wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


ਯਸਈਆਹ ਕਾਂਡ 49
  • 1 ਦੂਰ ਦੁਰਾਡੇ ਦੇ ਤੁਸੀਂ ਸਮੂਹ ਲੋਕੋ, ਸੁਣੋ ਮੇਰੀ ਗੱਲ! ਧਰਤੀ ਉੱਤੇ ਰਹਿਣ ਵਾਲੇ ਸਮੂਹ ਲੋਕੋ, ਮੇਰੀ ਗੱਲ ਸੁਣੋ! ਯਹੋਵਾਹ ਨੇ ਆਪਣੀ ਸੇਵਾ ਕਰਾਉਣ ਲਈ, ਮੇਰੇ ਜਨਮ ਤੋਂ ਵੀ ਪਹਿਲਾਂ ਮੈਨੂੰ ਬੁਲਾਇਆ ਸੀ। ਯਹੋਵਾਹ ਨੇ ਮੇਰਾ ਨਾਮ ਬੁਲਾਇਆ ਸੀ ਜਦੋਂ ਮੈਂ ਹਾਲੇ ਆਪਣੀ ਮਾਤਾ ਦੇ ਗਰਭ ਅੰਦਰ ਸਾਂ।
  • 2 ਯਹੋਵਾਹ ਆਪਣੀ ਗੱਲ ਕਹਿਣ ਲਈ ਮੈਨੂੰ ਵਰਤਦਾ। ਉਸਨੇ ਮੇਰਾ ਮੂੰਹ ਤਿੱਖੀ ਤਲਵਾਰ ਵਾਂਗ ਬਣਾ ਦਿੱਤਾ ਪਰ ਉਹ ਮੈਨੂੰ ਆਪਣੇ ਹੱਥ ਦੀ ਛਾਵੇਂ ਲੁਕਾ ਕੇ ਮੇਰਾ ਬਚਾਉ ਕਰਦਾ ਹੈ। ਯਹੋਵਾਹ ਨੇ ਮੈਨੂੰ ਇੱਕ ਤਿਖ੍ਖੇ ਤੀਰ ਵਾਂਗ ਬਣਾਇਆ ਅਤੇ ਉਸਨੇ ਮੈਨੂੰ ਆਪਣੇ ਤਸ਼ਤਰ ਵਿੱਚ ਛੁਪਾ ਲਿਆ।
  • 3 ਯਹੋਵਾਹ ਨੇ ਮੈਨੂੰ ਆਖਿਆ, "ਇਸਰਾਏਲ, ਤੂੰ ਮੇਰਾ ਸੇਵਕ ਹੈ। ਮੈਂ ਤੇਰੇ ਰਾਹੀਂ ਕੁਝ ਮਹਾਨ ਗੱਲਾਂ ਕਰਾਂਗਾ।"
  • 4 ਮੈਂ ਆਖਿਆ, "ਮੈਂ ਫ਼ਜ਼ੂਲ ਹੀ ਸਖਤ ਮਿਹਨਤ ਕੀਤੀ। ਮੈਂ ਆਪਣੇ-ਆਪ ਨੂੰ ਬਕਾ ਲਿਆ ਪਰ ਕੋਈ ਲਾਹੇਵਂਦ ਕੰਮ ਨਹੀਂ ਕੀਤਾ। ਮੈਂ ਆਪਣੀ ਸਾਰੀ ਸ਼ਕਤੀ ਦੀ ਵਰਤੋਂ ਕੀਤੀ, ਪਰ ਸੱਚਮੁੱਚ ਕੋਈ ਵੀ ਗੱਲ ਨਹੀਂ ਕੀਤੀ। ਇਸ ਲਈ ਅਵੱਸ਼ ਹੀ ਯਹੋਵਾਹ ਨਿਰਣਾ ਕਰੇਗਾ ਕਿ ਮੇਰੇ ਨਾਲ ਕੀ ਕਰਨਾ ਹੈ। ਪਰਮੇਸ਼ੁਰ, ਮੇਰੇ ਇਨਾਮ ਬਾਰੇ ਅਵੱਸ਼ ਨਿਰਣਾ ਕਰੇਗਾ।
  • 5 ਯਹੋਵਾਹ ਨੇ ਮੈਨੂੰ ਆਪਣੀ ਮਾਂ ਦੇ ਗਰਭ ਅੰਦਰ ਸਾਜਿਆ ਤਾਂ ਜੋ ਮੈਂ ਉਸਦਾ ਸੇਵਕ ਹੋ ਸਕਾਂ, ਅਤੇ ਯਾਕੂਬ ਅਤੇ ਇਸਰਾਏਲ ਦੀ ਅਗਵਾਈ ਵਾਪਸ ਓਸ ਵੱਲ ਕਰ ਸਕਾਂ। ਯਹੋਵਾਹ ਮੈਨੂੰ ਮਾਣ ਦੇਵੇਗਾ। ਮੈਂ ਆਪਣੀ ਤਾਕਤ ਆਪਣੇ ਪਰਮੇਸ਼ੁਰ ਪਾਸੋਂ ਹਾਸਿਲ ਕਰਾਂਗਾ। ਯਹੋਵਾਹ ਨੇ ਮੈਨੂੰ ਆਖਿਆ,
  • 6 "ਤੂੰ ਮੇਰੇ ਲਈ ਇੱਕ ਬਹੁਤ ਮਹੱਤਵਪੂਰਣ ਸੇਵਕ ਹੈਂ। ਇਸਰਾਏਲ ਦੇ ਲੋਕ ਕੈਦੀ ਹਨ ਪਰ ਉਹ ਵਾਪਸ ਮੇਰੇ ਕੋਲ ਲਿਆਂਦੇ ਜਾਣਗੇ। ਯਾਕੂਬ ਦੇ ਪਰਿਵਾਰ ਦੇ ਲੋਕ ਮੇਰੇ ਕੋਲ ਪਰਤ ਆਉਣਗੇ। ਪਰ ਤੇਰੇ ਜ਼ਿਂਮੇ ਇੱਕ ਹੋਰ ਕੰਮ ਹੈ, ਇਹ ਇਸ ਨਾਲੋਂ ਹੋਰ ਵੀ ਮਹੱਤਵਪੂਰਣ ਹੈ! ਮੈਂ ਤੈਨੂੰ ਸਮੂਹ ਕੌਮਾਂ ਲਈ ਨੂਰ ਬਣਾ ਦਿਆਂਗਾ। ਤੂੰ ਧਰਤੀ ਦੇ ਸਮੂਹ ਲੋਕਾਂ ਲਈ ਮੇਰਾ ਮੋਖ ਦੁਆਰਾ ਹੋਵੇਂਗਾ।"
  • 7 ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰਖ, ਇਸਰਾਏਲ ਦਾ ਰਾਖਾ ਆਖਦਾ ਹੈ, "ਮੇਰਾ ਸੇਵਕ ਨਿਮਾਣਾ ਹੈ। ਉਹ ਹਾਕਮਾਂ ਦੀ ਸੇਵਾ ਕਰਦਾ ਹੈ। ਪਰ ਲੋਕ ਉਸ ਨੂੰ ਨਫ਼ਰਤ ਕਰਦੇ ਨੇ। ਪਰ ਰਾਜੇ ਉਸ ਨੂੰ ਦੇਖਣਗੇ। ਤੇ ਉਸ ਦੇ ਆਦਰ ਵਿੱਚ ਖਲੋ ਜਾਣਗੇ। ਮਹਾਨ ਨੇਤਾ ਉਸਦੇ ਸਾਮ੍ਹਣੇ ਝੁਕਣਗੇ।" ਇਹ ਵਾਪਰੇਗਾ ਕਿਉਂ ਕਿ ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰਖ, ਇਹ ਚਾਹੁੰਦਾ ਹੈ। ਅਤੇ ਯਹੋਵਾਹ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ। ਓਹੀ ਹੈ ਜਿਸਨੇ ਤੁਹਾਨੂੰ ਚੁਣਿਆ ਸੀ।
  • 8 ਯਹੋਵਾਹ ਆਖਦਾ ਹੈ, "ਇੱਥੇ ਖਾਸ ਸਮਾਂ ਹੋਵੇਗਾ ਜਦੋਂ ਮੈਂ ਆਪਣੀ ਮਿਹਰ ਦਰਸਾਵਾਂਗਾ। ਉਸ ਵੇਲੇ ਮੈਂ ਤੁਹਾਡੀਆਂ ਪ੍ਰਾਰਬਨਾਵਾਂ ਸੁਣ ਲਵਾਂਗਾ। ਉਹ ਖਾਸ ਦਿਹਾੜਾ ਹੋਵੇਗਾ ਜਦੋਂ ਮੈਂ ਤੁਹਾਨੂੰ ਬਚਾ ਲਵਾਂਗਾ। ਉਸ ਵੇਲੇ ਮੈਂ ਤੁਹਾਡੀ ਸਹਾਇਤਾ ਕਰਾਂਗਾ। ਮੈਂ ਤੁਹਾਡੀ ਰਾਖੀ ਕਰਾਂਗਾ। ਅਤੇ ਤੁਸੀਂ ਇਸਦਾ ਪ੍ਰਮਾਣ ਹੋਵੋਂਗੇ ਕਿ ਮੈਂ ਲੋਕਾਂ ਨਾਲ ਇਕਰਾਰਨਾਮਾ ਕੀਤਾ। ਹੁਣ ਦੇਸ਼ ਤਬਾਹ ਹੋ ਗਿਆ ਹੈ ਪਰ ਤੁਸੀਂ ਉਸ ਧਰਤ ਨੂੰ ਉਨ੍ਹਾਂ ਲੋਕਾਂ ਨੂੰ ਵਾਪਸ ਦੇ ਦਿਓਗੇ ਜੋ ਇਸਦੇ ਮਾਲਕ ਸਨ।
  • 9 ਤੁਸੀਂ ਕੈਦੀਆਂ ਨੂੰ ਆਖੋਁਗੇ, 'ਆਪਣੀ ਕੈਦ ਵਿੱਚੋਂ ਬਾਹਰ ਆ ਜਾਵੋ!' ਤੁਸੀਂ ਉਨ੍ਹਾਂ ਲੋਕਾਂ ਨੂੰ ਆਖੋਁਗੇ ਜੋ 'ਅੰਧਕਾਰ ਵਿੱਚ ਹਨ, 'ਅੰਧਕਾਰ ਵਿੱਚੋਂ ਬਾਹਰ ਨਿਕਲ ਆਵੋ!' ਯਾਤਰਾ ਸਮੇਂ ਲੋਕ ਭੋਜਨ ਕਰਨਗੇ। ਸਖ੍ਖਣੀਆਂ ਪਹਾੜੀਆਂ ਵਿੱਚ ਵੀ ਉਨ੍ਹਾਂ ਕੋਲ ਭੋਜਨ ਹੋਵੇਗਾ।
  • 10 ਲੋਕ ਭੁੱਖੇ ਨਹੀਂ ਹੋਣਗੇ। ਉਹ ਪਿਆਸੇ ਨਹੀਂ ਹੋਣਗੇ। ਧੁੱਪ ਅਤੇ ਹਵਾ ਉਨ੍ਹਾਂ ਨੂੰ ਨੁਕਸਾਨ ਨਹੀਂ ਪੁਚਾਵੇਗੀ। ਕਿਉਂ ਕਿ ਪਰਮੇਸ਼ੁਰ ਉਨ੍ਹਾਂ ਨੂੰ ਸਕੂਨ ਪਹੁੰਚਾਉਂਦਾ ਹੈ। ਅਤੇ ਪਰਮੇਸ਼ੁਰ ਹੀ ਉਨ੍ਹਾਂ ਦੀ ਅਗਵਾਈ ਕਰੇਗਾ। ਉਹ ਉਨ੍ਹਾਂ ਦੀ ਅਗਵਾਈ ਪਾਣੀ ਦੇ ਝਰਨਿਆਂ ਵੱਲ ਕਰੇਗਾ।
  • 11 ਮੈਂ ਆਪਣੇ ਲੋਕਾਂ ਲਈ ਰਾਹ ਬਣਾਵਾਂਗਾ। ਪਰਬਤ ਪਧ੍ਧਰੇ ਕੀਤੇ ਜਾਣਗੇ ਤੇ ਨੀਵੀਆਂ ਸੜਕਾਂ ਉੱਚੀਆਂ ਕੀਤੀਆਂ ਜਾਣਗੀਆਂ।
  • 12 ਦੇਖੋ! ਲੋਕ ਦੂਰ-ਦੁਰਾਡੀਆਂ ਥਾਵਾਂ ਤੋਂ ਮੇਰੇ ਵੱਲ ਆ ਰਹੇ ਨੇ। ਲੋਕ ਉੱਤਰ ਵੱਲੋਂ ਅਤੇ ਪੱਛਮ ਵੱਲੋਂ ਮੇਰੇ ਵੱਲ ਆ ਰਹੇ ਨੇ। ਲੋਕ ਮਿਸਰ ਵਿੱਚੋਂ ਅਸਵਾਨ ਤੋਂ ਮੇਰੇ ਕੋਲ ਆ ਰਹੇ ਨੇ।"
  • 13 ਹੇ ਅਕਾਸ਼ ਅਤੇ ਧਰਤੀੇ, ਪ੍ਰਸੰਨ ਹੋਵੋ! ਪਰਬਤੋਂ, ਖੁਸ਼ੀ ਦੇ ਨਾਹਰੇ ਮਾਰੋ! ਕਿਉਂ ਕਿ ਯਹੋਵਾਹ ਆਪਣੇ ਬੰਦਿਆਂ ਨੂੰ ਸਕੂਨ ਪਹੁੰਚਾਉਂਦਾ ਹੈ। ਯਹੋਵਾਹ ਆਪਣੇ ਗਰੀਬ ਲੋਕਾਂ ਨਾਲ ਨੇਕੀ ਕਰਦਾ ਹੈ।
  • 14 ਪਰ ਸੀਯੋਨ ਹੁਣ ਆਖਦਾ ਹੈ, "ਯਹੋਵਾਹ ਨੇ ਮੈਨੂੰ ਛੱਡ ਦਿੱਤਾ ਹੈ। ਮੇਰਾ ਸੁਆਮੀ ਮੈਨੂੰ ਭੁੱਲ ਗਿਆ ਹੈ।"
  • 15 ਪਰ ਮੈਂ ਆਖਦਾ ਹਾਂ, "ਕੀ ਕੋਈ ਮਾਂ ਆਪਣੇ ਬੱਚੇ ਨੂੰ ਭੁੱਲ ਸਕਦੀ ਹੈ? ਨਹੀਂ ! ਭਾਵੇਂ ਉਹ ਭੁੱਲ ਜਾਵੇ ਮੈਂ ਤੂਹਾਨੂੰ ਨਹੀਂ ਭੁੱਲਾਂਗਾ।
  • 16 ਦੇਖੋ, ਮੈਂ ਤੁਹਾਡਾ ਨਾਮ ਆਪਣੀ ਹਬੇਲੀ ਉੱਤੇ ਉਕਰ ਲਿਆ ਹੈ। ਮੈਂ ਹਰ ਵੇਲੇ ਤੁਹਾਡੇ ਬਾਰੇ ਸੋਚਦਾ ਰਹਿੰਦਾ ਹਾਂ!
  • 17 ਤੁਹਾਡੇ ਬੱਚੇ ਤੁਹਾਡੇ ਕੋਲ ਪਰਤ ਆਉਣਗੇ। ਲੋਕਾਂ ਨੇ ਤੁਹਾਨੂੰ ਹਰਾਇਆ, ਪਰ ਉਹ ਲੋਕ ਤੁਹਾਨੂੰ ਇਕਲਿਆਂ ਛ੍ਛੱਡ ਦੇਣਗੇ।"
  • 18 ਓਧਰ ਦੇਖੋ! ਆਪਣੇ ਚਾਰ-ਚੁਫ਼ੇਰੇ ਦੇਖੋ! ਤੁਹਾਡੇ ਸਾਰੇ ਹੀ ਬੱਚੇ ਇਕੱਠੇ ਹੋ ਰਹੇ ਨੇ ਤੇ ਤੁਹਾਡੇ ਕੋਲ ਆ ਰਹੇ ਨੇ। ਯਹੋਵਾਹ ਆਖਦਾ ਹੈ,"ਮੈਂ ਆਪਣੇ ਜੀਵਨ ਦੀ ਸਹੁੰ ਖਾਕੇ ਤੁਹਾਡੇ ਨਾਲ ਇਹ ਇਕਰਾਰ ਕਰਦਾ ਹਾਂ: ਤੁਹਾਡੇ ਬੱਚੇ ਮੋਤੀਆਂ ਵਰਗੇ ਹੋਣਗੇ ਜਿਨ੍ਹਾਂ ਨੂੰ ਤੁਸੀਂ ਆਪਣੇ ਗਲੇ ਵਿੱਚ ਪਾਉਂਦੇ ਹੋ। ਤੁਹਾਡੇ ਬੱਚੇ ਉਸ ਹਾਰ ਵਾਂਗ ਹੋਣਗੇ ਜਿਸ ਨੂੰ ਕੋਈ ਵਹੁਟੀ ਪਹਿਨਦੀ ਹੈ।
  • 19 ਹੁਣ ਤੁਸੀਂ ਤਬਾਹ ਅਤੇ ਹਾਰੇ ਹੋਏ ਹੋ। ਤੁਹਾਡੀ ਜ਼ਮੀਨ ਬੇਕਾਰ ਹੈ। ਪਰ ਬੋੜੇ ਸਮੇਂ ਮਗਰੋਂ, ਤੁਹਾਡੀ ਧਰਤੀ ਉੱਤੇ ਬਹੁਤ ਬੰਦੇ ਹੋਣਗੇ। ਅਤੇ ਉਹ ਲੋਕ, ਜਿਨ੍ਹਾਂ ਨੇ ਤੁਹਾਨੂੰ ਤਬਾਹ ਕੀਤਾ ਸੀ, ਬਹੁਤ ਦੂਰ ਹੋਣਗੇ।
  • 20 ਤੁਸੀਂ ਆਪਣੇ ਗੁਆਚੇ ਬੱਚਿਆਂ ਕ੍ਕਾਰਣ ਦੁੱਖੀ ਸੀ ਪਰ ਉਹ ਬੱਚੇ ਤੁਹਾਨੂੰ ਦਸ੍ਸਣਗੇ, 'ਇਹ ਜਗ੍ਹਾ ਬਹੁਤ ਛੋਟੀ ਹੈ!' ਸ਼ਾਨੂੰ ਰਹਿਣ ਲਈ ਵੱਡੀ ਜਗ੍ਹਾ ਦੇਵੋ।'
  • 21 ਫ਼ੇਰ ਤੁਸੀਂ ਇਹ ਆਪਣੇ-ਆਪ ਨੂੰ ਆਖੋਁਗੇ, 'ਕਿਸਨੇ ਮੈਨੂੰ ਇਹ ਸਾਰੇ ਬੱਚੇ ਦਿੱਤੇ? ਇਹ ਬਹੁਤ ਚੰਗੀ ਗੱਲ ਹੈ! ਮੈਂ ਉਦਾਸ ਤੇ ਇਕੱਲਾ ਸਾਂ। ਮੈਂ ਹਾਰਿਆ ਹੋਇਆ ਅਤੇ ਆਪਣੇ ਲੋਕਾਂ ਤੋਂ ਦੂਰ ਸਾਂ। ਇਸ ਲਈ ਕਿਸਨੇ ਮੈਨੂੰ ਇਹ ਬੱਚੇ ਦਿੱਤੇ ਹਨ? ਦੇਖੋ, ਮੈਂ ਇਕੱਲਾ ਰਹਿ ਗਿਆ ਸਾਂ। ਇਹ ਸਾਰੇ ਬੱਚੇ ਕਿੱਥੋਂ ਆ ਗਏ ਨੇ?"'
  • 22 ਮੇਰਾ ਪ੍ਰਭੂ, ਯਹੋਵਾਹ ਆਖਦਾ ਹੈ, "ਦੇਖੋ, ਮੈਂ ਕੌਮਾਂ ਲਈ ਆਪਣਾ ਹੱਥ ਹਿਲਾਵਾਂਗਾ। ਸਾਰੇ ਲੋਕਾਂ ਦੇ ਦੇਖਣ ਲਈ ਮੈਂ ਆਪਣਾ ਝੰਡਾ ਉੱਚਾ ਕਰਾਂਗਾ ਫੇਰ ਉਹ ਤੁਹਾਡੇ ਬੱਚਿਆਂ ਨੂੰ ਤੁਹਾਡੇ ਕੋਲ ਲੈਕੇ ਆ ਜਾਣਗੇ। ਉਹ ਲੋਕ ਤੁਹਾਡੇ ਬੱਚਿਆਂ ਨੂੰ ਮੋਢਿਆਂ ਉੱਪਰ ਚੁੱਕਣਗੇ, ਅਤੇ ਉਹ ਉਨ੍ਹਾਂ ਨੂੰ ਆਪਣੀਆਂ ਬਾਹਾਂ ਦਾ ਸਹਾਰਾ ਦੇਣਗੇ।
  • 23 ਰਾਜੇ ਤੁਹਾਡੇ ਬੱਚਿਆਂ ਦੇ ਗੁਰੂ ਹੋਣਗੇ। ਰਾਜੇ ਦੀਆਂ ਧੀਆਂ, ਉਨ੍ਹਾਂ ਦੀ ਦੇਖ-ਭਾਲ ਕਰਨਗੀਆਂ। ਉਹ ਰਾਜੇ ਅਤੇ ਉਨ੍ਹਾਂ ਦੀਆਂ ਧੀਆਂ ਤੁਹਾਡੇ ਅੱਗੇ ਝੁਕਣਗੀਆਂ। ਉਹ ਤੁਹਾਡੇ ਪੈਰਾਂ ਦੀ ਖਾਕ ਨੂੰ ਚੁੰਮਣਗੀਆਂ। ਫ਼ੇਰ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ। ਫੇਰ ਤੁਸੀਂ ਜਾਣੋਗੇ ਕਿ ਜਿਹੜਾ ਬੰਦਾ ਮੇਰੇ ਉੱਤੇ ਭਰੋਸਾ ਕਰਦਾ ਹੈ ਉਹ ਨਿਰਾਸ਼ ਨਹੀਂ ਹੋਵੇਗਾ।"
  • 24 ਜਦੋਂ ਕੋਈ ਤਕੜਾ ਸਿਪਾਹੀ ਜੰਗ ਵਿੱਚ ਦੌਲਤ ਜਿਤ੍ਤਦਾ ਹੈ, ਤੁਸੀਂ ਉਹ ਦੌਲਤ ਉਸ ਕੋਲੋ ਨਹੀਂ ਖੋਹ ਸਕਦੇ। ਜਦੋਂ ਕੋਈ ਤਕੜਾ ਸਿਪਾਹੀ ਕਿਸੇ ਕੈਦੀ ਦੀ ਰਾਖੀ ਕਰਦਾ, ਉਹ ਕੈਦੀ ਬਚਕੇ ਨਹੀਂ ਨਿਕਲ ਸਕਦਾ।
  • 25 ਪਰ ਯਹੋਵਾਹ ਆਖਦਾ ਹੈ, "ਕੈਦੀ ਫ਼ਰਾਰ ਹੋ ਜਾਣਗੇ। ਕੋਈ ਜਾਣਾ ਉਨ੍ਹਾਂ ਕੈਦੀਆਂ ਨੂੰ ਤਕੜੇ ਸਿਪਾਹੀ ਪਾਸੋਂ ਖੋਹ ਲਵੇਗਾ। ਇਹ ਕਿਵੇਂ ਵਾਪਰੇਗਾ? ਮੈਂ ਤੁਹਾਡੀਆਂ ਲੜਾਈਆਂ ਲੜਾਂਗਾ। ਮੈਂ ਤੁਹਾਡੇ ਬੱਚਿਆਂ ਨੂੰ ਬਚਾਵਾਂਗਾ।
  • 26 ਉਨ੍ਹਾਂ ਲੋਕਾਂ ਤੁਹਾਨੂੰ ਦੁੱਖ ਦਿੱਤਾ ਸੀ। ਪਰ ਮੈਂ ਉਨ੍ਹਾਂ ਲੋਕਾਂ ਨੂੰ ਆਪਣੇ ਹੀ ਜਿਸਮ ਖਾਣ ਤੇ ਮਜ਼ਬੂਰ ਕਰ ਦਿਆਂਗਾ। ਉਨ੍ਹਾਂ ਦਾ ਆਪਣਾ ਹੀ ਖੂਨ ਮੈਅ ਹੋਵੇਗਾ, ਜਿਹੜੀ ਉਨ੍ਹਾਂ ਨੂੰ ਬਦਮਸਤ ਕਰਦੀ ਹੈ। ਫ਼ੇਰ ਹਰ ਬੰਦਾ ਜਾਣ ਜਾਵੇਗਾ ਕਿ ਯਹੋਵਾਹ ਨੇ ਤੁਹਾਨੂੰ ਬਚਾਇਆ। ਸਾਰੇ ਹੀ ਬੰਦੇ ਜਾਣ ਲੈਣਗੇ ਕਿ ਤੁਹਾਨੂੰ ਯਾਕੂਬ ਦੇ ਸ਼ਕਤੀਸ਼ਾਲੀ ਪੁਰਖ ਨੇ ਬਚਾਇਆ।"