- 1 ਹੇ ਪਰਮੇਸ਼ੁਰ, ਮੈਨੂੰ ਸਾਰੀਆਂ ਮੁਸੀਬਤਾਂ ਤੋਂ ਬਚਾਉ। ਪਾਣੀ ਮੇਰੇ ਮੂੰਹ ਤੀਕਰ ਆ ਚੁਕਿਆ ਹੈ।
- 2 ਮੇਰੇ ਕੋਲ ਖੜੇ ਹੋਣ ਲਈ ਕੋਈ ਸਹਾਰਾ ਨਹੀਂ। ਮੈਂ ਚਿਕ੍ਕੜ ਵਿੱਚ ਡੂੰਘਿਆਂ ਖੁਬ੍ਬ ਰਿਹਾ ਹਾਂ। ਮੈਂ ਡੂੰਘਿਆਂ ਪਾਣੀਆਂ ਅੰਦਰ ਹਾਂ। ਅਤੇ ਸਾਰੇ ਪਾਸਿਉਂ ਪਾਣੀ ਦੀਆਂ ਲਹਿਰਾਂ ਦੇ ਥਪੇੜੇ ਸਹਿ ਰਿਹਾ ਹਾਂ। ਮੈਂ ਡੁਬ੍ਬਣ ਹੀ ਵਾਲਾ ਹਾਂ।
- 3 ਮੈਂ ਸਹਾਇਤਾ ਲਈ ਪੁਕਾਰਦਾ ਕਮਜ਼ੋਰ ਹੋ ਗਿਆ ਹਾਂ। ਮੇਰਾ ਗਲਾ ਦੁੱਖ ਰਿਹਾ ਹੈ। ਮੈਂ ਇੰਤਜ਼ਾਰ ਕੀਤਾ ਹੈ ਅਤੇ ਤੁਹਾਡੇ ਵੱਲੋਂ ਸਹਾਇਤਾ ਲਈ ਦੇਰ ਤੱਕ ਤਕਿਆ ਹੈ। ਹੁਣ ਮੇਰੀਆਂ ਅੱਖਾਂ ਦਰਦ ਕਰ ਰਹੀਆਂ ਹਨ।
- 4 ਸਿਰ ਦੇ ਵਾਲਾਂ ਨਾਲੋਂ ਵੀ ਵਧੇਰੇ ਮੇਰੇ ਦੁਸ਼ਮਣ ਹਨ, ਉਹ ਮੈਨੂੰ ਅਕਾਰਣ ਹੀ ਨਫ਼ਰਤ ਕਰਦੇ ਹਨ। ਉਹ ਮੈਨੂੰ ਤਬਾਹ ਕਰਨ ਦੀ ਬਹੁਤ ਕੋਸ਼ਿਸ਼ ਕਰਦੇ ਹਨ। ਮੇਰੇ ਦੁਸ਼ਮਣ ਮੇਰੇ ਬਾਰੇ ਝੂਠ ਬੋਲਦੇ ਹਨ, ਉਨ੍ਹਾਂ ਨੇ ਝੂਠ ਆਖਿਆ ਕਿ ਮੈਂ ਚੀਜ਼ਾਂ ਚੁਰਾਈਆਂ ਹਨ। ਅਤੇ ਉਨ੍ਹਾਂ ਨੇ ਮੈਨੂੰ ਉਨ੍ਹਾਂ ਚੀਜ਼ਾਂ ਦੇ ਪੈਸੇ ਦੇਣ ਲਈ ਮਜ਼ਬੂਰ ਕੀਤਾ ਜਿਹੜੀਆਂ ਮੈਂ ਨਹੀਂ ਚੁਰਾਈਆਂ ਸਨ।
- 5 ਹੇ ਪਰਮੇਸ਼ੁਰ, ਤੁਸੀਂ ਜਾਣਦੇ ਹੋ ਕਿ ਮੈਂ ਕੁਝ ਗਲਤ ਨਹੀਂ ਕੀਤਾ। ਤੁਹਾਡੇ ਕੋਲੋਂ ਮੈਂ ਆਪਣੇ ਗੁਨਾਹਾਂ ਨੂੰ ਨਹੀਂ ਛੁਪਾ ਸਕਦਾ।
- 6 ਮੇਰੇ ਮਾਲਕ, ਸਰਬਸ਼ਕਤੀਮਾਨ ਯਹੋਵਾਹ, ਜਿਨ੍ਹਾਂ ਨੂੰ ਤੁਹਾਡੇ ਵਿੱਚ ਆਸ ਹੈ ਉਨ੍ਹਾਂ ਨੂੰ ਮੇਰੇ ਉੱਤੇ ਸ਼ਰਮਸਾਰ ਨਾ ਹੋਣ ਦਿਉ। ਇਸਰਾਏਲ ਦੇ ਪਰਮੇਸ਼ੁਰ, ਆਪਣੇ ਉਪਾਸਕਾਂ ਨੂੰ ਮੇਰੇ ਕਾਰਣ ਸ਼ਰਮਿੰਦਾ ਨਾ ਹੋਣ ਦਿਉ।
- 7 ਮੈਂ ਸ਼ਰਮ ਵਿੱਚ ਡੁਬਿਆ ਹ੍ਹਾਂ। ਮੈਂ ਤੁਹਾਡੇ ਲਈ ਸ਼ਰਮ ਨੂੰ ਝਲ੍ਲਦਾ ਹਾਂ।
- 8 ਮੇਰੇ ਭਰਾਵਾਂ ਨੇ ਮੇਰੇ ਨਾਲ ਅਜਨਬੀ ਵਰਗਾ ਸਲੂਕ ਕੀਤਾ, ਮੇਰੀ ਮਾਂ ਦੇ ਪੁੱਤਰ ਮੇਰੇ ਨਾਲ ਵਿਦੇਸ਼ੀ ਵਰਗਾ ਵਿਹਾਰ ਕਰਦੇ ਹਨ।
- 9 ਮੇਰੀਆਂ ਜ਼ੋਰਦਾਰ ਭਾਵਨਾਵਾਂ ਤੁਹਾਡੇ ਮੰਦਰ ਲਈ ਮੈਨੂੰ ਬਰਬਾਦ ਕਰ ਰਹੀਆਂ ਹਨ। ਮੈਂ ਉਨ੍ਹਾਂ ਲੋਕਾਂ ਪਾਸੋਂ ਬੇਇੱਜ਼ਤੀ ਝਲ੍ਲਦਾ ਹਾਂ ਜਿਹੜੇ ਤੁਹਾਡਾ ਮਜ਼ਾਕ ਉਡਾਉਂਦੇ ਹਨ।
- 10 ਮੈਂ ਰੋਂਦਾ ਹਾਂ ਅਤੇ ਵਰਤ ਰਖਦਾ ਹਾਂ, ਅਤੇ ਇਸ ਲਈ ਉਹ ਮੇਰਾ ਮਜ਼ਾਕ ਉਡਾਉਂਦੇ ਹਨ।
- 11 ਜਦੋਂ ਮੈਂ ਆਪਣੀ ਉਦਾਸ ਵਿਖਾਉਣ ਲਈ ਤਪ੍ਪੜ ਦੇ ਕੱਪੜੇ ਪਹਿਨਦਾ ਹਾਂ, ਉਸ ਵਾਸਤੇ ਲੋਕੀਂ ਮੇਰਾ ਮਜ਼ਾਕ ਉਡਾਉਂਦੇ ਹਨ।
- 12 ਉਹ ਮੇਰੇ ਬਾਰੇ ਖੁਲ੍ਹੇ ਆਮ ਗੱਲਾਂ ਕਰਦੇ ਹਨ, ਅਤੇ ਸ਼ਰਾਬੀ ਮੇਰੇ ਨਾਲ ਗਾਣੇ ਜੋੜਦੇ ਹਨ।
- 13 ਜਿਥੋਂ ਤੱਕ ਮੇਰਾ ਸਵਾਲ ਹੈ, ਯਹੋਵਾਹ ਇਹ ਮੇਰੀ ਤੁਹਾਨੂੰ ਅਰਦਾਸ ਹੈ; ਮੈਂ ਚਾਹੁਂਨਾ ਕਿ ਤੁਸੀਂ ਮੈਨੂੰ ਪਰਵਾਨ ਕਰ ਲਵੇਂ। ਹੇ ਪਰਮੇਸ਼ੁਰ, ਮੈਂ ਚਾਹੁੰਦਾ ਕਿ ਤੁਸੀਂ ਮੈਨੂੰ ਪਿਆਰ ਨਾਲ ਜਵਾਬ ਦੇਵੋ। ਮੈਂ ਜਾਣਦਾ ਹਾਂ ਕਿ ਮੈਂ ਤੁਹਾਡੇ ਉੱਤੇ ਮੈਨੂੰ ਬਚਾਉਣ ਦਾ ਭਰੋਸਾ ਕਰ ਸਕਦਾ ਹਾਂ।
- 14 ਮੈਨੂੰ ਦਲਦਲ ਵਿੱਚ ਖਿੱਚ ਲਵੋ, ਮੈਨੂੰ ਚਿਕ੍ਕੜ ਅੰਦਰ ਡੂੰਘਿਆ ਨਾ ਖੁਬ੍ਬਣ ਦਿਉ। ਮੈਨੂੰ ਉਨ੍ਹਾਂ ਲੋਕਾਂ ਤੋਂ ਬਚਾਉ ਜਿਹੜੇ ਮੈਨੂੰ ਨਫ਼ਰਤ ਕਰਦੇ ਹਨ। ਮੈਨੂੰ ਇਸ ਡੂੰਘੇ ਪਾਣੀ ਤੋਂ ਬਚਾਉ।
- 15 ਹੜ ਦੇ ਪਾਣੀ ਨੂੰ ਮੈਨੂੰ ਰੋਢ਼ਨ ਨਾ ਦਿਉ ਜਾਂ ਡੂੰਘੇ ਪਾਣੀ ਨੂੰ ਮੈਨੂੰ ਨਿਗਲਣ ਨਾ ਦਿਉ ਜਾਂ ਮੈਨੂੰ ਕਬਰ ਨੂੰ ਮੇਰੇ ਉੱਤੇ ਮੂੰਹ ਬੰਦ ਨਾ ਕਰਨ ਦਿਉ।
- 16 ਯਹੋਵਾਹ, ਤੁਹਾਡਾ ਪਿਆਰ ਸ਼ੁਭ ਹੈ। ਆਪਣੇ ਪੂਰੇ ਪਿਆਰ ਨਾਲ ਮੈਨੂੰ ਜਵਾਬ ਦਿਉ, ਆਪਣੀ ਪੂਰੀ ਮਿਹਰ ਨਾਲ ਮੇਰੇ ਵੱਲ ਆਉ ਅਤੇ ਮੇਰੀ ਸਹਾਇਤਾ ਕਰੋ।
- 17 ਆਪਣੇ ਸੇਵਕ ਨੂੰ ਛੱਡਕੇ ਨਾ ਜਾਉ। ਮੈਂ ਮੂਸੀਬਤ ਵਿੱਚ ਹਾਂ ਛੇਤੀ ਕਰੋ ਮੇਰੀ ਸਹਾਇਤਾ ਕਰੋ।
- 18 ਆਉ ਮੇਰੀ ਰੂਹ ਨੂੰ ਬਚਾਉ, ਮੈਨੂੰ ਮੇਰੇ ਵੈਰੀਆਂ ਤੋਂ ਛੁਡਾਉ।
- 19 ਤੁਸੀਂ ਮੇਰੀ ਸ਼ਰਮ ਨੂੰ ਜਾਣਦੋ ਹੋਂ। ਤੁਸੀਂ ਜਾਣਦੇ ਹੋ ਮੇਰੇ ਵੈਰੀਆਂ ਨੇ ਮੈਨੂੰ ਬੇਇੱਜ਼ਤ ਕੀਤਾ। ਤੁਸੀਂ ਉਨ੍ਹਾਂ ਨੂੰ ਮੇਰੇ ਨਾਲ ਇੰਝ ਵਿਹਾਰ ਕਰਦਿਆਂ ਵੇਖਿਆ ਹੈ।
- 20 ਸ਼ਰਮ ਨੇ ਮੈਨੂੰ ਮਾਰ ਸੁਟਿਆ ਹੈ। ਮੈਂ ਸ਼ਰਮ ਨਾਲ ਮਰਨ ਹੀ ਵਾਲਾ ਹਾਂ। ਮੈਂ ਹਮਦਰਦੀ ਲਈ ਇੰਤਜ਼ਾਰ ਕੀਤਾ ਪਰ ਕੋਈ ਵੀ ਨਹੀਂ ਬਹੁੜਿਆ। ਮੈਂ ਇੰਤਜ਼ਾਰ ਕੀਤਾ ਕਿ ਕੋਈ ਆਏ ਅਤੇ ਮੈਨੂੰ ਸਕੂਨ ਪਹੁੰਚਾਏ ਪਰ ਕੋਈ ਵੀ ਬੰਦਾ ਨਹੀਂ ਆਇਆ।
- 21 ਉਨ੍ਹਾਂ ਨੇ ਮੈਨੂੰ ਭੋਜਨ ਬਦਲੇ ਜ਼ਹਿਰ ਦਿੱਤਾ। ਉਨ੍ਹਾਂ ਮੈਨੂੰ ਦਾਖਰਸ ਦੇ ਬਦਲੇ ਸਿਰਕਾ ਦਿੱਤਾ।
- 22 ਉਨ੍ਹਾਂ ਦੇ ਮੇਜ਼ ਭੋਜਨ ਨਾਲ ਢਕੇ ਹੋਏ ਹਨ, ਉਹ ਬਹੁਤ ਸਾਰੀਆਂ ਵੱਡੀਆਂ ਸਭਾ ਦਾਅਵਤਾਂ ਕਰਦੇ ਹਨ। ਉਹ ਭੋਜਨ ਉਨ੍ਹਾਂ ਦਾ ਵਿਨਾਸ਼ ਕਰ ਦੇਣਗੇ।
- 23 ਮੈਨੂੰ ਆਸ ਹੈ ਉਹ ਅੰਨ੍ਹੇ ਹੋਣਗੇ ਅਤੇ ਉਨ੍ਹਾਂ ਦੀਆਂ ਢੂਈਆਂ ਝੁਕ ਜਾਣਗੀਆਂ।
- 24 ਉਨ੍ਹਾਂ ਉੱਤੇ ਤੇਰਾ ਕਹਿਰ ਡੋਲ੍ਹ; ਉਨ੍ਹਾਂ ਨੂੰ ਤੇਰਾ ਭੀਸ਼ਣ ਗੁੱਸਾ ਅਨੁਭਵ ਕਰਨ ਦੇ।
- 25 ਉਨ੍ਹਾਂ ਦੇ ਘਰ ਸਖਣੇ ਕਰ ਦਿਉ, ਉਥੇ ਕੋਈ ਵੀ ਨਾ ਰਹੇ।
- 26 ਉਨ੍ਹਾਂ ਨੂੰ ਦੰਡ ਦਿਉ, ਅਤੇ ਉਹ ਭੱਜ ਜਾਣਗੇ। ਫ਼ੇਰ ਸੱਚ ਮੁੱਚ ਉਨ੍ਹਾਂ ਨੂੰ ਕਸ਼ਟ ਹੋਵੇਗਾ ਅਤੇ ਬੋਲਣ ਲਈ ਜ਼ਖਮ ਹੋਣਗੇ।
- 27 ਉਨ੍ਹਾਂ ਨੂੰ ਉਨ੍ਹਾਂ ਦੇ ਮੰਦੇ ਕੰਮਾਂ ਦੀ ਸਜ਼ਾ ਦਿਉ। ਉਨ੍ਹਾਂ ਨੂੰ ਦਰਸਾਉ ਕਿ ਤੁਸੀਂ ਕਿੰਨੇ ਚੰਗੇ ਹੋ ਸਕਦੇ ਹੋ।
- 28 ਉਨ੍ਹਾਂ ਦੇ ਨਾਮ ਜੀਵਨ ਦੀ ਪੁਸਤਕ ਵਿੱਚੋਂ ਮਿਟਾ ਦਿਉ, ਉਸ ਪੁਸਤਕ ਵਿੱਚ ਉਨ੍ਹਾਂ ਦੇ ਨਾਮ ਨਾ ਲਿਖੋ, ਜਿਥੇ ਨੇਮ ਬੰਦਿਆਂ ਦੇ ਨਾਮ ਹਨ।
- 29 ਮੈਂ ਉਦਾਸ ਹਾਂ ਅਤੇ ਮੈਂ ਦਰਦ ਵਿੱਚ ਹਾਂ। ਹੇ ਪਰਮੇਸ਼ੁਰ, ਮੈਨੂੰ ਉੱਪਰ ਉਠਾਉ। ਮੈਨੂੰ ਬਚਾਉ।
- 30 ਮੈਂ ਪਰਮੇਸ਼ੁਰ ਦੇ ਨਾਮ ਦੀ ਉਸਤਤਿ ਗੀਤ ਨਾਲ ਕਰਾਂਗਾ। ਮੈਂ ਸ਼ੁਕਰਾਨੇ ਦੇ ਗੀਤ ਨਾਲ ਉਸਦੀ ਉਸਤਤਿ ਕਰਾਂਗਾ।
- 31 ਇਸ ਨਾਲ ਪਰਮੇਸ਼ੁਰ ਪ੍ਰਸੰਨ ਹੋਵੇਗਾ, ਇਹ ਇੱਕ ਬਲਦ ਨੂੰ ਮਾਰਨ ਨਾਲੋਂ ਅਤੇ ਪੂਰੇ ਜਾਨਵਰ ਨੂੰ ਬਲੀ ਵਾਂਗ ਭੇਟ ਕਰਨ ਨਾਲੋਂ ਬਿਹਤਰ ਹੋਵੇਗਾ।
- 32 ਹੇ ਨਿਮ੍ਰ ਲੋਕੋ, ਤੁਸੀਂ ਪਰਮੇਸ਼ੁਰ ਦੀ ਉਪਾਸਨਾ ਕਰਨ ਆਏ ਹੋਂ। ਤੁਸੀਂ ਇਹ ਗੱਲਾਂ ਜਾਣਕੇ ਖੁਸ਼ ਹੋਵੋਂਗੇ।
- 33 ਯਹੋਵਾਹ ਗਰੀਬਾਂ ਬੇਸਹਾਰਿਆਂ ਦੀ ਗੱਲ ਸੁਣਦਾ ਹੈ। ਯਹੋਵਾਹ ਹਾਲੇ ਵੀ ਕੈਦ ਵਿੱਚ ਪਏ ਲੋਕਾਂ ਨੂੰ ਪਸੰਦ ਕਰਦਾ ਹੈ।
- 34 ਹੇ ਧਰਤੀ ਅਤੇ ਅਕਾਸ਼ ਪਰਮੇਸ਼ੁਰ ਦੀ ਉਸਤਤਿ ਕਰੋ। ਹੇ ਸਮੁੰਦਰ ਅਤੇ ਉਸ ਵਿਚਲੇ ਸਭ ਕੁਝ, ਯਹੋਵਾਹ ਦੀ ਉਸਤਤਿ ਕਰੋ।
- 35 ਯਹੋਵਾਹ ਸੀਯੋਨ ਨੂੰ ਬਚਾਵੇਗਾ। ਯਹੋਵਾਹ ਯਹੂਦਾਹ ਦੇ ਸ਼ਹਿਰਾਂ ਦੀ ਪੁਨਰ ਉਸਾਰੀ ਕਰੇਗਾ। ਉਸਦੇ ਲੋਕ ਉਥੇ ਜੰਮ ਜਾਣਗੇ ਅਤੇ ਧਰਤੀ ਉੱਤੇ ਕਬਜ਼ਾ ਕਰ ਲੈਣਗੇ।
- 36 ਉਸਦੇ ਸੇਵਕਾਂ ਦੀ ਔਲਾਦ ਉਸ ਧਰਤੀ ਨੂੰ ਪ੍ਰਾਪਤ ਕਰਨਗੇ। ਜਿਹੜੇ ਲੋਕ ਉਸਦੇ ਨਾਮ ਨੂੰ ਪਿਆਰ ਕਰਦੇ ਹਨ ਉਹੀ ਉਥੇ ਰਹਿਣਗੇ।
Psalms 069
- Details
- Parent Category: Old Testament
- Category: Psalms
ਜ਼ਬੂਰ ਕਾਂਡ 79