wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


ਅੱਯੂਬਕਾਂਡ 24
  • 1 "ਇਹ ਅਜਿਹਾ ਕਿਉਂ ਹੈ ਕਿ ਸਰਬ-ਸ਼ਕਤੀਮਾਨ ਪਰਮੇਸ਼ੁਰ ਜਾਣਦਾ ਹੈ ਕਿ ਲੋਕਾਂ ਨਾਲ ਕਦੋਂ ਬੁਰੀਆਂ ਘਟਨਾਵਾਂ ਵਾਪਰਨ ਵਾਲੀਆਂ ਹੁੰਦੀਆਂ ਨੇ ਪਰ ਉਸ ਦੇ ਪੈਰੋਕਾਰ ਅਨੁਮਾਨ ਨਹੀਂ ਲਗਾ ਸਕਦੇ ਕਿ ਉਹ ਕਦੋਂ ਇਸ ਬਾਰੇ ਕੁਝ ਕਰਨਾ ਵਾਲਾ ਹੈ।"
  • 2 "ਲੋਕ ਆਪਣੇ ਗੁਆਂਢੀ ਦੀ ਜ਼ਮੀਨ ਨੂੰ ਹੜਪ੍ਪਣ ਲਈ ਜੈਦਾਦ ਦੇ ਨਿਸ਼ਾਨਾਂ ਨੂੰ ਖਿਸਕਾ ਦਿੰਦੇ ਨੇ। ਲੋਕ ਇੱਜੜਾਂ ਨੂੰ ਚੁਰਾ ਲੈਂਦੇ ਨੇ ਤੇ ਹੋਰਨਾਂ ਚਰਾਂਦਾਂ ਵੱਲ ਲੈ ਜਾਂਦੇ ਨੇ।
  • 3 ਉਹ ਯਤੀਮਾਂ ਦੇ ਗਧਿਆਂ ਨੂੰ ਚੁਰਾ ਲੈਂਦੇ ਹਨ, ਉਹ ਇੱਕ ਵਿਧਵਾ ਦੇ, ਉਨ੍ਹਾਂ ਦਾ ਕਰਜਾ ਵਾਪਸ ਕਰਨ ਤੀਕ ਉਸ ਦੀ ਗਊ ਲੈ ਜਾਂਦੇ ਹਨ।9ਬਦ ਲੋਕ ਦੁੱਧ ਚੁਂਘਦੇ ਅਨਾਬਾਂ ਨੂੰ ਉਨ੍ਹਾਂ ਦੀਆਂ ਮਾਵਾਂ ਕੋਲੋਂ ਖੋਹ ਲੈਂਦੇ ਨੇ। ਉਹ ਗਰੀਬ ਬੰਦੇ ਦੇ ਬੱਚੇ ਨੂੰ ਕਰਜ਼ੇ ਦੀ ਜ਼ਮਾਨਤ ਵਜੋਂ ਲੈ ਲੈਂਦੇ ਨੇ।
  • 4 ਉਹ ਗਰੀਬ ਲੋਕਾਂ ਨੂੰ ਬੇਘਰ ਹੋਕੇ ਦਰ-ਦਰ ਭਟਕਣ ਲਈ ਮਜਬੂਰ ਕਰਦੇ ਨੇ। ਸਾਰੇ ਗਰੀਬ ਲੋਕ ਇਨ੍ਹਾਂ ਬਦ ਲੋਕਾਂ ਤੋਂ ਲੁਕਣ ਲਈ ਮਜਬੂਰ ਕੀਤੇ ਜਾਂਦੇ ਨੇ।
  • 5 ਗਰੀਬ ਲੋਕ ਮਾਰੂਬਲ ਵਿੱਚ ਭਟਕਦੇ, ਭੋਜਨ ਦੀ ਤਲਾਸ਼ ਕਰਦੇ ਹੋਏ ਜੰਗਲੀ ਗਧਿਆਂ ਵਰਗੇ ਹੁੰਦੇ ਨੇ। ਉਹ ਬਹੁਤ ਸਵੇਰੇ ਭੋਜਨ ਦੀ ਤਲਾਸ਼ ਵਿੱਚ ਉੱਠ ਖਲੋਂਦੇ ਨੇ। ਉਹ ਆਪਣੇ ਬੱਚਿਆਂ ਨੂੰ ਬਚਾਉਣ ਲਈ ਬਂਜਰ ਜ਼ਮੀਨਾਂ ਵਿੱਚ ਭਾਲਦੇ ਹਨ।
  • 6 ਗਰੀਬ ਲੋਕਾਂ ਨੂੰ ਖੋਤਿਆਂ ਨੂੰ ਘਾਹ ਚਾਰਦਿਆਂ ਦੇਰ ਰਾਤ ਤੀਕ ਖੇਤਾਂ ਵਿੱਚ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਅਮੀਰਾਂ ਦੇ ਬਾਗ਼ਾਂ ਵਿੱਚ ਅੰਗੂਰ ਤੋਂੜਦਿਆਂ ਉਨ੍ਹਾਂ ਦਾ ਕੰਮ ਕਰਨਾ ਪੈਂਦਾ ਹੈ
  • 7 ਗਰੀਬ ਲੋਕਾਂ ਨੂੰ ਰਾਤ ਭਰ ਬਿਨਾ ਕਪਿੜਿਆਂ ਤੋਂ ਸੌਣਾ ਪੈਂਦਾ ਹੈ। ਉਨ੍ਹਾਂ ਕੋਲ ਸਰਦੀਆਂ ਤੋਂ ਬਚਣ ਲਈ ਕੰਬਲ ਨਹੀਂ ਹਨ।
  • 8 ਉਹ ਪਹਾੜਾਂ ਉੱਤੇ ਬਾਰਿਸ਼ ਵਿੱਚ ਭਿੱਜੇ ਹੋਏ ਨੇ। ਉਨ੍ਹਾਂ ਕੋਲ ਕੋਈ ਸ਼ਰਣ ਨਹੀਂ, ਇਸ ਲਈ ਉਹ ਚੱਟਾਨ ਦੇ ਨਜ਼ਦੀਕ ਆਪਣੇ-ਆਪ ਨੂੰ ਸਮੇਟ ਲੈਂਦੇ ਹਨ।
  • 9
  • 10 ਗਰੀਬ ਲੋਕਾਂ ਕੋਲ ਕੋਈ ਕੱਪੜੇ ਨਹੀਂ ਹਨ, ਇਸ ਲਈ ਉਹ ਨਂਗ ਧੜਂਗ ਕੰਮ ਕਰਦੇ ਨੇ। ਉਹ ਬੁਰੇ ਲੋਕਾਂ ਦੇ ਅੰਨ ਦੇ ਢੇਰ ਚੁੱਕ ਕੇ ਲੈ ਜਾਂਦੇ ਨੇ, ਪਰ ਫ਼ੇਰ ਵੀ ਉਹ ਭੁੱਖੇ ਹੀ ਰਹਿ ਜਾਂਦੇ ਨੇ।
  • 11 ਗਰੀਬ ਲੋਕ ਜੈਤੂਨ ਦਾ ਤੇਲ ਨਪੀੜਦੇ ਨੇ। ਉਹ ਨਪੀੜਨ ਵਾਲੇ ਅੰਗੂਰਾਂ ਉੱਤੇ ਤੁਰਦੇ ਨੇ ਪਰ ਉਨ੍ਹਾਂ ਨੂੰ ਪੀਣ ਲਈ ਕੁਝ ਵੀ ਨਹੀਂ ਮਿਲਦਾ।
  • 12 ਸ਼ਰਿਹ ਵਿੱਚ ਤੁਸੀਂ ਮਰਦੇ ਲੋਕਾਂ ਦੀਆਂ ਉਦਾਸ ਆਵਾਜ਼ਾਂ ਸੁਣ ਸਕਦੇ ਹੋ। ਸੱਟ ਖਾੇ ਹੋਏ ਲੋਕ ਸਹਾਇਤਾ ਵਾਸਤੇ ਚੀਖਦੇ ਨੇ, ਪਰ ਪਰਮੇਸ਼ੁਰ ਉਨ੍ਹਾਂ ਦੀ ਪ੍ਰਾਰਥਨਾ ਨਹੀਂ ਸੁਣਦਾ।
  • 13 ਕੁਝ ਲੋਕ ਰੌਸ਼ਨੀ ਦੇ ਖਿਲਾਫ਼ ਵਿਦਰੋਹ ਕਰਦੇ ਨੇ। ਉਹ ਪਰਮੇਸ਼ੁਰ ਦੀ ਰਜ਼ਾ ਨੂੰ ਨਹੀਂ ਜਾਣਦੇ। ਉਹ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਨਹੀਂ ਜਿਉਂਦੇ।
  • 14 ਕਾਤਲ ਸੁਬਹ-ਸਵੇਰੇ ਉੱਠ ਪੈਂਦਾ ਹੈ, ਤੇ ਨਿਆਸਰੇ ਲੋਕਾਂ ਦਾ ਕਤਲ ਕਰਦਾ ਹੈ। ਰਾਤ ਵੇਲੇ, ਉਹ ਚੋਰ ਬਣ ਜਾਂਦਾ ਹੈ।
  • 15 ਜਿਹੜਾ ਬੰਦਾ ਵਿਭਚਾਰ ਕਰਦਾ ਉਹ ਰਾਤ ਪੈਣ ਦਾ ਇੰਤਜ਼ਾਰ ਕਰਦਾ। ਉਹ ਸੋਚਦਾ ਹੈ, 'ਮੈਨੂੰ ਕੋਈ ਨਹੀਂ ਦੇਖੇਗਾ।' ਪਰ ਫ਼ੇਰ ਵੀ ਉਹ ਆਪਣਾ ਚਿਹਰਾ ਢਕ ਲੈਂਦਾ ਹੈ।
  • 16 ਰਾਤ ਵੇਲੇ, ਜਦੋਂ ਹਨੇਰਾ ਹੁੰਦਾ ਹੈ, ਬਦ ਲੋਕ ਬਾਹਰ ਆ ਜਾਂਦੇ ਨੇ ਤੇ ਹੋਰਨਾਂ ਲੋਕਾਂ ਦੇ ਘਰੀਁ ਵੜ ਜਾਂਦੇ ਨੇ ਪਰ ਦਿਨ ਵੇਲੇ ਉਹ ਆਪਣੇ ਘਰਾਂ ਅੰਦਰ ਬੰਦ ਹੋ ਜਾਂਦੇ ਨੇ ਤੇ ਰੋਸ਼ਨੀ ਤੋਂ ਪਰਹੇਜ਼ ਕਰਦੇ ਨੇ।
  • 17 "ਉਨ੍ਹਾਂ ਬੁਰੇ ਬੰਦਿਆਂ ਲਈ ਸਭ ਤੋਂ ਹਨੇਰੀ ਰਾਤ ਸਵੇਰ ਵਰਗੀ ਹੁੰਦੀ ਹੈ। ਹਾਂ, ਉਹ ਉਸ ਮਾਰੂ ਹਨੇਰੇ ਦੀ ਭਿਆਨਕਤਾ ਨੂੰ ਚੰਗੀ ਤਰ੍ਹਾਂ ਜਾਣਦੇ ਨੇ।
  • 18 ਪਰ ਬੁਰੇ ਬੰਦੇ ਰੁਢ਼ ਜਾਂਦੇ ਨੇ ਜਿਵੇਂ ਹੜ ਅੰਦਰ ਚੀਜ਼ਾਂ ਰੁਢ਼ ਜਾਂਦੀਆਂ ਨੇ। ਉਨ੍ਹਾਂ ਦੀ ਮਾਲਕੀ ਵਾਲੀ ਜ਼ਮੀਨ ਸਰਾਪੀ ਹੁੰਦੀ ਹੈ ਉਹ ਆਪਣੇ ਖੇਤਾਂ ਵਿੱਚੋਂ ਅੰਗੂਰ ਇਕੱਠੇ ਨਹੀਂ ਕਰ ਸਕਦੇ।
  • 19 ਗਰਮ ਖੁਸ਼ਕ ਮੌਸਮ ਉਨ੍ਹਾਂ ਦਾ ਪਾਣੀ ਖੋਹ ਲੈਂਦਾ ਹੈ ਜਿਹੜਾ ਬਰਫ਼ ਵਿੱਚੋਂ ਨਿਕਲਦਾ ਹੈ। ਇਸੇ ਤਰ੍ਹਾਂ ਹੀ, ਕਬਰ ਉਨ੍ਹਾਂ ਨੂੰ ਖਾ ਜਾਂਦੀ ਹੈ ਜਿਹੜੇ ਪਾਪ ਕਰਦੇ ਹਨ।
  • 20 ਬੁਰਾ ਬੰਦਾ ਮਰ ਜਾਵੇਗਾ ਤੇ ਉਸਦੀ ਮਾਂ ਵੀ ਉਸ ਨੂੰ ਭੁੱਲ ਜਾਵੇਗੀ। ਉਸਦੇ ਸ਼ਰੀਰ ਨੂੰ ਖਾਣ ਵਾਲਾ ਕੀੜਾ ਉਸਦਾ ਪ੍ਰੇਮੀ ਹੋਵੇਗਾ। ਲੋਕ ਉਸ ਨੂੰ ਯਾਦ ਨਹੀਂ ਕਰਨਗੇ। ਉਹ ਬੰਦਾ ਗਲੀ ਹੋਈ ਲਠ੍ਠ ਵਾਂਗ ਟੁੱਟ ਜਾਵੇਗਾ।
  • 21 ਬੁਰੇ ਬੰਦੇ ਉਨ੍ਹਾਂ ਔਰਤਾਂ ਨੂੰ ਦੁੱਖ ਦਿੰਦੇ ਨੇ ਜਿਹੜੀਆਂ ਬਾਂਝ ਹੁੰਦੀਆਂ ਨੇ। ਤੇ ਉਹ ਉਨ੍ਹਾਂ ਔਰਤਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰਦੇ ਨੇ ਜਿਨ੍ਹਾਂ ਦੇ ਪਤੀ ਹੋਏ ਹੁੰਦੇ ਨੇ।
  • 22 ਬਦ ਲੋਕ ਸ਼ਕਤੀਸ਼ਾਲੀ ਲੋਕਾਂ ਨੂੰ ਬਰਬਾਦ ਕਰਨ ਲਈ ਆਪਣੀ ਸ਼ਕਤੀ ਇਸਤੇਮਾਲ ਕਰਦੇ ਨੇ। ਭਾਵੇਂ ਬਦ ਲੋਕ ਸ਼ਕਤੀਸ਼ਾਲੀ ਬਣ ਜਾਣ ਪਰ ਉਹ ਆਪਣੇ ਖੁਦ ਦੇ ਜੀਵਨ ਲਈ ਵੀ ਪ੍ਰਪੱਕ ਨਹੀਂ ਹੋ ਸਕਦੇ।
  • 23 ਹੋ ਸਕਦਾ ਉਹ ਉਨ੍ਹਾਂ ਨੂੰ ਸੁਰਖਿਅਤ ਅਤੇ ਬਚਾਉ ਦੇ ਦੇਵੇ। ਹੋ ਸਕਦਾ ਉਹ ਉਨ੍ਹਾਂ ਦੀ ਨਿਗਰਾਨੀ ਕਰੇ।
  • 24 ਭਾਵੇਂ ਬੁਰੇ ਬੰਦੇ ਕੁਝ ਸਮੇਂ ਲਈ ਕਾਮਯਾਬ ਹੋ ਜਾਣ। ਪਰ ਫ਼ੇਰ ਉਹ ਤੁਰ ਜਾਣਗੇ। ਉਹ ਬਿਲਕੁਲ ਦੂਸਰਿਆਂ ਵਾਂਗ, ਫ਼ਸਲ ਵਾਂਗ ਕੱਟੇ ਜਾਣਗੇ।
  • 25 ਮੈਂ ਕਸਮ ਖਾਕੇ ਆਖਦਾ ਹਾਂ ਕਿ ਇਹ ਗੱਲਾਂ ਠੀਕ ਨੇ। ਕੌਣ ਸਾਬਤ ਕਰ ਸਕਦਾ ਹੈ ਕਿ ਮੈਂ ਝੂਠ ਬੋਲਿਆ ਹੈ? ਕੌਣ ਦਰਸਾ ਸਕਦਾ ਹੈ ਕਿ ਮੈਂ ਗ਼ਲਤ ਹਾਂ?"