wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


ਯਵਨਾਹਕਾਂਡ 1
  • 1 ਯਹੋਵਾਹ ਦਾ ਅਗੰਮ ਵਾਕ ਮੀਕਾਹ ਨੂੰ ਹੋਇਆ। ਇਹ ਯੋਬਾਮ, ਅਹਾਜ਼ ਅਤੇ ਹਿਜ਼ਕੀਯਾਹ ਪਾਤਸ਼ਾਹਾਂ ਦੇ ਦਿਨਾਂ ਦੀ ਗੱਲ ਹੈ। ਇਹ ਸਾਰੇ ਮਨੁੱਖ ਉਨ੍ਹੀਁ ਦਿਨੀਁ ਯਹੂਦਾਹ ਦੇ ਪਾਤਸ਼ਾਹ ਸਨ। ਮੀਕਾਹ ਮੋਰਸ਼ਤੀ ਤੋਂ ਸੀ। ਮੀਕਾਹ ਨੂੰ ਸਾਮਰਿਯਾ ਅਤੇ ਯਰੂਸ਼ਲਮ ਲਈ ਇਹ ਦਰਸ਼ਨ ਹੋਏ।
  • 2 ਤੁਸੀਂ ਸਾਰੇ ਲੋਕੋ, ਸੁਣੋ! ਧਰਤੀ ਤੇ ਸਾਰੇ ਵਸਦੇ ਜੀਵੋ, ਸੁਣੋ! ਯਹੋਵਾਹ ਮੇਰਾ ਪ੍ਰਭੂ, ਆਪਣੇ ਪਵਿੱਤਰ ਮੰਦਰ ਵਿੱਚੋਂ ਆਵੇਗਾ ਅਤੇ ਤੁਹਾਡੇ ਵਿਰੁੱਧ ਗਵਾਹ ਹੋਵੇਗਾ।
  • 3 ਵੇਖੋ, ਯਹੋਵਾਹ ਆਪਣੇ ਅਸਬਾਨ ਤੋਂ ਬਾਹਰ ਆ ਰਿਹਾ ਹੈ ਉਹ ਹੇਠਾਂ ਆਕੇ ਧਰਤੀ ਦੀਆਂ ਉਚਿਆਈਆਂ ਉੱਪਰ ਤੁਰੇਗਾ।
  • 4 ਉਸਦੇ ਹੇਠਾਂ ਪਹਾੜ ਇੰਝ ਪਿਘਲਣਗੇ ਜਿਵੇਂ ਅੱਗ ਮੁਹਰੇੇ ਮੋਮ। ਵਾਦੀਆਂ ਫ਼ਟ ਕੇ ਖੁਲ੍ਹ ਜਾਣਗੀਆਂ ਅਤੇ ਢਲਾਵ ਤੋਂ ਵਗਦੇ ਪਾਣੀ ਵਾਂਗ ਵਗਣਗੀਆਂ।
  • 5 ਇਹ ਸਭ ਕੁਝ ਯਾਕੂਬ ਅਤੇ ਇਸਰਾਏਲ ਦੇ ਪਾਪਾਂ ਕਾਰਣ ਹੈ।ਕਿਸਨੇ ਯਾਕੂਬ ਤੋਂ ਪਾਪ ਕਰਵਾਇਆ? ਇਹ ਸਾਮਰਿਯਾ ਹੀ ਸੀ। ਯਹੂਦਾਹ ਵਿੱਚ ਉੱਚੀ ਜਗ੍ਹਾ ਕਿੱਥੋ ਹੈ? ਇਹ ਯਰੂਸ਼ਲਮ ਵਿੱਚ ਹੈ।
  • 6 ਇਸੇ ਲਈ, ਸਾਮਰਿਯਾ ਨੂੰ ਮੈਂ ਖੇਤ ਵਿਚਲੀ ਰੂੜੀ ਦਾ ਢੇਰ ਬਣਾ ਦੇਵਾਂਗਾ, ਜੋ ਅੰਗੂਰਾਂ ਦੇ ਬੀਜੇ ਜਾਣ ਲਈ ਤਿਆਰ ਹੈ। ਮੈਂ ਉਸਦੇ ਪੱਥਰ ਨੂੰ ਹੇਠਾਂ ਵਾਦੀ ਅੰਦਰ ਡੋਲ੍ਹਾਂਗਾ ਅਤੇ ਸ਼ਹਿਰ ਦੀ ਨੀਹ ਨੂੰ ਨੰਗਾ ਕਰ ਦਿਆਂਗਾ।
  • 7 ਇਸਦੇ ਸਾਰੇ ਪੱਥਰ ਦੇ ਬੁੱਤ ਤੋਂੜੇ ਜਾਣਗੇ। ਇਸਦੇ ਮੰਦਰ ਦੀਆਂ ਸਾਰੀਆਂ ਸੁਗਾਤਾਂ ਅੱਗ ਵਿੱਚ ਸਾੜੀਆਂ ਜਾਣਗੀਆਂ। ਮੈਂ ਉਸਦੇ ਸਾਰੇ ਝੂਠੇ ਦੇਵਤਿਆਂ ਨੂੰ ਤਬਾਹ ਕਰ ਦਿਆਂਗਾ। ਕਿਉਂ ਕਿ ਸਾਮਰਿਯਾ ਵੇਸ਼ਵਾਵਾਂ ਦੀਆਂ ਤਨਖਾਹਾਂ ਲੈਕੇ ਅਮੀਰ ਬਣ ਗਿਆ। ਇਸ ਲਈ ਉਨ੍ਹਾਂ ਲੋਕਾਂ ਤੋਂ ਸਾਰੀਆਂ ਚੀਜ਼ਾਂ ਲੈ ਲਈਆਂ ਜਾਣਗੀਆਂ ਜੋ ਮੇਰੇ ਨਾਲ ਵਫ਼ਾਦਾਰ ਨਹੀਂ ਹਨ।
  • 8 ਜੋ ਕੁਝ ਵੀ ਵਾਪਰੇਗਾ ਮੈਂ ਉਸਦਾ ਸੋਗ ਕਰਾਂਗਾ ਮੈਂ ਬਿਨਾ ਜੁਤਿਆਂ ਅਤੇ ਵਸਤਰਾਂ ਦੇ ਜਾਵਾਂਗਾ ਅਤੇ ਕੁਤਿਆਂ ਵਾਂਗ ਪੁਕਾਰਾਂਗਾ (ਗਿਧ੍ਧੜਾਂ ਵਾਂਗ) ਅਤੇ ਪੰਛੀਆਂ ਵਾਂਗ ਸੋਗ ਕਰਾਂਗਾ (ਸ਼ਤਰਮੁਰਗ ਵਾਂਗ।)
  • 9 ਸਾਮਰਿਯਾ ਦਾ ਜਖਮ ਅਸਾਧ ਹੈ ਉਸਦਾ ਰੋਗ (ਪਾਪ) ਯਹੂਦਾਹ ਤੱਕ ਫ਼ੈਲਿਆ ਹੈ ਇਸਦਾ ਰੋਗ ਮੇਰੇ ਲੋਕਾਂ ਦੇ ਸ਼ਹਿਰ ਦੇ ਫ਼ਾਟਕ ਤੀਕ ਪੁੱਜ ਗਿਆ ਹੈ ਅਤੇ ਇਹ ਸਾਰੇ ਯਰੂਸ਼ਲਮ ਦੇ ਰਾਹ ਤੀਕ ਫ਼ੈਲ ਗਿਆ ਹੈ।
  • 10 ਇਸ ਨੂੰ ਗਬ ਵਿੱਚ ਨਾ ਦੱਸੋ, ਇੰਝ ਹੀ ਰੋਦੇ ਹੋਏ ਉਕੋ ਵਿੱਚ ਨਾ ਜਾਇਓ। ਆਪਣੇ-ਆਪ ਨੂੰ ਬੈਤ-ਓਫ਼ਰਾਹ ਵਿਚਲੀ ਧੂੜ ਵਿੱਚ ਮਧੋਲੋ।
  • 11 ਹੇ ਸ਼ਾਫ਼ੀਰ ਦੇ ਵਾਸੀਓ, ਨੰਗੇ ਤੇ ਸ਼ਇਮਿਂਦੇ ਹੋਕੇ ਲੰਘ ਜਾਵੋ। ਸਅਨਾਨ ਦੇ ਲੋਕ ਬਾਹਰ ਨਹੀਂ ਆਉਣਗੇ। ਬੈਤ-ੇਸਲ ਦੇ ਲੋਕ ਰੋਣਗੇ ਅਤੇ ਤੁਹਾਡਾ ਸਹਾਰਾ ਲੈਣਗੇ।
  • 12 ਮਾਰੋਬ ਦੇ ਵਾਸੀ ਖੁਸ਼ ਖਬਰੀ ਦੇ ਇੰਤਜ਼ਾਰ ਚ ਕਮਜ਼ੋਰ ਹੋ ਗਏ ਹਨ। ਕਿਉਂ ਕਿ ਯਹੋਵਾਹ ਵੱਲੋਂ ਭੇਜੀ ਗਈ ਦੁਰਘਟਨਾ ਯਰੂਸ਼ਲਮ ਦੇ ਫ਼ਾਟਕ ਤੀਕ ਪਹੁੰਚ ਗਈ ਹੈ।
  • 13 ਹੇ ਲਾਕੀਸ਼ ਦੇ ਵਾਸੀਓ, ਤੇਜ਼ ਘੋੜੇ ਨੂੰ ਆਪਣੇ ਰੱਥ ਅੱਗੇ ਜੋਤ ਲਓ। ਸੀਯੋਨ ਦੇ ਪਾਪ ਵਿੱਚ ਸ਼ੁਰੂ ਹੋਏ। ਕਿਉਂ ਕਿ ਤੁਸੀਂ ਇਸਰਾਏਲ ਦੇ ਪਾਪਾਂ ਉੱਤੇ ਚੱਲੇ।
  • 14 ਇਸ ਲਈ ਗਬ ਵਿੱਚ ਮੋਰਸਬ ਨੂੰ ਵਿਦਾਈ ਦੇ ਤੋਹਫ਼ੇ ਦੇਹ, ਅਕਜ਼ੀਬ ਦਾ ਪਰਿਵਾਰ ਇਸਰਾਏਲ ਦੇ ਰਾਜਿਆਂ ਨਾਲ ਚਲਾਕੀ ਖੇਡੇਗਾ।
  • 15 ਹੇ ਮਾਰੇਸ਼ਾਹ ਦੇ ਸ਼ਹਿਰੀਓ, ਮੈਂ ਤੁਹਾਡੇ ਵਿਰੁੱਧ ਇੱਕ ਮਨੁੱਖ ਠਹਿਰਾਵਾਂਗਾ ਜੋ ਤੁਹਾਡੀਆਂ ਸਭ ਵਸਤਾਂ ਲੈ ਲਵੇਗਾ ਇਸਰਾਏਲ ਦਾ ਪਰਤਾਪ ਅਦ੍ਦੁਲਾਮ ਵਿੱਚ ਆਵੇਗਾ।
  • 16 ਕਿਉਂ ਕਿ ਤੁਸੀਂ ਆਪਣੇ ਪਿਆਰੇ ਬੱਚਿਆਂ ਲਈ ਪਿਟ੍ਟੋਁਗੇ। ਉਕਾਬ ਵਾਂਗ ਆਪਣੇ ਸਿਰ ਮੁਨਾ ਕੇ ਗੰਜੇ ਹੋ ਜਾਵੋ ਤੇ ਆਪਣਾ ਸੋਗ ਪ੍ਰਗਟਾਵੋ ਕਿਉਂ ਕਿ ਤੁਹਾਡੇ ਬੱਚੇ ਤੁਹਾਡੇ ਕੋਲੋਂ ਲੈ ਲਿੱਤੇ ਜਾਣਗੇ।