wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


ਯਰਮਿਆਹ ਕਾਂਡ 32
  • 1 ਇਹ ਯਹੋਵਾਹ ਵੱਲੋਂ ਸੰਦੇਸ਼ ਹੈ ਜਿਹੜਾ ਯਿਰਮਿਯਾਹ ਨੂੰ ਉਦੋਂ ਮਿਲਿਆ ਜਦੋਂ ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜ ਦਾ ਦਸਵਾਂ ਵਰ੍ਹਾ ਸੀ। ਸਿਦਕੀਯਾਹ ਦਾ ਦਸਵਾਂ ਵਰ੍ਹਾ ਨਬੂਕਦਨੱਸਰ ਦਾ ਅਠਾਰ੍ਹਵਾਂ ਵਰ੍ਹਾ ਸੀ।
  • 2 ਉਸ ਸਮੇਂ, ਬਾਬਲ ਦੇ ਰਾਜੇ ਦੀ ਫ਼ੌਜ ਨੇ ਯਰੂਸ਼ਲਮ ਸ਼ਹਿਰ ਨੂੰ ਘੇਰਾ ਪਾਇਆ ਹੋਇਆ ਸੀ। ਅਤੇ ਯਿਰਮਿਯਾਹ ਗਾਰਦ ਦੇ ਵਰਾਂਡੇ ਅੰਦਰ ਕੈਦ ਸੀ। ਇਹ ਵਰਾਂਡਾ ਯਹੂਦਾਹ ਦੇ ਰਾਜੇ ਦੇ ਮਹਿਲ ਦੇ ਅੰਦਰ ਸੀ।
  • 3 ਯਹੂਦਾਹ ਦੇ ਰਾਜੇ ਸਿਦਕੀਯਾਹ ਨੇ ਯਿਰਮਿਯਾਹ ਨੂੰ ਉਸ ਥਾਂ ਕੈਦ ਕਰਕੇ ਰੱਖਿਆ ਹੋਇਆ ਸੀ। ਸਿਦਕੀਯਾਹ ਨੂੰ ਉਹ ਗੱਲਾਂ ਪਸੰਦ ਨਹੀਂ ਸਨ ਜਿਨ੍ਹਾਂ ਦੀ ਭਵਿੱਖਬਾਣੀ ਯਿਰਮਿਯਾਹ ਨੇ ਕੀਤੀ ਸੀ। ਯਿਰਮਿਯਾਹ ਨੇ ਆਖਿਆ ਸੀ, "ਯਹੋਵਾਹ ਆਖਦਾ ਹੈ: 'ਮੈਂ ਛੇਤੀ ਹੀ ਯਰੂਸ਼ਲਮ ਦੇ ਸ਼ਹਿਰ ਨੂੰ ਬਾਬਲ ਦੇ ਰਾਜੇ ਨੂੰ ਸੌਂਪ ਦਿਆਂਗਾ। ਨਬੂਕਦਨੱਸਰ ਇਸ ਸ਼ਹਿਰ ਉੱਤੇ ਕਬਜ਼ਾ ਕਰ ਲਵੇਗਾ।
  • 4 ਯਹੂਦਾਹ ਦਾ ਰਾਜਾ ਸਿਦਕੀਯਾਹ ਬਾਬਲ ਦੀ ਫ਼ੌਜ ਤੋਂ ਬਚ ਕੇ ਨਹੀਂ ਨਿਕਲ ਸਕੇਗਾ। ਸਗੋਂ ਉਸ ਨੂੰ ਸੱਚਮੁੱਚ ਹੀ ਬਾਬਲ ਦੇ ਰਾਜੇ ਦੇ ਹਵਾਲੇ ਕਰ ਦਿੱਤਾ ਜਾਵੇਗਾ। ਅਤੇ ਸਿਦਕੀਯਾਹ ਬਾਬਲ ਦੇ ਰਾਜੇ ਦੇ ਸਾਮ੍ਹਣੇ ਹੋਕੇ ਗੱਲ ਕਰੇਗਾ। ਸਿਦਕੀਯਾਹ ਉਸ ਨੂੰ ਆਪਣੀਆਂ ਅੱਖਾਂ ਨਾਲ ਦੇਖੇਗਾ।
  • 5 ਬਾਬਲ ਦਾ ਰਾਜਾ ਸਿਦਕੀਯਾਹ ਨੂੰ ਬਾਬਲ ਲੈ ਜਾਵੇਗਾ। ਸਿਦਕੀਯਾਹ ਉਦੋਂ ਤੀਕ ਓਥੇ ਹੀ ਰਹੇਗਾ ਜਦੋਂ ਤੀਕ ਕਿ ਮੈਂ ਉਸਨੂੰ ਸਜ਼ਾ ਨਹੀਂ ਦੇ ਦਿੰਦਾ।' ਇਹ ਸੰਦੇਸ਼ ਯਹੋਵਾਹ ਵੱਲੋਂ ਹੈ - 'ਜੇ ਤੂੰ ਬਾਬਲ ਦੀਆਂ ਫ਼ੌਜਾਂ ਨਾਲ ਲੜੇਁਗਾ ਤਾਂ ਤੂੰ ਸਫ਼ਲ ਨਹੀਂ ਹੋਵੇਗਾ।"'
  • 6 ਜਦੋਂ ਯਿਰਮਿਯਾਹ ਹਾਲੇ ਬੰਦੀਵਾਨ ਸੀ, ਉਸਨੇ ਆਖਿਆ, "ਮੈਨੂੰ ਯਹੋਵਾਹ ਵੱਲੋਂ ਸੰਦੇਸ਼ ਆਇਆ ਸੀ। ਸੰਦੇਸ਼ ਇਹ ਸੀ:
  • 7 ਯਿਰਮਿਯਾਹ, ਤੇਰਾ ਚਚੇਰਾ ਭਰਾ ਹਨਮੇਲ, ਤੇਰੇ ਵੱਲ ਛੇਤੀ ਹੀ ਆਵੇਗਾ। ਉਹ ਤੇਰੇ ਚਾਚੇ ਸ਼ਲ੍ਲੁਮ ਦਾ ਪੁੱਤਰ ਹੈ। ਹਨਮੇਲ ਤੈਨੂੰ ਆਖੇਗਾ, 'ਯਿਰਮਿਯਾਹ, ਅਨਾਬੋਬ ਕਸਬੇ ਦੇ ਨੇੜੇ ਦਾ ਮੇਰਾ ਖੇਤ ਖਰੀਦ ਲੈ। ਤੂੰ ਇਸ ਨੂੰ ਖਰੀਦ ਲੈ ਕਿਉਂ ਕਿ ਤੂੰ ਮੇਰਾ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਹੈਂ। ਇਹ ਤੇਰਾ ਹੱਕ ਅਤੇ ਫ਼ਰਜ਼ ਹੈ ਕਿ ਤੂੰ ਉਸ ਖੇਤ ਨੂੰ ਖਰੀਦੇਁ।'
  • 8 "ਤਾਂ ਜਿਵੇਂ ਯਹੋਵਾਹ ਨੇ ਆਖਿਆ ਸੀ ਓਵੇਂ ਹੀ ਵਾਪਰਿਆ। ਮੇਰਾ ਚਚੇਰਾ ਭਰਾ ਹਨਮੇਲ ਮੇਰੇ ਕੋਲ ਗਾਰਦ ਦੇ ਵਰਾਂਡੇ ਵਿੱਚ ਆਇਆ। ਹਨਮੇਲ ਨੇ ਮੈਨੂੰ ਆਖਿਆ, 'ਯਿਰਮਿਯਾਹ ਅਨਾਬੋਬ ਕਸਬੇ ਦੇ ਨੇੜੇ ਵਾਲਾ ਮੇਰਾ ਖੇਤ ਖਰੀਦ ਲੈ, ਜਿਹੜਾ ਬਿਨਯਾਮੀਨ ਦੇ ਪਰਿਵਾਰ-ਸਮੂਹ ਦੀ ਧਰਤੀ ਵਿੱਚ ਹੈ। ਉਸ ਧਰਤੀ ਨੂੰ ਆਪਣੇ ਲਈ ਖਰੀਦ ਲੈ ਕਿਉਂ ਕਿ ਇਸਨੂੰ ਖਰੀਦਣਾ ਅਤੇ ਇਸਦਾ ਮਾਲਕ ਹੋਣਾ ਤੇਰਾ ਹੱਕ ਹੈ।""ਇਸ ਲਈ, ਮੈਂ ਜਾਣਦਾ ਸਾਂ ਕਿ ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
  • 9 ਮੈਂ ਆਪਣੇ ਚਚੇਰੇ ਭਰਾ ਹਨਮੇਲ ਕੋਲੋਂ ਅਨਾਬੋਬ ਵਾਲਾ ਖੇਤ ਖਰੀਦ ਲਿਆ। ਮੈਂ ਉਸਨੂੰ ਚਾਂਦੀ ਦੇ 17 ਸ਼ੈਕਲ ਤੋਂਲਕੇ ਦੇ ਦਿੱਤੇ।
  • 10 ਮੈਂ ਸੌਦੇ ਉੱਤੇ ਹਸਤਾਖਰ ਕਰ ਦਿੱਤੇ। ਅਤੇ ਮੈਂ ਇਸ ਸੌਦੇ ਦੀ ਇੱਕ ਨਕਲ ਮੁਹਰਬੰਦ ਕਰ ਦਿੱਤੀ। ਮੈਂ ਕੁਝ ਲੋਕਾਂ ਦੀ ਉਨ੍ਹਾਂ ਚੀਜ਼ਾਂ ਉੱਪਰ ਗਵਾਹੀ ਪੁਆ ਲਈ ਜੋ ਮੈਂ ਕੀਤੀਆਂ ਸਨ। ਅਤੇ ਮੈਂ ਤੱਕੜੀ ਉੱਤੇ ਰੱਖਕੇ ਚਾਂਦੀ ਨੂੰ ਤੋਂਲਿਆ।
  • 11 ਫ਼ੇਰ ਮੈਂ ਉਹ ਨਕਲ ਜਿਹੜੀ ਮੁਹਰਬੰਦ ਸੀ ਅਤੇ ਉਹ ਵੀ ਜਿਹੜੀ ਮੁਹਰਬੰਦ ਨਹੀਂ, ਲੈ ਲਈ ਲਈਆਂ।
  • 12 ਅਤੇ ਮੈਂ ਉਹ ਬਾਰੂਕ ਨੂੰ ਦੇ ਦਿੱਤੀਆਂ। ਬਾਰੂਕ ਨੇਰੀਆਹ ਦਾ ਪੁੱਤਰ ਸੀ। ਨੇਰੀਆਹ ਮਹਸੇਯਾਹ ਦਾ ਪੁੱਤਰ ਸੀ। ਮੁਹਰਬੰਦ ਨਕਲ ਉੱਤੇ ਮੇਰੀ ਖਰੀਦ ਦੀਆਂ ਸਾਰੀਆਂ ਸ਼ਰਤਾਂ ਲਿਖੀਆਂ ਹੋਈਆਂ ਸਨ। ਮੈਂ ਇਹ ਸੌਦੇ ਦਾ ਕਾਗਜ਼ ਆਪਣੇ ਚਚੇਰੇ ਭਰਾ ਹਨਮੇਲ ਅਤੇ ਹੋਰਨਾਂ ਗਵਾਹਾਂ ਦੇ ਸਾਮ੍ਹਣੇ ਬਾਰੂਕ ਨੂੰ ਦੇ ਦਿੱਤਾ। ਉਨ੍ਹਾਂ ਗਵਾਹਾਂ ਨੇ ਵੀ ਸੌਦੇ ਉੱਤੇ ਹਸਤਾਖਰ ਕੀਤੇ ਸਨ। ਉੱਥੇ ਬਹੁਤ ਸਾਰੇ ਹੋਰ ਲੋਕ ਵੀ ਵਰਾਂਡੇ ਅੰਦਰ ਬੈਠੇ ਹੋਏ ਸਨ ਜਿਨ੍ਹਾਂ ਨੇ ਮੈਨੂੰ ਸੌਦਾ ਬਾਰੂਕ ਨੂੰ ਦਿੰਦਿਆਂ ਦੇਖਿਆ ਸੀ।
  • 13 "ਸਾਰੇ ਲੋਕਾਂ ਦੇ ਦੇਖਦਿਆਂ ਮੈਂ ਬਾਰੂਕ ਨੂੰ ਆਖਿਆ:
  • 14 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, 'ਸੌਦੇ ਦੀਆਂ ਦੋਵੇਂ ਨਕਲਾਂ ਲੈ ਲੈ - ਮੁਹਰਬੰਦ ਨਕਲ ਅਤੇ ਉਹ ਨਕਲ ਜਿਹੜੀ ਮੁਹਰਬੰਦ ਨਹੀਂ ਹੈ - ਅਤੇ ਇਨ੍ਹਾਂ ਨੂੰ ਮਿੱਟੀ ਦੇ ਬਰਤਨ ਵਿੱਚ ਰੱਖਦੇ। ਅਜਿਹਾ ਹੀ ਕਰ ਤਾਂ ਜੋ ਇਹ ਨਕਲਾਂ ਦੇਰ ਤੱਕ ਸੁਰਖਿਅਤ ਰਹਿਣ।
  • 15 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, "ਭਵਿੱਖ ਵਿੱਚ ਮੇਰੇ ਲੋਕ ਇੱਕ ਵਾਰੀ ਫ਼ੇਰ ਇਸਰਾਏਲ ਦੀ ਧਰਤੀ ਵਿੱਚ ਮਕਾਨ, ਖੇਤ ਅਤੇ ਬਗੀਚੇ ਖਰੀਦਣਗੇ।"'
  • 16 ਮੈਂ ਸੌਦੇ ਦੀ ਨਕਲ ਨੇਰੀਆਹ ਦੇ ਪੁੱਤਰ ਬਾਰੂਕ ਨੂੰ ਦੇ ਦੇਣ ਤੋਂ ਮਗਰੋਂ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਮੈਂ ਆਖਿਆ:
  • 17 "ਯਹੋਵਾਹ ਪਰਮੇਸ਼ੁਰ, ਤੁਸੀਂ ਆਕਾਸ਼ਾਂ ਅਤੇ ਧਰਤੀ ਨੂੰ ਸਾਜਿਆ ਹੈ। ਤੁਸੀਂ ਆਪਣੀ ਮਹਾਨ ਸ਼ਕਤੀ ਨਾਲ ਉਨ੍ਹਾਂ ਦੀ ਸਾਜਨਾ ਕੀਤੀ ਹੈ। ਕੁਝ ਵੀ ਕਰਨਾ ਤੁਹਾਡੇ ਲਈ ਬਹੁਤੀ ਹੈਰਾਨੀ ਵਾਲੀ ਗੱਲ ਨਹੀਂ।
  • 18 ਹੇ ਯਹੋਵਾਹ, ਤੂੰ ਲੋਕਾਂ ਦੀਆਂ ਹਜ਼ਾਰਾਂ ਪੀੜੀਆਂ ਪ੍ਰਤਿ ਵਫ਼ਾਦਾਰ ਅਤੇ ਮਿਹਰਬਾਨ ਹੈਂ। ਪਰ ਤੂੰ ਬੱਚਿਆਂ ਨੂੰ ਵੀ ਉਨ੍ਹਾਂ ਦੇ ਮਾਪਿਆਂ ਦੇ ਪਾਪਾਂ ਦੀ ਸਜ਼ਾ ਦਿੰਦਾ ਹੈ। ਮਹਾਨ ਅਤੇ ਸ਼ਕਤੀਸ਼ਾਲੀ ਪਰਮੇਸ਼ੁਰ, ਤੇਰਾ ਨਾਮ ਸਰਬ ਸ਼ਕਤੀਮਾਨ ਯਹੋਵਾਹ ਹੈ।
  • 19 ਯਹੋਵਾਹ ਜੀ ਤੁਸੀਂ ਵਿਉਂਤਾਂ ਬਣਾਉਂਦੇ ਹੋ ਅਤੇ ਮਹਾਨ ਗੱਲਾਂ ਕਰਦੇ ਹੋ। ਤੁਸੀਂ ਲੋਕਾਂ ਦੀ ਕੀਤੀ ਹਰ ਗੱਲ ਦੇਖਦੇ ਹੋ। ਤੁਸੀਂ ਨੇਕੀ ਕਰਨ ਵਾਲਿਆਂ ਨੂੰ ਇਨਾਮ ਦਿੰਦੇ ਹੋ ਅਤੇ ਬਦੀ ਕਰਨ ਵਾਲਿਆਂ ਨੂੰ ਸਜ਼ਾ ਦਿੰਦੇ ਹੋ - ਤੁਸੀਂ ਉਨ੍ਹਾਂ ਨੂੰ ਓਹੋ ਕੁਝ ਦਿੰਦੇ ਹੋ ਜਿਸਦੇ ਉਹ ਅਧਿਕਾਰੀ ਹਨ।
  • 20 ਯਹੋਵਾਹ ਜੀ ਤੁਸੀਂ ਮਿਸਰ ਦੇਸ਼ ਅੰਦਰ ਤਾਕਤਵਰ ਚਮਤਕਾਰ ਕੀਤੇ ਸਨ। ਤੁਸੀਂ ਅੱਜ ਦਿਨ ਤੱਕ ਵੀ ਤਾਕਤਵਰ ਚਮਤਕਾਰ ਕੀਤੇ ਹਨ। ਤੁਸੀਂ ਉਹ ਗੱਲਾਂ ਇਸਰਾਏਲ ਵਿੱਚ ਕੀਤੀਆਂ ਅਤੇ ਓਥੇ ਵੀ ਕੀਤੀਆਂ ਜਿੱਥੇ ਲੋਕ ਰਹਿੰਦੇ ਹਨ। ਤੁਸੀਂ ਇਨ੍ਹਾਂ ਗੱਲਾਂ ਕਾਰਣ ਮਸ਼ਹੂਰ ਹੋ ਗਏ ਹੋ।
  • 21 ਯਹੋਵਾਹ ਜੀ, ਤੁਸੀਂ ਤਾਕਤਵਰ ਚਮਤਕਾਰਾਂ ਦੀ ਵਰਤੋਂ ਕੀਤੀ ਅਤੇ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਕੱਢ ਕੇ ਇਸਰਾਏਲ ਲਿਆਂਦਾ। ਇਹ ਗੱਲਾਂ ਕਰਨ ਲਈ ਤੁਸੀਂ ਆਪਣੇ ਤਾਕਤਵਰ ਹੱਥ ਦੀ ਵਰਤੋਂ ਕੀਤੀ। ਤੁਹਾਡੀ ਸ਼ਕਤੀ ਹੈਰਾਨੀ ਭਰੀ ਸੀ!
  • 22 "ਯਹੋਵਾਹ ਜੀ, ਤੂੰ ਇਹ ਧਰਤੀ ਇਸਰਾਏਲ ਦੇ ਲੋਕਾਂ ਨੂੰ ਦਿੱਤੀ, ਜਿਸ ਨੂੰ ਦੇਣ ਦਾ ਤੂੰ ਬਹੁਤ ਪਹਿਲਾਂ ਉਨ੍ਹਾਂ ਦੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। ਇਹ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਜ਼ਮੀਨ ਹੈ।
  • 23 ਇਸਰਾਏਲ ਦੇ ਲੋਕ ਇਸ ਧਰਤੀ ਉੱਤੇ ਆਏ ਅਤੇ ਇਸਨੂੰ ਆਪਣੀ ਧਰਤੀ ਵਾਂਗ ਸਮਝਿਆ। ਪਰ ਉਨ੍ਹਾਂ ਲੋਕਾਂ ਨੇ ਹੁਕਮ ਨਹੀਂ ਮੰਨਿਆ। ਉਹ ਤੇਰੀ ਬਿਵਸਬਾ ਉੱਤੇ ਨਹੀਂ ਚੱਲੇ। ਉਨ੍ਹਾਂ ਨੇ ਉਹ ਗੱਲਾਂ ਨਹੀਂ ਕੀਤੀਆਂ ਜਿਨ੍ਹਾਂ ਦਾ ਤੁਸੀਂ ਆਦੇਸ਼ ਦਿੱਤਾ ਸੀ। ਇਸ ਲਈ ਤੁਸੀਂ ਇਸਰਾਏਲ ਦੇ ਲੋਕਾਂ ਉੱਤੇ ਇਹ ਭਿਆਨਕ ਘਟਨਾਵਾਂ ਵਾਪਰਨ ਦਿੱਤੀਆਂ।
  • 24 "ਅਤੇ ਹੁਣ, ਦੁਸ਼ਮਣ ਨੇ ਸ਼ਹਿਰ ਨੂੰ ਘੇਰਾ ਪਾ ਲਿਆ ਹੈ। ਉਹ ਟੀਲੇ ਬਣਾ ਰਹੇ ਹਨ ਤਾਂ ਜੋ ਉਹ ਯਰੂਸ਼ਲਮ ਦੀਆਂ ਦੀਵਾਰਾਂ ਉੱਤੇ ਚੜ ਸਕਣ ਅਤੇ ਇਸ ਉੱਤੇ ਕਬਜ਼ਾ ਕਰ ਸਕਣ। ਬਾਬਲ ਦੀ ਫ਼ੌਜ ਆਪਣੀਆਂ ਤਲਵਾਰਾਂ, ਅਤੇ ਭੁਖਮਰੀ ਅਤੇ ਭਿਆਨਕ ਬਿਮਾਰੀ ਰਾਹੀਂ ਯਰੂਸ਼ਲਮ ਦੇ ਸ਼ਹਿਰ ਨੂੰ ਹਰਾ ਦੇਵੇਗੀ। ਬਾਬਲ ਦੀ ਫ਼ੌਜ ਹੁਣ ਸ਼ਹਿਰ ਉੱਤੇ ਹਮਲਾ ਕਰ ਰਹੀ ਹੈ। ਯਹੋਵਾਹ ਜੀ, ਤੁਸੀਂ ਆਖਿਆ ਸੀ ਕਿ ਇਉਂ ਵਾਪਰੇਗਾ - ਅਤੇ ਹੁਣ ਤੁਸੀਂ ਇਸ ਨੂੰ ਵਾਪਰਦੇ ਹੋਏ ਦੇਖ ਰਹੇ ਹੋ।
  • 25 "ਯਹੋਵਾਹ ਮੇਰੇ ਪ੍ਰਭੂ, ਉਹ ਸਾਰੀਆਂ ਹੀ ਬੁਰੀਆਂ ਗੱਲਾਂ ਵਾਪਰ ਰਹੀਆਂ ਹਨ। ਪਰ ਹੁਣ ਤੁਸੀਂ ਮੈਨੂੰ ਆਖ ਰਹੇ ਹੋ, 'ਯਿਰਮਿਯਾਹ, ਚਾਂਦੀ ਬਦਲੇ ਖੇਤ ਖਰੀਦ ਲੈ ਅਤੇ ਕੁਝ ਬੰਦਿਆਂ ਨੂੰ ਚੁਣਕੇ ਇਸ ਸੌਦੇ ਦੀ ਗਵਾਹੀ ਪੁਆ ਲੈ।' ਤੁਸੀਂ ਮੈਨੂੰ ਇਹ ਗੱਲ ਉਦੋਂ ਆਖ ਰਹੇ ਹੋ ਜਦੋਂ ਬਾਬਲ ਦੀ ਫ਼ੌਜ ਸ਼ਹਿਰ ਉੱਤੇ ਕਬਜ਼ਾ ਕਰਨ ਲਈ ਤਿਆਰ ਹੈ।
  • 26 ਫ਼ੇਰ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਸੰਦੇਸ਼ ਮਿਲਿਆ, "ਯਿਰਮਿਯਾਹ,
  • 27 ਮੈਂ ਯਹੋਵਾਹ ਹਾਂ। ਮੈਂ ਧਰਤੀ ਉਤਲੇ ਹਰ ਬੰਦੇ ਦਾ ਪਰਮੇਸ਼ੁਰ ਹਾਂ। ਯਿਰਮਿਯਾਹ, ਤੂੰ ਜਾਣਦਾ ਹੈਂ ਕਿ ਮੇਰੇ ਲਈ ਕੁਝ ਵੀ ਅਸਂਭਵ ਨਹੀਂ।"
  • 28 ਯਹੋਵਾਹ ਨੇ ਇਹ ਵੀ ਆਖਿਆ, "ਛੇਤੀ ਹੀ ਮੈਂ ਯਰੂਸ਼ਲਮ ਦੇ ਸ਼ਹਿਰ ਨੂੰ ਬਾਬਲ ਦੀ ਫ਼ੌਜ ਅਤੇ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਹਵਾਲੇ ਕਰ ਦਿਆਂਗਾ। ਉਹ ਫ਼ੌਜ ਸਹਿਰ ਉੱਤੇ ਕਬਜ਼ਾ ਕਰ ਲਵੇਗੀ।
  • 29 ਬਾਬਲ ਦੀ ਫ਼ੌਜ ਪਹਿਲਾਂ ਹੀ ਯਰੂਸ਼ਲਮ ਸ਼ਹਿਰ ਉੱਤੇ ਹਮਲਾ ਕਰ ਰਹੀ ਹੈ। ਉਹ ਛੇਤੀ ਹੀ ਸ਼ਹਿਰ ਵਿੱਚ ਦਾਖਲ ਹੋ ਜਾਵੇਗੀ ਅਤੇ ਅਗ੍ਗਾਂ ਲਾ ਦੇਵੇਗੀ। ਉਹ ਲੋਕ ਸ਼ਹਿਰ ਨੂੰ ਸਾੜ ਦੇਣਗੇ। ਇਸ ਸ਼ਹਿਰ ਵਿੱਚ ਅਜਿਹੇ ਘਰ ਹਨ ਜਿੱਥੇ ਯਰੂਸ਼ਲਮ ਦੇ ਲੋਕਾਂ ਨੇ ਘਰਾਂ ਦੀਆਂ ਛੱਤਾਂ ਉੱਤੇ ਝੂਠੇ ਦੇਵਤੇ ਬਾਲ ਨੂੰ ਬਲੀਆਂ ਚੜਾ ਕੇ ਮੈਨੂੰ ਕ੍ਰੋਧ ਚੜਾਇਆ ਸੀ। ਅਤੇ ਲੋਕਾਂ ਨੇ ਹੋਰਨਾਂ ਬੁੱਤ ਦੇਵਤਿਆਂ ਅੱਗੇ ਪੀਣ ਦੀਆਂ ਭੇਟਾਂ ਡੋਲ੍ਹੀਆਂ। ਬਾਬਲ ਦੀ ਫ਼ੌਜ ਉਨ੍ਹਾਂ ਘਰਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।
  • 30 ਮੈਂ ਇਸਰਾਏਲ ਦੇ ਲੋਕਾਂ ਨੂੰ ਅਤੇ ਯਹੂਦਾਹ ਦੇ ਲੋਕਾਂ ਨੂੰ ਧਿਆਨ ਨਾਲ ਦੇਖਿਆ ਹੈ। ਜੋ ਕੁਝ ਵੀ ਉਹ ਕਰਦੇ ਨੇ ਉਹ ਬਦੀ ਹੈ। ਉਨ੍ਹਾਂ ਨੇ ਆਪਣੀ ਜਵਾਨੀ ਵੇਲੇ ਤੋਂ ਹੀ ਮੰਦੇ ਕਾਰੇ ਕੀਤੇ ਹਨ ਅਤੇ ਆਪਣੀਆਂ ਕਰਨੀਆਂ ਨਾਲ ਮੈਨੂੰ ਬਹੁਤ ਕ੍ਰੋਧਵਾਨ ਕੀਤਾ ਹੈ।" ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
  • 31 "ਉਸ ਸਮੇਂ ਤੋਂ ਲੈਕੇ, ਜਦੋਂ ਯਰੂਸ਼ਲਮ ਦੀ ਉਸਾਰੀ ਹੋਈ ਸੀ, ਹੁਣ ਤੱਕ, ਇਸ ਸ਼ਹਿਰ ਦੇ ਲੋਕਾਂ ਨੇ ਮੈਨੂੰ ਕਹਿਰਵਾਨ ਕੀਤਾ ਹੈ। ਇਸ ਸ਼ਹਿਰ ਨੇ ਮੈਨੂੰ ਇਤਨਾ ਕਹਿਰਵਾਨ ਕੀਤਾ ਹੈ ਕਿ ਮੈਂ ਅਵੱਸ਼ ਇਸਨੂੰ ਆਪਣੀ ਨਜ਼ਰ ਤੋਂ ਦੂਰ ਕਰ ਦਿਆਂਗਾ।
  • 32 ਮੈਂ ਯਰੂਸ਼ਲਮ ਨੂੰ ਉਨ੍ਹਾਂ ਸਾਰੀਆਂ ਮੰਦੀਆਂ ਗੱਲਾਂ ਕਾਰਣ ਤਬਾਹ ਕਰ ਦਿਆਂਗਾ ਜਿਹੜੀਆਂ ਇਸਰਾਏਲ ਦੇ ਲੋਕਾਂ ਨੇ ਅਤੇ ਯਹੂਦਾਹ ਦੇ ਲੋਕਾਂ ਨੇ ਕੀਤੀਆਂ ਹਨ। ਲੋਕਾਂ, ਉਨ੍ਹਾਂ ਦੇ ਰਾਜਿਆਂ, ਆਗੂਆਂ, ਉਨ੍ਹਾਂ ਦੇ ਜਾਜਕਾਂ ਅਤੇ ਨਬੀਆਂ, ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਦੇ ਲੋਕਾਂ, ਸਾਰਿਆਂ ਨੇ ਮੈਨੂੰ ਕਹਿਰਵਾਨ ਕੀਤਾ ਹੈ।
  • 33 "ਉਨ੍ਹਾਂ ਲੋਕਾਂ ਨੂੰ ਸਹਾਇਤਾ ਲਈ ਮੇਰੇ ਪਾਸ ਆਉਣਾ ਚਾਹੀਦਾ ਸੀ। ਪਰ ਉਨ੍ਹਾਂ ਨੇ ਮੇਰੇ ਕੋਲੋਂ ਮੂੰਹ ਮੋੜ ਲਿਆ। ਮੈਂ ਉਨ੍ਹਾਂ ਲੋਕਾਂ ਨੂੰ ਸਿਖਿਆ ਦੇਣ ਦੀ ਬਾਰ-ਬਾਰ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ। ਮੈਂ ਉਨ੍ਹਾਂ ਨੂੰ ਸੁਧਾਰਣ ਦੀ ਕੋਸ਼ਿਸ਼ ਕੀਤੀ ਪਰ ਉਹ ਸੁਣਦੇ ਹੀ ਨਹੀਂ ਸਨ।
  • 34 ਉਨ੍ਹਾਂ ਲੋਕਾਂ ਨੇ ਆਪਣੇ ਬੁੱਤ ਬਣਾਏ ਨੇ - ਅਤੇ ਮੈਂ ਉਨ੍ਹਾਂ ਬੁੱਤਾਂ ਨੂੰ ਨਫ਼ਰਤ ਕਰਦਾ ਹਾਂ। ਉਨ੍ਹਾਂ ਲੋਕਾਂ ਨੇ ਉਹ ਬੁੱਤ ਮੇਰੇ ਨਾਮ ਨਾਲ ਸਦ੍ਦੇ ਜਾਂਦੇ ਮੰਦਰ ਵਿੱਚ ਰਖੇ ਹਨ। ਇਸ ਤਰ੍ਹਾਂ ਉਨ੍ਹਾਂ ਨੇ ਮੇਰੇ ਮੰਦਰ ਨੂੰ 'ਪਲੀਤ' ਕਰ ਦਿੱਤਾ ਹੈ।
  • 35 "ਉਨ੍ਹਾਂ ਲੋਕਾਂ ਨੇ ਬਨ-ਹਿਂਨੋਮ ਦੀ ਵਾਦੀ ਅੰਦਰ ਝੂਠੇ ਦੇਵਤੇ ਬਾਲ ਲਈ ਉੱਚੀਆਂ ਥਾਵਾਂ ਬਣਾਈਆਂ ਹਨ। ਉਨ੍ਹਾਂ ਨੇ ਇਹ ਉਪਾਸਨਾ ਸਬਾਨ ਇਸ ਲਈ ਬਣਾਏ ਹਨ ਤਾਂ ਜੋ ਉਹ ਮੋਲਕ ਨੂੰ ਆਪਣੇ ਧੀਆਂ ਪੁੱਤਰਾਂ ਦੀ ਬਲੀ ਦੇ ਸਕਣ। ਮੈਂ ਕਦੇ ਵੀ ਉਨ੍ਹਾਂ ਨੂੰ ਇਹੋ ਜਿਹੀ ਭਿਆਨਕ ਗੱਲ ਕਰਨ ਦਾ ਆਦੇਸ਼ ਨਹੀਂ ਸੀ ਦਿੱਤਾ। ਮੈਂ ਤਾਂ ਕਦੇ ਅਜਿਹੀਆਂ ਗੱਲਾਂ ਕਰਨ ਬਾਰੇ ਸੋਚਿਆ ਵੀ ਨਹੀਂ ਸੀ, ਜੋ ਯਹੂਦਾਹ ਤੋਂ ਪਾਪ ਕਰਾਉਣ।
  • 36 "ਤੁਸੀਂ ਲੋਕ ਆਖ ਰਹੇ ਹੋ, 'ਬਾਬਲ ਦਾ ਰਾਜਾ ਯਰੂਸ਼ਲਮ ਉੱਤੇ ਕਬਜ਼ਾ ਕਰ ਲਵੇਗਾ। ਉਹ ਤਲਵਾਰਾਂ, ਭੁੱਖਮਰੀ ਅਤੇ ਭਿਆਨਕ ਬਿਮਾਰੀਆਂ ਦੀ ਵਰਤੋਂ ਕਰਕੇ ਇਸ ਸ਼ਹਿਰ ਨੂੰ ਹਰਾ ਦੇਵੇਗਾ।' ਪਰ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ, ਆਖਦਾ ਹੈ:
  • 37 'ਮੈਂ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨੂੰ ਆਪਣੀ ਧਰਤੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਹੈ। ਮੈਂ ਉਨ੍ਹਾਂ ਲੋਕਾਂ ਨਾਲ ਬਹੁਤ ਨਾਰਾਜ਼ ਸਾਂ। ਪਰ ਮੈਂ ਉਨ੍ਹਾਂ ਨੂੰ ਵਾਪਸ ਇਸ ਥਾਂ ਲਿਆਵਾਂਗਾ। ਮੈਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਥਾਵਾਂ ਉੱਤੋਂ ਇਕਠਿਆਂ ਕਰਾਂਗਾ ਜਿੱਥੇ ਮੈਂ ਉਨ੍ਹਾਂ ਨੂੰ ਜਾਣ ਲਈ ਮਜ਼ਬੂਰ ਕੀਤਾ ਸੀ। ਮੈਂ ਉਨ੍ਹਾਂ ਨੂੰ ਇਸ ਥਾਂ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਸ਼ਾਂਤੀ ਨਾਲ ਜਿਉਣ ਦਿਆਂਗਾ।
  • 38 ਇਸਰਾਏਲ ਅਤੇ ਯਹੂਦਾਹ ਦੇ ਲੋਕ ਮੇਰੇ ਬੰਦੇ ਹੋਣਗੇ। ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।
  • 39 ਮੈਂ ਉਨ੍ਹਾਂ ਲੋਕਾਂ ਅੰਦਰ ਸੱਚਮੁੱਚ ਵਿੱਚ ਇੱਕ ਹੋਣ ਦੀ ਲੋਚਾ ਪੈਦਾ ਕਰਾਂਗਾ। ਉਨ੍ਹਾਂ ਦਾ ਟੀਚਾ ਇੱਕ ਹੋਵੇਗਾ - ਉਹ ਆਪਣੀ ਸਾਰੀ ਜ਼ਿੰਦਗੀ ਸੱਚਮੁੱਚ ਮੇਰੀ ਹੀ ਉਪਾਸਨਾ ਕਰਨੀ ਚਾਹੁਂਣਗੇ। ਉਹ ਸੱਚਮੁੱਚ ਅਜਿਹਾ ਕਰਨਾ ਲੋਚਣਗੇ ਅਤੇ ਇਹੋ ਗੱਲ ਉਨ੍ਹਾਂ ਦੀ ਸੰਤਾਨ ਵੀ ਲੋਚੇਗੀ।
  • 40 "'ਮੈਂ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨਾਲ ਇੱਕ ਇਕਰਾਰਨਾਮਾ ਕਰਾਂਗਾ। ਇਹ ਇਕਰਾਰਨਾਮਾ ਹਮੇਸ਼ਾ ਰਹੇਗਾ। ਇਸ ਇਕਰਾਰਨਾਮੇ ਵਿੱਚ, ਮੈਂ ਕਦੇ ਵੀ ਉਨ੍ਹਾਂ ਲੋਕਾਂ ਤੋਂ ਮੂੰਹ ਨਹੀਂ ਮੋੜਾਂਗਾ। ਮੈਂ ਹਮੇਸ਼ਾ ਉਨ੍ਹਾਂ ਨਾਲ ਨੇਕੀ ਕਰਾਂਗਾ। ਮੈਂ ਉਨ੍ਹਾਂ ਅੰਦਰ ਲੋਚਾ ਪੈਦਾ ਕਰਾਂਗਾ ਕਿ ਮੇਰੀ ਇੱਜ਼ਤ ਕਰਨ। ਫ਼ੇਰ ਉਹ ਕਦੇ ਵੀ ਮੇਰੇ ਕੋਲੋਂ ਮੂੰਹ ਨਹੀਂ ਮੋੜਨਗੇ।
  • 41 ਉਹ ਮੈਨੂੰ ਪ੍ਰਸੰਨ ਕਰ ਦੇਣਗੇ। ਮੈਨੂੰ ਉਨ੍ਹਾਂ ਨਾਲ ਨੇਕੀ ਕਰਦਿਆਂ ਖੁਸ਼ੀ ਮਿਲੇਗੀ। ਅਤੇ ਮੈਂ ਉਨ੍ਹਾਂ ਨੂੰ ਅਵੱਸ਼ ਇਸ ਧਰਤੀ ਵਿੱਚ ਬੀਜ ਦਿਆਂਗਾ ਅਤੇ ਉਨ੍ਹਾਂ ਨੂੰ ਵਧਣ ਫ਼ੁਲ੍ਲਣ ਦਾ ਮੌਕਾ ਦਿਆਂਗਾ। ਇਹ ਮੈਂ ਆਪਣੇ ਪੂਰੇ ਦਿਲ ਅਤੇ ਰੂਹ ਨਾਲ ਕਰਾਂਗਾ।"'
  • 42 ਇਹੀ ਹੈ ਜੋ ਯਹੋਵਾਹ ਆਖਦਾ ਹੈ, "ਮੈਂ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਲਈ ਭਿਆਨਕ ਬਿਪਤਾ ਲੈਕੇ ਆਇਆ ਹਾਂ। ਇਸੇ ਤਰ੍ਹਾਂ ਨਾਲ ਮੈਂ ਉਨ੍ਹਾਂ ਲਈ ਚੰਗੀਆਂ ਚੀਜ਼ਾਂ ਵੀ ਲਿਆਵਾਂਗਾ। ਮੈਂ ਉਨ੍ਹਾਂ ਲਈ ਨੇਕੀ ਕਰਨ ਦਾ ਇਕਰਾਰ ਕਰਦਾ ਹਾਂ।
  • 43 ਤੁਸੀਂ ਲੋਕ ਆਖ ਰਹੇ ਹੋ, 'ਇਹ ਧਰਤੀ ਸਖਣਾ ਮਾਰੂਬਲ ਹੈ। ਇੱਥੇ ਕੋਈ ਬੰਦੇ ਜਾਂ ਪਸ਼ੂ ਨਹੀਂ ਹਨ। ਬਾਬਲ ਦੀ ਫ਼ੌਜ ਨੇ ਇਸ ਦੇਸ਼ ਨੂੰ ਹਰਾ ਦਿੱਤਾ ਸੀ।' ਪਰ ਭਵਿੱਖ ਵਿੱਚ ਲੋਕ ਇੱਕ ਵਾਰ ਫ਼ੇਰ ਇਸ ਧਰਤੀ ਵਿੱਚ ਖੇਤ ਖਰੀਦਣਗੇ।
  • 44 ਲੋਕੀ ਆਪਣੇ ਪੈਸੇ ਨਾਲ ਖੇਤ ਖਰੀਦਣਗੇ। ਉਹ ਆਪਣੇ ਇਕਰਾਰਨਾਮਿਆਂ ਉੱਪਰ ਹਸਤਾਖਰ ਕਰਨਗੇ ਅਤੇ ਉਨ੍ਹਾਂ ਨੂੰ ਮੁਹਰਬੰਦ ਕਰਨਗੇ। ਲੋਕ ਉਨ੍ਹਾਂ ਲੋਕਾਂ ਨੂੰ ਆਪਣੇ ਸੌਦਿਆਂ ਉੱਤੇ ਹਸਤਾਖਰ ਕਰਦਿਆਂ ਦੀ ਗਵਾਹੀ ਦੇਣਗੇ। ਲੋਕ ਫ਼ੇਰ ਉਸ ਧਰਤੀ ਅੰਦਰ ਖੇਤ ਖਰੀਦਣਗੇ ਜਿੱਥੇ ਬਿਨਯਾਮੀਨ ਦਾ ਪਰਿਵਾਰ-ਸਮੂਹ ਰਹਿੰਦਾ ਹੈ। ਉਹ ਯਰੂਸ਼ਲਮ ਦੇ ਇਲਾਕੇ ਦੇ ਇਰਦ-ਗਿਰਦ ਖੇਤ ਖਰੀਦਣਗੇ। ਉਹ ਯਹੂਦਾਹ ਦੀ ਧਰਤੀ ਦੇ ਕਸਬਿਆਂ ਵਿੱਚ, ਪਹਾੜੀ ਇਲਾਕੇ ਵਿੱਚ, ਪੱਛਮੀ ਪਹਾੜੀਆਂ ਦੇ ਪੈਰਾਂ ਵਿੱਚ ਅਤੇ ਦੱਖਣੀ ਮਾਰੂਬਲ ਦੇ ਇਲਾਕੇ ਵਿੱਚ ਖੇਤ ਖਰੀਦਣਗੇ। ਅਜਿਹਾ ਇਸ ਲਈ ਵਾਪਰੇਗਾ ਕਿਉਂ ਕਿ ਮੈਂ ਤੁਹਾਡੇ ਲੋਕਾਂ ਨੂੰ ਘਰ ਵਾਪਸ ਲਿਆਵਾਂਗਾ।" ਇਹ ਸੰਦੇਸ਼ ਯਹੋਵਾਹ ਵੱਲੋਂ ਸੀ।