- 1 ਉਸ ਸਮੇਂ, ਯਹੋਵਾਹ ਕਮੀਨੇ ਸੱਪ, ਲਿਵਯਾਬਾਨ ਬਾਰੇ ਨਿਰਣਾ ਕਰੇਗਾ। ਯਹੋਵਾਹ ਆਪਣੀ ਮਹਾਨ ਤਲਵਾਰ ਨੂੰ, ਆਪਣੀ ਸਖਤ ਅਤੇ ਸ਼ਕਤੀਸ਼ਾਲੀ ਤਲਵਾਰ ਨੂੰ, ਕਮੀਨੇ ਸੱਪ ਲਿਵਯਾਬਾਨ ਨੂੰ ਸਜ਼ਾ ਦੇਣ ਲਈ ਵਰਤੇਗਾ। ਯਹੋਵਾਹ ਸਮੁੰਦਰ ਵਿਚਲੇ ਵੱਡੇ ਜੀਵ ਨੂੰ ਮਾਰ ਸੁੱਟੇਗਾ।
- 2 ਉਸ ਸਮੇਂ, ਲੋਕ ਖੁਸ਼ਗਵਾਰ ਅੰਗੂਰੀ ਬਾਗ਼ ਦੇ ਗੀਤ ਗਾਉਣਗੇ।
- 3 "ਮੈਂ, ਯਹੋਵਾਹ, ਉਸ ਬਾਗ਼ ਦੀ ਦੇਖ ਭਾਲ ਕਰਾਂਗਾ। ਮੈਂ ਸਮੇਂ ਸਿਰ ਉਸ ਬਾਗ਼ ਨੂੰ ਪਾਣੀ ਦੇਵਾਂਗਾ। ਮੈਂ ਉਸ ਬਾਗ਼ ਦੀ ਦਿਨ-ਰਾਤ ਰਾਖੀ ਕਰਾਂਗਾ। ਕੋਈ ਉਸ ਬਾਗ਼ ਨੂੰ ਨੁਕਸਾਨ ਨਹੀਂ ਪੁਚਾਵੇਗਾ।
- 4 ਮੈਂ ਕਹਿਰਵਾਨ ਨਹੀਂ ਹਾਂ। ਪਰ ਜੇ ਕਿਤੇ ਜੰਗ ਹੁੰਦੀ ਹੈ ਅਤੇ ਕੋਈ ਜਣਾ ਕੰਡਿਆਲੀਆਂ ਝਾੜੀਆਂ ਦੀ ਕੰਧ ਉਸਾਰਦਾ ਹੈ, ਤਾਂ ਮੈਂ ਇਸ ਉੱਤੇ ਧਾਵਾ ਕਰਾਂਗਾ ਅਤੇ ਇਸ ਨੂੰ ਜਲਾ ਦਿਆਂਗਾ।
- 5 ਪਰ ਜੇ ਕੋਈ ਬੰਦਾ ਮੇਰੇ ਕੋਲ ਸੁਰਖਿਆ ਲਈ ਆਉਂਦਾ ਹੈ ਅਤੇ ਮੇਰੇ ਨਾਲ ਅਮਨ ਕਰਨਾ ਚਾਹੁੰਦਾ ਹੈ, ਤਾਂ ਉਹ ਬੇਸ਼ਕ ਆਵੇ, ਅਤੇ ਮੇਰੇ ਨਾਲ ਅਮਨ ਸਬਾਪਿਤ ਕਰੇ।
- 6 ਉਨ੍ਹਾਂ ਦਿਨਾਂ ਵਿੱਚ, ਯਾਕੂਬ ਮਜ਼ਬੂਤ ਜਢ਼ਾਂ ਵਾਲੇ ਪੌਦੇ ਵਾਂਗ ਪੂਰੇ ਬਲ ਨਾਲ ਵਧੇਗਾ। ਇਸਰਾਏਲ ਪੂਰੀ ਸੁੰਦਰਤਾ ਵਿੱਚ ਹੋਵੇਗਾ। ਫ਼ੇਰ ਧਰਤੀ, ਫ਼ਲਾਂ ਨਾਲ ਭਰੇ ਰੁੱਖ ਵਾਂਗ ਇਸਰਾਏਲ ਦੇ ਸੱਚੇ ਲੋਕਾਂ ਨਾਲ ਭਰ ਜਾਵੇਗੀ।"
- 7 ਯੋਹਵਾਹ ਆਪਣੇ ਲੋਕਾਂ ਨੂੰ ਸਜ਼ਾ ਕਿਵੇਂ ਦੇਵੇਗਾ? ਅਤੀਤ ਵਿੱਚ ਦੁਸ਼ਮਣਾਂ ਦੁੱਖ ਦਿੱਤਾ ਸੀ ਲੋਕਾਂ ਨੂੰ। ਕੀ ਯਹੋਵਾਹ ਵੀ ਉਸੇ ਤਰ੍ਹਾਂ ਉਨ੍ਹਾਂ ਨੂੰ ਦੁੱਖ ਦੇਵੇਗਾ? ਅਤੀਤ ਵਿੱਚ ਬਹੁਤ ਬੰਦੇ ਮਾਰੇ ਗਏ ਸਨ। ਕੀ ਯਹੋਵਾਹ ਵੀ ਇਸੇ ਤਰ੍ਹਾਂ ਕਰੇਗਾ ਅਤੇ ਬਹੁਤ ਬੰਦਿਆਂ ਨੂੰ ਮਾਰ ਦੇਵੇਗਾ?
- 8 ਯਹੋਵਾਹ ਇਸਰਾਏਲ ਨਾਲ ਆਪਣਾ ਝਗੜਾ ਉਸਨੂੰ ਦੂਰ ਭਜਾ ਕੇ ਮੁਕਾਵੇਗਾ। ਯਹੋਵਾਹ ਸਖਤੀ ਨਾਲ ਗੱਲ ਕਰੇਗਾ ਇਸਰਾਏਲ ਨਾਲ। ਉਸਦੇ ਸ਼ਬਦ ਤਪਦੇ ਮਾਰੂਬਲ ਦੀ ਹਵਾ ਵਾਂਗ ਬਲਦੇ ਹੋਣਗੇ।
- 9 ਯਾਕੂਬ ਦਾ ਦੋਸ਼ ਕਿਵੇਂ ਬਖਸ਼ਿਆ ਜਾਵੇਗਾ? ਕੀ ਵਾਪਰੇਗਾ ਤਾਂ ਜੋ ਉਸਦੇ ਪਾਪ ਦੂਰ ਕੀਤੇ ਜਾ ਸਕਣ? ਇਹ ਗੱਲਾਂ ਵਾਪਰਨਗੀਆਂ: ਜਗਵੇਦੀ ਦੇ ਪੱਥਰ ਚੂਰ-ਚੂਰ ਹੋ ਜਾਣਗੇ, ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਵਾਲੇ ਸਾਰੇ ਬੁੱਤ ਅਤੇ ਜਗਵੇਦੀਆਂ ਤਬਾਹ ਕੀਤੇ ਜਾਣਗੇ।
- 10 ਉਸ ਸਮੇਂ, ਮਹਾਨ ਸ਼ਹਿਰ ਖਾਲੀ ਹੋ ਜਾਵੇਗਾ ਇਹ ਮਾਰੂਬਲ ਵਾਂਗ ਹੋ ਜਾਵੇਗਾ। ਸਾਰੇ ਲੋਕ ਅਲੋਪ ਹੋ ਜਾਣਗੇ। ਉਹ ਭੱਜ ਜਾਣਗੇ। ਸ਼ਹਿਰ ਇੱਕ ਖੁਲ੍ਹੀ ਚਰਾਂਦ ਵਰਗਾ ਹੋਵੇਗਾ। ਜਵਾਨ ਪਸ਼ੂ ਉੱਤੇ ਘਾਹ ਚੁਗਣਗੇ। ਪਸ਼ੂ ਵੇਲਾਂ ਦੀਆਂ ਟਾਹਣੀਆਂ ਦੇ ਪੱਤੇ ਖਾਣਗੇ।
- 11 ਵੇਲਾਂ ਸੁੱਕ ਜਾਣਗੀਆਂ। ਸਾਰੀਆਂ ਟਾਹਣੀਆਂ ਟੁੱਟ ਜਾਣਗੀਆਂ ਔਰਤਾਂ ਇਨ੍ਹਾਂ ਟਾਹਣੀਆਂ ਨੂੰ ਬਾਲਣ ਲਈ ਵਰਤਣਗੀਆਂ।ਲੋਕ ਸਮਝਣ ਤੋਂ ਇਨਕਾਰ ਕਰਦੇ ਹਨ। ਇਸ ਲਈ ਪਰਮੇਸ਼ੁਰ ਉਨ੍ਹਾਂ ਦਾ ਮਾਲਿਕ, ਉਨ੍ਹਾਂ ਨੂੰ ਹੌਸਲਾ ਨਹੀਂ ਦੇਵੇਗਾ। ਉਨ੍ਹਾਂ ਦਾ ਸਿਰਜਣਹਾਰ ਉਨ੍ਹਾਂ ਉੱਤੇ ਮਿਹਰਬਾਨ ਨਹੀਂ ਹੋਵੇਗਾ।
- 12 ਉਸ ਸਮੇਂ, ਯਹੋਵਾਹ ਆਪਣੇ ਲੋਕਾਂ ਨੂੰ ਹੋਰਾਂ ਨਾਲੋਂ ਵੱਖ ਕਰਨਾ ਸ਼ੁਰੂ ਕਰ ਦੇਵੇਗਾ। ਉਹ ਫ਼ਰਾਤ ਨਦੀ ਤੋਂ ਸ਼ੁਰੂ ਕਰੇਗਾ। ਯਹੋਵਾਹ ਫ਼ਰਾਤ ਨਦੀ ਤੋਂ ਮਿਸਰ ਦੀ ਨਦੀ ਤੱਕ ਆਪਣੇ ਲੋਕਾਂ ਨੂੰ ਇਕੱਠਾ ਕਰੇਗਾ। ਤੁਸੀਂ ਇਸਰਾਏਲ ਲੋਕੋ, ਇੱਕ-ਇੱਕ ਕਰਕੇ ਇਕੱਠੇ ਕੀਤੇ ਜਾਵੋਗੇ।
- 13 ਮੇਰੇ ਬਹੁਤ ਸਾਰੇ ਬੰਦੇ ਹੁਣ ਅੱਸ਼ੂਰ ਵਿੱਚ ਗੁਆਚ ਗਏ ਹਨ। ਮੇਰੇ ਕੁਝ ਬੰਦੇ ਮਿਸਰ ਵੱਲ ਭੱਜ ਗਏ ਹਨ। ਪਰ ਉਸ ਸਮੇਂ, ਇੱਕ ਵੱਡਾ ਬਿਗਲ ਵਜ੍ਜੇਗਾ। ਉਹ ਸਾਰੇ ਲੋਕ ਯਰੂਸ਼ਲਮ ਵਾਪਸ ਪਰਤ ਆਉਣਗੇ। ਉਹ ਲੋਕ ਉਸ ਪਵਿੱਤਰ ਪਰਬਤ ਉੱਤੇ ਯਹੋਵਾਹ ਅੱਗੇ ਝੁਕ ਜਾਣਗੇ।
ਯਸਈਆਹ :: ਕਾਂਡ 27
- Parent Category: Punjabi Bible
- Details
- Parent Category: Old Testament
- Category: Isaiah
ਯਸਈਆਹ ਕਾਂਡ 27