਗਾ। ਸੁਪਨਾ ਸੱਚਾ ਹੈ ਅਤੇ ਤੁਸੀਂ ਇਸ ਵਿਆਖਿਆ ਉੱਤੇ ਭਰੋਸਾ ਕਰ ਸਕਦੇ ਹੋ।"
  • 46 ਫ਼ੇਰ ਰਾਜੇ ਨਬੂਕਦਨੱਸਰ ਦੇ ਦਾਨੀੇਲ ਦੇ ਅੱਗੇ ਝੁਕ ਕੇ ਸਿਜਦਾ ਕੀਤਾ। ਰਾਜੇ ਨੇ ਦਾਨੀੇਲ ਦੀ ਤਾਰੀਫ਼ ਕੀਤੀ। ਰਾਜੇ ਨੇ ਹੁਕਮ ਦਿੱਤਾ ਕਿ ਦਾਨੀੇਲ ਦੇ ਮਾਣ ਵਿੱਚ ਇੱਕ ਚੜਾਵਾ ਚੜਾਇਆ ਜਾਵੇ ਅਤੇ ਧੂਫ਼ ਦਿੱਤੀ ਜਾਵੇ।
  • 47 ਫ਼ੇਰ ਰਾਜੇ ਨੇ ਦਾਨੀੇਲ ਨੂੰ ਆਖਿਆ, "ਮੈਨੂੰ ਪੱਕਾ ਪਤਾ ਹੈ ਕਿ ਤੇਰਾ ਪਰਮੇਸ਼ੁਰ ਸਭ ਤੋਂ ਜ਼ਿਆਦਾ ਮਹੱਤਵਪੂਰਣ ਅਤੇ ਤਾਕਤਵਰ ਪਰਮੇਸ਼ੁਰ ਹੈ। ਅਤੇ ਉਹ ਸਾਰੇ ਰਾਜਿਆਂ ਦਾ ਯਹੋਵਾਹ ਹੈ। ਉਹ ਲੋਕਾਂ ਨੂੰ ਅਜਿਹੀਆਂ ਗੱਲਾਂ ਬਾਰੇ ਦੱਸਦਾ ਹੈ ਜਿਹੜੀਆਂ ਲੋਕ ਜਾਣ ਨਹੀਂ ਸਕਦੇ। ਮੈਂ ਜਾਣਦਾ ਹਾਂ ਕਿ ਇਹ ਸੱਚ ਹੈ ਕਿਉਂ ਕਿ ਤੂੰ ਮੈਨੂੰ ਇਹ ਗੁਝ੍ਝੀਆਂ ਗੱਲਾਂ ਦੱਸ ਸਕਿਆ ਸੀ।"
  • 48 ਫ਼ੇਰ ਰਾਜੇ ਨੇ ਦਾਨੀੇਲ ਨੂੰ ਆਪਣੇ ਰਾਜ ਵਿੱਚ ਇੱਕ ਬਹੁਤ ਮਹੱਤਵਪੂਰਣ ਕੰਮ ਸੌਂਪਿਆ। ਅਤੇ ਰਾਜੇ ਨੇ ਦਾਨੀੇਲ ਨੂੰ ਬਹੁਤ ਸਾਰੀਆਂ ਮਹਿੰਗੀਆਂ ਸੁਗਾਤਾਂ ਦਿੱਤੀਆਂ। ਨਬੂਕਦਨੱਸਰ ਨੇ ਦਾਨੀੇਲ ਨੂੰ ਬਾਬਲ ਦੇ ਪੂਰੇ ਸੂਬੇ ਦਾ ਹਾਕਮ ਬਣਾ ਦਿੱਤਾ। ਅਤੇ ਉਸਨੇ ਦਾਨੀੇਲ ਨੂੰ ਬਾਬਲ ਦੇ ਸਾਰੇ ਸਿਆਣੇ ਬੰਦਿਆਂ ਦਾ ਅਧਿਕਾਰੀ ਬਣਾ ਦਿੱਤਾ।
  • 49 ਦਾਨੀੇਲ ਨੇ ਰਾਜੇ ਨੂੰ ਆਖਿਆ ਕਿ ਉਹ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੂੰ ਬਾਬਲ ਦੇ ਸੂਬੇ ਦੇ ਮਹੱਤਵਪੂਰਣ ਅਫ਼ਸਰ ਬਣਾ ਦੇਵੇ। ਅਤੇ ਰਾਜੇ ਨੇ ਉਹੀ ਕੁਝ ਕੀਤਾ ਜੋ ਦਾਨੀੇਲ ਨੇ ਮੰਗਿਆ ਸੀ। ਫ਼ੇਰ ਦਾਨੀੇਲ ਰਾਜੇ ਦੇ ਮਹਿਲ ਵਿੱਚ ਸੇਵਾ ਕੀਤੀ।