- 1 ਯਹੋਵਾਹ ਦੀ ਉਸਤਤਿ ਕਰੋ! ਪਰਮੇਸ਼ੁਰ ਦੀ ਉਸਦੇ ਮੰਦਰ ਵਿੱਚ ਉਸਤਤਿ ਕਰੋ! ਸਵਰਗ ਵਿੱਚ ਉਸਦੀ ਸ਼ਕਤੀ ਦੀ ਉਸਤਤਿ ਕਰੋ।
- 2 ਪਰਮੇਸ਼ੁਰ ਦੀ ਉਸਦੇ ਮਹਾਨ ਕਾਰਿਆ ਲਈ ਉਸਤਤਿ ਕਰੋ! ਉਸਦੀ ਉਸਤਤਿ ਉਸਦੀ ਸਾਰੀ ਮਹਾਨਤਾ ਲਈ ਕਰੋ।
- 3 ਪਰਮੇਸ਼ੁਰ ਦੀ ਵਾਜੇ-ਗਾਜੇ ਨਾਲ ਉਸਤਤਿ ਕਰੋ। ਵਂਝਲੀਆ ਸਾਰੰਗੀਆ ਨਾਲ ਉਸਦੀ ਉਸਤਤਿ ਕਰੋ।
- 4 ਤੰਬੂਰੀਆ ਤੇ ਨੱਚਣ ਨਾਲ ਪਰਮੇਸ਼ੁਰ ਦੀ ਉਸਤਤਿ ਕਰੋ। ਉਸਦੀ ਉਸਤਤਿ ਤਾਰਾਂ ਵਾਲੇ ਸਾਜ਼ਾਂ ਅਤੇ ਬਂਸਰੀਆ ਨਾਲ ਕਰੋ।
- 5 ਪਰਮੇਸ਼ੁਰ ਦੀ ਉਸਤਤਿ ਛੈਣਿਆ ਨਾਲ ਉੱਚੀ ਅਵਾਜ਼ ਨਾਲ ਕਰੋ। ਛਣਕਦੇ ਛੈਣਿਆ ਨਾਲ ਉਸਦੀ ਉਸਤਤਿ ਕਰੋ।
- 6 ਹਰ ਜਾਨਦਾਰ ਪ੍ਰਾਣੀ, ਯਹੋਵਾਹ ਦੀ ਉਸਤਤਿ ਕਰੋ! ਯਹੋਵਾਹ ਦੀ ਉਸਤਤਿ ਕਰੋ!
Psalms 150
- Details
- Parent Category: Old Testament
- Category: Psalms
ਜ਼ਬੂਰ ਕਾਂਡ 150