- 1 ਸਿਆਣਾ ਪੁੱਤਰ ਆਪਣੇ ਪਿਤਾ ਦੀਆਂ ਆਖੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਾ ਹੈ। ਪਰ ਇੱਕ ਮਗਰੂਰ ਵਿਅਕਤੀ ਝਿੜਕ ਨੂੰ ਨਹੀਂ ਸੁਣਦਾ।
- 2 ਵਿਅਕਤੀ ਨੂੰ ਆਪਣੇ ਚੰਗੇ ਉਪਦੇਸ਼ ਲਈ ਚੰਗਾ ਇਨਾਮ ਮਿਲ ਸਕਦਾ ਹੈ ਪਰ ਇੱਕ ਕਪਟੀ ਵਿਅਕਤੀ ਹਮੇਸ਼ਾਂ ਹਿੰਸਾ ਹੀ ਪ੍ਰਾਪਤ ਕਰਦਾ ਹੈ।
- 3 ਜਿਹੜਾ ਬੰਦਾ ਆਪਣੇ ਬੋਲਾਂ ਵਿੱਚ ਸਾਵਧਾਨ ਹੋਵੇ ਆਪਣੀ ਜਾਨ ਦਾ ਬਚਾਉ ਕਰ ਲੈਂਦਾ ਹੈ। ਪਰ ਉਹ ਬੰਦਾ ਜਿਹੜਾ ਬਿਨਾ ਸੋਚੇ ਬੋਲਦਾ ਹੈ, ਆਪਣੇ-ਆਪ ਨੂੰ ਤਬਾਹ ਕਰ ਲੈਂਦਾ ਹੈ।
- 4 ਸੁਸਤ ਬੰਦਾ ਚੀਜ਼ਾਂ ਤਾਂ ਚਾਹੁੰਦਾ ਹੈ ਪਰ ਉਨ੍ਹਾਂ ਨੂੰ ਉਹ ਕਦੇ ਹਾਸਿਲ ਨਹੀਂ ਕਰ ਸਕਦਾ। ਪਰ ਉਹ ਲੋਕ ਜਿਹੜੇ ਮਿਹਨਤ ਕਰਦੇ ਹਨ ਆਪਣੀ ਮਨ-ਚਾਹੀਆਂ ਚੀਜ਼ਾਂ ਹਾਸਿਲ ਕਰ ਲੈਣਗੇ।
- 5 ਇੱਕ ਧਰਮੀ ਵਿਅਕਤੀ ਝੂਠ ਨੂੰ ਨਫ਼ਰਤ ਕਰਦਾ ਹੈ ਪਰ ਇੱਕ ਬਦ-ਆਦਮੀ ਆਪਣੇ-ਆਪ ਉੱਤੇ ਸਿਰਫ਼ ਸ਼ਰਮਸਾਰੀ ਅਤੇ ਬੇਇੱਜ਼ਤੀ ਲਿਆਉਂਦਾ ਹੈ।
- 6 ਜਿਹੜਾ ਵਿਅਕਤੀ ਨਿਰਦੋਸ਼ ਜੀਵਨ ਜਿਉਂਦਾ ਨੇਕੀ ਦੁਆਰਾ ਬਚਾਇਆ ਜਾਂਦਾ, ਜਦ ਕਿ ਬਦ-ਕਰਨੀਆਂ ਇੱਕ ਪਾਪੀ ਨੂੰ ਹਰਾ ਦਿੰਦੀਆਂ ਹਨ।
- 7 ਕੁਝ ਲੋਕ ਇਸ ਤਰ੍ਹਾਂ ਵਿਹਾਰ ਕਰਦੇ ਹਨ ਜਿਵੇਂ ਉਹ ਅਮੀਰ ਹੋਣ ਪਰ ਹੁੰਦੇ ਉਹ ਗਰੀਬ ਹਨ। ਦੂਸਰੇ ਲੋਕ ਗਰੀਬਾਂ ਵਰਗਾ ਵਿਹਾਰ ਕਰਦੇ ਹਨ ਪਰ ਅਸਲ ਵਿੱਚ ਉਹ ਅਮੀਰ ਹੁੰਦੇ ਹਨ।
- 8 ਇੱਕ ਅਮੀਰ ਆਦਮੀ ਦੀ ਜ਼ਿੰਦਗੀ ਉਸਦੀ ਦੌਲਤ ਦੁਆਰਾ ਉਜਾਢ਼ੀ ਜਾ ਸਕਦੀ ਹੈ। ਪਰ ਗਰੀਬ ਬੰਦਾ ਕਦੇ ਵੀ ਅਜ਼ੇਹੇ ਖਤ੍ਤਰੇ ਦਾ ਸਾਹਮਣਾ ਨਹੀਂ ਕਰਦਾ।
- 9 ਧਰਮੀ ਲੋਕ ਚਮਕਦਾਰ ਰੌਸ਼ਨੀ ਵਾਂਗ ਹਨ, ਪਰ ਦੁਸ਼ਟ ਲੋਕਾਂ ਦਾ ਦੀਵਾ ਬੁਝਾਇਆ ਹੀ ਜਾਣ ਵਾਲਾ ਹੈ।
- 10 ਘਮਂਡ ਸਿਰਫ਼ ਝਗੜਿਆਂ ਵੱਲ ਹੀ ਅਗਵਾਈ ਕਰਦਾ ਹੈ, ਪਰ ਜਿਹੜਾ ਵਿਅਕਤੀ ਚੰਗੀ ਸਲਾਹ ਨੂੰ ਸੁਣਦਾ ਹੈ, ਸਿਆਣਾ ਵਿਅਕਤੀ ਹੈ।
- 11 ਧੋਖੇ ਨਾਲ ਕਮਾਈ ਹੋਈ ਦੌਲਤ ਛੋਟੀ ਤੋਂ ਛੋਟੀ ਹੁੰਦੀ ਜਾਂਦੀ ਹੈ। ਪਰ ਜਿਹੜਾ ਵਿਅਕਤੀ ਹੱਥ ਭਰਕੇ ਪੈਸੇ ਇਕੱਠੇ ਕਰਦਾ ਉਸਦੀ ਦੌਲਤ ਵਧਦੀ-ਫੁੱਲਦੀ ਹੈ।
- 12 ਜਦੋਂ ਕਿਸੇ ਦੀ ਉਮੀਦ ਪੂਰੀ ਨਹੀਂ ਹੁੰਦੀ, ਇਹ ਉਸਦੇ ਦਿਲ ਨੂੰ ਰੋਗੀ ਬਣਾ ਦਿੰਦੀ ਹੈ ਪਰ ਇੱਕ ਭਰਪੂਰ ਉਮੀਦ ਜੀਵਨ ਦੇ ਰੁੱਖ ਵਾਂਗ ਹੈ।
- 13 ਇੱਕ ਬੰਦੇ ਨੂੰ ਅਦਾਇਗੀ ਕਰਨੀ ਪਵੇਗੀ ਜੇਕਰ ਉਹ ਹਿਦਾਇਤ ਦੀ ਇੱਜ਼ਤ ਨਹੀਂ ਕਰਦਾ, ਪਰ ਜਿਹੜਾ ਵਿਅਕਤੀ ਹੁਕਮ ਦੀ ਇੱਜ਼ਤ ਕਰਦਾ, ਇਨਾਮ ਪ੍ਰਾਪਤ ਕਰਦਾ ਹੈ।
- 14 ਇੱਕ ਸਿਆਣੇ ਵਿਅਕਤੀ ਦੀ ਹਿਦਾਇਤ ਇੱਕ ਜੀਵਨ ਦੇਣ ਵਾਲੇ ਝਰਨੇ ਵਾਂਗ ਹੈ ਇਹ ਲੋਕਾਂ ਨੂੰ ਮੌਤ ਦੇ ਸ਼ਿਕਂਜਿਆਂ ਤੋਂ ਬਚਾਉਂਦਾ ਹੈ।
- 15 ਚੰਗੀ ਸੂਝ ਵਾਲੇ ਵਿਅਕਤੀ ਨੂੰ ਲੋਕ ਪਸੰਦ ਕਰਦੇ ਹਨ, ਪਰ ਉਨ੍ਹਾਂ ਲੋਕਾਂ ਲਈ ਜ਼ਿੰਦਗੀ ਦੁਭਰ ਹੋ ਜਾਂਦੀ ਹੈ ਜਿਹੜੇ ਕਪਟੀ ਹੁੰਦੇ ਹਨ।
- 16 ਕੋਈ ਵੀ ਦੂਰ-ਦਰਸ਼ੀ ਵਿਅਕਤੀ ਸਮਝਦਾਰੀ ਦੇ ਆਧਾਰ ਤੇ ਕੰਮ ਕਰਦਾ ਹੈ, ਪਰ ਇੱਕ ਮੂਰਖ ਆਪਣੀ ਬੇਵਕੂਫੀ ਪ੍ਰਮਾਣਿਤ ਕਰ ਦਿੰਦਾ ਹੈ।
- 17 ਇੱਕ ਦੁਸ਼ਟ ਸੰਦੇਸ਼ਵਾਹਕ ਦਾ ਅੰਤ ਮੁਸੀਬਤ ਵਿੱਚ ਹੁੰਦਾ ਹੈ, ਜਦ ਕਿ ਇੱਕ ਭਰੋਸੇਯੋਗ ਸੰਦੇਸ਼ਵਾਹਕ ਸ਼ਾਂਤੀ ਲਿਆਉਂਦਾ ਹੈ।
- 18 ਜਿਹੜਾ ਵਿਅਕਤੀ ਹਿਦਾਇਤ ਨੂੰ ਨਾਮਂਜ਼ੂਰ ਕਰਦਾ ਹੈ ਸਿਰਫ਼ ਸ਼ਰਮਸ਼ਾਰੀ ਅਤੇ ਗਰੀਬੀ ਪਾਂਦਾ ਹੈ, ਪਰ ਜਿਹੜਾ ਵਿਅਕਤੀ ਝਿੜਕ ਨੂੰ ਪ੍ਰਵਾਨ ਕਰਦਾ ਹੈ ਇੱਜ਼ਤ ਪ੍ਰਾਪਤ ਕਰਦਾ ਹੈ।
- 19 ਜੇ ਕੋਈ ਬੰਦਾ ਕੁਝ ਲੋਚਦਾ ਹੈ ਤੇ ਫ਼ੇਰ ਉਸਨੂੰ ਪ੍ਰਾਪਤ ਕਰ ਲੈਂਦਾ ਹੈ ਤਾਂ ਉਹ ਬਹੁਤ ਪ੍ਰਸੰਨ ਹੋਵੇਗਾ। ਪਰ ਮੂਰਖ ਬੰਦੇ ਸਿਰਫ ਬੁਰਾ ਲੋਚਦੇ ਹਨ ਉਹ ਬਦਲਣ ਤੋਂ ਇਨਕਾਰ ਕਰਦੇ ਹਨ।
- 20 ਇੱਕ ਸਿਆਣੇ ਬੰਦੇ ਦਾ ਸੰਗ ਸਿਆਣਪ ਲਿਆਉਂਦਾ, ਜਦ ਕਿ ਇੱਕ ਮੂਰਖ ਆਦਮੀ ਦਾ ਸੰਗ ਸਿਰਫ਼ ਮੁਸੀਬਤ ਲਿਆਉਂਦਾ ਹੈ।
- 21 ਪਾਪੀਆਂ ਦੇ ਪਿੱਛੇ ਮੁਸੀਬਤਾਂ ਲੱਗੀਆਂ ਰਹਿੰਦੀਆਂ, ਪਰ ਧਰਮੀ ਚੰਗੇ ਇਨਾਮ ਪ੍ਰਾਪਤ ਕਰਦੇ ਹਨ।
- 22 ਇੱਕ ਨੇਕ ਬੰਦਾ ਆਪਣੇ ਪੋਤਿਆਂ ਲਈ ਵੀ ਵਿਰਸੇ ਛੱਡ ਜਾਂਦਾ, ਪਰ ਇੱਕ ਪਾਪੀ ਦੌਲਤ ਨੂੰ ਜਮ੍ਹਾਂ ਕਰਦਾ ਰਹਿੰਦਾ ਜਿਹੜੀ ਅਖੀਰ ਵਿੱਚ ਧਰਮੀ ਲੋਕਾਂ ਕੋਲ ਚਲੀ ਜਾਵੇਗੀ।
- 23 ਹਾਲਾਂ ਕਿ ਹੋ ਸਕਦਾ ਕਿ ਗਰੀਬ ਆਦਮੀ ਦਾ ਖੇਤ ਕਾਫ਼ੀ ਭੋਜਨ ਪੈਦਾ ਕਰੇ, ਇਹ ਖੋਹ ਲਿੱਤਾ ਜਾਵੇਗਾ ਜੇਕਰ ਓਥੇ ਨਿਆਂ ਨਾ ਹੋਇਆ ਤਾਂ।
- 24 ਜਿਹੜਾ ਆਦਮੀ ਆਪਣੇ ਪੁੱਤਰ ਨੂੰ ਸਜ਼ਾ ਨਹੀਂ ਦਿੰਦਾ, ਉਸ ਨੂੰ ਪਿਆਰ ਨਹੀਂ ਕਰਦਾ, ਪਰ ਜਿਹੜਾ ਆਦਮੀ ਆਪਣੇ ਪੁੱਤਰ ਨੂੰ ਪਿਆਰ ਕਰਦਾ ਉਹ ਉਸਨੂੰ ਯਕੀਨੀ ਅਨੁਸ਼ਾਸਿਤ ਕਰੇਗਾ।
- 25 ਇੱਕ ਧਰਮੀ ਵਿਅਕਤੀ ਜਿੰਨਾ ਚਾਹੇ ਖਾ ਸਕਦਾ, ਪਰ ਦੁਸ਼ਟ ਲੋਕਾਂ ਦਾ ਢਿੱਡ ਖਾਲੀ ਹੀ ਰਹਿੰਦਾ ਹੈ।
Proverbs 13
- Details
- Parent Category: Old Testament
- Category: Proverbs
ਅਮਸਾਲ ਕਾਂਡ 13