wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


ਨਾ ਹੋਮ ਕਾਂਡ 1
  • 1 ਇਹ ਪੁਸਤਕ ਅਲਕੋਸ਼ੀ ਨਹੂਮ ਦੇ ਦਰਸ਼ਨ ਦੀ ਹੈ। ਇਹ ਨੀਨਵਾਹ ਸ਼ਹਿਰ ਲਈ ਸ਼ੋਕਮਈ ਸੰਦੇਸ਼ ਹੈ।
  • 2 ਯਹੋਵਾਹ ਈਰਖਾਲੂ ਅਤੇ ਬਦਲਾਖੋਰ ਪਰਮੇਸ਼ੁਰ ਹੈ। ਉਹ ਦੋਸ਼ੀਆਂ ਨੂੰ ਦੰਡ ਦਿੰਦਾ ਅਤੇ ਉਹ ਬੜਾ ਕਰੋਧਵਾਨ ਹੈ। ਉਹ ਆਪਣੇ ਵੈਰੀਆਂ ਨੂੰ ਸਜ਼ਾ ਦਿੰਦਾ ਹੈ ਅਤੇ ਆਪਣੇ ਵੈਰੀਆਂ ਤੇ ਕਰੋਧਵਾਨ ਰਹਿੰਦਾ ਹੈ।
  • 3 ਯਹੋਵਾਹ ਧੀਰਜਵਾਨ ਹੈ ਪਰ ਉਹ ਸ਼ਕਤੀਸ਼ਾਲੀ ਵੀ ਹੈ ਅਤੇ ਉਹ ਦੋਖੀ ਮਨੁੱਖਾਂ ਨੂੰ ਸਜ਼ਾ ਦਿੱਤੇ ਬਗ਼ੈਰ ਨਹੀਂ ਬਖਸ਼ਦਾ। ਯਹੋਵਾਹ ਬੁਰੇ ਲੋਕਾਂ ਨੂੰ ਸਜ਼ਾ ਦੇਣ ਆ ਰਿਹਾ ਹੈ। ਉਹ ਆਪਣੀ ਤਾਕਤ ਵਿਖਾਉਣ ਲਈ ਹਨੇਰੀ ਝਖ੍ਖੜ ਤੇ ਵਾਵਰੋਲੇ ਲਿਆਵੇਗਾ ਮਨੁੱਖ ਧਰਤੀ ਅਤੇ ਧੂੜ ਤੇ ਚਲਦਾ ਹੈ ਪਰ ਯਹੋਵਾਹ ਬੱਦਲਾਂ ਚ ਚਲਦਾ ਹੈ।
  • 4 ਯਹੋਵਾਹ ਸਮੁੰਦਰ ਨੂੰ ਝਿੜਕ ਕੇ ਆਖੇਗਾ ਤਾਂ ਉਸ ਦਾ ਨੀਰ ਸੁੱਕ ਜਾਵੇਗਾ। ਉਹ ਸਾਰੇ ਦਰਿਆਵਾਂ ਨੂੰ ਸੁਕਾਅ ਦੇਵੇਗਾ। ਬਾਸ਼ਾਨ ਅਤੇ ਕਰਮਲ ਦੀਆਂ ਜਰਖੇਜ਼ ਧਰਤੀਆਂ ਸੁੱਕ ਸੜ ਜਾਂਦੀਆਂ ਹਨ। ਲਬਾਨੋਨ ਦੇ ਫ਼ੁੱਲ ਮੁਰਝਾਅ ਜਾਂਦੇ ਹਨ।
  • 5 ਯਹੋਵਾਹ ਆਵੇਗਾ ਪਹਾੜ ਡਰ ਨਾਲ ਕੰਬਣਗੇ ਅਤੇ ਟਿਲ੍ਲੇ ਪਿਂਘਰ ਜਾਣਗੇ। ਯਹੋਵਾਹ ਆਵੇਗਾ ਤਾਂ ਧਰਤੀ ਭੈਅ ਨਾਲ ਕੰਬੇਗੀ। ਸਿਰਫ਼ ਧਰਤੀ ਹੀ ਨਹੀਂ ਸਗੋਂ ਸਾਰੀ ਦੁਨੀਆਂ ਤੇ ਧਰਤੀ ਤੇ ਵਸਦੇ ਸਭ ਜੀਅ ਭੈਭੀਤ ਹੋਣਗੇ।
  • 6 ਕੋਈ ਵੀ ਮਨੁੱਖ ਯਹੋਵਾਹ ਦੇ ਮਹਾਂਕਰੋਧ ਅੱਗੇ ਠਹਿਰ ਨਾ ਸਕੇਗਾ। ਕੋਈ ਵੀ ਮਨੁੱਖ ਉਸਦਾ ਅੱਗ ਵਾਂਗ ਭਭਕਦਾ ਕਰੋਧ ਸਹਾਰ ਨਾ ਪਾਵੇਗਾ। ਚੱਟਾਨਾਂ ਫ਼ਟ ਜਾਣਗੀਆਂ ਅਤੇ ਉਹ ਆਵੇਗਾ।
  • 7 ਯਹੋਵਾਹ ਚੰਗਾ ਹੈ। ਮੁਸੀਬਤ ਵੇਲੇ ਉਸਦੀ ਸ਼ਰਣ ਚ ਜਾਣਾ ਹੀ ਸੁਰਖਿਅਤ ਹੈ ਅਤੇ ਜੋ ਉਸਤੇ ਭਰੋਸਾ ਰਖਦੇ ਹਨ, ਉਨ੍ਹਾਂ ਦੀ ਉਹ ਰੱਖਿਆ ਕਰਦਾ ਹੈ।
  • 8 ਪਰ ਉਹ ਆਪਣੇ ਵੈਰੀਆਂ ਨੂੰ ਜੜੋਂ ਨਾਸ ਕਰ ਦੇਵੇਗਾ। ਉਹ ਉਨ੍ਹਾਂ ਨੂੰ ਹੜ ਵਾਂਗ ਵਹਾਅ ਕੇ ਲੈ ਜਾਵੇਗਾ ਉਹ ਆਪਣੇ ਵੈਰੀਆਂ ਨੂੰ ਹਨੇਰੇ
  • 9 ਚ ਧੱਕ ਦੇਵੇਗਾ। ਤੁਸੀਂ ਯਹੋਵਾਹ ਦੇ ਖਿਲਾਫ਼ ਵਿਉਂਤਾਂ ਕਿਉਂ ਬਣਾ ਰਹੇ ਹੋ? ਉਹ ਸਤਿਆਨਾਸ ਕਰ ਦੇਵੇਗਾ। ਮੁਸੀਬਤ ਦੂਸਰੀ ਵਾਰ ਨਹੀਂ ਆਵੇਗੀ।
  • 10 ਤੁਸੀਂ ਪੂਰੇ ਤਬਾਹ ਹੋ ਜਾਵੋਂਗੇ ਜਿਵੇਂ ਸੁੱਕੇ ਝਾੜ ਭਠ੍ਠੇ ਵਿੱਚ ਸੜਦੇ ਹਨ ਤੇ ਜਲਦੀ ਭਸਮ ਹੁੰਦੇ ਹਨ।
  • 11 ਅੱਸ਼ੂਰ, ਤੇਰੇ ਵੱਲੋਂ ਇੱਕ ਮਨਖ੍ਖ ਆਇਆ, ਉਸ ਨੇ ਯਹੋਵਾਹ ਦੇ ਵਿਰੁੱਧ ਮਤੇ ਪਕਾੇ, ਅਤੇ ਭੈੜੀ ਮਤ੍ਤ ਦਿੱਤੀ।
  • 12 ਯਹੋਵਾਹ ਨੇ ਯਹੂਦਾਹ ਨੂੰ ਇਹ ਗੱਲਾਂ ਆਖੀਆਂ: "ਭਾਵੇਂ ਅੱਸ਼ੂਰ ਦੇ ਲੋਕ ਪੂਰੇ ਜ਼ੋਰ ਵਿੱਚ ਹਨ, ਉਨ੍ਹਾਂ ਕੋਲ ਵੱਡੀ ਫ਼ੌਜ ਹੈ ਪਰ ਉਹ ਸਾਰੇ ਖਤਮ ਹੋ ਜਾਣਗੇ। ਮੇਰੇ ਲੋਕੋ, ਮੈਂ ਤੁਹਾਨੂੰ ਦੁੱਖ ਦਿੱਤੇ, ਪਰ ਮੈਂ ਤੁਹਾਨੂੰ ਹੋਰ ਦੁੱਖੀ ਨਾ ਹੋਣ ਦੇਵਾਂਗਾ।
  • 13 ਹੁਣ ਮੈਂ ਤੁਹਾਨੂੰ ਆਜ਼ਾਦ ਕਰ ਦੇਵਾਂਗਾ। ਅੱਸ਼ੂਰ ਦੇ ਤੁਸੀਂ ਹੋਰ ਗੁਲਾਮ ਨਾ ਰਹੋਁਗੇ, "ਹੁਣ ਮੈਂ ਤੇਰੇ ਮੋਢਿਆਂ ਤੋਂ ਉਹ ਭਾਰ ਲਾਹ ਸੁੱਟਾਂਗਾ ਅਤੇ ਉਨ੍ਹਾਂ ਜਂਜੀਰਾਂ ਨੂੰ ਜੋ ਤੈਨੂੰ ਜਕੜੀ ਬੈਠੀਆਂ ਹਨ, ਭੰਨ ਸੁੱਟਾਂਗਾ।"
  • 14 ਅੱਸ਼ੂਰ ਦੇ ਪਾਤਸ਼ਾਹ, ਯਹੋਵਾਹ ਨੇ ਤੈਨੂੰ ਇਹ ਸੰਦੇਸ਼ ਦਿੱਤਾ ਹੈ: "ਤੇਰਾ ਨਾਉਂ ਜਾਰੀ ਰੱਖਣ ਲਈ ਤੇਰਾ ਕੋਈ ਉੱਤਰਾਧਿਕਾਰੀ ਨਹੀਂ ਹੋਵੇਗਾ। ਮੈਂ ਤੇਰੇ ਦੇਵਤਿਆਂ ਦੇ ਮੰਦਰ ਵਿੱਚ ਉਕਰੇ ਹੋਏ ਬੁੱਤਾਂ ਅਤੇ ਧਾਤ ਦੀਆਂ ਮੂਰਤਾਂ ਨੂੰ ਤੋੜ ਦਿਆਂਗਾ। ਮੈਂ ਤੇਰੀ ਕਬਰ ਤਿਆਰ ਕਰ ਰਿਹਾ ਹਾਂ ਕਿਉਂ ਜੋ ਤੇਰਾ ਅੰਤ ਨੇੜੇ ਆ ਰਿਹਾ ਹੈ।
  • 15 ਯਹੂਦਾਹ, ਵੇਖ! ਪਹਾੜਾਂ ਉਪਰੋ ਦੀ ਇੱਕ ਸੰਦੇਸ਼ਵਾਹਕ ਖੁਸ਼ਖਬਰੀ ਲੈਕੇ ਆ ਰਿਹਾ ਹੈ। ਉਹ ਆਖਦਾ: ਉੱਥੇ ਸ਼ਾਂਤੀ ਹੈ। ਯਹੂਦਾਹ, ਆਪਣੇ ਪੁਰਬ ਮਨਾ ਤੇ ਆਪਣੇ ਕੀਤੇ ਇਕਰਾਰਾਂ ਨੂੰ, ਪੂਰੇ ਕਰ। ਇਹ ਦੁਸ਼ਟ ਲੋਕ ਮੁੜ ਤੇਰੇ ਉੱਪਰ ਹਮਲਾ ਨਾ ਕਰਨਗੇ ਕਿਉਂ ਕਿ ਉਹ ਸਾਰੇ ਬਦ ਲੋਕ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੇ ਹਨ।