wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


ਨਹਮਿਆਹਕਾਂਡ 7
  • 1 ਜਦੋਂ ਕੰਧ ਬਣ ਗਈ ਸੀ, ਮੈਂ ਫ਼ਾਟਕ ਤੇ ਦਰਵਾਜ਼ੇ ਲਾਏ। ਫ਼ੇਰ ਉਹ ਲੋਕ ਜੋ ਫ਼ਾਟਕਾਂ ਦੀ ਰਖਵਾਲੀ ਕਰ ਸਕਦੇ ਸਨ, ਧਾਰਮਿਕ ਗਵਈਏ, ਅਤੇ ਲੇਵੀ ਨਿਯੁਕਤ ਕੀਤੇ ਗਏ ਸਨ।
  • 2 ਇਸ ਤੋਂ ਬਾਅਦ ਮੈਂ ਆਪਣੇ ਭਰਾ ਹਨਾਨੀ ਨੂੰ ਯਰੂਸ਼ਲਮ ਦਾ ਹਾਕਮ ਠਹਿਰਾਇਆ। ਅਤੇ ਇੱਕ ਹੋਰ ਹਨਨਯਾਹ ਨਾਂ ਦੇ ਆਦਮੀ ਨੂੰ ਕਿਲੇ ਦਾ ਸਰਦਾਰ ਬਣਾਇਆ। ਹਨਾਨੀ ਨੂੰ ਮੈਂ ਹਾਕਮ ਇਸ ਲਈ ਚੁਣਿਆ ਕਿਉਂ ਕਿ ਉਹ ਬੜਾ ਈਮਾਨਦਾਰ ਅਤੇ ਸਭ ਤੋਂ ਵਧ ਪਰਮੇਸ਼ੁਰ ਦਾ ਭੈਅ ਮੰਨਣ ਵਾਲਾ ਮਨੁੱਖ ਸੀ।
  • 3 ਤਾਂ ਮੈਂ ਉਨ੍ਹਾਂ ਨੂੰ ਆਖਿਆ, "ਜਦ ਤੀਕ ਤਿੱਖੀ ਧੁੱਪ ਨਾ ਚੜ ਆਵੇ, ਯਰੂਸ਼ਲਮ ਦੇ ਫ਼ਾਟਕ ਨਾ ਖੋਲਿਓ ਅਤੇ ਸੂਰਜ ਢਲਣ ਤੋਂ ਪਹਿਲਾਂ ਯਰੂਸ਼ਲਮ ਦੇ ਫਾਟਕਾਂ ਨੂੰ ਬੰਦ ਕਰਕੇ ਜੰਦਰੇ ਲਾ ਦਿੱਤੇ ਜਾਣ। ਯਰੂਸ਼ਲਮ ਵਿੱਚ ਰਹਿੰਦੇ ਲੋਕਾਂ ਵਿੱਚੋਂ ਪਹਿਰੇਦਾਰ ਨਿਯੁਕਤ ਕਰੋ ਤੇ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਆਪਣੇ ਟਿਕਾਣਿਆਂ ਤੇ ਪਹਿਰੇਦਾਰੀ ਲਈ ਰੱਖੋ। ਤੇ ਕੁਝ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਘਰਾਂ ਦੇ ਨੇੜ ਤੇੜ ਹੀ ਪਹਿਰਾ ਦੇਣ ਲਈ ਨਿਯੁਕਤ ਕਰ ਦੇਵੋ।"
  • 4 ਹੁਣ ਲੋਕਾਂ ਦੇ ਹਿਸਾਬ ਨਾਲੋਂ ਸ਼ਹਿਰ ਵਧੇਰੇ ਖੁੱਲਾ ਅਤੇ ਚੌੜਾ ਸੀ। ਸਗੋਂ ਹੁਣ ਇਸ ਵਿੱਚ ਬੋੜੇ ਜਿਹੇ ਲੋਕ ਸਨ ਅਤੇ ਉਨ੍ਹਾਂ ਦੇ ਘਰ ਵੀ ਅਜੇ ਤੀਕ ਮੁੜ ਤੋਂ ਨਹੀਂ ਬਣੇ ਸਨ।
  • 5 ਤਾਂ ਮੇਰੇ ਪਰਮੇਸ਼ੁਰ ਨੇ ਮੇਰੇ ਮਨ ਵਿੱਚ ਪਾਇਆ ਕਿ ਮੈਂ ਇਨ੍ਹਾਂ ਸਾਰੇ ਲੋਕਾਂ ਦੀ ਇੱਕ ਸਭਾ ਬੁਲਾਵਾਂ। ਤਾਂ ਮੈਂ ਸੱਜਣਾਂ, ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਬੁਲਾਇਆ। ਇਹ ਕੰਮ ਮੈਂ ਸਾਰੇ ਘਰਾਣਿਆਂ ਦੀ ਸੂਚੀ ਤਿਆਰ ਕਰਨ ਲਈ ਕੀਤਾ। ਮੈਨੂੰ ਉਨ੍ਹਾਂ ਦੇ ਘਰਾਣਿਆਂ ਦੇ ਇਤਹਾਸ ਦੀ ਪੋਥੀ ਮਿਲੀ, ਜਿਹੜੇ ਕਿ ਪਹਿਲਾਂ ਦੇਸ਼ ਨਿਕਾਲੇ ਤੋਂ ਵਾਪਸ ਆਏ ਸਨ ਅਤੇ ਮੈਨੂੰ ਉਸ ਵਿੱਚ ਇਹ ਕੁਝ ਲਿਖਿਆ ਹੋਇਆ ਮਿਲਿਆ:
  • 6 ਇਹ ਉਸ ਸੂਬੇ ਦੇ ਲੋਕ ਹਨ ਜਿਹੜੇ ਮਹਾਨ ਦੇਸ ਨਿਕਾਲੇ ਤੋਂ ਵਾਪਸ ਮੁੜੇ ਸਨ। ਪਹਿਲੇ ਸਮੇਂ ਵਿੱਚ ਬਾਬਲ ਦਾ ਪਾਤਸ਼ਾਹ ਨਬੂਕਦਨੱਸਰ ਇਨ੍ਹਾਂ ਨੂੰ ਕੈਦੀ ਬਣਾ ਕੇ ਬਾਬਲ ਨੂੰ ਲੈ ਗਿਆ। ਇਹ ਲੋਕ ਯਰੂਸ਼ਲਮ ਅਤੇ ਯਹੂਦਾਹ ਵਿੱਚ ਵਾਪਸ ਮੁੜ ਆਏ ਤੇ ਹਰ ਕੋਈ ਆਪੋ-ਆਪਣੇ ਨਗਰਾਂ ਨੂੰ ਪਰਤ ਗਿਆ।
  • 7 ਇਹ ਲੋਕ ਜ਼ਰੁੱਬਾਬਲ ਨਾਲ ਪਰਤੇ: ਯੇਸ਼ੂਆ, ਨਹਮਯਾਹ, ਅਜ਼ਰਯਾਹ, ਰਅਮਯਾਹ, ਅਤੇ ਨਹਮਾਨੀ ਮਾਰਦਕਈ, ਬਿਲਸ਼ਾਨ, ਮਿਸਪਰਬ, ਬਿਗਵਈ, ਨਹੂਮ ਅਤੇ ਬਅਨਾਹ। ਇਸਰਾਏਲੀ ਮਿਸਪਰਬ, ਬਿਗਵਈ ਨਹੂਮ ਅਤੇ ਬਅਨਾਹ ਇਸਰਾਏਲ ਤੋਂ ਜਿਹੜੇ ਮਨੁੱਖ ਪਰਤੇ ਉਨ੍ਹਾਂ ਦੀ ਗਿਣਤੀ ਅਤੇ ਨਾਂਓ ਇਸ ਪ੍ਰਕਾਰ ਹਨ।
  • 8 ਪਰੋਸ਼ੀ ਦੇ ਉੱਤਰਾਧਿਕਾਰੀਆਂ ਵਿੱਚੋਂ ਦੋ ਹਜ਼ਾਰ 2,172
  • 9 ਸ਼ਫ਼ਟਯਾਹ ਦੇ ਉੱਤਰਾਧਿਕਾਰੀਆਂ ਵਿੱਚੋਂ 372
  • 10 ਆਰਹ ਦੇ ਉੱਤਰਾਧਿਕਾਰੀਆਂ ਵਿੱਚੋਂ 652
  • 11 ਪਹਬ-ਮੋਆਬ ਤੋਂ ਕਿ ਯੇਸ਼ੂਆ ਅਤੇ ਯੋਆਬ ਘਰਾਣੇ ਦੇ ਉੱਤਰਾਧਿਕਾਰੀਆਂ ਵਿੱਚੋਂ ਸਨ, ਉਨ੍ਹਾਂ ਦੀ ਗਿਣਤੀ ਸੀ 2,818
  • 12 ਏਲਾਮ ਦੇ ਉੱਤਰਾਧਿਕਾਰੀਆਂ ਵਿੱਚੋਂ 1,254
  • 13 ਜ਼ੱਤੂ ਦੇ ਉੱਤਰਾਧਿਕਾਰੀਆਂ ਵਿੱਚੋਂ 845
  • 14 ਜ਼ੱਕਾਈ ਦੇ ਉੱਤਰਾਧਿਕਾਰੀਆਂ ਵਿੱਚੋਂ 760
  • 15 ਬਿੰਨੂਈ ਦੇ ਉੱਤਰਾਧਿਕਾਰੀਆਂ ਵਿੱਚੋਂ 648
  • 16 ਬੇਬਈ ਦੀ ਕੁੱਲ ਵਿੱਚੋਂ 628
  • 17 ਅਜ਼ਗਾਦ ਦੇ ਉੱਤਰਾਧਿਕਾਰੀਆਂ ਵਿੱਚੋਂ, 2,322
  • 18 ਅਦੋਨੀਕਾਮ ਦੇ ਉੱਤਰਾਧਿਕਾਰੀਆਂ ਵਿੱਚੋਂ 667
  • 19 ਬਿਗਵਈ ਦੇ ਉੱਤਰਾਧਿਕਾਰੀਆਂ ਵਿੱਚੋਂ 2,067
  • 20 ਆਦੀਨ ਦੇ ਉੱਤਰਾਧਿਕਾਰੀਆਂ ਵਿੱਚੋਂ 655
  • 21 ਹਿਜ਼ਕੀਯਾਹ ਦੇ ਘਰਾਣੇ ਵਿੱਚੋਂ ਅਟੇਰ ਦੇ ਉੱਤਰਾਧਿਕਾਰੀਆਂ ਦੇ ਮਨੁੱਖ ਸਨ 98
  • 22 ਹਾਸ਼ੂਮ ਦੇ ਉੱਤਰਾਧਿਕਾਰੀਆਂ ਵਿੱਚੋਂ 328
  • 23 ਬੇਸਾਈ ਦੇ ਉੱਤਰਾਧਿਕਾਰੀਆਂ ਵਿੱਚੋਂ 324
  • 24 ਹਾਰੀਫ ਦੇ ਉੱਤਰਾਧਿਕਾਰੀਆਂ ਵਿੱਚੋਂ 112
  • 25 ਗਿਬਓਨ ਦੇ ਉੱਤਰਾਧਿਕਾਰੀਆਂ ਵਿੱਚੋਂ 95
  • 26 ਬੈਤਲਹਮ ਤੇ ਨਟੋਫਾਹ ਦੇ ਨਗਰਾਂ ਤੋਂ 188
  • 27 ਅਨਾਬੋਬ ਨਗਰ ਵਿੱਚੋਂ 128
  • 28 ਬੈਤ ਅਜ਼ਮਾਵਖ ਨਗਰ ਵਿੱਚੋਂ 42
  • 29 ਕਿਰਯਬ ਯਆਰੀਮ, ਕਫੀਰਾਹ ਅਤੇ ਬੇਰੋਯਨਗਰ ਦੇ ਮਨੁੱਖਾਂ ਦੀ ਗਿਣਤੀ 743
  • 30 ਰਾਮਾਹ ਅਤੇ ਗ਼ਬਾ ਸ਼ਹਿਰ ਵਿੱਚੋਂ 621
  • 31 ਮਿਕਮਾਸ ਦੇ ਮਨੁੱਖ 122
  • 32 ਬੈਤ-ਏਲ ਅਤੇ ਅਈ ਸ਼ਹਿਰਾਂ ਵਿੱਚੋਂ 123
  • 33 ਨਬੋ ਦੇ ਦੂਸਰੇ ਸ਼ਹਿਰ ਵਿੱਚੋਂ 52
  • 34 ਏਲਾਮ ਦੇ ਦੂਜੇ ਸ਼ਹਿਰ ਵਿੱਚੋਂ 1,254
  • 35 ਹਾਰੀਮ ਸ਼ਹਿਰ ਵਿੱਚੋਂ 320,
  • 36 ਯਰੀਹੋ ਦੇ ਸ਼ਹਿਰ ਵਿੱਚੋਂ 345
  • 37 ਲੋਦ, ਹਾਦੀਦ ਅਤੇ ਓਨੋ ਸ਼ਹਿਰ ਵਿੱਚੋਂ 721
  • 38 ਸਨਾਹ ਦੇ ਉੱਤਰਾਧਿਕਾਰੀਆਂ ਵਿੱਚੋਂ 3,930
  • 39 ਜਾਜਕਾਂ ਦੀ ਸੂਚੀ ਇਵੇਂ ਸੀ: ਯੇਸ਼ੂਆ ਦੇ ਘਰੋ ਯਦਅਯਾਹ ਦੇ ਉੱਤਰਾਧਿਕਾਰੀਆਂ ਵਿੱਚੋਂ 973
  • 40 ਈਮੇਰ ਦੇ ਉੱਤਰਾਧਿਕਾਰੀਆਂ ਵਿੱਚੋਂ 1,052
  • 41 ਪਸ਼ਹੂਰ ਦੇ ਉੱਤਰਾਧਿਕਾਰੀਆਂ ਵਿੱਚੋਂ 1,247
  • 42 ਹਾਰੀਮ ਦੇ ਉੱਤਰਾਧਿਕਾਰੀਆਂ ਵਿੱਚੋਂ 1,017
  • 43 ਲੇਵੀ ਦੇ ਪਰਿਵਾਰ-ਸਮੂਹਾਂ ਦੇ ਲੋਕਾਂ ਦੀ ਗਿਣਤੀ ਇਸ ਤਰ੍ਹਾਂ ਸੀ: ਯੇਸ਼ੂਆ ਤੋਂ ਕਦਮੀਏਲ ਰਾਹੀਂ ਹੋਦਵਾਹ ਦੇ ਪਰਿਵਾਰ ਰਾਹੀਂ, ਉਨ੍ਹਾਂ ਦੇ ਉੱਤਰਾਧਿਕਾਰੀ ਸਨ 74
  • 44 ਗਵਈਇਆਂ ਵਿੱਚੋਂ: ਅਸਾਫ਼ ਦੇ ਉੱਤਰਾਧਿਕਾਰੀਆਂ ਵਿੱਚੋਂ 148
  • 45 ਦਰਬਾਨ ਦੀ ਗਿਣਤੀ ਇਵੇਂ ਸੀ: ਸੱਲੁਮ, ਆਟੇਰ ਟਲਮੋਨ, ਅੱਕੂਬ, ਹਟੀਟਾ ਅਤੇ ਸ਼ੋਬਾਈ ਦੇ ਉੱਤਰਾਧਿਕਾਰੀਆਂ ਵਿੱਚੋਂ 138
  • 46 ਮੰਦਰ ਦੇ ਖਾਸ ਸੇਵਕ ਸਨ: ਸੀਹਾ ਦੇ ਉੱਤਰਾਧਿਕਾਰੀ, ਹਸੁਫਾ ਅਤੇ ਟੱਬਾਓਬ,
  • 47 ਕੇਰੋਸ, ਸੀਆ ਅਤੇ ਪਾਦੋਨ ਦੀ ਵਂਸ,
  • 48 ਲਬਾਨਾਹ, ਹਗਾਬਾ ਅਤੇ ਸਲਮਾਈ ਦੇ ਘਰਾਣੇ ਵਿੱਚੋਂ
  • 49 ਹਨਾਨ, ਗਿੱਦੇਲ ਅਤੇ ਗਾਹਰ ਦੇ ਉੱਤਰਾਧਿਕਾਰੀ,
  • 50 ਰਅਯਾਹ, ਰਸੀਨ ਅਤੇ ਨਕੋਦਾ ਦੇ ਉੱਤਰਾਧਿਕਾਰੀ,
  • 51 ਗੱਜ਼ਾਮ, ਉਜ਼ਾ, ਪਾਸੇਹ,
  • 52 ਬੇਸਈ, ਮਊਨੀਮ ਅਤੇ ਨਫੀਸ਼ਸੀਮ ਦੇ ਉੱਤਰਾਧਿਕਾਰੀ,
  • 53 ਬਕਬੂਕ, ਹਕੂਫਾ ਅਤੇ ਹਰਹੂਰ ਦੇ ਉੱਤਰਾਧਿਕਾਰੀ,
  • 54 ਬਸਲੀਬ, ਮਹੀਦਾ ਅਤੇ ਹਰਸ਼ਾ ਦੇ ਉੱਤਰਾਧਿਕਾਰੀ,
  • 55 ਬਰਕੋਸ, ਸੀਸਰਾ ਅਤੇ ਬਾਮਹ ਦੇ ਉੱਤਰਾਧਿਕਾਰੀ,
  • 56 ਨਸੀਅਹ ਅਤੇ ਹਟੀਫ਼ਾ ਦੇ ਉੱਤਰਾਧਿਕਾਰੀ।
  • 57 ਸੁਲੇਮਾਨ ਦੇ ਸੇਵਕਾਂ ਦੇ ਘਰਾਣਿਆਂ ਵਿੱਚੋਂ: ਸੋਟਈ, ਸੋਫਰਬ ਅਤੇ ਪਰੀਦਾ ਦੇ ਉੱਤਰਾਧਿਕਾਰੀ,
  • 58 ਯਅਲਾਹ, ਦਰਕੋਨ ਅਤੇ ਗਿਦ੍ਦੇਲ ਦੇ ਉੱਤਰਾਧਿਕਾਰੀ,
  • 59 ਸ਼ਫਟਯਾਹ, ਹਟ੍ਟੀਲ, ਫੋਕਰਬ ਸਬਾਈਮ ਅਤੇ ਆਮੋਨ ਦੇ ਉੱਤਰਾਧਿਕਾਰੀ,
  • 60 ਸਾਰੇ ਮੰਦਰ ਦੇ ਸੇਵਕ ਅਤੇ ਸੁਲੇਮਾਨ ਦੇ ਸੇਵਕਾਂ ਦੇ ਘਰਾਣੇ ਵਿੱਚੋਂ ਮਨੁੱਖਾਂ ਦੀ ਗਿਣਤੀ ਸੀ 392.
  • 61 ਯਰੂਸ਼ਲਮ ਵਿੱਚ ਕੁਝ ਲੋਕ ਤੇਲਮਲਹ, ਤੇਲ ਹਰਸ਼ਾ, ਕਰੂਬ ਅਦੋਨ ਅਤੇ ਇਂਮੇਰ ਸ਼ਹਿਰਾਂ ਵਿੱਚੋਂ ਆਏ ਸਨ। ਪਰ ਇਹ ਲੋਕ ਇਹ ਸਾਬਿਤ ਨਾ ਕਰ ਸਕੇ ਕਿ ਸੱਚ ਮੁੱਚ ਉਨ੍ਹਾਂ ਦੇ ਪਰਿਵਾਰ ਦੇ ਲੋਕ ਇਸਰਾਏਲ ਵਿੱਚੋਂ ਹੀ ਹਨ।
  • 62 ਦਲਾਯਾਹ ਟੋਬੀਯਾਹ ਅਤੇ ਨਕੋਦਾ ਦੇ ਉੱਤਰਾਧਿਕਾਰੀਆਂ ਵਿੱਚੋਂ ਮਨੁੱਖ ਸਨ 642
  • 63 ਜਾਜਕਾਂ ਦੇ ਘਰਾਣਿਆਂ ਉੱਤਰਾਧਿਕਾਰੀਆਂ ਵਿੱਚੋਂ: ਹਾਬਾਯਾਹ, ਹੱਕੋਜ਼ ਦੇ ਅਤੇ ਬਰਜ਼ਿਲਈ ਦੇ ਉੱਤਰਾਧਿਕਾਰੀ ਸਨ, (ਜੇਕਰ ਕੋਈ ਮਨੁੱਖ ਗਿਲਆਦ ਦੇ ਬਰਜ਼ਿਲਈ ਦੀਆਂ ਧੀਆਂ ਵਿੱਚੋਂ ਕਿਸੇ ਇੱਕ ਨੂੰ ਵਿਆਹ ਲੈਂਦਾ, ਤਾਂ ਉਹ ਬਰਜ਼ਿਲਈ ਦੇ ਉੱਤਰਾਧਿਕਾਰੀਆਂ ਵਿੱਚੋਂ ਅਖਵਾਉਂਦਾ ਸੀ।)
  • 64 ਇਨ੍ਹਾਂ ਮਨੁੱਖਾਂ ਨੇ ਵਂਸਾਵਲੀਆਂ ਵਿੱਚੋਂ ਆਪਣੇ ਘਰਾਣਿਆਂ ਦੀ ਖੋਜ ਕੀਤੀ, ਪਰ ਉਹ ਅਸਫਲ ਰਹੇ। ਉਹ ਇਹ ਸਾਬਿਤ ਨਾ ਕਰ ਸਕੇ ਕਿ ਉਨ੍ਹਾਂ ਦੇ ਪੁਰਖੇ ਜਾਜਕ ਸਨ, ਇਸੇ ਲਈ ਉਹ ਜਾਜਕਾਂ ਵਜੋਂ ਸੇਵਾ ਕਰਨ ਅਯੋਗ ਠਹਿਰਾਏ ਗਏ ਸਨ। ਉਨ੍ਹਾਂ ਦੇ ਨਾਉਂ ਜਾਜਕਾਂ ਦੀ ਸੂਚੀ ਵਿੱਚ ਦਰਜ ਨਹੀਂ ਕੀਤੇ ਗਏ ਸਨ।
  • 65 ਤਾਂ ਰਾਜਪਾਲ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਅੱਤ ਪਵਿੱਤਰ ਭੋਜਨ ਵਿੱਚੋਂ ਨਾ ਖਾਣ ਜਿੰਨਾ ਚਿਰ ਉਰੀਮ ਅਤੇ ਬੁਂਮੀਮ ਵਾਲਾ ਜਾਜਕ ਪਰਮੇਸ਼ੁਰ ਤੋਂ ਪੁੱਛ ਨਾ ਲਵੇ ਕਿ ਕੀ ਕਰਨਾ।
  • 66 ਕੁਲ ਮਿਲਾ ਕੇ ਜਿਹੜੇ ਸਾਰੀ ਸਭਾ 'ਚ ਲੋਕਾਂ ਦੀ ਗਿਣਤੀ 42,360 ਸੀ। 7,337 ਦਾਸ ਦਾਸੀਆਂ ਇਸ ਗਿਣਤੀ ਤੋਂ ਇਲਾਵਾ ਸਨ ਜੋ ਸੂਚੀ ਚਿਚ੍ਚ ਸ਼ਾਮਿਲ ਸਨ। ਉਨ੍ਹਾਂ ਦੇ ਨਾਲ 245 ਗਾਇਕ ਅਤੇ ਗਾਇਕਾਵਾਂ ਵੀ ਸਨ।
  • 67
  • 68 ਉਨ੍ਹਾਂ ਕੋਲ 736 ਘੋੜੇ, 245 ਖਚ੍ਚਰਾਂ, 435 ਊਠ ਅਤੇ 6,720 ਗਧੇ ਸਨ।
  • 69
  • 70 ਕੁਝ ਘਰਾਣਿਆਂ ਨੇ ਕੰਮ ਵਿੱਚ ਪੈਸੇ ਨਾਲ ਮਦਦ ਕੀਤੀ। ਰਾਜਪਾਲ ਨੇ 1 ,000 ਦਰਮ ਸੋਨਾ ਖਜ਼ਾਨੇ ਲਈ ਦਿੱਤੇ। ਉਸਨੇ 50 ਬਾਟੇ ਅਤੇ ਜਾਜਕਾਂ ਵਾਸਤੇ 530 ਕਮੀਜਾਂ ਦਿੱਤੀਆਂ।
  • 71 ਘਰਾਣਿਆਂ ਦੇ ਆਗੂਆਂ ਨੇ ਕੰਮ ਦੀ ਕੀਮਤ ਅਦਾ ਕਰਨ ਲਈ ਖਜ਼ਾਨੇ ਲਈ 20,000 ਦਰਹਮ ਸੋਨਾ ਅਤੇ 2,200 ਮਾਨੇਹ ਚਾਂਦੀ ਦਿੱਤੀ।
  • 72 ਅਤੇ ਬਾਕੀ ਦੇ ਲੋਕਾਂ ਨੇ 20,000 ਦਰਮ ਸੋਨਾ, 2,000 ਮਾਨੇਹ ਚਾਂਦੀ ਅਤੇ ਜਾਜਕਾਂ ਲਈ 67 ਕਮੀਜਾਂ ਦਿੱਤੀਆਂ।
  • 73 ਇਉਂ ਜਾਜਕ, ਲੇਵੀ, ਦਰਬਾਨ, ਗਵਈਏ ਅਤੇ ਕਈ ਹੋਰ ਲੋਕ, ਮੰਦਰ ਦੇ ਸੇਵਕਾਂ ਅਤੇ ਸਾਰਾ ਇਸਰਾਏਲ ਆਪੋ-ਆਪਣੇ ਨਗਰਾਂ ਵਿੱਚ ਸਬਾਪਿਤ ਹੋ ਗਏ। ਅਤੇ ਜਦੋਂ ਸਾਲ ਦਾ ਸੱਤਵਾਂ ਮਹੀਨਾ ਆਇਆ, ਇਸਰਾਏਲ ਦੇ ਸਾਰੇ ਲੋਕ ਆਪੋ-ਆਪਣੇ ਸ਼ਹਿਰਾਂ ਵਿੱਚ ਵਸ ਗਏ ਸਨ।