wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


ਯਸਈਆਹ ਕਾਂਡ 51
  • 1 "ਤੁਹਾਡੇ ਵਿੱਚੋਂ ਕੁਝ ਲੋਕ ਨੇਕੀ ਦਾ ਜੀਵਨ ਜਿਉਣ ਦੀ ਸਖਤ ਕੋਸ਼ਿਸ਼ ਕਰਦੇ ਹੋ। ਤੁਸੀਂ ਯਹੋਵਾਹ ਕੋਲ ਸਹਾਇਤਾ ਲਈ ਜਾਂਦੇ ਹੋ। ਸੁਣੋ ਮੇਰੀ ਗੱਲ। ਤੁਹਾਨੂੰ ਆਪਣੇ ਪਿਤਾ ਅਬਰਾਹਾਮ ਵੱਲ ਦੇਖਣਾ ਚਾਹੀਦਾ ਹੈ। ਉਹੀ ਉਹ ਚੱਟਾਨ ਹੈ ਜਿਸਤੋਂ ਤੁਸੀਂ ਕੱਟ ਕੇ ਬਣਾਏ ਗਏ ਸੀ।
  • 2 ਅਬਰਾਹਾਮ ਤੁਹਾਡਾ ਪਿਤਾ ਹੈ ਅਤੇ ਤੁਹਾਨੂੰ ਉਸ ਵੱਲ ਦੇਖਣਾ ਚਾਹੀਦਾ ਹੈ। ਤੁਹਾਨੂੰ ਸਰਾਹ ਵੱਲ ਦੇਖਣਾ ਚਾਹੀਦਾ ਹੈ-ਉਹ ਔਰਤ ਜਿਸਨੇ ਤੁਹਾਨੂੰ ਜਨਮ ਦਿੱਤਾ ਸੀ। ਅਬਰਾਹਾਮ ਇਕੱਲਾ ਸੀ ਜਦੋਂ ਮੈਂ ਉਸਨੂੰ ਬੁਲਾਇਆ ਸੀ। ਫ਼ੇਰ ਮੈਂ ਉਸਨੂੰ ਅਸੀਸ ਦਿੱਤੀ, ਤੇ ਉਸਨੇ ਵੱਡੇ ਪਰਿਵਾਰ ਦੀ ਸ਼ੁਰੂਆਤ ਕੀਤੀ। ਅਨੇਕਾਂ ਲੋਕ ਉਸਤੋਂ ਪੈਦਾ ਹੋਏ।"
  • 3 ਇਸ ਤਰ੍ਹਾਂ ਯਹੋਵਾਹ ਸੀਯੋਨ ਨੂੰ ਅਸੀਸ ਦੇਵੇਗਾ। ਯਹੋਵਾਹ ਉਸ ਦੇ ਲਈ ਅਤੇ ਉਸਦੇ ਲੋਕਾਂ ਲਈ ਅਫ਼ਸੋਸ ਦਾ ਅਨੁਭਵ ਕਰੇਗਾ ਅਤੇ ਉਹ ਉਸ ਲਈ ਵੱਡੀ ਗੱਲ ਕਰੇਗਾ। ਯਹੋਵਾਹ ਮਾਰੂਬਲ ਨੂੰ ਤਬਦੀਲ ਕਰ ਦੇਵੇਗਾ। ਮਾਰੂਬਲ ਬਾਗ਼ ਵਰਗਾ ਬਣ ਜਾਵੇਗਾ, ਅਦਨ ਦੇ ਬਾਗ਼ ਵਰਗਾ। ਉਹ ਧਰਤੀ ਸਖ੍ਖਣੀ ਸੀ ਪਰ ਇਹ ਯਹੋਵਾਹ ਦੇ ਬਾਗ਼ ਵਰਗੀ ਹੋ ਜਾਵੇਗੀ। ਓਥੇ ਲੋਕ ਪ੍ਰਸੰਨ, ਬਹੁਤ ਪ੍ਰਸੰਨ ਹੋਣਗੇ। ਉਥੋਂ ਦੇ ਲੋਕ ਖੁਸ਼ੀ ਦਾ ਪ੍ਰਗਟਾਵਾ ਕਰਨਗੇ। ਉਹ ਸ਼ੁਕਰਾਨੇ ਅਤੇ ਜਿੱਤ ਦੇ ਗੀਤ ਗਾਉਣਗੇ।
  • 4 "ਮੇਰੇ ਲੋਕੋ, ਸੁਣੀ ਮੇਰੀ ਗੱਲ! ਮੇਰੇ ਨਿਰਣੇ ਉਨ੍ਹਾਂ ਰੌਸ਼ਨੀਆਂ ਵਾਂਗ ਹੋਣਗੇ ਦਰਸਾਉਣਗੇ ਜਿਹੜੇ ਕਿ ਕਿਵੇਂ ਜਿਉਣਾ ਹੈ।
  • 5 ਮੈਂ ਛੇਤੀ ਹੀ ਦਰਸਾ ਦੇਵਾਂਗਾ ਕਿ ਮੈਂ ਨਿਰਪੱਖ ਹਾਂ। ਛੇਤੀ ਹੀ ਮੈਂ ਤੁਹਾਨੂੰ ਬਚਾਵਾਂਗਾ। ਮੈਂ ਆਪਣੀ ਸ਼ਕਤੀ ਦਾ ਇਸਤੇਮਾਲ ਕਰਾਂਗਾ ਅਤੇ ਸਾਰੀਆਂ ਕੌਮਾਂ ਬਾਰੇ ਨਿਰਣਾ ਕਰਾਂਗਾ। ਦੂਰ-ਦੁਰਾਡੀਆਂ ਥਾਵਾਂ ਦੇ ਸਾਰੇ ਲੋਕ ਮੇਰਾ ਇੰਤਜ਼ਾਰ ਕਰ ਰਹੇ ਨੇ। ਸਹਾਈਤਾ ਲਈ, ਉਹ ਮੇਰੀ ਸ਼ਕਤੀ ਦਾ ਇੰਤਜ਼ਾਰ ਕਰ ਰਹੇ ਨੇ।
  • 6 ਅਕਾਸ਼ਾਂ ਵੱਲ ਦੇਖੋ! ਹੇਠਾਂ ਧਰਤੀ ਵੱਲ ਆਪਣੇ ਆਲੇ-ਦੁਆਲੇ ਦੇਖੋ! ਅਕਾਸ਼ ਧੂੰਏਁ ਦੇ ਬੱਦਲਾਂ ਵਾਂਗ ਅਲੋਪ ਹੋ ਜਾਣਗੇ। ਧਰਤੀ ਪਾਟੇ ਪੁਰਾਣੇ ਕੱਪੜਿਆਂ ਵਾਂਗ ਬਣ ਜਾਵੇਗੀ। ਲੋਕ ਧਰਤੀ ਉੱਤੇ ਮਰ ਜਾਣਗੇ, ਪਰ ਮੇਰੀ ਮੁਕਤੀ ਸਦਾ ਰਹੇਗੀ। ਮੇਰੀ ਨੇਕੀ ਕਦੇ ਖਤਮ ਨਹੀਂ ਹੋਵੇਗੀ।
  • 7 ਤੁਸੀਂ ਲੋਕ, ਜਿਹੜੇ ਨੇਕੀ ਨੂੰ ਸਮਝਦੇ ਹੋ, ਤੁਹਾਨੂੰ ਮੇਰੀ ਗੱਲ ਸੁਣਨੀ ਚਾਹੀਦੀ ਹੈ। ਤੁਸੀਂ ਲੋਕ ਜਿਹੜੇ ਮੇਰੀਆਂ ਸਿਖਿਆਵਾਂ ਉੱਤੇ ਚੱਲਦੇ ਹੋ, ਤੁਹਾਨੂੰ ਉਹ ਗੱਲਾਂ ਸੁਣਨੀਆਂ ਚਾਹੀਦੀਆਂ ਹਨ ਜਿਹੜੀਆਂ ਮੈਂ ਤੁਹਾਨੂੰ ਆਖਦਾ ਹਾਂ। ਬੁਰੇ ਬੰਦਿਆਂ ਕੋਲੋਂ ਭੈਭੀਤ ਨਾ ਹੋਵੋ। ਉਨ੍ਹਾਂ ਮੰਦੀਆਂ ਗੱਲਾਂ ਤੋਂ ਭੈਭੀਤ ਨਾ ਹੋਵੋ ਜਿਹੜੀਆਂ ਉਹ ਤੁਹਾਨੂੰ ਆਖਦੇ ਨੇ।
  • 8 ਕਿਉਂ ਕਿ ਉਹ ਫ਼ਟੇ-ਪੁਰਾਣੇ ਕੱਪੜਿਆਂ ਵਾਂਗ ਬਣ ਜਾਣਗੇ, ਉਨ੍ਹਾਂ ਨੂੰ ਕੀੜੇ ਖਾ ਲੈਣਗੇ। ਉਹ ਉੱਨ ਵਾਂਗ ਹੋ ਜਾਣਗੇ। ਪਰ ਮੇਰੀ ਨੇਕੀ ਸਦਾ ਲਈ ਰਹੇਗੀ। ਮੇਰੀ ਮੁਕਤੀ ਸਦਾ-ਸਦਾ ਲਈ ਰਹੇਗੀ।"
  • 9 ਯਹੋਵਾਹ ਦੇ ਬਾਜ਼ੂ (ਸ਼ਕਤੀ) ਜਾਗ ਪਓ! ਜਾਗ ਪਓ! ਤਕੜੇ ਬਣੋ! ਆਪਣੀ ਸ਼ਕਤੀ ਨੂੰ ਵਰਤੋਂ, ਜਿਹਾ ਕਿ ਤੁਸੀਂ ਬਹੁਤ ਪਹਿਲਾਂ ਕੀਤਾ ਸੀ, ਜਿਹਾ ਕਿ ਤੂੰ ਪ੍ਰਾਚੀਨ ਸਮਿਆਂ ਤੋਂ ਕੀਤਾ ਹੈ। ਤੁਸੀਂ ਹੀ ਉਹ ਸ਼ਕਤੀ ਹੋ, ਜਿਸਨੇ ਰਹਬ ਨੂੰ ਹਰਾਇਆ ਸੀ। ਤੁਸੀਂ ਅਜਗਰ ਨੂੰ ਹਰਾਇਆ ਸੀ।
  • 10 ਤੁਸੀਂ ਸਮੁੰਦਰ ਨੂੰ ਖੁਸ਼ਕ ਕਰ ਦਿੱਤਾ ਸੀ! ਤੁਸੀਂ ਮਹਾਂ ਡੂੰਘ ਦੇ ਪਾਣੀ ਸੁਕਾ ਦਿੱਤੇ ਸੀ! ਤੁਸੀਂ ਸਮੁੰਦਰ ਦੇ ਡੂੰਘੇ ਹਿੱਸੇ ਇੱਕ ਰਸਤੇ ਵਿੱਚ ਬਦਲ ਦਿੱਤੇ ਸਨ। ਤੁਹਾਡੇ ਲੋਕ ਉਸ ਰਾਹ ਨੂੰ ਪਾਰ ਕਰ ਗਏ ਸੀ ਅਤੇ ਬਚ ਗਏ ਸਨ।
  • 11 ਯਹੋਵਾਹ ਆਪਣੇ ਬੰਦਿਆਂ ਨੂੰ ਬਚਾਵੇਗਾ। ਉਹ ਖੁਸ਼ੀ-ਖੁਸ਼ੀ ਸੀਯੋਨ ਨੂੰ ਪਰਤਨਗੇ। ਉਹ ਬਹੁਤ-ਬਹੁਤ ਪ੍ਰਸੰਨ ਹੋਣਗੇ, ਉਨ੍ਹਾਂ ਦੀ ਖੁਸ਼ੀ ਉਨ੍ਹਾਂ ਦੇ ਸਿਰ ਤੇ ਸਦਾ-ਸਦਾ ਲਈ ਤਾਜ ਵਰਗੀ ਹੋਵੇਗੀ। ਉਹ ਖੁਸ਼ੀ ਨਾਲ ਗਾ ਰਹੇ ਹੋਣਗੇ। ਸਾਰੀ ਉਦਾਸੀ ਕਿਤੇ ਦੂਰ ਭੱਜ ਗਈ ਹੋਵੇਗੀ।
  • 12 ਯਹੋਵਾਹ ਆਖਦਾ ਹੈ, "ਮੈਂ ਹੀ ਉਹ ਹਾਂ, ਜਿਹੜਾ ਤੁਹਾਨੂੰ ਸਕੂਨ ਪਹੁੰਚਾਉਂਦਾ ਹੈ। ਇਸ ਲਈ ਤੁਸੀਂ ਲੋਕਾਂ ਕੋਲੋਂ ਕਿਉਂ ਭੈਭੀਤ ਹੋਵੋਁ? ਉਹ ਸਿਰਫ਼ ਬੰਦੇ ਹੀ ਹਨ ਜਿਹੜੇ ਜਿਉਂਦੇ ਹਨ ਤੇ ਮਰ ਜਾਂਦੇ ਹਨ। ਉਹ ਸਿਰਫ਼ ਇਨਸਾਨ ਹਨ - ਉਹ ਘਾਹ ਵਾਂਗ ਮਰ ਜਾਂਦੇ ਨੇ।"
  • 13 ਤੁਹਾਨੂੰ ਯਹੋਵਾਹ ਨੇ ਸਾਜਿਆ ਸੀ। ਉਸਨੇ ਆਪਣੀ ਸ਼ਕਤੀ ਨਾਲ ਧਰਤੀ ਨੂੰ ਸਾਜਿਆ ਸੀ! ਅਤੇ ਉਸ ਨੇ ਆਪਣੀ ਸ਼ਕਤੀ ਨਾਲ ਧਰਤੀ ਉੱਤੇ ਅਕਾਸ਼ ਵਿਛਾੇ ਸਨ! ਪਰ ਤੁਸੀਂ ਉਸ ਨੂੰ ਤੇ ਉਸ ਦੀ ਸ਼ਕਤੀ ਨੂੰ ਭੁੱਲ ਜਾਂਦੇ ਹੋ। ਇਸ ਲਈ ਤੁਸੀਂ ਉਨ੍ਹਾਂ ਗੁਸੈਲੇ ਲੋਕਾਂ ਕੋਲੋਂ ਸਦਾ ਭੈਭੀਤ ਹੋ ਜਾਂਦੇ ਹੋ ਜਿਹੜੇ ਤੁਹਾਨੂੰ ਦੁੱਖ ਦਿੰਦੇ ਨੇ। ਉਨ੍ਹਾਂ ਲੋਕਾਂ ਨੇ ਤੁਹਾਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਸੀ। ਪਰ ਹੁਣ ਉਹ ਕਿੱਥੋ ਨੇ? ਉਹ ਸਾਰੇ ਹੀ ਖਤਮ ਹੋ ਗਏ ਨੇ।
  • 14 ਕੈਦ ਵਿਚਲੇ ਲੋਕ ਛੇਤੀ ਹੀ ਰਿਹਾ ਹੋ ਜਾਣਗੇ। ਉਹ ਕੈਦ ਵਿੱਚ ਮਰਨਗੇ ਤੇ ਸੜਨਗੇ ਨਹੀਂ। ਉਨ੍ਹਾਂ ਲੋਕਾਂ ਕੋਲ ਕਾਫ਼ੀ ਭੋਜਨ ਹੋਵੇਗਾ।
  • 15 "ਮੈਂ, ਯਹੋਵਾਹ, ਤੁਹਾਡਾ ਪਰਮੇਸ਼ੁਰ ਹਾਂ। ਮੈਂ ਸਮੁੰਦਰ ਨੂੰ ਰਿੜਕ ਦਿੰਦਾ ਹਾਂ ਅਤੇ ਲਹਿਰਾਂ ਬੰਦ ਕਰ ਦਿੰਦਾ ਹਾਂ।" (ਉਸ ਦਾ ਨਾਮ ਸਰਬ-ਸ਼ਕਤੀਮਾਨ ਹੈ।)
  • 16 "ਮੇਰੇ ਸੇਵਕ, ਮੈਂ ਤੈਨੂੰ ਉਹ ਸ਼ਬਦ ਦੇਵਾਂਗਾ ਜੋ ਮੈਂ ਚਾਹੁਂਨਾ ਕਿ ਤੂੰ ਆਖੇਁ। ਅਤੇ ਮੈਂ ਤੈਨੂੰ ਆਪਣੇ ਹੱਥੀਂ ਛਾਵਾਂ ਕਰਾਂਗਾ ਅਤੇ ਤੇਰੀ ਰੱਖਿਆ ਕਰਾਂਗਾ। ਮੈਂ ਤੇਰਾ ਇਸਤੇਮਾਲ ਨਵੇਂ ਅਕਾਸ਼ ਅਤੇ ਨਵੀਂ ਧਰਤੀ ਸਾਜਣ ਲਈ ਕਰਾਂਗਾ। ਮੈਂ ਤੇਰੀ ਵਰਤੋਂ ਇਸਰਾਏਲ ਨੂੰ ਇਹ ਆਖਣ ਲਈ ਕਰਾਂਗਾ, 'ਤੁਸੀਂ ਮੇਰੇ ਲੋਕ ਹੋਂ।"'
  • 17 ਜਾਗੋ! ਜਾਗੋ! ਯਰੂਸ਼ਲਮ, ਉੱਠ ਪਵੋ! ਯਹੋਵਾਹ ਤੇਰੇ ਨਾਲ ਬਹੁਤ ਨਾਰਾਜ਼ ਸੀ। ਇਸੇ ਲਈ ਤੈਨੂੰ ਸਜ਼ਾ ਦਿੱਤੀ ਗਈ। ਇਹ ਸਜ਼ਾ ਜ਼ਹਿਰ ਦੇ ਪਿਆਲੇ ਵਾਂਗ ਸੀ, ਜੋ ਤੈਨੂੰ ਪੀਣਾ ਪੈਣਾ ਸੀ, ਤੇ ਤੂੰ ਇਹ ਪੀ ਲਿਆ।
  • 18 ਯਰੂਸ਼ਲਮ ਵਿੱਚ ਬਹੁਤ ਲੋਕ ਹਨ ਪਰ ਉਨ੍ਹਾਂ ਵਿੱਚੋਂ ਕੋਈ ਵੀ ਉਸਦਾ ਆਗੂ ਨਹੀਂ ਬਣਿਆ। ਉਸਦੇ ਪੈਦਾ ਕੀਤੇ ਬੱਚਿਆਂ ਵਿੱਚੋਂ ਕੋਈ ਵੀ ਉਸਦਾ ਪਬ੍ਬ ਪ੍ਰਦਰਸ਼ਕ ਨਹੀਂ ਬਣਿਆ।
  • 19 ਯਰੂਸ਼ਲਮ ਲਈ ਮੁਸੀਬਤਾਂ ਦੋ ਸਮੂਹਾਂ ਵਿੱਚ ਆਈਆਂ। ਚੋਰੀ ਅਤੇ ਭੋਜਨ ਦੀ ਰਾਸ਼ਨਿਂਗ, ਵੱਡੀ ਭੁੱਖਮਰੀ ਅਤੇ ਜੰਗ।ਜਦੋਂ ਤੂੰ ਦੁੱਖ ਭੋਗ ਰਹੀ ਸੀ ਤਾਂ ਕਿਸੇ ਨੇ ਵੀ ਤੇਰੀ ਸਹਾਇਤਾ ਨਹੀਂ ਕੀਤੀ। ਕਿਸੇ ਬੰਦੇ ਨੇ ਤੇਰੇ ਉੱਤੇ ਦਇਆ ਨਹੀਂ ਕੀਤੀ।
  • 20 ਤੇਰੇ ਲੋਕ ਕਮਜ਼ੋਰ ਹੋ ਗਏ। ਉਹ ਧਰਤੀ ਤੇ ਡਿੱਗ ਪਏ ਤੇ ਉੱਥੇ ਹੀ ਪਏ ਰਹੇ। ਉਹ ਬੰਦੇ ਹਰ ਗਲੀ ਦੇ ਮੋੜ ਉੱਤੇ ਪਏ ਸਨ। ਉਹ ਜਾਲ ਵਿੱਚ ਫ਼ਸੇ ਜਾਨਵਰਾਂ ਵਰਗੇ ਸਨ। ਉਨ੍ਹਾਂ ਨੂੰ ਯਹੋਵਾਹ ਦੇ ਕਹਿਰ ਦੀ ਸਜ਼ਾ ਓਦੋਁ ਤੱਕ ਮਿਲੀ ਜਦੋਂ ਉਹ ਹੋਰ ਸਜ਼ਾ ਸਹਾਰਨ ਦੇ ਕਾਬਿਲ ਨਹੀਂ ਰਹੇ ਸਨ। ਜਦੋਂ ਪਰਮੇਸ਼ੁਰ ਨੇ ਆਖਿਆ ਕਿ ਉਹ ਉਨ੍ਹਾਂ ਨੂੰ ਹੋਰ ਸਜ਼ਾ ਦੇਵੇਗਾ, ਤਾਂ ਉਹ ਬਹੁਤ ਕਮਜ਼ੋਰ ਹੋ ਗਏ।
  • 21 ਗਰੀਬ ਯਰੂਸ਼ਲਮ, ਸੁਣ ਮੇਰੀ ਗੱਲ। ਤੂੰ ਸ਼ਰਾਬੀ ਆਦਮੀ ਦੀ ਤਰ੍ਹਾਂ ਕਮਜ਼ੋਰ ਹੈਂ ਪਰ ਤੈਨੂੰ ਸ਼ਰਾਬ ਦਾ ਨਸ਼ਾ ਨਹੀਂ ਹੈ। ਤੂੰ ਜ਼ਹਿਰ ਦੇ ਉਸ ਪਿਆਲੇ ਕਾਰਣ ਕਮਜ਼ੋਰ ਹੈ।
  • 22 ਤੁਹਾਡਾ ਪਰਮੇਸ਼ੁਰ ਅਤੇ ਮਾਲਿਕ, ਯਹੋਵਾਹ ਆਪਣੇ ਬੰਦਿਆਂ ਲਈ ਜੰਗ ਕਰੇਗਾ। ਉਹ ਤੈਨੂੰ ਆਖਦਾ ਹੈ, "ਦੇਖ, ਮੈਂ ਤੇਰੇ ਕੋਲੋਂ ਇਹ 'ਜ਼ਹਿਰ ਪਿਆਲਾ' ਖੋਹ ਰਿਹਾ ਹਾਂ। ਮੈਂ ਆਪਣਾ ਕਹਿਰ ਤੇਰੇ ਕੋਲੋਂ ਦੂਰ ਹਟਾ ਰਿਹਾ ਹਾਂ। ਤੈਨੂੰ ਮੇਰੇ ਗੁੱਸੇ ਦੀ ਹੁਣ ਹੋਰ ਸਜ਼ਾ ਨਹੀਂ ਮਿਲੇਗੀ।
  • 23 ਹੁਣ ਮੈਂ ਆਪਣੇ ਗੁੱਸੇ ਦੀ ਵਰਤੋਂ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਕਰਾਂਗਾ ਜਿਨ੍ਹਾਂ ਨੇ ਤੈਨੂੰ ਦੁੱਖ ਦਿੱਤਾ ਸੀ। ਉਨ੍ਹਾਂ ਲੋਕਾਂ ਨੇ ਤੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਤੈਨੂੰ ਆਖਿਆ ਸੀ, "ਸਾਡੇ ਅੱਗੇ ਝੁਕੋ, ਅਤੇ ਅਸੀਂ ਤੈਨੂੰ ਕੁਚਲ ਦਿਆਂਗੇ! ਉਨ੍ਹਾਂ ਨੇ ਤੈਨੂੰ ਉਨ੍ਹਾਂ ਅੱਗੇ ਝੁਕਣ ਲਈ ਮਜ਼ਬੂਰ ਕੀਤਾ। ਅਤੇ ਫ਼ੇਰ ਉਹ ਤੇਰੀ ਪਿੱਠ ਨੂੰ ਮਿੱਟੀ ਵਾਂਗ ਲਿਤਾੜਨ ਲੱਗੇ। ਤੂੰ ਉਨ੍ਹਾਂ ਲਈ ਚੱਲਣ ਵਾਲਾ ਇੱਕ ਰਸਤਾ ਸੀ।"