- 1 ਸਿਆਣਪ ਨੇ ਆਪਣਾ ਘਰ ਉਸਾਰਿਆ। ਉਸਨੇ ਇਸਦੇ ਸੱਤ ਥੰਮਾਂ ਨੂੰ ਘੜਿਆ।
- 2 ਉਸਨੇ ਆਪਣਾ ਮਾਸ ਤਿਆਰ ਕੀਤਾ, ਆਪਣੀ ਸੁਰਧਿਮਈ ਮੈਅ ਮਿਲਾਈ ਅਤੇ ਆਪਣਾ ਮੇਜ ਤਿਆਰ ਕੀਤਾ।
- 3 ਉਸਨੇ ਆਪਣੇ ਨੌਕਰਾਂ ਨੂੰ ਬਾਹਰ ਭੇਜ ਦਿੱਤਾ ਅਤੇ ਸ਼ਹਿਰ ਦੀ ਪਹਾੜੀ ਤੋਂ ਪੁਕਾਰਦੀ ਹੈ:
- 4 "ਸਿਧ੍ਧੇ-ਸਾਧੇ ਲੋਕ ਇੱਥੇ ਇਕੱਠੇ ਹੋ ਜਾਣ", ਉਹ ਉਨ੍ਹਾਂ ਵੱਲ ਮੁਖਾਤਬ ਹੁੰਦੀ ਹੈ ਜਿਂਨ੍ਹਾਂ ਨੂੰ ਸੂਹ ਦੀ ਕਮੀ ਹੈ,
- 5 "ਆਓ, ਤੇ ਮੇਰੀ ਸਿਆਣਪ ਦਾ ਭੋਜਨ ਛਕੋ। ਤੇ ਉਸ ਮੈਅ ਨੂੰ ਵੀ ਛਕੋ ਜੋ ਮੈਂ ਤਿਆਰ ਕੀਤੀ ਹੈ।
- 6 ਆਪਣੇ ਮੂਰਖ ਦੋਸਤਾਂ ਨੂੰ ਪਿੱਛੇ ਛੱਡ ਦਿਓ, ਫ਼ੇਰ ਤੁਸੀਂ ਜਿਓਁਗੇ, ਮਿਹਨਤ ਨਾਲ ਸਮਝਦਾਰੀ ਦੇ ਰਾਹ ਤੇ ਚੱਲੋ।"
- 7 ਕੋਈ ਵੀ ਜੋ ਉਸ ਵਿਅਕਤੀ ਨੂੰ ਸੁਧਾਰਨ ਦੀ ਕੋਸ਼ਿਸ ਕਰਦਾ ਜੋ ਹੋਰਨਾਂ ਨੂੰ ਟਿਚ੍ਚਰ ਕਰਦਾ, ਬਇਜ਼ਤ੍ਤ ਹੁੰਦਾ ਹੈ। ਇੰਝ ਹੀ ਕੋਈ ਵੀ ਵਿਅਕਤੀ ਜਿਹੜਾ ਬੁਰੇ ਬੰਦੇ ਨੂੰ ਝਿੜਕਦਾ, ਉਹ ਸੱਟ ਖਾਂਦਾ ਹੈ।
- 8 ਉਸ ਵਿਅਕਤੀ ਨੂੰ ਨਾ ਝਿੜਕੋ ਜੋ ਦੂਸਰਿਆਂ ਨੂੰ ਟਿਚ੍ਚਰ ਕਰਦਾ, ਕਿਉਂ ਜੋ ਉਹ ਤੁਹਾਨੂੰ ਨਫ਼ਰਤ ਕਰੇਗਾ, ਪਰ ਜੇਕਰ ਤੁਸੀਂ ਸਿਆਣੇ ਵਿਅਕਤੀ ਨੂੰ ਝਿੜਕੋਁਗੇ, ਉਹ ਤੁਹਾਨੂੰ ਪਿਆਰ ਕਰੇਗਾ।
- 9 ਕਿਸੇ ਸਿਆਣੇ ਬੰਦੇ ਨੂੰ ਸਿਖਿਆ ਦੇਵੋ ਅਤੇ ਉਹ ਹੋਰ ਸਿਆਣਾ ਬਣ ਜਾਵੇਗਾ। ਜੇ ਤੁਸੀਂ ਕਿਸੇ ਸਿਖਿਆ ਪ੍ਰ੍ਰਾਪਤ ਬੰਦੇ ਨੂੰ ਸਿਖਿਆ ਦੇਵੋਂਗੇ, ਅਤੇ ਉਹ ਆਪਣਾ ਗਿਆਨ ਵਧਾਅ ਲਵੇਗਾ।
- 10 ਸਿਆਣਪ ਵੱਲ ਪਹਿਲਾ ਕਦਮ ਯਹੋਵਾਹ ਤੋਂ ਡਰਨਾ ਹੈ, ਪਵਿੱਤਰ ਲੋਕਾਂ ਨੂੰ ਜਾਨਣਾ ਗਿਆਨ ਨੂੰ ਹਾਸਿਲ ਕਰਨਾ ਹੈ।
- 11 "ਮੇਰੇ ਕਾਰਣ, "ਸਿਆਣਪ ਆਖਦੀ ਹੈ", ਤੁਹਾਡੀ ਜ਼ਿੰਦਗੀ ਦੇ ਦਿਨ ਅਤੇ ਸਾਲ ਵਧ ਜਾਣਗੇ।"
- 12 ਜੇਕਰ ਤੁਸੀਂ ਸਿਆਣੇ ਹੋ, ਇਹ ਤੁਸੀਂ ਹੀ ਹੋ ਜੋ ਫ਼ਾਇਦੇ 'ਚ ਹੋਵੋਂਗੇ, ਅਤੇ ਜੇਕਰ ਤੁਸੀਂ ਮਜਾਕੀੇ ਹੋ, ਇਹ ਤੁਸੀਂ ਇਕੱਲੇ ਹੀ ਹੋਵੋਂਗੇ ਜੋ ਭੁਗਤੋਂਗੇ।
- 13 ਔਰਤ ਦੀ ਮੂਰਖਤਾਈ ਸ਼ੋਰ-ਸਰਾਬੀ ਹੁੰਦੀ ਹੈ, ਉਹ ਨਾਵਾਕਫ਼ ਹੈ ਅਤੇ ਕੁਝ ਨਹੀਂ ਜਾਣਦੀ।
- 14 ਉਹ ਆਪਣੇ ਘਰ ਦੇ ਦਰਵਾਜ਼ੇ ਉੱਤੇ ਬੈਠੀ ਹੁੰਦੀ ਹੈ। ਉਹ ਸ਼ਹਿਰ ਦੀ ਪਹਾੜੀ ਉੱਤੇ ਕੁਰਸੀ ਤੇ ਬੈਠੀ ਹੁੰਦੀ ਹੈ।
- 15 ਉਹ ਉਨ੍ਹਾਂ ਨੂੰ ਆਵਾਜ਼ ਮਾਰਦੀ ਹੈ, ਜੋ ਸਿਧ੍ਧੇ ਰਾਹ ਤੇ ਜਾ ਰਹੇ ਹੁੰਦੇ ਹਨ।
- 16 ਆਮ ਲੋਕ, "ਇੱਥੇ ਇਕੱਠੇ ਹੋ ਜਾਣ, ਉਹ ਉਨ੍ਹਾਂ ਵੱਲ ਮੁਖਾਤਬ ਹੁੰਦੀ ਹੈ ਜਿਨ੍ਹਾਂ ਨੂੰ ਸੂਹ ਦੀ ਕਮੀ ਹੈ।"
- 17 "ਚੁਰਾਇਆ ਹੋਇਆ ਪਾਣੀ ਮਿੱਠਾ ਹੈ, ਚੁਰਾਈ ਹੋਈ ਰੋਟੀ ਸਵਾਦਿਸ਼ਟ ਹੈ।"
- 18 ਪਰ ਮੂਰਖ ਲੋਕ ਨਹੀਂ ਜਾਣਦੇ ਕਿ ਉਸਦਾ ਘਰ ਭੂਤਾਂ ਲਈ ਹੈ। ਅਤੇ ਉਸਦੇ ਮਹਿਮਾਨ ਕਬਰਾਂ ਵਿੱਚ ਲੇਟੇ ਹੋਏ ਹਨ।
Proverbs 09
- Details
- Parent Category: Old Testament
- Category: Proverbs
ਅਮਸਾਲ ਕਾਂਡ 9