wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


ਪੈਦਾਇਸ਼ਕਾਂਡ 49
  • 1 ਫ਼ੇਰ ਯਾਕੂਬ ਨੇ ਆਪਣੇ ਸਾਰੇ ਪੁੱਤਰਾਂ ਨੂੰ ਕੋਲ ਸਦਿਆ। ਉਸਨੇ ਆਖਿਆ, “ਮੇਰੇ ਸਾਰੇ ਪੁੱਤਰੋ, ਮੇਰੇ ਕੋਲ ਇੱਥੇ ਆਓ। ਮੈਂ ਤੁਹਾਨੂੰ ਦੱਸਦਾ ਹਾਂ ਕਿ ਭਵਿੱਖ ਵਿੱਚ ਕੀ ਵਾਪਰੇਗਾ।
  • 2 “ਸਾਰੇ ਇਕਠੇ ਹੋਕੇ ਆਓ ਅਤੇ ਸੁਣੋ, ਯਾਕੂਬ ਦਿਉ ਪੁੱਤਰੋ।ਆਪਣੇ ਪਿਤਾ, ਇਸਰਾਏਲ ਦੀ ਗੱਲ ਸੁਣੋ।”
  • 3 “ਰਾਊਬੇਨ, ਤੂੰ ਮੇਰਾ ਪਲੇਠਾ ਪੁੱਤਰ ਹੈਂ, ਤੂੰ ਮੇਰਾ ਪਹਿਲਾ ਬੱਚਾ ਹੈ,ਮੇਰੀ ਮਰਦਾਨਗੀ ਦਾ ਪਹਿਲਾ ਸਬੂਤ।ਤੂੰ ਮੇਰੇ ਸਾਰੇ ਪੁੱਤਰਾਂ ਵਿੱਚੋਂ ਸਭ ਤੋਂ ਇੱਜ਼ਤਦਾਰਅਤੇ ਸ਼ਕਤੀਸ਼ਾਲੀ ਸ਼ੇਰ ਸੀ।
  • 4 ਪਰ ਤੇਰਾ ਜਜ਼ਬਾ ਹੜ ਵਰਗਾ ਸੀ,ਤੇਰਾ ਇਸ ਉੱਤੇ ਕਾਬੂ ਨਹੀਂ ਸੀ।ਇਸ ਲਈ ਤੂੰ ਮੇਰਾ ਸਭ ਤੋਂਵਧ ਇੱਜ਼ਤਦਾਰ ਪੁੱਤਰ ਨਹੀਂ ਰਹੇਂਗਾ।ਤੂੰ ਆਪਣੇ ਪਿਤਾ ਦੇ ਪਲੰਘ ਉੱਤੇ ਜਾ ਚੜਿਆ ਸੀਅਤੇ ਉਸਦੀ ਇੱਕ ਪਤਨੀ ਨਾਲ ਜਾ ਸੁੱਤਾ ਸੀ।ਤੂੰ ਮੇਰੇ ਬਿਸਤਰ ਨੂੰ ਸ਼ਰਮਸਾਰ ਕੀਤਾਸੀ ਜਿਸ ਬਿਸਤਰ ਉੱਤੇ ਤੂੰ ਲੇਟਿਆ ਸੀ।”
  • 5 “ਸਿਮਓਨ ਅਤੇ ਲੇਵੀ ਦੋਵੇਂ ਭਰਾ ਹਨ।ਉਨ੍ਹਾਂ ਨੂੰ ਆਪਣੀਆਂ ਤਲਵਾਰਾਂ ਨਾਲ ਲੜਨਾ ਪਸੰਦ ਹੈ।
  • 6 ਉਨ੍ਹਾਂ ਨੇ ਗੁਪਤ ਯੋਜਨਾਵਾਂ ਬਣਾਈਆਂ।ਮੇਰੀ ਰੂਹ ਉਨ੍ਹਾਂ ਦੀਆਂ ਵਿਉਂਤਾਂ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੀ ਸੀ।ਮੈਂ ਉਨ੍ਹਾਂ ਦੀਆਂ ਗੁਪਤ ਸਭਾਵਾਂ ਨੂੰ ਪ੍ਰਵਾਨ ਨਹੀਂ ਕਰਾਂਗਾ।ਜਦੋਂ ਉਹ ਕਰੋਧਵਾਨ ਸਨ ਉਨ੍ਹਾਂ ਨੇ ਬੰਦੇ ਮਾਰ ਦਿੱਤੇ ਅਤੇ ਦਿਲ ਪ੍ਰਚਾਵੇ ਲਈ ਉਨ੍ਹਾਂ ਨੇ ਜਾਨਵਰਾਂ ਨੂੰ ਸਤਾਇਆ ਸੀ।
  • 7 ਉਨ੍ਹਾਂ ਦਾ ਗੁੱਸਾ ਸਰਾਪ ਹੈ ਇਹ ਬਹੁਤ ਸਖ਼ਤ ਹੈ,ਉਹ ਬਹੁਤ ਜ਼ਾਲਮ ਹੁੰਦੇ ਹਨ ਜਦੋਂ ਉਨ੍ਹਾਂ ਨੂੰ ਰੋਹ ਚੜਦਾ ਹੈ।ਉਨ੍ਹਾਂ ਨੂੰ ਯਾਕੂਬ ਦੀ ਧਰਤੀ ਅੰਦਰ ਆਪਣੀ ਧਰਤੀ ਨਹੀਂ ਮਿਲੇਗੀ।ਉਹ ਸਾਰੇ ਇਸਰਾਏਲ ਅੰਦਰ ਫ਼ੈਲ ਜਾਣਗੇ।”
  • 8 “ਯਹੂਦਾਹ, ਤੇਰੇ ਭਰਾ ਤੇਰੀ ਉਸਤਤਿ ਕਰਨਗੇ।ਤੂੰ ਆਪਣੇ ਦੁਸ਼ਮਣਾ ਨੂੰ ਹਰਾ ਦੇਵੇਗਾ।ਤੇਰੇ ਭਰਾ ਤੇਰੇ ਅੱਗੇ ਝੁਕਣਗੇ।
  • 9 ਯਹੂਦਾਹ ਤੂੰ ਬੱਬਰ ਸ਼ੇਰ ਵਰਗਾ ਹੈ।ਮੇਰੇ ਪੁੱਤਰ, ਤੂੰ ਆਪਣੇ ਸ਼ਿਕਾਰ ਉੱਤੇ ਖਲੋਤਾ ਹੋਇਆ ਬਬਰ ਸ਼ੇਰ ਵਰਗਾ ਹੈ।ਯਹੂਦਾਹ ਬਬਰ ਸ਼ੇਰ ਵਰਗਾ ਹੈ।ਉਹ ਅਰਾਮ ਕਰਨ ਲਈ ਲੇਟਿਆ ਹੋਇਆ ਹੈ, ਅਤੇ ਕੋਈ ਇੰਨਾ ਬਹਾਦੁਰ ਨਹੀਂ ਕਿ ਜਿਹੜਾ ਉਸਨੂੰ ਤੰਗ ਕਰੇ।
  • 10 ਯਹੂਦਾਹ ਦੇ ਪਰਿਵਾਰ ਵਿੱਚੋਂ ਆਦਮੀ ਰਾਜੇ ਹੋਣਗੇ।ਅਸਲੀ ਰਾਜੇ ਦੇ ਆਉਣ ਤੀਕ ਸ਼ਾਹੀ ਰਾਜ-ਦੰਡ,ਉਸਦੇ ਪਰਿਵਾਰ ਨੂੰ ਨਹੀਂ ਛੱਡੇਗਾ।ਫ਼ੇਰ ਕੌਮਾਂ ਉਸਦਾ ਪਾਲਣ ਕਰਨਗੀਆਂ।
  • 11 ਉਹ ਆਪਣੇ ਖੋਤੇ ਨੂੰ ਅੰਗੂਰਾਂ ਦੀ ਵੇਲ ਨਾਲ ਬੰਨ੍ਹੇਗਾ।ਉਹ ਆਪਣੇ ਜਵਾਨ ਖੋਤੇ ਨੂੰ ਸਭਾ ਤੋਂ ਚੰਗੀ ਅੰਗੂਰੀ ਵੇਲ ਨਾਲ ਬੰਨ੍ਹੇਗਾ।ਉਹ ਸਭ ਤੋਂ ਚੰਗੀ ਮੈਅ ਨੂੰ ਆਪਣੇ ਕੱਪੜੇ ਧੋਣ ਲਈ ਵਰਤੇਗਾ।
  • 12 ਮੈਅ ਪੀਣ ਕਾਰਣ ਉਸ ਦੀਆਂ ਅਖਾਂ ਲਾਲ ਹਨ।ਦੁਧ ਪੀਣ ਕਾਰਣ ਉਸਦੇ ਦੰਦ ਚਿੱਟੇ ਹਨ।”
  • 13 “ਜ਼ਬੂਲੁਨ ਸਾਗਰ ਕੰਢੇ ਰਹੇਗਾ।ਉਸਦਾ ਸਮੁੰਦਰੀ ਤੱਟ ਜਹਾਜ਼ਾਂ ਲਈ ਸੁਰਖਿਅਤ ਸਥਾਨ ਹੋਵੇਗਾ।ਉਸਦੀ ਧਰਤੀ ਦੂਰ ਸੀਦੋਨ ਸ਼ਹਿਰ ਤੀਕ ਫ਼ੈਲੀ ਹੋਵੇਗੀ।
  • 14 “ਯਿੱਸਾਕਾਰ ਉਸ ਖੋਤੇ ਵਰਗਾ ਹੈ ਜਿਸਨੇ ਸਖ਼ਤ ਮਿਹਨਤ ਕੀਤੀ ਹੈ।ਉਹ ਭਾਰਾ ਬੋਝ ਚੁੱਕਣ ਤੋਂ ਬਾਦ ਲੇਟ ਜਾਵੇਗਾ।
  • 15 ਉਹ ਦੇਖੇਗਾ ਕਿ ਉਸਦੀ ਆਰਾਮਗਾਹ ਚੰਗੀ ਹੈ।ਉਹ ਆਪਣੀ ਧਰਤੀ ਨੂੰ ਸੁਹਾਵਣੀ ਦੇਖੇਗਾ।ਫ਼ੇਰ ਉਹ ਭਾਰੇ ਬੋਝ ਚੁੱਕਣ ਲਈ ਮੰਨ ਜਾਵੇਗਾ।ਉਹ ਗੁਲਾਮ ਵਾਂਗ ਕੰਮ ਕਰਨ ਲਈ ਮੰਨ ਜਾਵੇਗਾ।”
  • 16 “ਦਾਨ, ਇਸਰਾਏਲ ਦੇ ਹੋਰ ਪਰਿਵਾਰਾਂ ਵਾਂਗਆਪਣੇ ਹੀ ਲੋਕਾਂ ਦਾ ਨਿਰਣਾ ਕਰੇਗਾ।
  • 17 ਦਾਨ ਸੜਕ ਦੇ ਕੰਢੇਸੱਪ ਵਰਗਾ ਹੋਵੇਗਾ।ਉਹ ਖਤਰਨਾਕ ਸੱਪ ਵਰਗਾ ਹੋਵੇਗਾ ਜੋਰਸਤੇ ਵਿੱਚ ਪਿਆ ਹੁੰਦਾ ਹੈ।ਉਹ ਸੱਪ ਘੋੜੇ ਦਾ ਪੈਰ ਡੱਸ ਲੈਂਦਾ ਹੈ,ਅਤੇ ਸਵਾਰ ਜ਼ਮੀਨ ਉੱਤੇ ਡਿੱਗ ਪੈਂਦਾ ਹੈ।
  • 18 “ਯਹੋਵਾਹ, ਮੈਂ ਤੇਰੀ ਮੁਕਤੀ ਲਈ ਉਡੀਕ ਰਿਹਾ ਹਾਂ।”
  • 19 “ਲੁਟੇਰਿਆਂ ਦਾ ਇੱਕ ਟੋਲਾ, ਗਾਦ ਉੱਤੇ ਹਮਲਾ ਕਰੇਗਾ।ਪਰ ਉਹ ਉਨ੍ਹਾਂ ਉੱਤੇ ਬਾਦ ਵਿੱਚ ਛਾਪਾ ਮਾਰੇਗਾ।”
  • 20 “ਆਸੇਰ ਦੀ ਧਰਤੀ ਬਹੁਤ ਸਾਰਾ ਚੰਗਾ ਅਨਾਜ਼ ਉਗਾਵੇਗੀ,ਉਸ ਕੋਲ ਉਹ ਭੋਜਨ ਹੋਵੇਗਾ ਜੋ ਰਾਜੇ ਦੇ ਲਾਈਕ ਹੋਵੇਗਾ।”
  • 21 “ਨਫ਼ਤਾਲੀ ਅਜ਼ਾਦ ਭੱਜਦੇ ਹਿਰਨ ਵਰਗਾ ਹੈ,ਜੋ ਖੂਬਸੂਰਤ ਹਿਰਨੋਟਿਆਂ ਨੂੰ ਪੈਦਾ ਕਰਦਾ ਹੈ।”
  • 22 “ਯੂਸੁਫ਼ ਬਹੁਤ ਸਫ਼ਲ ਹੈ। ਯੂਸੁਫ਼ ਫ਼ਲ ਨਾਲ ਲੱਦੀ ਅੰਗੂਰੀ ਵੇਲ,ਚਸ਼ਮੇ ਲਾਗੇ ਉੱਗ ਰਹੀ ਵੇਲ ਵਾਂਗ,ਅਤੇ ਕੰਧ ਉੱਤੇ ਉੱਗ ਰਹੀ ਵੇਲ ਵਾਂਗ ਹੈ।
  • 23 ਬਹੁਤ ਸਾਰੇ ਲੋਕੀਂ ਉਸਦੇਖਿਲਾਫ਼ ਬਹੁਤ ਜ਼ਿਆਦਾ ਲੜੇ।ਤੀਰਾਂ ਵਾਲੇ ਲੋਕ ਉਸੇ ਵੈਰੀ ਹੋ ਗਏ।
  • 24 ਪਰ ਉਹ ਆਪਣੀ ਤਾਕਤਵਰ ਕਮਾਨ ਨਾਲ ਅਤੇ ਹੁਨਰ ਭਰੇ ਹਥਿਆਰਾਂ ਨਾਲ ਜੰਗ ਜਿੱਤ ਗਿਆ।ਉਹ ਸ਼ਕਤੀਸ਼ਾਲੀ ਯਾਕੂਬ ਪਾਸੋਂ, ਅਯਾਲੀ ਪਾਸੋਂ, ਇਸਰਾਏਲ ਦੀ ਚੱਟਾਨ ਪਾਸੋਂ,
  • 25 ਤੁਹਾਡੇ ਪਿਤਾ ਦੇ ਪਰਮੇਸ਼ੁਰ ਪਾਸੋਂ, ਤਾਕਤ ਹਾਸਿਲ ਕਰਦਾ ਹੈ। ਪਰਮੇਸ਼ੁਰ ਤੁਹਾਨੂੰ ਅਸੀਸ ਦਿੰਦਾ ਹੈ।“ਸਰਬ-ਸ਼ਕਤੀਮਾਨ ਪਰਮੇਸ਼ੁਰ ਤੈਨੂੰ ਅਸੀਸ ਦੇਵੇ ਅਤੇ ਉੱਪਰੋਂ ਆਕਾਸ਼ ਤੋਂ ਅਸੀਸਾਂ ਦੇਵੇ,ਅਤੇ ਹੇਠਾਂ ਡੂੰਘ ਵਿੱਚੋਂ ਅਸੀਸਾਂ ਦੇਵੇ।ਉਹ ਤੈਨੂੰ ਛਾਤੀ ਅਤੇ ਕੁਖ ਤੋਂ ਅਸੀਸਾਂ ਦੇਵੇ।
  • 26 ਮੇਰੇ ਮਾਪਿਆਂ ਨਾਲ ਬਹੁਤ ਹੀ ਚੰਗੀਆਂ ਗੱਲਾਂ ਵਾਪਰੀਆਂ ਸਨ।ਅਤੇ ਮੈਂ, ਤੁਹਾਡਾ ਪਿਤਾ, ਹੋਰ ਵੀ ਸੁਭਾਗਾ ਸਾਂ।ਤੇਰਿਆਂ ਭਰਾਵਾ ਨੇ ਤੇਰੇ ਲਈ ਕੁਝ ਵੀ ਨਹੀਂ ਛੱਡਿਆ।ਪਰ ਹੁਣ ਮੈਂ ਤੇਰੇ ਉੱਤੇ ਆਪਣੀਆਂ ਅਸੀਸਾਂ ਇਕਠੀਆਂ ਕਰਦਾ ਹਾਂ ਜੋ ਪਹਾੜ ਵਾਂਗ ਉੱਚੀਆਂ ਹਨ।”
  • 27 “ਬਿਨਯਾਮੀਨ ਭੁਖੇ ਬਘਿਆੜ ਵਾਂਗ ਹੈ।ਉਹ ਸਵੇਰੇ-ਸਵੇਰੇ ਮਾਰਦਾ ਅਤੇ ਖਾਂਦਾ ਹੈ।ਉਹ ਸ਼ਾਮ ਨੂੰ ਬਚਿਆ ਹੋਇਆ ਸਾਂਝਾ ਕਰਦਾ ਹੈ।
  • 28 ਇਹ ਇਸਰਾਏਲ ਦੇ 12 ਪਰਿਵਾਰ ਹਨ। ਅਤੇ ਇਹ ਗੱਲਾਂ ਹਨ ਜਿਹੜੀਆਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਖੀਆਂ। ਉਸਨੇ ਹਰੇਕ ਪੁੱਤਰ ਨੂੰ ਉਹੀ ਅਸੀਸ ਦਿੱਤੀ ਜੋ ਉਸ ਲਈ ਢੁਕਵੀਂ ਸੀ।
  • 29 ਫ਼ੇਰ ਇਸਰਾਏਲ ਨੇ ਉਨ੍ਹਾਂ ਨੂੰ ਇੱਕ ਆਦੇਸ਼ ਦਿੱਤਾ। ਉਸਨੇ ਆਖਿਆ, “ਜਦੋਂ ਮੈਂ ਮਰ ਜਾਵਾਂ ਮੈਂ ਆਪਣੇ ਲੋਕਾਂ ਨਾਲ ਹੋਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਮੈਨੂੰ ਆਪਣੇ ਪੁਰਖਿਆਂ ਨਾਲ ਹਿੱਤੀ ਅਫ਼ਰੋਨ ਦੇ ਖੇਤ ਦੀ ਗੁਫ਼ਾ ਵਿੱਚ ਦਫ਼ਨਾਇਆ ਜਾਵੇ।
  • 30 ਉਹ ਗੁਫ਼ਾ ਮਮਰੇ ਦੇ ਨੇੜੇ ਮਕਫ਼ੇਲਾਹ ਦੇ ਖੇਤ ਵਿੱਚ ਹੈ। ਇਹ ਕਨਾਨ ਦੀ ਧਰਤੀ ਵਿੱਚ ਹੈ। ਅਬਰਾਹਾਮ ਨੇ ਉਹ ਖੇਤ ਅਫ਼ਰੋਨ ਤੋਂ ਇਸ ਵਾਸਤੇ ਖਰੀਦਿਆ ਸੀ ਤਾਂ ਜੋ ਉਸ ਕੋਲ ਇੱਕ ਕਬਰਸਤਾਨ ਹੋ ਜਾਵੇ।
  • 31 ਅਬਰਾਹਾਮ ਅਤੇ ਉਸਦੀ ਪਤਨੀ ਸਾਰਾਹ ਉਸੇ ਗੁਫ਼ਾ ਵਿੱਚ ਦਫ਼ਨ ਹਨ। ਇਸਹਾਕ ਅਤੇ ਉਸਦੀ ਪਤਨੀ ਰਿਬਕਾਹ ਉਸੇ ਗੁਫ਼ਾ ਵਿੱਚ ਦਫ਼ਨ ਹਨ। ਮੈਂ ਆਪਣੀ ਪਤਨੀ ਲੇਆਹ ਨੂੰ ਉਸੇ ਕਬਰ ਵਿੱਚ ਦਫ਼ਨਾਇਆ ਸੀ।
  • 32 ਇਹ ਗੁਫ਼ਾ ਉਸ ਖੇਤ ਵਿੱਚ ਹੈ ਜਿਹੜਾ ਹਿੱਤੀ ਲੋਕਾਂ ਪਾਸੋਂ ਖਰੀਦਿਆ ਗਿਆ ਸੀ।”
  • 33 ਜਦੋਂ ਯਾਕੂਬ ਆਪਣੇ ਪੁੱਤਰਾਂ ਨਾਲ ਗੱਲਾਂ ਕਰ ਹਟਿਆ, ਉਹ ਲੇਟ ਗਿਆ, ਆਪਣੇ ਪੈਰ ਬਿਸਤਰ ਉੱਤੇ ਟਿਕਾ ਦਿੱਤੇ ਅਤੇ ਮਰ ਗਿਆ।