wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


ਨਹਮਿਆਹਕਾਂਡ 12
  • 1 ਇਹ ਉਹ ਜਾਜਕ ਅਤੇ ਲੇਵੀ ਹਨ ਜਿਹੜੇ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ ਅਤੇ ਯੇਸ਼ੂਆ ਦੇ ਨਾਲ ਆਏ: ਸ਼ਰਾਯਾਹ, ਯਿਰਮਿਯਾਹ, ਅਜ਼ਰਾ,
  • 2 ਅਮਰਯਾਹ, ਮਲ੍ਲੂਕ, ਹੱਟੂਸ਼,
  • 3 ਸ਼ਕਨਯਾਹ, ਰਹੁਮ, ਮਰੇਮੋਬ,
  • 4 ਇੱਦੋ, ਗਿਨਬੋਈ, ਅਬੀਯਾਹ,
  • 5 ਮਿਯ੍ਯਾਮੀਨ, ਮਆਦਯਾਹ, ਬਿਲਗਾਹ,
  • 6 ਸ਼ਮਅਯਾਹ ਯੋਯਾਰੀਬ, ਯਦਆਯਾਹ,
  • 7 ਸਲ੍ਲੂ, ਆਮੋਕ, ਹਿਲਕੀਯਾਹ ਅਤੇ ਯਦਆਯਾਹ। ਇਹ ਲੋਕ ਯੇਸ਼ੂਆ ਦੇ ਦਿਨਾਂ ਵਿੱਚ ਜਾਜਕਾਂ ਅਤੇ ਉਨ੍ਹਾਂ ਦੇ ਸੰਬੰਧੀਆਂ ਦੇ ਆਗੂ ਸਨ।
  • 8 ਅਤੇ ਲੇਵੀਆਂ ਵਿੱਚੋਂ ਇਹ ਸਨ: ਯੇਸ਼ੂਆ, ਬਿੰਨੂਈ, ਕਦਮੀਏਲ, ਸ਼ੇਰੇਬਯਾਹ, ਯਹੂਦਾਹ ਅਤੇ ਮਤ੍ਤਨਯਾਹ ਜਿਹੜਾ ਆਪਣੇ ਭਰਾਵਾਂ ਸਮੇਤ ਸ਼ੁਕਰਾਨੇ ਦੇ ਗੀਤਾਂ ਦਾ ਇੰਚਾਰਜ ਸੀ।
  • 9 ਬਕਬੁਕਯਾਹ ਅਤੇ ਉਨ੍ਨੀ ਉਨ੍ਹਾਂ ਲੇਵੀਆਂ ਦੇ ਸੰਬੰਧੀ ਸਨ ਅਤੇ ਇਹ ਦੋਨੋ ਆਦਮੀ ਉਨ੍ਹਾਂ ਦੇ ਸਾਮ੍ਹਣੇ ਵਾਲੇ ਪਾਸੇ ਸੇਵਾ ਵਿੱਚ ਖੜੋਁਦੇ ਹਨ।
  • 10 ਯੇਸ਼ੂਆ ਯੋਯਾਕੀਮ ਦਾ ਪਿਤਾ ਸੀ, ਅਤੇ ਯੋਯਾਕੀਮ ਅਲਯਾਸ਼ੀਬ ਦਾ ਪਿਤਾ ਸੀ ਅਤੇ ਅਲਯਾਸ਼ੀਬ ਯੋਯਾਦਾ ਦਾ ਪਿਤਾ ਸੀ।
  • 11 ਯੋਯਾਦਾ ਯੋਨਾਬਾਨ ਦਾ ਪਿਤਾ ਸੀ ਤੇ ਯੋਨਾਬਾਨ ਯਦ੍ਦੂਆ ਦਾ ਪਿਤਾ ਸੀ।
  • 12 ਯੋਯਾਕੀਮ ਦੇ ਦਿਨਾਂ ਵਿੱਚ ਜਾਜਕਾਂ ਦੇ ਘਰਾਣਿਆਂ ਦੇ ਇਹ ਆਗੂ ਸਨ: ਸ਼ਰਯਾਹ ਘਰਾਣੇ ਦਾ ਆਗੂ ਮਿਰਾਯਾਹ ਸੀ। ਯਿਰਮਿਯਾਹ ਵੰਸ਼ ਦਾ ਆਗੂ ਹਨਨਯਾਹ ਸੀ।
  • 13 ਅਜ਼ਰਾ ਘਰਾਣੇ ਦਾ ਆਗੂ ਮਸ਼੍ਸ਼ੁਲਾਮ ਅਤੇ ਅਮਰਯਾਹ ਦਾ ਯਹੋਹਾਨਾਨ ਸੀ।
  • 14 ਮਲੂਕੀ ਘਰਾਣੇ ਦਾ ਆਗੂ ਯੋਨਾਬਾਨ ਸੀ ਅਤੇ ਸ਼ਬਨਯਾਹ ਘਰਾਣੇ ਦਾ ਆਗੂ ਯੂਸੁਫ਼ ਸੀ।
  • 15 ਹਾਰੀਮ ਦੇ ਘਰਾਣੇ ਦਾ ਆਗੂ ਅਦਨਾ ਸੀ ਅਤੇ ਮਰਾਯੋਬ ਦੇ ਘਰਾਣੇ ਦਾ ਆਗੂ ਹਲਕਈ ਸੀ।
  • 16 ਇੱਦੋ ਦੇ ਘਰਾਣੇ ਦਾ ਆਗੂ ਜ਼ਕਰਯਾਹ ਸੀ ਅਤੇ ਗਿਨਬੋਨ ਘਰਾਣੇ ਦਾ ਆਗੂ ਮਸ਼੍ਸ਼ੁਲਾਮ ਸੀ।
  • 17 ਅਬੀਯਾਹ ਦੇ ਘਰਾਣੇ ਦਾ ਆਗੂ ਜ਼ਿਕਰੀ ਸੀ ਅਤੇ ਮਿਨਯਾਮੀਨ ਅਤੇ ਮੋਅਦਯਾਹ ਦੇ ਘਰਾਣਿਆਂ ਦਾ ਆਗੂ ਪਿਲਟਾਈ ਸੀ।
  • 18 ਬਿਲਗਾਹ ਦੇ ਘਰਾਣੇ ਦਾ ਆਗੂ ਸ਼ਂਮੂਆ ਸੀ ਅਤੇ ਸ਼ਮਆਯਾਹ ਦੇ ਘਰਾਣੇ ਦਾ ਆਗੂ ਯਹੋਨਾਬਾਨ ਸੀ।
  • 19 ਯੋਯਾਰੀਬ ਦੇ ਘਰਾਣੇ ਦਾ ਆਗੂ ਮਤਨਈ ਸੀ ਅਤੇ ਯਦਆਯਾਹ ਘਰਾਣੇ ਦਾ ਆਗੂ ਉਜ਼ੀ ਸੀ।
  • 20 ਸਲਈ ਦੇ ਘਰਾਣੇ ਦਾ ਆਗੂ ਕਲਈ ਸੀ ਅਤੇ ਆਮੋਕ ਘਰਾਣੇ ਦਾ ਆਗੂ ੇਬਰ ਸੀ।
  • 21 ਹਿਲਕੀਯਾਹ ਦੇ ਘਰਾਣੇ ਦਾ ਆਗੂ ਹਸ਼ਬਯਾਹ ਸੀ ਅਤੇ ਯਦਆਯਾਹ ਦੇ ਘਰਾਣੇ ਦਾ ਆਗੂ ਨਬਨੇਲ ਸੀ।
  • 22 ਅਲਯਾਸ਼ੀਬ, ਯੋਯਾਦਆ, ਯੋਹਾਨਾਨ ਅਤੇ ਯਦ੍ਦੂਆ ਦੇ ਦਿਨਾਂ ਦੌਰਾਨ ਲੇਵੀਆਂ ਅਤੇ ਜਾਜਕਾਂ ਦੇ ਘਰਾਣਿਆਂ ਦੇ ਆਗੂਆਂ ਦੇ ਨਾਂ ਫਾਰਸੀ ਪਾਤਸ਼ਾਹ ਦਾਰਾ ਦੇ ਸ਼ਾਸਨਕਾਲ ਦੌਰਾਨ ਲਿਖੇ ਗਏ ਸਨ।
  • 23 ਲੇਵੀਆਂ ਦੇ ਵੱਡੇਰਿਆਂ ਦੇ ਆਗੂ ਅਲਯਾਸ਼ੀਬ ਦੇ ਪੁੱਤਰ ਯੋਹਾਨਾਨ ਦੇ ਦਿਨਾਂ ਤੀਕ ਇਤਿਹਾਸ ਦੀ ਪੋਥੀ ਵਿੱਚ ਲਿਖੇ ਗਏ।
  • 24 ਅਤੇ ਲੇਵੀਆਂ ਦੇ ਆਗੂ - ਹਸ਼ਬਯਾਹ, ਸ਼ੇਰੇਬਯਾਹ, ਕਦਮੀਏਲ ਦਾ ਪੁੱਤਰ ਯੇਸ਼ੂਆ ਅਤੇ ਉਨ੍ਹਾਂ ਦੇ ਭਰਾ, ਪਰਮੇਸ਼ੁਰ ਦੇ ਮਨੁੱਖ ਦਾਊਦ ਦੇ ਹੁਕਮ ਮੁਤਾਬਕ, ਉਹ ਉਸਤਤ ਦੇ ਗੀਤ ਸ਼ੁਰੂ ਕਰਨ ਲਈ ਇੱਕ-ਦੂਜੇ ਦੇ ਆਮ੍ਹੋ-ਸਾਮ੍ਹਣੇ ਖਲੋ ਗਏ, ਇੱਕ ਟੋਲਾ ਦੂਸਰੇ ਟੋਲੇ ਨੂੰ ਜਵਾਬ ਦਿੰਦਿਆਂ ਹੋਇਆਂ।
  • 25 ਮਤ੍ਤਨਯਾਹ, ਬਕਬੁਕਯਾਹ, ਓਬਦਯਾਹ, ਮਸ਼੍ਸ਼ੁਲਾਮ, ਟਲਮੋਨ ਅਤੇ ਅੱਕੂਬ ਫ਼ਾਟਕਾਂ ਦੇ ਦਰਬਾਨ ਸਨ ਅਤੇ ਫ਼ਾਟਕਾਂ ਦੇ ਗੋਦਾਮਾਂ ਉੱਪਰ ਪਹਿਰਾ ਦਿੰਦੇ ਸਨ।
  • 26 ਇਨ੍ਹਾਂ ਦਰਬਾਨਾਂ ਨੇ ਯੋਯਾਕੀਮ, ਯੇਸ਼ੂਆ ਦੇ ਪੁੱਤਰ, ਜੋ ਕਿ ਯੋਸਾਦਾਕ ਦਾ ਪੁੱਤਰ ਸੀ ਅਤੇ ਰਾਜਪਾਲ ਨਹਮਯਾਹ ਅਤੇ ਅਜ਼ਰਾ ਜਾਜਕ ਅਤੇ ਲਿਖਾਰੀ ਦੇ ਸਮੇਂ ਦੌਰਾਨ ਸੇਵਾ ਕੀਤੀ।
  • 27 ਲੋਕਾਂ ਨੇ ਯਰੂਸ਼ਲਮ ਦੀ ਕੰਧ ਨੂੰ ਸਮਰਪਿਤ ਕੀਤਾ। ਫ਼ੇਰ ਸਾਰੇ ਲੇਵੀਆਂ ਨੂੰ ਯਰੂਸ਼ਲਮ ਨੂੰ ਲਿਆਂਦਾ ਗਿਆ, ਜਿਨ੍ਹਾਂ ਵੀ ਨਗਰਾਂ ਵਿੱਚ ਉਹ ਰਹਿੰਦੇ ਸਨ। ਉਹ ਸਾਰੇ ਯਰੂਸ਼ਲਮ ਦੀ ਕੰਧ ਦੀ ਚੱਠ ਦਾ ਜਸ਼ਨ ਮਨਾਉਣ ਲਈ ਅਤੇ ਪਰਮੇਸ਼ੁਰ ਦੀ ਉਸਤਤ ਕਰਨ ਅਤੇ ਸ਼ੁਕਰਾਨਾ ਦੇਣ ਲਈ ਓਥੇ ਆਏ। ਇਉਂ ਉਨ੍ਹਾਂ ਨੇ ਛੈਣੇ, ਸਿਤਾਰਾਂ ਅਤੇ ਬਰਬਤਾਂ ਵਜ਼ਾਕੇ ਇਸ ਖੁਸ਼ੀ ਦਾ ਪ੍ਰਗਟਾਵਾ ਕੀਤਾ।
  • 28 ਉਹ ਸਾਰੇ ਗਵਈਏ ਵ੍ਵੀ ਆਏ ਜੋ ਯਰੂਸ਼ਲਮ ਦੇ ਆਲੇ-ਦੁਆਲੇ ਦੇ ਨਗਰਾਂ ਵਿੱਚ ਰਹਿੰਦੇ ਸਨ। ਇਹ ਨਟੋਫ਼ਾਬ ਦੇ ਨਗਰਾਂ, ਬੈਤ-ਗਿਲਗਾਲ, ਗ਼ਬਾ ਦੇ ਖੇਤਾਂ ਅਤੇ ਅਜ਼ਮਾਵਬ ਤੋਂ ਇਕੱਤਰ ਹੋਏ। ਇਨ੍ਹਾਂ ਗਵਈਆਂ ਨੇ ਯਰੂਸ਼ਲਮ ਦੇ ਦੁਆਲੇ ਆਪਣੇ ਖੁਦ ਦੇ ਪਿਂਡ ਬਣਾਏ ਹੋਏ ਸਨ।
  • 29
  • 30 ਜਾਜਕਾਂ ਅਤੇ ਲੇਵੀਆਂ ਨੇ ਆਪਣੇ-ਆਪ ਨੂੰ ਸ਼ੁਧ੍ਧ ਕੀਤਾ ਅਤੇ ਉਨ੍ਹਾਂ ਨੇ ਲੋਕਾਂ, ਫ਼ਾਟਕਾਂ ਅਤੇ ਕੰਧ ਨੂੰ ਵੀ ਸ਼ੁਧ ਕੀਤਾ।
  • 31 ਮੈਂ ਯਹੂਦਾਹ ਦੇ ਆਗੂਆਂ ਨੂੰ ਕਿਹਾ ਕਿ ਉਹ ਕੰਧ ਦੇ ਉਤਾਂਹ ਜਾ ਕੇ ਖਲੋ ਜਾਣ ਤੇ ਮੈਂ ਗਵਈਆਂ ਦੇ ਦੋ ਵੱਡੇ ਟੋਲੇ ਚੁਣੇ ਜੋ ਕਿ ਪਰਮੇਸ਼ੁਰ ਨੂੰ ਸ਼ੁਕਰਾਨੇ ਦੇ ਗੀਤ ਗਾ ਸਕਣ ਅਤੇ ਜਲੂਸ ਵਿੱਚ ਚੱਲ ਸਕਣ। ਇੱਕ ਟੋਲਾ ਕੰਧ ਦੇ ਉੱਤੇ ਸੱਜੇ ਹੱਥ ਕੂੜੇ ਦੇ ਫ਼ਾਟਕ ਵੱਲ ਨੂੰ ਗਿਆ।
  • 32 ਹੋਸ਼ਅਯਾਹ ਅਤੇ ਯਹੂਦਾਹ ਦੇ ਅੱਧੇ ਆਗੂ ਉਨ੍ਹਾਂ ਦੇ ਪਿੱਛੇ ਗਏ।
  • 33 ਉਨ੍ਹਾਂ ਦੇ ਨਾਲ ਉਨ੍ਹਾਂ ਪਿੱਛੇ ਅਜ਼ਰਯਾਹ, ਅਜ਼ਰਾ, ਮਸ਼੍ਸ਼ੁਲਾਮ,
  • 34 ਯਹੂਦਾਹ, ਬਿਨਯਾਮੀਨ, ਸ਼ਮਅਯਾਹ, ਯਿਰਮਿਯਾਹ,
  • 35 ਅਤੇ ਜਾਜਕਾਂ ਦੇ ਘਰਾਣੇ ਵਿੱਚੋਂ ਤੂਰ੍ਹੀਆਂ ਦੇ ਨਾਲ ਜ਼ਕਰਯਾਹ, ਵੀ ਉਨ੍ਹਾਂ ਦੇ ਪਿੱਛੇ ਗਿਆ (ਜ਼ਕਰਯਾਹ ਯੋਨਾਬਾਨ ਦਾ ਪੁੱਤਰ ਸੀ, ਯੋਨਾਬਾਨ ਸ਼ਮਅਯਾਹ ਦਾ ਪੁੱਤਰ ਸੀ, ਸ਼ਮਅਯਾਹ ਮਤ੍ਤਨਯਾਹ ਦਾ ਪੁੱਤਰ ਸੀ, ਮਤ੍ਤਨਯਾਹ ਮੀਕਾਯਾਹ ਦਾ ਪੁੱਤਰ ਸੀ, ਮੀਕਾਯਾਹ ਜ਼ਕੂਰ ਦਾ ਪੁੱਤਰ ਸੀ ਅਤੇ ਜ਼ਕੂਰ ਆਸਾਫ਼ ਦਾ ਪੁੱਤਰ ਸੀ।)
  • 36 ਉਨ੍ਹਾਂ ਦੇ ਇਲਾਵਾ, ਜ਼ਕਰਯਾਹ ਦੇ ਭਰਾ ਵੀ ਉਨ੍ਹਾਂ ਦੇ ਨਾਲ ਸਨ: ਸ਼ਮਅਯਾਹ, ਅਜ਼ਰੇਲ ਮਿਲਲਈ, ਗਿਲਲਈ, ਮਾਈ, ਨਬਨੇਲ, ਯਹੂਦਾਹ ਅਤੇ ਹਨਾਨੀ ਉਨ੍ਹਾਂ ਕੋਲਾਂ ਪਰਮੇਸ਼ੁਰ ਦੇ ਮਨੁੱਖ ਦਾਊਦ ਦੁਆਰਾ ਬਣਾਏ ਹੋਏ ਸਾਜ਼ ਵੀ ਸਨ। ਅਜ਼ਰਾ ਲਿਖਾਰੀ ਨੇ ਉਨ੍ਹਾਂ ਦੀ ਅਗਵਾਈ ਕੀਤੀ।
  • 37 ਉਹ ਫ਼ੁਵਾਰੇ ਵਾਲੇ ਫ਼ਾਟਕ ਦੇ ਕੋਲ ਗਏ। ਉਹ ਦਾਊਦ ਦੇ ਸ਼ਹਿਰ ਦੀਆਂ ਪੌੜੀਆਂ ਉੱਤੇ ਚਢ਼ਕੇ ਜਿੱਥੋਂ ਕੰਧ ਉਤਾਂਹ ਨੂੰ ਜਾਂਦੀ ਸੀ, ਅਤੇ ਦਾਊਦ ਦੇ ਘਰ ਤੋਂ ਅਗਾਂਹ ਲੰਘ ਕੇ ਪੂਰਬ ਵੱਲ ਜਲ ਫ਼ਾਟਕ ਨੂੰ ਗਏ।
  • 38 ਗਵਈਯ੍ਯਾਂ ਦਾ ਦੂਜਾ ਜਬ੍ਬਾ ਦੂਜੀ ਦਿਸ਼ਾ ਖੱਬੇ ਪਾਸੇ ਵੱਲ ਨੂੰ ਗਿਆ। ਜਦੋਂ ਉਹ ਕੰਧ ਵੱਲ ਉਤਾਂਹ ਨੂੰ ਜਾ ਰਹੇ ਸਨ, ਮੈਂ ਅਤੇ ਅੱਧੇ ਲੋਕੀਂ ਉਨ੍ਹਾਂ ਦੇ ਪਿੱਛੇ ਸਨ। ਤੇ ਉਹ ਟੋਲਾ ਤਂਦੂਰਾਂ ਦੇ ਬੁਰਜ ਤੋਂ ਅਗਾਂਹ ਚੌੜੀ ਕੰਧ ਤੀਕ ਗਿਆ।
  • 39 ਫ਼ੇਰ ਉਹ ਇਨ੍ਹਾਂ ਫ਼ਾਟਕਾਂ ਵੱਲ ਨੂੰ ਗਏ: ਅਫ਼ਰਾਈਮੀ ਫ਼ਾਟਕ ਤੋਂ ਪੁਰਾਣੇ ਫ਼ਾਟਕ ਤੱਕ ਤੇ ਫ਼ਿਰ ਮੱਛੀ ਫ਼ਾਟਕ ਨੂੰ। ਫ਼ੇਰ ਓਬੋਁ ਉਹ ਹਨਨੇਲ ਦੇ ਬੁਰਜ ਤੀਕ ਅਤੇ ਸੈਕੜੇ ਦੇ ਬੁਰਜ ਤੀਕ ਗਏ। ਇੰਝ, ਉਹ ਭੇਡਾਂ ਦੇ ਫ਼ਾਟਕ ਜਿੰਨੀ ਦੂਰ ਗਏ ਅਤੇ ਦਰਬਾਨ ਫ਼ਾਟਕ ਕੋਲ ਆਕੇ ਰੁਕੇ।
  • 40 ਫ਼ੇਰ ਗਵਈਆਂ ਦੇ ਦੋ ਟੋਲੇ ਗਏ ਅਤੇ ਪਰਮੇਸ਼ੁਰ ਦੇ ਭਵਨ ਵਿੱਚ ਆਪੋ-ਆਪਣੀਆਂ ਥਾਵਾਂ ਤੇ ਖੜੇ ਹੋ ਗਏ ਅਤੇ ਮੈਂ ਅਤੇ ਅੱਧੇ ਅਧਿਕਾਰੀ ਜੋ ਕਿ ਮੇਰੇ ਨਾਲ ਸਨ ਆਪਣੀਆਂ ਥਾਵਾਂ ਤੇ ਖਲੋ ਗਏ।
  • 41 ਫ਼ਿਰ ਇਹ ਜਾਜਕ ਜਾਕੇ ਆਪੋ-ਆਪਣੀਆਂ ਥਾਵਾਂ ਤੇ ਖਲੇ ਗਏ: ਅਲਯਾਕੀਮ, ਮਅਸੇਯਾਹ, ਮਿਨਯਾਮੀਨ, ਮੀਕਾਯਾਹ, ਅਲਯੋੇਨੀ, ਜ਼ਕਰਯਾਹ ਅਤੇ ਹਨਨਯਾਹ। ਉਨ੍ਹਾਂ ਦੇ ਹੱਥਾਂ ਵਿੱਚ ਆਪਣੀਆਂ ਤੂਰ੍ਹੀਆਂ ਸਨ।
  • 42 ਅਤੇ ਫ਼ਿਰ ਜਾਜਕ ਮਅਸੇਯਾਹ ਸ਼ਮਆਯਾਹ, ਅਲਆਜ਼ਾਰ, ਉਜ਼ੀ, ਯ੍ਯਹੋਹਾਨਾਨ, ਮਲਕੀਯਾਹ, ਏਲਾਮ ਅਤੇ ਆਜ਼ਰ ਵੀ ਮੰਦਰ ਵਿੱਚ ਆਪੋ-ਆਪਣੀ ਥਾਂ ਤੇ ਜਾ ਖੜੋਤੇ।ਫਿਰ ਯਜ਼ਰਹਯਾਹ ਦੀ ਪ੍ਰਧਾਨਗੀ ਵਿੱਚ ਇਨ੍ਹਾਂ ਦੋਹਾਂ ਟੋਲਿਆਂ ਨੇ ਗਾਉਣਾ ਅਤੇ ਸੰਗੀਤ ਵਜਾਉਣਾ ਸ਼ੁਰੂ ਕਰ ਦਿੱਤਾ।
  • 43 ਇਉਂ ਉਸ ਖਾਸ ਦਿਹਾੜੇ ਲੋਕਾਂ ਨੇ ਵੱਡੀਆਂ ਬਲੀਆਂ ਚੜਾਈਆਂ ਅਤੇ ਖੂਬ ਆਨੰਦ ਮਾਣਿਆ। ਪਰਮੇਸ਼ੁਰ ਨੇ ਸਭ ਨੂੰ ਪ੍ਰਸਂਨਤਾ ਬਖਸ਼ੀ। ਇਥੋਂ ਤੀਕ ਕਿ ਔਰਤਾਂ ਤੇ ਬੱਚੇ ਵੀ ਖੁਸ਼ੀ ਨਾਲ ਉਮਾਹ ਵਿੱਚ ਸਨ। ਦੂਰ ਦੁਰਾਡੇ ਲੋਕਾਂ ਨੂੰ ਵੀ ਯਰੂਸ਼ਲਮ ਤੋਂ ਖੁਸ਼ੀ ਦਾ ਗਾਨ ਸੁਣਾਈ ਦੇ ਰਿਹਾ ਸੀ।
  • 44 ਉਸ ਦਿਨ, ਆਦਮੀਆਂ ਨੂੰ ਗੋਦਾਮਾਂ ਦਾ ਮੁਖੀਆ ਵੀ ਚੁਣਿਆ ਗਿਆ। ਲੋਕੀਂ ਆਪਣੇ ਨਾਲ ਆਪਣੀਆਂ ਸੁਗਾਤਾਂ ਸਮੇਤ ਪਹਿਲੇ ਫ਼ਲਾਂ ਅਤੇ ਨਗਰਾਂ ਦੇ ਖੇਤਾਂ ਵਿੱਚੋਂ, ਸ਼ਰ੍ਹਾ ਦੁਆਰਾ ਜਾਜਕਾਂ ਅਤੇ ਲੇਵੀਆਂ ਲਈ ਸੁਝਾੇ ਗਏ ਹਿਸਿਆਂ ਮ੍ਮੁਤਾਬਕ ਫ਼ਸਲਾਂ ਦੇ ਦਸਵੰਧ ਲੈਕੇ ਆਏ ਅਤੇ ਫ਼ਿਰ ਉਨ੍ਹਾਂ ਮੁਖੀਆਂ ਨੇ ਉਹ ਸਮਗ੍ਰ੍ਰੀ ਗੋਦਾਮਾਂ ਵਿੱਚ ਸੰਭਾਲੀ। ਯਹੂਦੀ ਲੋਕ ਜਾਜਕਾਂ ਅਤੇ ਲੇਵੀਆਂ ਦੀ ਜਿਂਮੇਵਾਰੀ ਤੇ ਕਾਰਜ ਤੇ ਬੜੇ ਖੁਸ਼ ਸਨ।
  • 45 ਜਾਜਕਾਂ ਤੇ ਲੇਵੀਆਂ ਨੇ ਆਪਣੇ ਪਰਮੇਸ਼ੁਰ ਲਈ ਪੂਰੀ ਲਗਨ ਨਾਲ ਕੰਮ ਕੀਤਾ। ਉਨ੍ਹਾਂ ਨੇ ਸ਼ੁਧਤਾ ਦੇ ਫ਼ਰਜ਼ ਨੂੰ ਪੂਰਿਆਂ ਕੀਤਾ ਅਤੇ ਗਵਈਆਂ ਅਤੇ ਦਰਬਾਨਾਂ ਨੇ ਆਪਣਾ ਕਾਰਜ ਕੀਤਾ।। ਉਨ੍ਹਾਂ ਸਭਨਾਂ ਨੇ ਸਭ ਕੁਝ ਦਾਊਦ ਅਤੇ ਉਸ ਦੇ ਪੁੱਤਰ ਸੁਲੇਮਾਨ ਦੇ ਹੁਕਮਾਂ ਮੁਤਾਬਕ ਕੀਤਾ।
  • 46 ਕਿਉਂ ਕਿ ਬਹੁਤ ਸਮਾਂ ਪਹਿਲਾਂ ਦਾਊਦ ਅਤੇ ਆਸਾਫ਼ ਦੇ ਦਿਨੀਁ, ਓਥੇ ਗਵਈਆਂ ਦਾ ਨਿਰਦੇਸ਼ਕ ਸੀ ਅਤੇ ਉਸਤਤਿ ਦੇ ਗੀਤ ਸਨ ਅਤੇ ਪਰਮੇਸ਼ੁਰ ਨੂੰ ਸ਼ੁਕਰਾਨੇ ਸਨ।
  • 47 ਇਸ ਲਈ ਸਾਰਾ ਇਸਰਾਏਲ ਜ਼ਰੁੱਬਾਬਲ ਅਤੇ ਨਹਮਯਾਹ ਦੇ ਸਮੇਂ ਦੌਰਾਨ ਗਵਈਆਂ ਅਤੇ ਦਰਬਾਨਾਂ ਦਾ ਹਿੱਸਾ ਹਰ ਰੋਜ਼ ਦਿੰਦਾ ਰਿਹਾ। ਉਨ੍ਹਾਂ ਨੇ ਲੇਵੀਆਂ ਲਈ ਚਂਦੇ ਅਡ੍ਡ ਰੱਖੇ ਅਤੇ ਲੇਵੀਆਂ ਨੇ ਆਪਣੇ ਚਂਦੇ ਹਾਰੂਨ ਦੇ ਉੱਤਰਾਧਿਕਾਰੀਆਂ ਲਈ ਅਡ੍ਡ ਰੱਖੇ।