- 1 ਸ਼ਿਰਾਯੋਨੋਬ ਉੱਤੇ ਹਬਕ੍ਕੂਕ ਨਬੀ ਦੀ ਪ੍ਰਾਰਥਨਾ।
- 2 ਹੇ ਯਹੋਵਾਹ, ਮੈਂ ਤੇਰੇ ਬਾਰੇੇ ਖਬਰਾਂ ਸੁਣੀਆਂ ਹਨ। ਹੇ ਯਹੋਵਾਹ, ਤੇਰੇ ਅਤੀਤ ਚ ਕੀਤੇ ਕੰਮਾਂ ਤੇ ਮੈਂ ਹੈਰਾਨ ਹਾਂ। ਤੇ ਹੁਣ ਮੈਨੂੰ ਉਮੀਦ ਹੈ ਕਿ ਤੂੰ ਸਾਡੇ ਸਮਿਆਂ ਵਿੱਚ ਵੀ ਮਹਾਨ ਕਾਰਜ ਕਰੇਂਗਾ। ਉਨ੍ਹਾਂ ਗੱਲਾਂ ਨੂੰ ਸਾਡੇ ਸਮਿਆਂ ਵਿੱਚ ਵਾਪਰਨ ਦੇ। ਪਰ ਆਪਣੇ ਆਵੇਸ਼ ਵਿੱਚ, ਸਾਡੇ ਤੇ ਰਹਿਮ ਕਰਨਾ ਯਾਦ ਰੱਖੀਁ।
- 3 ਪਰਮੇਸ਼ੁਰ ਤੇਮਾਨ ਤੋਂ ਆ ਰਿਹਾ ਹੈ ਪਵਿੱਤਰ ਪੁਰਖ ਪਾਰਾਨ ਪਰਬਤ ਤੋਂ ਆ ਰਿਹਾ ਹੈ।ਉਸ ਦੇ ਪਰਤਾਪ ਨੇ ਅਕਾਸ਼ਾਂ ਨੂੰ ਕਜਿਆ ਹੋਇਆ ਅਤੇ ਧਰਤੀ ਉਸਦੀ ਉਸਤਤ ਨਾਲ ਭਰਪੂਰ ਹੈ।
- 4 ਉਸ ਦੇ ਹੱਥਾਂ ਚੋ ਰੌਸ਼ਨੀ ਦੀਆਂ ਕਿਰਣਾ ਚਮਕਦੀਆਂ ਹਨ ਤੇਜ਼ ਚਮਕੀਲੀ ਰੌਸ਼ਨੀ ਹੁੰਦੀ ਹੈ ਕੋਈ ਗੁਪਤ ਸ਼ਕਤੀ ਦਾ ਕਮਾਲ ਹੈ ਉਸਦੇ ਹੱਥਾਂ ਵਿੱਚ।
- 5 ਬੀਮਾਰੀ ਉਸਦੇ ਅੱਗੇ-ਅੱਗੇ ਦੌੜਦੀ ਸੀ ਤੇ ਵਿਨਾਸ਼ਕ ਉਸਦੇ ਪਿੱਛੇ-ਪਿੱਛੇ।
- 6 ਯਹੋਵਾਹ ਖੜੋਤਾ ਤੇ ਧਰਤੀ ਦਾ ਨਿਆਂ ਕੀਤਾ ਉਸਨੇ ਉੱਠਕੇ ਸਭ ਦੇਸ਼ਾਂ ਦੇ ਲੋਕਾਂ ਨੂੰ ਤਕਿਆ ਅਤੇ ਉਹ ਡਰ ਨਾਲ ਕੰਬ ਉੱਠੇ। ਇਹ ਪਰਬਤ ਜਿਹੜੇ ਯੁਗਾਂ ਤੋਂ ਅਟਲ ਖੜੇ ਸਨ ਡਿੱਗਕੇ ਚਕਨਾਚੂਰ ਹੋ ਗਏ। ਪੁਰਾਣੀਆਂ ਤੋਂ ਪੁਰਾਣੀਆਂ ਪਹਾੜੀਆਂ ਢਹਿ ਗਈਆਂ ਇਹ ਉੱਥੇ ਵਾਪਰਿਆ ਜਿੱਥੇ ਕਿਤੇ ਵੀ ਪਰਮੇਸ਼ੁਰ ਗਿਆ।
- 7 ਮੈਂ ਕੁਸ਼ਾਨ ਦੇ ਸ਼ਹਿਰਾਂ ਨੂੰ ਮੁਸੀਬਤ ਚ ਵੇਖਿਆ ਮਿਦਿਯਾਨ ਦੇਸ ਦੇ ਘਰ ਡਰ ਨਾਲ ਕੰਬੇ।
- 8 ਹੇ ਯਹੋਵਾਹ! ਕੀ ਤੂੰ ਦਰਿਆਵਾਂ ਤੇ ਨਾਰਾਜ਼ ਸੀ? ਕੀ ਤੈਨੂੰ ਨਦੀਆਂ ਨਾਲ ਗਿਲਾ ਸੀ? ਕੀ ਤੈਨੂੰ ਸਾਗਰ ਤੇ ਕਰੋਧ ਸੀ? ਜਦੋਂ ਤੂੰ ਆਪਣੇ ਘੋੜਿਆਂ ਤੇ ਰੱਥਾਂ ਉੱਤੇ ਜਿੱਤ ਲਈ ਸਵਾਰ ਸੀ, ਕੀ ਉਸ ਵੇਲੇ ਤੂੰ ਕਰੋਧ ਵਿੱਚ ਸੀ?
- 9 ਪਰ ਤਦ ਵੀ, ਤੂੰ ਆਪਣਾ ਸਤਰਂਗੀ ਧਨੁਖ੍ਖ ਦਰਸਾਇਆ। ਉਹ ਧਰਤੀ ਤੇ ਰਹਿੰਦੇ ਘਰਾਣਿਆਂ ਨਾਲ ਤੇਰੇ ਇਕਰਾਰਨਾਮੇ ਦਾ ਸਬੂਤ ਸੀ।ਸੁੱਕੀ ਜ਼ਮੀਨ ਦਰਿਆਵਾਂ ਚ ਪਾਟ ਗਈ।
- 10 ਪਰਬਤ ਤੈਨੂੰ ਵੇਖਕੇ ਕੰਬੇ ਧਰਤੀ ਤੋਂ ਹੜ ਜ਼ੋਰ ਦੀ ਲੰਘਿਆ ਸਮੁੰਦਰੀ ਪਾਣੀਆਂ ਨੇ ਡਾਢਾ ਸ਼ੋਰ ਕੀਤਾ ਜਿਵੇਂ ਕਿ ਉਹ ਧਰਤੀ ਤੇ ਹਮਲਾ ਕਰ ਰਹੇ ਹੋਣ।
- 11 ਸੂਰਜ ਅਤੇ ਚੰਨ ਆਪਣੀ ਰੌਸ਼ਨੀ ਗੁਆ ਬੈਠੇ ਜਦੋਂ ਉਨ੍ਹਾਂ ਨੇ ਤੇਰੀ ਤੇਜ਼ ਚਮਕੀਲੀ ਰੋਸ਼ਨੀ ਦੀ ਭੜਕ ਵੇਖੀ ਤਾਂ ਉਹ ਚਮਕਣੋਁ ਰੁਕ ਗਏ। ਉਹ ਤੇਜ਼ ਰੋਸ਼ਨੀ ਹਵਾ ਨੂੰ ਚੀਰਦੇ ਬਰਛੇ ਤੇ ਤੀਰਾਂ ਵਾਂਗ ਸੀ।
- 12 ਤੂੰ ਕਰੋਧ ਵਿੱਚ ਧਰਤੀ ਉੱਤੇ ਤੁਰਿਆ ਅਤੇ ਕੌਮਾਂ ਨੂੰ ਸਜ਼ਾ ਦਿੱਤੀ।
- 13 ਤੂੰ ਆਪਣੇ ਲੋਕਾਂ ਨੂੰ ਬਚਾਉਣ ਲਈ ਆਇਆ ਤੂੰ ਆਪਣੇ ਚੁਣੇ ਹੋਏ ਰਾਜੇ ਨੂੰ ਬਚਾਉਣ ਲਈ ਆਇਆ ਤੂੰ ਬੁਰੇ ਘਰਾਣਿਆਂ ਦੇ, ਅੱਤ ਮਹੱਤਵਪੂਰਣ ਤੋਂ ਲੈ ਕੇ ਘੱਟ ਮਹੱਤਵਪੂਰਣ ਤਾਈਂ ਸਾਰੇ ਆਗੂਆਂ ਨੂੰ ਮਾਰਿਆ।
- 14 ਤੂੰ ਸਾਡੇ ਦੁਸ਼ਮਣਾਂ ਦੇ ਹਬਿਆਰ ਖੁਦ ਉਨ੍ਹਾਂ ਉੱਪਰ ਹੀ ਪਲਟ ਦਿੱਤੇ। ਉਨ੍ਹਾਂ ਵੈਰੀਆਂ ਸਾਡੇ ਤੇ ਹਨੇਰੀ ਵਾਂਗ ਹਮਲਾ ਕੀਤਾ। ਉਨ੍ਹਾਂ ਸੋਚਿਆ ਕਿ ਬੜੀ ਸੌਖੀ ਤਰ੍ਹਾਂ, ਜਿਵੇਂ ਚੋਰੀ ਛੁਪੇ ਗਰੀਬ ਆਦਮੀ ਨੂੰ ਲੁੱਟਣ ਵਾਂਗ, ਸਾਨੂੰ ਹਰਾ ਦੇਣਗੇ।
- 15 ਪਰ ਤੂੰ ਆਪਣੇ ਘੋੜਿਆਂ ਨਾਲ ਗਹਿਰੇ ਪਾਣੀਆਂ ਨੂੰ ਲਤਾੜਦਿਆਂ ਚਿਕ੍ਕੜ ਮਿਧ੍ਧਦਿਆਂ ਅੱਗੇ ਵਧਿਆ।
- 16 ਜਦੋਂ ਮੈਂ ਇਹ ਕਬਾ ਸੁਣੀ, ਮੈਂ ਕੰਬ ਉਠਿਆ ਮੈਂ ਉੱਚੀ ਦੀ ਸੀਟੀ ਮਾਰੀ ਅਤੇ ਆਪਣੀਆਂ ਹੱਡੀਆਂ ਵਿੱਚ ਕਮਜੋਰੀ ਮਹਿਸੂਸ ਕੀਤੀ। ਮੈਂ ਓਥੇ ਕੰਬਦਾ ਹੋਇਆ ਇੰਝ ਹੀ ਖਲੋ ਗਿਆ। ਇਸ ਲਈ ਮੈਂ ਤਬਾਹੀ ਦੇ ਦਿਨ ਵੀ ਇਤਮਿਨਾਨ ਨਾਲ ਉਡੀਕ ਕਰਾਂਗਾ ਜਦੋਂ ਉਹ ਲੋਕਾਂ ਤੇ ਹਮਲਾ ਕਰਨ ਲਈ ਆਵਣਗੇ।
- 17 ਅੰਜੀਰ ਭਾਵੇਂ ਅੰਜੀਰਾਂ ਦੇ ਦ੍ਰਖਤਾਂ ਤੇ ਨਾ ਉੱਗਣ, ਅੰਗੂਰ ਭਾਵੇਂ ਅੰਗੂਰੀ ਵੇਲਾਂ ਤੇ ਨਾ ਲੱਗਣ, ਜੈਤੂਨ ਭਾਵੇਂ ਜੈਤੂਨ ਦੇ ਰੁੱਖਾਂ ਤੇ ਨਾ ਉੱਗਣ, ਅਤੇ ਅੰਨ ਭਾਵੇਂ ਖੇਤਾਂ ਵਿੱਚ ਪੈਦਾ ਨਾ ਹੋਵੇ, ਭੇਡਾਂ ਭਾਵੇਂ ਬਾੜਿਆਂ ਵਿੱਚ ਨਾ ਰਹਿਣ ਜਾਂ ਦਲਾਨਾਂ ਵਿੱਚ ਕੋਈ ਪਸ਼ੂ ਨਾ ਰਵੇ।
- 18 ਤਾਂ ਵੀ ਮੈਂ ਯਹੋਵਾਹ ਵਿੱਚ ਆਨੰਦ ਮਾਣਾਂਗਾ ਮੈਂ ਆਪਣੇ ਪਰਮੇਸ਼ੁਰ ਮੁਕਤੀ ਦਾਤੇ ਵਿੱਚ ਪ੍ਰਸੰਨ ਹੋਵਾਂਗਾ।
- 19 ਯਹੋਵਾਹ ਮੇਰਾ ਪ੍ਰਭੂ, ਮੈਨੂੰ ਬਲ ਦਿੰਦਾ ਹੈ। ਉਹ ਮੇਰੇ ਪੈਰਾਂ ਨੂੰ ਹਿਰਨਾਂ ਵਾਂਗ ਦੁੜਾਉਂਦਾ ਹੈ। ਉਹ ਮੈਨੂੰ ਪਰਬਤਾਂ ਤੇ ਸੁਰਖਿਅਤ ਤੋਂਰਦਾ ਹੈ।ਸੰਗੀਤ ਨਿਰਦੇਸ਼ਕ ਨੂੰ; ਮੇਰੇ ਤਾਰਾਂ ਵਾਲੇ ਸਾਜ਼ ਤੇ।
Habakkuk 03
- Details
- Parent Category: Old Testament
- Category: Habakkuk
ਹਬਕੋਕ ਕਾਂਡ 3