- 1 ਹੇ ਨਿਆਂਕਾਰੋ, ਤੁਸੀਂ ਆਪਣੇ ਨਿਰਣਿਆਂ ਵਿੱਚ ਨਿਰਪਖ ਨਹੀਂ ਹੋ। ਤੁਸੀਂ ਲੋਕਾਂ ਦਾ ਨਿਆਂ ਨਿਰਪਖਤਾ ਨਾਲ ਨਹੀਂ ਕਰਦੇ।
- 2 ਨਹੀਂ, ਤੁਸੀਂ ਸਿਰਫ਼ ਬਦੀਆਂ ਬਾਰੇ ਸੋਚਦੇ ਹੋ। ਤੁਸੀਂ ਇਸ ਦੇਸ਼ ਵਿੱਚ ਹਿਂਸਕ ਜ਼ੁਰਮ ਕਰਦੇ ਹੋ।
- 3 ਉਨ੍ਹਾਂ ਬਦਕਾਰ ਬੰਦਿਆਂ ਨੇ ਮੰਦੇ ਕਾਰ ਜਨਮ ਤੋਂ ਹੀ ਸ਼ੁਰੂ ਕਰ ਦਿੱਤੇ ਸਨ। ਜਨਮ ਤੋਂ ਹੀ ਉਹ ਝੂਠੇ ਹਨ।
- 4 ਉਨ੍ਹਾਂ ਦਾ ਕ੍ਰੋਧ ਓਨਾ ਹੀ ਖਤਰਨਾਕ ਹੈ ਜਿੰਨਾ ਸੱਪ ਦਾ ਜ਼ਹਿਰ ਹੁੰਦਾ ਹੈ। ਅਤੇ ਉਹ ਫ਼ਨੀਅਰ ਵਾਂਗਰਾਂ ਨਹੀਂ ਸੁਣ ਸਕਦੇ ਉਹ ਸੱਚ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ।
- 5 ਫ਼ਨੀਅਰ ਸਪੇਰਿਆਂ ਦਾ ਗੀਤ ਜਾਂ ਸੰਗੀਤ ਨਹੀਂ ਸੁਣ ਸਕਦੇ। ਅਤੇ ਉਹ ਮੰਦੇ ਆਦਮੀ ਵੀ ਉਨ੍ਹਾਂ ਵਰਗੇ ਹੀ ਹਨ ਜਦੋਂ ਉਹ ਮੰਦੀਆਂ ਵਿਉਂਤਾ ਬਣਾਉਂਦੇ ਹਨ।
- 6 ਹੇ ਯਹੋਵਾਹ ਉਹ ਲੋਕ ਬਬ੍ਬਰ ਸ਼ੇਰਾਂ ਵਰਗੇ ਹਨ। ਇਸ ਲਈ ਯਹੋਵਾਹ ਉਨ੍ਹਾਂ ਦੇ ਦੰਦ ਤੋੜ ਦਿਉ।
- 7 ਉਹ ਲੋਕ ਨਾਲਿਆਂ ਵਿੱਚੋਂ ਪਾਣੀ ਵਾਂਗ ਅਲੋਪ ਹੋ ਜਾਣ। ਉਨ੍ਹਾਂ ਨੂੰ ਜੰਗਲੀ ਘਾਹ ਦੇ ਵਾਂਗ ਕੁਚਲੇ ਜਾਣ ਦਿਉ।
- 8 ਉਨ੍ਹਾਂ ਨੂੰ ਪਿਘਲ ਜਾਣ ਦਿਉ ਜਿਵੇਂ ਕਿ ਉਹ ਘੋਗਿਆਂ ਵਾਂਗ ਤੁਰਦੇ ਹਨ। ਉਨ੍ਹਾਂ ਨੂੰ ਉਸ ਬੱਚੇ ਵਾਂਗ ਸੂਰਜ ਦੀ ਰੌਸ਼ਨੀ ਨਾ ਵੇਖਣ ਦਿਉ ਜਿਹੜਾ ਮੁਰਦਾ ਜੰਮਿਆ ਸੀ।
- 9 ਉਨ੍ਹਾਂ ਨੂੰ ਕੰਡਿਆਂ ਵਾਂਗ ਛੇਤੀ ਤਬਾਹ ਹੋ ਜਾਣ ਦਿਉ। ਜਿਹੜੇ ਅੱਗ ਉੱਤੇ ਰਖੇ ਭਾਂਡੇ ਨੂੰ ਗਰਮ ਕਰਨ ਲਈ ਬਹੁਤ ਛੇਤੀ ਮੱਚਦੇ ਹਨ।
- 10 ਇੱਕ ਚੰਗਾ ਵਿਅਕਤੀ ਉਦੋਂ ਬਹੁਤ ਖੁਸ਼ ਹੋਵੇਗਾ ਜਦੋਂ ਉਹ ਦੁਸ਼ਟ ਲੋਕਾਂ ਨੂੰ ਉਨ੍ਹਾਂ ਦੀਆਂ ਦੁਸ਼ਟ ਕਰਨੀਆਂ ਲਈ ਜਿਹੜੀਆਂ ਉਨ੍ਹਾਂ ਕੀਤੀਆਂ, ਦੰਡ ਮਿਲਦਿਆਂ ਦੇਖੂਗਾ। ਉਹ ਇੱਕ ਸਿਪਾਹੀ ਦੀ ਤਰ੍ਹਾਂ ਹੋਵੇਗਾ ਜਿਸਨੇ ਆਪਣੇ ਸਾਰੇ ਵੈਰੀਆਂ ਨੂੰ ਹਰਾ ਦਿੱਤਾ ਸੀ।
- 11 ਜਦੋਂ ਉਹ ਵਾਪਰੇਗਾ, ਲੋਕ ਆਖਣਗੇ, "ਚੰਗੇ ਲੋਕਾਂ ਨੂੰ ਸੱਚ ਮੁੱਚ ਇਨਾਮ ਦਿੱਤਾ ਗਿਆ ਹੈ। ਇੱਥੇ ਸੱਚ ਮੁੱਚ ਦੁਨੀਆਂ ਦਾ ਨਿਰਣਾ ਕਰਨ ਵਾਲਾ ਪਰਮੇਸ਼ੁਰ ਮੌਜੂਦ ਹੈ।"
Psalms 058
- Details
- Parent Category: Old Testament
- Category: Psalms
ਜ਼ਬੂਰ ਕਾਂਡ 58