- 1 ਫੇਰ ਸ਼ੂਹੀ ਦੇ ਬਿਲਦਦ ਨੇ ਜਵਾਬ ਦਿੱਤਾ,
- 2 "ਕਿੰਨਾ ਕੁ ਚਿਰ ਤੂੰ ਇਹੋ ਜਿਹੀਆਂ ਗੱਲਾਂ ਕਰਦਾ ਰਹੇਁਗਾ? ਤੇਰੇ ਬੋਲ ਹਨੇਰੀ ਵਰਗੇ ਨੇ।
- 3 ਕੀ ਪਰਮੇਸ਼ੁਰ ਨਿਆਂ ਨੂੰ ਭ੍ਰਸ਼ਟ ਕਰਦਾ? ਕੀ ਸਰਬ-ਸ਼ਕਤੀਮਾਨ ਪਰਮੇਸ਼ੁਰ ਹਮੇਸ਼ਾ ਉਹੀ ਕਰਦਾ ਜੋ ਧਰਮੀ ਹੈ?
- 4 ਜੇ ਤੇਰੇ ਬੱਚਿਆਂ ਨੇ ਪਰਮੇਸ਼ੁਰ ਦੇ ਵਿਰੁੱਧ ਪਾਪ ਕੀਤਾ ਤਾਂ ਉਸਨੇ ਉਨ੍ਹਾਂ ਨੂੰ ਦੰਡ ਦਿੱਤਾ ਹੈ। ਉਨ੍ਹਾਂ ਨੇ ਆਪਣੇ ਪਾਪਾਂ ਦੀ ਕੀਮਤ ਦਿੱਤੀ ਹੈ।
- 5 ਪਰ ਹੁਣ ਅੱਯੂਬ ਪਰਮੇਸ਼ੁਰ ਵੱਲ ਵੇਖ ਤੇ ਸਰਬ ਸ਼ਕਤੀਮਾਨ ਅੱਗੇ ਪ੍ਰਾਰਥਨਾ ਕਰ।
- 6 ਜੇ ਤੂੰ ਸ਼ੁਧ ਤੇ ਨੇਕ ਹੈਂ, ਉਹ ਛੇਤੀ ਹੀ ਤੇਰੀ ਸਹਾਇਤਾ ਨੂੰ ਆਵੇਗਾ। ਉਹ ਉਸ ਜਾਇਦਾਦ ਨੂੰ ਵਾਪਸ ਕਰ ਦੇਵੇਗਾ ਜੋ ਹਕ੍ਕੀ ਤੇਰੀ ਹੈ।
- 7 ਫੇਰ ਤੇਰੇ ਕੋਲ ਉਸ ਨਾਲੋਂ ਹੋਰ ਵੀ ਵਧੇਰੇ ਹੋਵੇਗਾ ਜਿੰਨਾ ਸ਼ੁਰੂ ਵਿੱਚ ਤੇਰੇ ਕੋਲ ਸੀ।
- 8 ਬੁਢ੍ਢੇ ਲੋਕਾਂ ਨੂੰ ਪੁੱਛ। ਪਤਾ ਕਰ ਉਨ੍ਹਾਂ ਦੇ ਪੁਰਖਿਆਂ ਨੇ ਕੀ ਸਿਖਿਆ ਸੀ।
- 9 ਕਿਉਂ ਜੋ ਅਸੀਂ ਇੱਥੇ ਸਿਰਫ਼ ਕਲ੍ਹ੍ਹ ਤੋਂ ਹੀ ਹਾਂ ਜੋ ਕਿ ਲੰਘ ਚੁਕਿਆ ਹੈ। ਇਸ ਲਈ ਅਸੀਂ ਕੁਝ ਨਹੀਂ ਜਾਣਦੇ।
- 10 ਸ਼ਾਇਦ ਬਜ਼ੁਰਗ ਲੋਕ ਤੈਨੂੰ ਸਿਖਾ ਸਕਣ, ਸ਼ਾਇਦ ਉਹ ਤੈਨੂੰ ਸਿਖਾ ਸਕਣ ਜੋ ਕੁਝ ਉਨ੍ਹਾਂ ਨੇ ਸਿਖਿਆ।'
- 11 ਬਿਲਦਦ ਨੇ ਆਖਿਆ, "ਕੀ ਬਾਂਸ ਦਾ ਰੁੱਖ ਸੁੱਕੀ ਧਰਤੀ ਉੱਤੇ ਲੰਮਾ ਵਧ ਸਕਦਾ ਹੈ? ਕੀ ਸਰਕੰਡੇ ਪਾਣੀ ਤੋਂ ਬਿਨਾ ਉੱਗ ਸਕਦੇ ਨੇ?
- 12 ਨਹੀਁ, ਪਾਣੀ ਸੁੱਕ ਜਾਵੇ ਤਾਂ ਉਹ ਵੀ ਸੁੱਕ ਜਾਂਦੇ ਨੇ। ਉਹ ਇੰਨੇ ਛੋਟੇ ਰਹਿ ਜਾਣਗੇ ਕਿ ਵਰਤਣ ਦੇ ਯੋਗ ਨਹੀਂ ਹੋਣਗੇ।
- 13 ਜਿਹੜੇ ਲੋਕ ਪਰਮੇਸ਼ੁਰ ਨੂੰ ਭੁੱਲ ਜਾਂਦੇ ਨੇ ਉਹ ਉਨ੍ਹਾਂ ਸਰਕੰਢਿਆਂ ਵਰਗੇ ਹੁੰਦੇ ਨੇ। ਬਿਨ ਪਰਮੇਸ਼ੁਰ ਦੇ ਲੋਕਾਂ ਨੂੰ ਕੋਈ ਉਮੀਦ ਨਹੀਂ।
- 14 ਉਸ ਬੰਦੇ ਦਾ ਕੋਈ ਸਹਾਰਾ ਨਹੀਂ ਹੁੰਦਾ। ਉਸਦੀ ਸੁਰਖਿਆ ਮਕ੍ਕੜੀ ਦੇ ਜਾਲ ਵਰਗੀ ਹੁੰਦੀ ਹੈ।
- 15 ਜੇ ਕੋਈ ਬੰਦਾ ਮਕ੍ਕੜੀ ਦੇ ਜਾਲ ਤੇ ਨਿਰਭਰ ਕਰਦਾ, ਉਹ ਖੜਾ ਨਹੀਂ ਹੋ ਸਕਦਾ। ਉਹ ਫੜੀ ਰਖਦਾ ਹੈ ਜਾਲ ਨੂੰ ਪਰ ਉਹ ਉੱਠ ਨਹੀਂ ਸਕਦਾ।
- 16 ਉਹ ਬੰਦਾ ਉਸ ਪੌਦੇ ਵਰਗਾ ਹੈ ਜਿਸਨੂੰ ਕਾਫੀ ਪਾਣੀ ਤੇ ਧੁੱਪ ਮਿਲਦਾ ਹੈ। ਇਸਦੀਆਂ ਟਾਹਣੀਆਂ ਸਾਰੇ ਬਾਗ ਵਿੱਚ ਫੈਲੀਆ ਹੁਂਦੀਆ ਨੇ।
- 17 ਇਸ ਦੀਆਂ ਜੜਾਂ ਪੱਥਰ ਦੇ ਢੇਰ ਨੂੰ ਵਲ ਲੈਂਦੀਆਂ ਹਨ, ਪੱਥਰ 'ਚ ਉੱਗਣ ਦੀ ਤਲਾਸ਼ ਕਰਦੀਆਂ ਨੇ।
- 18 ਪਰ ਜੇ ਉਸ ਬੂਟੇ ਨੂੰ ਉਸਦੀ ਥਾਂ ਤੋਂ ਹਿਲਾ ਦਿੱਤਾ ਜਾਵੇ ਇਹ ਮਰ ਜਾਵੇਗਾ ਤੇ ਕੋਈ ਨਹੀਂ ਜਾਣ ਸਕੇਗਾ ਕਿ ਉਹ ਕਦੇ ਉੱਥੇ ਸੀ।
- 19 ਪਰ ਪੌਦਾ ਖੁਸ਼ ਸੀ। ਤੇ ਦੂਸਰਾ ਉਸਦੀ ਥਾਵੋਂ ਉੱਗ ਪਵੇਗਾ।
- 20 ਪਰ ਪਰਮੇਸ਼ੁਰ ਕਦੇ ਵੀ ਬੇਗੁਹਾਹਾਂ ਦਾ ਤਿਆਗ ਨਹੀਂ ਕਰਦਾ ਅਤੇ ਉਹ ਕਦੇ ਵੀ ਬਦ ਲੋਕਾਂ ਨੂੰ ਤਾਕਤਵਰ ਨਹੀਂ ਬਣਾਉਂਦਾ।
- 21 ਪਰਮੇਸ਼ੁਰ ਹਾਲੇ ਵੀ ਤੇਰਾ ਮੂੰਹ ਹਾਸਿਆਂ ਨਾਲ ਅਤੇ ਤੇਰੇ ਬੁਲ੍ਹਾਂ ਨੂੰ ਆਨੰਦ ਦੀਆਂ ਕਿਲਕਾਰੀਆਂ ਨਾਲ ਭਰ ਦੇਵੇਗਾ।
- 22 ਪਰ ਤੇਰੇ ਦੁਸ਼ਮਣ ਸ਼ਰਮ ਦੇ ਕੱਪੜੇ ਪਹਿਨਣਗੇ। ਅਤੇ ਬਦਕਾਰ ਬੰਦਿਆਂ ਦੇ ਘਰ ਤਬਾਹ ਹੋ ਜਾਣਗੇ।"
Job 08
- Details
- Parent Category: Old Testament
- Category: Job
ਅੱਯੂਬ ਕਾਂਡ 8