- 1 ਇਹ ਉਸ ਸੂਬੇ ਦੇ ਲੋਕ ਹਨ ਜਿਹੜੇ ਕੈਦ ਤੋਂ ਵਾਪਸ ਪਰਤੇ ਸਨ। ਬਾਬਲ ਦਾ ਪਾਤਸ਼ਾਹ ਨਬੂਕਦਨੱਸਰ ਇਨ੍ਹਾਂ ਲੋਕਾਂ ਨੂੰ ਕੈਦੀਆਂ ਵਜੋ ਬਾਬਲ ਨੂੰ ਲੈ ਗਿਆ ਸੀ। ਇਹ ਸਾਰੇ ਲੋਕ ਯਰੂਸ਼ਲਮ ਅਤੇ ਯਹੂਦਾਹ ਨੂੰ ਵਾਪਸ ਪਰਤੇ ਅਤੇ ਇਨ੍ਹਾਂ ਵਿੱਚੋਂ ਹਰ ਕੋਈ ਮੁੜ ਆਪਣੇ ਸ਼ਹਿਰ ਵਿੱਚ ਵਾਪਸ ਪਰਤਿਆ।
- 2 ਇਹ ਲੋਕ ਹਨ ਜੋ ਜ਼ਰੂੱਬਾਬਲ ਦੇ ਨਾਲ ਪਰਤੇ ਸਨ ਯੇਸ਼ੂਆ, ਨਹਮਯਾਹ, ਸਰਾਯਾਹ, ਰਏਲਾਯਾਹ, ਮਾਰਦਕਈ, ਬਿਲਸ਼ਾਨ, ਮਿਸਪਾਰ, ਬਿਗਵਈ, ਰਹੂਮ ਅਤੇ ਬਅਨਾਹ। ਇਸਰਾਏਲ ਦੇ ਉਨ੍ਹ੍ਹਾਂ ਲੋਕਾਂ ਦੀ ਗਿਣਤੀ ਜੋ ਵਾਪਸ ਪਰਤੇ, ਇਉਂ ਹੈ:
- 3 ਫਰੋਸ਼ ਦੇ ਉੱਤਰਾਧਿਕਾਰੀਆਂ ਚੋ 2,172
- 4 ਸ਼ਫਟਯਾਹ ਦੇ ਉੱਤਰਾਧਿਕਾਰੀ 372
- 5 ਆਰਹ ਦੇ ਉੱਤਰਾਧਿਕਾਰੀ 775
- 6 ਫਹਬ ਮੋਆਬ ਦੇ ਉੱਤਰਾਧਿਕਾਰੀ, ਜੋ ਕਿ ਯੇਸ਼ੂਆ ਅਤੇ ਯੋਆਬ ਦੇ ਉੱਤਰਾਧਿਕਾਰੀ ਹਨ 2,812
- 7 ਏਲਾਮ ਦੇ ਉੱਤਰਾਧਿਕਾਰੀ 1,254
- 8 ਜ਼ੱਤੂ ਦੇ ਉੱਤਰਾਧਿਕਾਰੀ
- 9 459 ਜ਼ਕ੍ਕਈ ਦੇ ਉੱਤਰਾਧਿਕਾਰੀ 760
- 10 ਬਾਨੀ ਦੇ ਉੱਤਰਾਧਿਕਾਰੀ 642
- 11 ਬੇਬਾਈ ਦੇ ਉੱਤਰਾਧਿਕਾਰੀ 623
- 12 ਅਜ਼ਗਾਦ ਦੇ ਉੱਤਰਾਧਿਕਾਰੀ 1,222
- 13 ਅਦੋਨੀਕਾਮ ਦੇ ਉੱਤਰਾਧਿਕਾਰੀ 666
- 14 ਬਿਗਵਾਈ ਦੇ ਉੱਤਰਾਧਿਕਾਰੀ 2,056
- 15 ਆਦੀਨ ਦੇ ਉੱਤਰਾਧਿਕਾਰੀ 454
- 16 ਹਿਜ਼ਕੀਯਾਹ ਲਈ ਆਟੇਰ ਦੇ ਉੱਤਰਾਧਿਕਾਰੀ 98
- 17 ਬੇਸਾਈ ਦੇ ਉੱਤਰਾਧਿਕਾਰੀ 323
- 18 ਯੋਰਾਹ ਦੇ ਉੱਤਰਾਧਿਕਾਰੀ 112
- 19 ਹਾਸ਼ੂਮ ਦੇ ਉੱਤਰਾਧਿਕਾਰੀ ਚੋ 223
- 20 ਗਿਬ੍ਬਾਰ ਦੇ ਉੱਤਰਾਧਿਕਾਰੀ 95
- 21 ਬੈਤਲਹਮ ਸ਼ਹਿਰ ਵਿੱਚੋਂ 123
- 22 ਨਟੋਫਾਹ ਸ਼ਹਿਰ ਵਿੱਚੋਂ 56
- 23 ਅਨਾਬੋਬ ਸ਼ਹਿਰ ਵਿੱਚੋਂ 128
- 24 ਅਜ਼ਮਾਵਖ ਸ਼ਹਿਰ ਵਿੱਚੋਂ 42
- 25 ਕਿਰਯਖ ਆਰੀਮ ਕਫੀਰਾਹ ਅਤੇ ਬਏਰੋਬ ਸ਼ਹਿਰ ਵਿੱਚੋਂ 743
- 26 ਹਾਮਾਹ ਤੇ ਗਾਬਾ ਸ਼ਹਿਰ ਵਿੱਚੋਂ 621
- 27 ਮਿਕਮਾਸ ਸ਼ਹਿਰ ਵਿੱਚੋਂ 122
- 28 ਬੈਬੇਲ ਅਤੇ ਆਈ ਸ਼ਹਿਰ ਵਿੱਚੋਂ 223
- 29 ਨਬੋ ਸ਼ਹਿਰ ਚੋ 52
- 30 ਮਗਬੀਸ਼ ਵਿੱਚੋਂ 156
- 31 ਏਲਾਮ ਨਾਂ ਦੇ ਇੱਕ ਦੂਸਰੇ ਸ਼ਹਿਰ ਵਿੱਚੋਂ 1,254
- 32 ਹਾਰੀਮ ਸ਼ਹਿਰ ਤੋਂ ਤਿੰਨ 320
- 33 ਹਦੀਦ ਅਤੇ ਉਨੋ ਸ਼ਹਿਰ ਵਿੱਚੋਂ 725
- 34 ਯੋਰੇਹ ਸ਼ਹਿਰ ਚੋ 345
- 35 ਸਨਾਆਹ ਸ਼ਹਿਰ ਤੋਂ 3,630
- 36 ਜਾਜਕਾਂ ਦੀ ਸੂਚੀ ਇਸ ਪ੍ਰਕਾਰ ਸੀ: ਯੇਸੂਆ ਦੇ ਘਰਾਣੇ ਰਾਹੀਂ ਯਦਅਯਾਹ ਦੇ ਉੱਤਰਾਧਿਕਾਰੀ : 973
- 37 ਇਂਮੇਰ ਦੇ ਉੱਤਰਾਧਿਕਾਰੀਆਂ ਚੋ 1,052
- 38 ਪਸ਼ਹੂਰ ਦੇ ਉੱਤਰਾਧਿਕਾਰੀਆਂ ਚੋ 1,247
- 39 ਗਰੀਮ ਦੇ ਉੱਤਰਾਧਿਕਾਰੀਆਂ ਚੋ 1,017
- 40 ਲੇਵੀਆਂ ਦੇ ਘਰਾਣੇ ਚੋ ਜਿਹੜੇ ਲੋਕ ਸਨ:ਹੋਦਵਯਾਹ ਦੇ ਉੱਤਰਾਧਿਕਾਰੀਆਂ ਰਾਹੀਂ ਯੇਸ਼ੂਆ ਅਤੇ ਕਦਮੀਏਲ ਦੇ ਉੱਤਰਾਧਿਕਾਰੀ 74
- 41 ਗਵਯ੍ਯਾਂ ਦੀ ਸੂਚੀ ਇਸ ਤਰਾਂ੍ਹ ਹੈ:ਅਸਾਫ ਦੇ ਉੱਤਰਾਧਿਕਾਰੀਆਂ ਵਿੱਚੋਂ 128
- 42 ਮੰਦਰ ਦੇ ਫ਼ਾਟਕਾਂ ਦੇ ਦਰਬਾਨਾਂ ਦੇ ਉੱਤਰਾਧਿਕਾਰੀਆਂ ਚੋ ਲੋਕ ਇਸ ਤਰ੍ਹਾਂ ਸਨ:ਸਲ੍ਲੂਮ, ਅਟੇਰ, ਟਲਮੋਨ, ਅਕੂਬ, ਹਟੀਟਾ ਅਤੇ ਸੋਬਈ ਦੇ ਉੱਤਰਾਧਿਕਾਰੀ 139
- 43 ਮੰਦਰ ਦੇ ਖਾਸ ਸੇਵਕ ਸਨ: ਸੀਹਾ ਦੇ ਉੱਤਰਾਧਿਕਾਰੀ, ਹਸੂਫਾ ਅਤੇ ਟਬ੍ਬਉਬ,
- 44 ਕੇਰੋਸ ,ਸੀਅਹਾ ਪਾਦੋਨ ਦੇ ਉੱਤਰਾਧਿਕਾਰੀ,
- 45 ਲਬਾਨਾਹ, ਹਗਾਬਾਹ ਅੱਕੂਬ ਦੇ ਉੱਤਰਾਧਿਕਾਰੀ,
- 46 ਹਾਗਾਬ, ਸ਼ਮਲਈ ਹਾਨਾਨ ਦੇ ਉੱਤਰਾਧਿਕਾਰੀ,
- 47 ਗਿਦ੍ਦੇਲ, ਰਾਹਰ ਰਆਯਾਹ ਦੇ ਉੱਤਰਾਧਿਕਾਰੀ,
- 48 ਰਸੀਨ, ਨਕੋਦਾ ਗਜ਼ਾਮ ਦੇ ਉੱਤਰਾਧਿਕਾਰੀ,
- 49 ਉਜ਼ਾ, ਪ੍ਪਾਮੇਅਹ ਬੇਸਾਈ ਦੇ ਉੱਤਰਾਧਿਕਾਰੀ,
- 50 ਅਸਨਾਹ, ਮਊਨੀਮ ਨਫੁਸੀਮ ਦੇ ਉੱਤਰਾਧਿਕਾਰੀ।
- 51 ਬਕਬੂਕ, ਹਕੂਫਾ ਹਰਹੂਰ ਦੇ ਉੱਤਰਾਧਿਕਾਰੀ।
- 52 ਬਸਲੂਬ ਮਹੀਦਾ, ਹਰਸ਼ਾ ਦੇ ਉੱਤਰਾਧਿਕਾਰੀ,
- 53 ਬਰਕੋਸ, ਸੀਸਰਾ, ਬਾਮਹ ਦੇ ਉੱਤਰਾਧਿਕਾਰੀ।
- 54 ਨਸੀਹ ਅਤੇ ਹਟੀਫਾ ਦੇ ਉੱਤਰਾਧਿਕਾਰੀ।
- 55 ਸੁਲੇਮਾਨ ਦੇ ਸੇਵਕਾਂ ਇਸ ਪ੍ਰਕਾਰ ਸਨ: ਸੋਟਈ, ਸੋਫਰਬ ਪਰੂਦਾ ਦੇ ਉੱਤਰਾਧਿਕਾਰੀ,
- 56 ਯਅਲਾਹ, ਦਰਕੋਨ ਅਤੇ ਗਿਦ੍ਦੇਲ ਦੇ ਉੱਤਰਾਧਿਕਾਰੀ,
- 57 ਸ਼ਫਟਯਾਹ, ਹਟ੍ਟੀਲ, ਪੋਕਰਬ,- ਹਸ੍ਸਬਾਇਮ, ਅਤੇ ਆਮੀ ਦੇ ਉੱਤਰਾਧਿਕਾਰੀ
- 58 ਸਾਰੇ ਮੰਦਰ ਦੇ ਸੇਵਕਾਂ ਅਤੇ ਸੁਲੇਮਾਨ ਦੇ ਸੇਵਕਾਂ ਦੇ ਉੱਤਰਾਧਿਕਾਰੀਆਂ ਦੀ ਗਿਣਤੀ 392 ਸੀ।
- 59 ਕੁਝ ਲੋਕ ਯਰੂਸ਼ਲਮ ਵਿੱਚ ਤੇਲ- ਮੇਹਲ, ਤੇਲ- ਹਰਸਾ, ਕਰੂਬ, ਅਦ੍ਦਾਨ ਅਤੇ ਇਂਮੇਰ ਦੇ ਸ਼ਹਿਰਾਂ ਤੋਂ ਸਨ, ਪਰ ਉਹ ਇਹ ਸਾਬਿਤ ਨਾ ਕਰ ਸਕੇ ਕਿ ਉਨ੍ਹਾਂ ਦੇ ਘਰਾਣੇ ਇਸਰਾਏਲ ਦੇ ਘਰਾਣਿਆਂ ਵਿੱਚੋਂ ਸਨ।
- 60 ਦਲਾਯਾਹ ਦੀ ਅੰਸ, ਟੋਬੀਯਾਹ ਦੀ ਅਤੇ ਨਕੋਦਾ ਦੇ ਉੱਤਰਾਧਿਕਾਰੀਆਂ ਚੋ 652,
- 61 ਜਾਜਕਾਂ ਦੇ ਘਰਾਣਿਆਂ ਵਿੱਚੋਂ ਉੱਤਰਾਧਿਕਾਰੀ ਇਉਂ ਸਨ:ਹਬ੍ਬਯਾਹ ਦੇ ਉੱਤਰਾਧਿਕਾਰੀ, ਹਕੋਸ਼ ਦੇ ਉੱਤਰਾਧਿਕਾਰੀ, ਬਰਜ਼ਿਲਈ ਦੇ ਉੱਤਰਾਧਿਕਾਰੀ (ਜੇਕਰ ਕੋਈ ਆਦਮੀ ਗਿਲਆਦ ਦੇ ਬਰਜਿਲਈ ਦੀਆਂ ਧੀਆਂ ਨਾਲ ਵਿਆਹਿਆ ਗਿਆ, ਉਹ ਬਰਜਿਲਈ ਦੇ ਨਾਮ ਤੋਂ ਬੁਲਾਇਆ ਜਾਂਦਾ ਸੀ।)
- 62 ਇਨ੍ਹਾਂ ਮਨੁੱਖਾਂ ਨੇ ਆਪਣੇ ਘਰਾਣੇ ਦੇ ਇਤਿਹਾਸ ਨੂੰ ਜਾਨਣਾ ਚਾਹਿਆ ਪਰ ਉਹ ਖੋਜ ਨਾ ਸਕੇ। ਇਨ੍ਹਾਂ ਦੇ ਨਾਂ ਜਾਜਕਾਂ ਦੀ ਫਹਰਿਸਤ ਵਿੱਚ ਦਰਜ ਨਹੀ ਸਨ ਅਤੇ ਇਹ ਉਹ ਸਾਬਿਤ ਨਾ ਕਰ ਸਕੇ ਕਿ ਉਨ੍ਹਾਂ ਦੇ ਪੁਰਖੇ ਜਾਜਕ ਸਨ, ਇਸ ਲਈ ਉਨ੍ਹਾਂ ਨੂੰ ਜਾਜਕਾਂ ਵਜੋਂ ਸੇਵਾ ਕਰਨ ਦੀ ਆਗਿਆ ਨਹੀਂ ਸੀ।
- 63 ਤੱਦ ਰਾਜਪਾਲ ਨੇ ਆਖਿਆ, "ਜਦ ਤੀਕ ਓਥੇ ਕੋਈ ਜਾਜਕ ਨਾ ਹੋਵੇ ਜੋ ਉਰੀਮ ਅਤੇ ਬੁਂਮੀਮ ਬਾਰੇ ਜਾਨਕਾਰੀ ਦੇ ਸਕੇ ਤਦ ਤੀਕ ਉਹ ਅੱਤ ਪਵਿੱਤਰ ਵਸਤਾਂ ਵਿੱਚੋਂ ਕੁਝ ਨਾ ਖਾਣ।
- 64 ਕੁਲ ਮਿਲਾ ਕੇ ਉਸ ਵਿੱਚ ਜਿਹੜੇ ਵਾਪਸ ਆਏ ਸਨ ਉਨ੍ਹਾਂ ਦੀ ਗਿਣਤੀ 42,360 ਸੀ।
- 65 ਇਹ ਗਿਣਤੀ ਉਨ੍ਹਾਂ ਦੇ 7 ,337 ਦਾਸ ਤੇ ਦਾਸੀਆਂ ਨੂੰ ਗਿਣੇ ਬਿਨਾ ਸੀ। ਉਨ੍ਹਾਂ ਦੇ ਨਾਲ 200 ਗਾਇਕ ਤੇ ਗਾਇਕਾਵਾਂ ਵੀ ਸਨ।
- 66 ਉਨ੍ਹਾਂ ਕੋਲ 736 ਘੋੜੇ, 245 ਖਚ੍ਚਰ, 435 ਊਠ ਅਤੇ 6 ,720 ਖੋਤੇ ਸਨ।
- 67
- 68 ਜਦ ਉਹ ਸਮੂਹ ਯੋਹਵਾਹ ਦੇ ਮੰਦਰ ਯਰੂਸ਼ਲਮ ਵਿੱਚ ਪੁਜਿਆ ਤ੍ਤਦ ਪਰਿਵਾਰਾਂ ਦੇ ਮੁਖੀਆਂ ਨੇ ਮੰਦਰ ਦੇ ਨਿਰਮਾਣ ਲਈ ਤੋਂਹਫੇ ਭੇਂਟ ਕੀਤੇ ਤਾਂ ਜੋ ਉਸ ਬਾਵੇਂ ਜਿੱਥੇ ਮੰਦਰ ਨਸ਼ਟ ਕੀਤਾ ਗਿਆ ਸੀ ਉਸ ਬਾਂਵੇਂ ਉਹ ਨਵਾਂ ਮੰਦਰ ਉਸਾਰ ਸਕਣ।
- 69 ਉਨ੍ਹਾਂ ਲੋਕਾਂ ਨੇ ਆਪਣੇ ਵਿਤ੍ਤ ਮੁਤਾਬਕ ਭੇਟਾਂ ਦਿੱਤੀਆਂ। ਜੋ ਭੇਟਾ ਉਨ੍ਹਾਂ ਨੇ ਮੰਦਰ ਦੇ ਨਿਰਮਾਣ ਲਈ ਕੀਤੀ ਉਸ ਵਿੱਚ ਤਕਰੀਬਨ 500 ਕਿਲ ਸੋਨਾ, 3,000 ਕਿੱਲੋ ਦੇ ਕਰੀਬ ਚਾਂਦੀ ਸੀ ਅਤੇ ਜਾਜਕਾਂ ਦੇ ਪਹਿਨਣ ਲਈ 100 ਚੋਗੇ।
- 70 ਫ਼ੇਰ ਜਾਜਕ, ਲੇਵੀ ਅਤੇ ਕੁਝ ਹੋਰ ਲੋਕ ਯਰੂਸ਼ਲਮ ਅਤੇ ਇਸਦੇ ਦੁਆਲੇ ਦੇ ਇਲਾਕੇ 'ਚ ਜਾਕੇ ਵਸ ਗਏ। ਇਸ ਟੋਲੇ ਵਿੱਚ ਗਵਯ੍ਯੇ, ਦਰਬਾਨ ਅਤੇ ਮੰਦਰ ਦੇ ਸੇਵਕ ਸ਼ਾਮਲ ਸਨ। ਬਾਕੀ ਦੇ ਇਸਰਾਏਲੀ ਆਪਣੇ ਖੁਦ ਦੇ ਨਗਰਾਂ ਵਿੱਚ ਵਸ ਗਏ।
Ezra 02
- Details
- Parent Category: Old Testament
- Category: Ezra
ਅਜ਼ਰਾ ਕਾਂਡ 2