wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


Joelਕਾਂਡ 2
  • 1 ਸੀਯੋਨ ਵਿੱਚ ਤੂਰ੍ਹੀ ਵਜਾਓ ਮੇਰੇ ਪਵਿੱਤਰ ਪਰਬਤ ਉੱਪਰ ਸਾਹ ਸੋਧ ਕੇ ਪੁਕਾਰੋ ਤਾਂ ਕਿ ਦੇਸ ਚ ਵਸਦੇ ਸਾਰੇ ਮਨੁੱਖ ਡਰ ਨਾਲ ਕੰਬਣ। ਕਿਉਂ ਜੋ ਯਹੋਵਾਹ ਦਾ ਖਾਸ ਦਿਨ ਆ ਰਿਹਾ ਹੈ।
  • 2 ਇਹ ਹਨੇਰੇ ਅਤੇ ਦੁੱਖ, ਬੱਦਲਾਂ ਅਤੇ ਕਾਲਿਖ ਦਾ ਦਿਨ ਹੋਵੇਗਾ। ਸੂਰਜ ਚਢ਼ੇ, ਤੁਸੀਂ ਪਰਬਤਾਂ ਉੱਪਰ ਫ਼ੌਜਾਂ ਬਿਖਰੀਆਂ ਵੇਖੋਁਗੇ। ਧਰਤੀ ਨੂੰ ਤਬਾਹ ਕਰ ਦੇਵੇਗੀ। ਇਹ ਬਹੁਤ ਬਲਸ਼ਾਲੀ ਸੈਨਾ ਹੋਵੇਗੀ ਅਜਿਹੀ ਫ਼ੌਜ ਪਹਿਲਾਂ ਕਦੇ ਵੀ ਨਹੀਂ ਸੀ ਅਤੇ ਨਾ ਹੀ ਫੇਰ ਕਦੇ ਹੋਵੇਗੀ।
  • 3 ਫੌਜ ਬਲਦੀ ਅੱਗ ਵਾਂਗ ਉਨ੍ਹਾਂ ਨੂੰ ਸਾੜ ਦੇਵੇਗੀ। ਉਨ੍ਹਾਂ ਦੇ ਅੱਗੇ, ਧਰਤੀ ਅਦਨ ਦੇ ਬਾਗ ਵਰਗੀ ਹੋਵੇਗੀ ਅਤੇ ਉਨ੍ਹਾਂ ਦੇ ਪਿੱਛੇ ਉਜਾੜ ਬੀਆਬਾਨ ਵਰਗੀ ਹੋਵੇਗੀ। ਉਨ੍ਹਾਂ ਕੋਲੋਂ ਕੁਝ ਵੀ ਨਹੀਂ ਬਚੇਗਾ।
  • 4 ਸਦਲੋਁ ਟਿਡ੍ਡੀਦਲ ਘੋੜਿਆਂ ਵਰਗੇ ਹਨ, ਜੋ ਜੰਗੀ ਘੋੜਿਆਂ ਵਾਂਗ ਦੌੜਦੇ ਹਨ।
  • 5 ਉਨ੍ਹਾਂ ਦੀ ਆਵਾਜ਼ ਸੁਣੋ! ਇਹ ਪਹਾੜੀ ਚਢ਼ਦੇ ਰੱਥਾਂ ਵਰਗੀ ਹੈ। ਇਹ ਬਲਦੀ ਲਾਟ ਵਾਂਗ ਹੈ ਜੋ ਤੂੜੀ ਨੂੰ ਸਾੜ ਦਿੰਦੀ ਹੈ। ਉਹ ਜੰਗ ਲਈ ਤਿਆਰ ਇੱਕ ਤਾਕਤਵਰ ਫ਼ੌਜ ਵਰਗੇ ਹਨ।
  • 6 ਉਨ੍ਹਾਂ ਦੇ ਸਾਹਵੇਂ, ਲੋਕ ਡਰ ਨਾਲ ਕੰਬੰਦੇ ਹਨ ਅਤੇ ਉਨ੍ਹਾਂ ਦੇ ਮੂੰਹ ਪੀਲੇ ਪੈ ਜਾਂਦੇ ਹਨ।
  • 7 ਉਹ ਦੁੜਾਕੁ ਸੂਰਮੇ ਹਨ ਉਹ ਸਿਪਾਹੀ ਕੰਧਾਂ ਟਪ੍ਪ ਜਾਂਦੇ ਹਨ ਹਰ ਸਿਪਾਹੀ ਆਪਣੇ ਰਾਹ ਸਿਧ੍ਧਾ ਤੁਰਦਾ ਹੈ ਤੇ ਕਦੇ ਆਪਣੇ ਰਾਹ ਤੋਂ ਮੁੜਦਾ ਨਹੀਂ।
  • 8 ਉਹ ਇੱਕ ਦੂਜੇ ਨੂੰ ਧੱਕਦੇ ਨਹੀਂ ਹਰ ਸਿਪਾਹੀ ਆਪਣੇ ਰਾਹ ਤੁਰਦਾ ਹੈ ਜੇਕਰ ਉਨ੍ਹਾਂ ਚੋ ਕੋਈ ਇੱਕ ਧੱਕੇ ਨਾਲ ਡਿੱਗ ਪਵੇ ਦੂਜਾ ਆਪਣੇ ਰਾਹ ਤੁਰਦਾ ਜਾਂਦਾ ਹੈ।
  • 9 ਉਹ ਸ਼ਹਿਰ ਵੱਲ ਦੌੜਦੇ ਹਨ ਤੇ ਫ਼ਟਾਫ਼ਟ ਕੰਧਾਂ ਚਢ਼ਦੇ ਹਨ ਉਹ ਘਰਾਂ ਵਿੱਚ ਚੜ ਜਾਂਦੇ ਹਨ ਅਤੇ ਚੋਰਾਂ ਵਾਂਗ ਖਿੜਕੀਆਂ ਰਾਹੀਂ ਅੰਦਰ ਵੜ ਜਾਂਦੇੇ ਹਨ।
  • 10 ਉਨ੍ਹਾਂ ਸਾਮ੍ਹਣੇ, ਧਰਤੀ ਤੇ ਅਕਾਸ਼ ਵੀ ਕੰਬੰਦੇ ਹਨ ਸੂਰਜ ਅਤੇ ਚੰਨ ਹਨੇਰਾ ਹੋ ਜਾਂਦੇ ਹਨ ਅਤੇ ਤਾਰੇ ਹੋਰ ਵਧੇਰੇ ਨਹੀਂ ਚਮਕਦੇ।
  • 11 ਯਹੋਵਾਹ ਆਪਣੇ ਲਸ਼ਕਰ ਨੂੰ ਜ਼ੋਰ ਦੀ ਪੁਕਾਰਦਾ ਹੈ। ਉਸਦਾ ਡਿਹਰਾ ਵਿਸ਼ਾਲ ਹੈ। ਉਹ ਲਸ਼ਕਰ ਬੜੀ ਬਲਸ਼ਾਲੀ ਹੈ ਅਤੇ ਯਹੋਵਾਹ ਦੇ ਹੁਕਮ ਚ ਹੈ। ਯਹੋਵਾਹ ਦਾ ਦਿਨ ਖਾਸ ਹੀ ਨਹੀਂ ਸਗੋਂ ਬੜਾ ਮਹਾਨ ਅਤੇ ਭਿਅੰਕਰ ਦਿਵਸ ਹੈ ਇਸਨੂੰ ਕੌਣ ਸਹਾਰ ਸਕਦਾ ਹੈ।
  • 12 ਯਹੋਵਾਹ ਦਾ ਇਹ ਸੰਦੇਸ਼ ਹੈ: "ਹੁਣ ਪੂਰੇ ਦਿਲ ਨਾਲ ਤੁਸੀਂ ਮੇਰੇ ਵੱਲ ਪਰਤੋਂ। ਤੁਸੀਂ ਪਾਪ ਕੀਤੇ ਇਸ ਲਈ ਰੋਵੋ, ਖੂਬ ਰੋਵੋ ਅਤੇ ਅੰਨ ਵੀ ਨਾ ਛਕੋ!
  • 13 ਆਪਣੇ ਵਸਤਰਾਂ ਦੀ ਬਜਾਇ ਆਪਣੇ ਦਿਲਾਂ ਨੂੰ ਪਾੜੋ।" ਯਹੋਵਾਹ ਆਪਣੇ ਪਰਮੇਸ਼ੁਰ ਵੱਲ ਪਰਤੋਂ ਜੋ ਦਯਾਲੂ ਅਤੇ ਮਿਹਰਬਾਨ ਹੈ ਉਹ ਜਲਦੀ ਕਿਤੇ ਕਰੋਧ ਚ ਨਹੀਂ ਆਉਂਦਾ। ਉਹ ਪਿਆਰ ਨਾਲ ਭਰਪੂਰ ਹੈ ਅਤੇ ਲੋਕਾਂ ਨੂੰ ਸਜ਼ਾ ਦੇਣ ਬਾਰੇ ਆਪਣਾ ਮਨ ਬਦਲ ਲੈਂਦਾ ਹੈ।
  • 14 ਕੌਣ ਜਾਣਦਾ ਉਹ ਕੀ ਫ਼ੈਸਲਾ ਕਰੇਗਾ? ਹੋ ਸਕਦਾ ਮਗਰੋਂ ਉਹ ਆਪਣਾ ਇਰਾਦਾ ਬਦਲ ਲਵੇ ਤੇ ਪਿੱਛੇ ਤੁਹਾਡੇ ਲਈ ਬਖਸ਼ੀਸ਼ਾਂ ਦੇ ਢੇਰ ਛੱਡ ਜਾਵੇ। ਫ਼ੇਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਅਨਾਜ਼ ਅਤੇ ਪੀਣ ਦੀਆਂ ਭੇਟਾਂ ਚੜਾ ਸਕਦੇ ਹੋ।
  • 15 ਸੀਯੋਨ ਵਿੱਚ ਤੂਰ੍ਹੀ ਵਜਾਓ। ਵਿਸ਼ੇਸ਼ ਸਭਾ ਬੁਲਾਓ ਵਰਤ ਲਈ ਖਾਸ ਸਮਾਂ ਰੱਖ ਕੇ ਬੁਲਾਓ।
  • 16 ਲੋਕਾਂ ਨੂੰ ਇਕਠਿਆਂ ਕਰੋ ਵਿਸ਼ੇਸ਼ ਸਭਾ ਦਾ ਆਯੋਜਨ ਕਰੋ! ਬੁਢਿਆਂ ਨੂੰ ਮਿਲਾਓ ਬੱਚਿਆਂ ਨੂੰ ਮਿਲਾਕੇ ਇਕੱਤਰ ਕਰੋ ਮਾਂ ਦਾ ਦੁੱਧ ਚੁਂਘਦੇ ਬੱਚਿਆਂ ਨੂੰ ਇਕਠਿਆਂ ਕਰ ਲਿਆਓ ਨਵੇਂ ਵਿਆਹੇ ਲਾੜਾ-ਲਾੜੀ ਨੂੰ ਉਨ੍ਹਾਂ ਦੇ ਸੌਣ ਦੇ ਕਮਰਿਆਂ ਵਿੱਚੋਂ ਬਾਹਰ ਲਿਆਓ।
  • 17 ਜਾਜਕਾਂ, ਯਹੋਵਾਹ ਦੇ ਸੇਵਕਾਂ ਨੂੰ ਵਰਾਂਡੇ ਅਤੇ ਜਗਵੇਦੀ ਵਿਚਲੇ ਥਾਂ ਵਿੱਚ ਰੋ ਲੈਣ ਦੇਵੋ। ਉਨ੍ਹਾਂ ਸਾਰੇ ਮਨੁੱਖਾਂ ਨੂੰ ਮਿਲਕੇ ਇਹ ਆਖਣਾ ਚਾਹੀਦਾ ਹੈ: "ਹੇ ਯਹੋਵਾਹ, ਆਪਣੇ ਲੋਕਾਂ ਤੇ ਮਿਹਰਬਾਨ ਹੋ ਆਪਣੇ ਲੋਕਾਂ ਨੂੰ ਸ਼ਰਮਿਂਦਗੀ ਤੋਂ ਬਚਾ ਦੂਜਿਆਂ ਲੋਕਾਂ ਨੂੰ ਆਪਣੇ ਲੋਕਾਂ ਦਾ ਮਖੌਲ ਨਾ ਉਡਾਉਣ ਦੇ। ਦੂਜੀਆਂ ਕੌਮਾਂ ਦੇ ਲੋਕਾਂ ਨੂੰ ਸਾਡੇ ਤੇ ਹਸ੍ਸ ਕੇ ਇਹ ਨਹੀਂ ਆਖਣਾ ਚਾਹੀਦਾ: ਕਿਬ੍ਬੇ ਹੈ ਉਨ੍ਹਾਂ ਦਾ ਪਰਮੇਸ਼ੁਰ?"
  • 18 ਫ਼ਿਰ ਯਹੋਵਾਹ ਆਪਣੀ ਧਰਤੀ ਲਈ ਉਤਸੁਕ ਹੋਇਆ ਅਤੇ ਆਪਣੇ ਲੋਕਾਂ ਉੱਪਰ ਰਹਿਮ ਖਾਧਾ।
  • 19 ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹਾ, "ਮੈਂ ਤੁਹਾਨੂੰ ਕਾਫ਼ੀ ਅਨਾਜ਼, ਮੈਅ ਅਤੇ ਤੇਲ ਭੇਜਾਂਗਾ। ਮੈਂ ਤੁਹਾਨੂੰ ਹੋਰਨਾਂ ਕੌਮਾਂ ਦਰਮਿਆਨ ਹੋਰ ਵਧੇਰੇ ਸ਼ਰਮਿੰਦਾ ਨਹੀਂ ਹੋਣ ਦੇਵਾਂਗਾ।
  • 20 ਨਹੀਁ, ਮੈਂ ਇਨ੍ਹਾਂ ਉੱਤਰੀ ਲੋਕਾਂ ਨੂੰ ਤੁਹਾਡੀ ਧਰਤੀ ਛੱਡਣ ਲਈ ਮਜ਼ਬੂਰ ਕਰ ਦਿਆਂਗਾ, ਮੈਂ ਉਨ੍ਹਾਂ ਨੂੰ ਖਾਲੀ ਸੁੱਕੀ ਜ਼ਮੀਨ ਤੇ ਭੇਜ ਦੇਵਾਂਗਾ ਉਨ੍ਹਾਂ ਵਿੱਚੋਂ ਕੁਝ ਪੂਰਬੀ ਸਮੁੰਦਰ ਵੱਲ ਮੁੜ ਜਾਣਗੇ ਤੇ ਕੁਝ ਪੱਛਮੀ ਸਾਗਰ ਵੱਲ ਨੂੰ ਮੁੜ ਜਾਣਗੇ। ਸੜਦੀਆਂ ਹੋਈਆਂ ਲੋਬਾਂ ਵਾਂਗ ਬਦਬੂ ਉੱਠੇਗੀ ਅਤੇ ਉਨ੍ਹਾਂ ਦੀ ਸੜਿਹਾਂਦ ਉਤਾਂਹ ਜਾਵੇਗੀ, ਕਿਉਂ ਜੋ ਉਨ੍ਹਾਂ ਲੋਕਾਂ ਅਜਿਹੀਆਂ ਭਿਅੰਕਰ ਗੱਲਾਂ ਕੀਤੀਆਂ ਹਨ।"
  • 21 ਹੇ ਧਰਤੀ, ਤੂੰ ਡਰ ਨਾ ਖੁਸ਼ ਹੋ ਅਤੇ ਮੌਜ ਮਨਾ ਯਹੋਵਾਹ ਵੱਡੇ ਕੰਮ ਕਰੇਗਾ।
  • 22 ਹੇ ਖੇਤਾਂ ਦੇ ਜਾਨਵਰੋ, ਡਰੋ ਨਾ। ਉਜਾੜ ਦੀਆਂ ਚਰਾਂਦਾਂ ਹਰੀਆਂ ਹੋ ਜਾਣਗੀਆਂ, ਜੰਗਲੀ ਦ੍ਰਖਤਾਂ ਤੇ ਫ਼ਲ ਉੱਗਣਗੇ ਅੰਜੀਰ ਅਤੇ ਅੰਗੂਰ ਦੇ ਰੁੱਖ ਵੇਲਾਂ ਢੇਰ ਫ਼ਲ ਦੇਣਗੇ।
  • 23 ਇਸ ਲਈ ਸੀਯੋਨ ਦੇ ਮਨੁੱਖੋ ਖੁਸ਼ੀ ਮਨਾਓ। ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਂ ਤੇ ਖੁਸ਼ੀ ਮਨਾਓ। ਉਹ ਤੁਹਾਡੇ ਤੇ ਮਿਹਰਬਾਨ ਹੋਕੇ ਬਾਰਿਸ਼ ਦੇਵੇਗਾ ਉਹ ਪਹਿਲਾਂ ਵਾਂਗ ਹੀ ਤੁਹਾਡੇ ਸੁਖ ਲਈ ਪਹਿਲਾ ਅਤੇ ਅੰਤਮ ਮੀਂਹ ਵਰ੍ਹਾਵੇਗਾ।
  • 24 ਖਲਿਆਨ ਅੰਨ ਨਾਲ ਭਰੇ ਜਾਣਗੇ ਅਤੇ ਤੁਹਾਡੇ ਚੁਬ੍ਬਚੇ ਮੈਅ ਅਤੇ ਤੇਲ ਨਾਲ ਉਛ੍ਛਲਣਗੇ।
  • 25 ਮੈਂ, ਯਹੋਵਾਹ ਨੇ ਤੁਹਾਡੇ ਖਿਲਾਫ਼, ਮੇਰੀ ਮਹਾਨ ਸੈਨਾ ਟਿਡ੍ਡੀਦਲ, ਸਲਾ ਟਿੱਡੀ, ਹੂਂਝਾ ਟਿੱਡੀ, ਟੱਪਣੀ ਟਿੱਡੀ, ਅਤੇ ਨਾਸ਼ਮਾਨ ਟਿਡ੍ਡੀਦਲ ਭੇਜੇ ਜਿਸ ਨੇ ਤੁਹਾਨੂੰ ਤਬਾਹ ਕਰ ਦਿੱਤਾ। ਪਰ ਹੁਣ ਮੈਂ, ਯਹੋਵਾਹ ਤੁਹਾਨੂੰ ਉਨ੍ਹਾਂ ਦਿਨ੍ਹਾਂ ਦੇ ਨੁਕਸਾਨ ਦਾ ਇਵਜਾਨਾ ਦੇਵਾਂਗਾ।
  • 26 ਫ਼ਿਰ ਤੁਹਾਡੇ ਕੋਲ ਰਜ੍ਜਵਾਂ ਖਾਣ ਨੂੰ ਹੋਵੇਗਾ ਤੇ ਤੁਸੀਂ ਰਜ੍ਜ ਜਾਵੋਂਗੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਸਤਤ ਕਰੋ। ਉਸਨੇ ਤੁਹਾਡੇ ਲਈ ਅਚਰਜ ਕੰਮ ਕੀਤੇ ਹਨ ਮੇਰੇ ਲੋਕਾਂ ਨੂੰ ਮੁੜ ਸ਼ਰਮਿੰਦਾ ਨਾ ਹੋਣਾ ਪਵੇਗਾ।
  • 27 ਤੁਸੀਂ ਜਾਣ ਜਾਵੋਂਗੇ ਕਿ ਮੈਂ ਇਸਰਾਏਲ ਦੇ ਵਿਚਕਾਰ ਹਾਂ। ਤੁਸੀਂ ਜਾਣ ਜਾਵੋਂਗੇ ਕਿ ਮੈਂ ਹੀ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਹੋਰ ਕੋਈ ਦੂਜਾ ਪਰਮੇਸ਼ੁਰ ਨਹੀਂ ਮੇਰੇ ਲੋਕ ਮੁੜ ਕਦੇ ਸ਼ਰਮਿਂਦਗੀ ਨਾ ਉਠਾਉਣਗੇ।"
  • 28 "ਇਸ ਉਪਰੰਤ, ਮੈਂ ਸਾਰੇ ਲੋਕਾਂ ਉੱਪਰ ਆਪਣਾ ਆਤਮਾ ਵਹਾਵਾਂਗਾ। ਤੁਹਾਡੇ ਪੁੱਤਰ ਅਤੇ ਧੀਆਂ ਅਗੰਮੀ ਵਾਕ ਕਰਣਗੇ ਤੁਹਾਡੇ ਬੁਢ੍ਢੇ ਆਦਮੀ ਸੁਪਨੇ ਵੇਖਣਗੇ ਅਤੇ ਤੁਹਾਡੇ ਨੌਜੁਆਨਾਂ ਨੂੰ ਦਰਸ਼ਨ ਹੋਣਗੇ।
  • 29 ਉਸ ਵਕਤ ਮੈਂ ਹਰ ਇੱਕ ਮਨੁੱਖ ਸੇਵਕ ਭਾਵੇਂ ਮਰਦ ਤੇ ਔਰਤ ਸਭਨਾਂ ਤੇ ਆਪਣਾ ਆਤਮਾ ਵਹਾਵਾਂਗਾ।
  • 30 ਮੈਂ ਅਲੋਕਾਰੀ ਗੱਲਾਂ ਅਕਾਸ਼ ਅਤੇ ਧਰਤੀ ਤੇ ਵਰਤਾਵਾਂਗਾ ਉਸ ਵਕਤ ਖੂਨ, ਅੱਗ ਤੇ ਗਾੜਾ ਧੂੰਆਂ ਹੋਵੇਗਾ।
  • 31 ਸੂਰਜ ਹਨੇਰਾ ਹੋ ਜਾਵੇਗਾ ਯਹੋਵਾਹ ਦੇ ਮਹਾਨ ਅਤੇ ਭਿਆਨਕ ਦਿਨ ਦੇ ਆਉਣ ਤੋਂ ਪਹਿਲਾਂ ਚੰਨ ਲਹੂ ਵਿੱਚ ਬਦਲ ਜਾਵੇਗਾ।
  • 32 ਫ਼ਿਰ ਉਹ ਸਾਰੇ ਜੋ ਯਹੋਵਾਹ ਦੇ ਨਾਮ ਤੇ ਪੁਕਾਰ ਕਰਦੇ ਹਨ ਬਚਾਏ ਜਾਣਗੇ। ਓਥੇ ਸੀਯੋਨ ਦੇ ਪਰਬਤ ਉਤਲੇ ਅਤੇ ਯਰੂਸ਼ਲਮ ਵਿੱਚ ਬਚੇ ਹੋਏ ਲੋਕ ਹੋਣਗੇ ਜਿਵੇਂ ਕਿ ਯਹੋਵਾਹ ਨੇ ਆਖਿਆ। ਹਾਂ, ਬਚੇ ਹੋਇਆਂ ਵਿੱਚ ਉਹ ਹੋਣਗੇ, ਜਿਨ੍ਹਾਂ ਨੂੰ ਯਹੋਵਾਹ ਬੁਲਾਵੇਗਾ।