- 1 ਜੇ ਤੂੰ ਹੁੰਦਾ ਮੇਰੇ ਭਰਾ ਵਰਗਾ, ਮੇਰੀ ਮਾਂ ਦੀਆਂ ਛਾਤੀਆਂ ਤੋਂ ਚੁੰਘਦਾ ਹੋਇਆ ਫੇਰ ਜੇ ਤੂੰ ਮੈਨੂੰ ਬਾਹਰ ਮਿਲ ਜਾਂਦਾ ਤੇ ਮੈਂ ਤੈਨੂੰ ਚੁੰਮ ਸਕਦੀ ਤੇ ਕਿਸੇ ਨੇ ਵੀ ਨਹੀਂ ਸੀ ਆਖਣਾ ਕਿ ਗਲਤ ਹੈ ਇਹ।
- 2 ਲੈ ਜਾਂਦੀ ਮੈਂ ਤੈਨੂੰ ਆਪਣੀ ਮਾਂ ਦੇ ਘਰ ਅੰਦਰ ਉਹੀ ਹੈ ਜਿਸਨੇ ਮੈਨੂੰ ਸਿਖਾਇਆ। ਦਿੰਦੀ ਮੈਂ ਤੈਨੂੰ ਆਪਣੇ ਅਨਾਰਾਂ ਵਿੱਚੋਂ ਨਿਚੋੜੀ ਮਸਾਲੇਦਾਰ ਸ਼ਰਾਬ।
- 3 ਉਸਦੀ ਖੱਬੀ ਬਾਂਹ ਹੈ ਮੇਰੇ ਸਿਰ ਹੇਠਾਂ ਅਤੇ ਉਸਦੇ ਸੱਜੇ ਹੱਥ ਨੇ ਹੈ ਫੜਿਆ ਮੈਨੂੰ ਘੁੱਟ ਕੇ।
- 4 ਯਰੂਸ਼ਲਮ ਦੀਓ ਨਾਰੀਓ ਕਰੋ ਇਕਰਾਰ ਮੇਰੇ ਨਾਲ: ਜਗਾਓ ਨਾ ਪਿਆਰ ਨੂੰ ਉਤੇਜਿਤ ਨਾ ਕਰੋ ਪਿਆਰ ਨੂੰ ਜਿੰਨਾ ਚਿਰ ਇਹ ਜਾਗਣਾ ਨਹੀਂ ਚਾਹੁੰਦਾ।
- 5 ਕੌਣ ਹੈ ਇਹ ਔਰਤ ਮਾਰੂਬਲ ਵੱਲੋਂ ਆਉਂਦੀ ਹੋਈ ਝੁਕੀ ਹੋਈ ਆਪਣੇ ਪ੍ਰੀਤਮ ਉੱਤੇ?ਉਹ ਉਸ ਨਾਲ ਗੱਲ ਕਰਦੀ ਹੈਜਗਾਇਆ ਮੈਂ ਤੈਨੂੰ ਸੇਬ ਦੇ ਰੁੱਖ ਹੇਠਾਂ ਜਿੱਥੇ ਜਣਿਆਂ ਸੀ ਤੈਨੂੰ ਤੇਰੀ ਮਾਂ ਨੇ ਜਿੱਥੇ ਸੀ ਤੂੰ ਜੰਮਿਆਂ।
- 6 ਰੱਖ ਮੈਨੂੰ (ਕੋਲ ਆਪਣੇ) ਮੁਹਰ ਵਾਂਗ ਜਿਸਨੂੰ ਪਹਿਨਿਆ ਹੈ ਤੂੰ ਦਿਲ ਆਪਣੇ ਉੱਤੇ ਨਿਸ਼ਾਨੀ ਵਾਲੀ ਹੋਵੇ ਜਿਵੇਂ ਅੰਗੂਠੀ ਜਿਸ ਨੂੰ ਪਹਿਨਿਆ ਹੈ ਤੂੰ ਹੱਥ ਵਿੱਚ। ਇਹ ਮੌਤ ਵਾਂਗ ਹੈ ਜੋ ਪਿਆਰ ਤਕੜਾ ਹੈ। ਕਬਰ ਦੇ ਜੁਲਮ ਵਰਗੀ ਹੈ ਈਰਖਾ। ਇਸਦੀ ਲਾਟ ਹੈ ਅੱਗ ਦੇ ਭਾਂਬੜ ਵਾਂਗ।
- 7 ਬਹੁਤ ਸਾਰਾ ਪਾਣੀ ਵੀ ਪਿਆਰ ਨੂੰ ਬੁਝਾ ਨਹੀਂ ਸਕਦਾ। ਅਤੇ ਇੱਕ ਦਰਿਆ ਪਿਆਰ ਨੂੰ ਡੁਬੋ ਨਹੀਂ ਸਕਦਾ। ਲੋਕ ਤਿਰਸਕਾਰਨਗੇ ਉਸ ਬੰਦੇ ਨੂੰ, ਭੇਟ ਕਰ ਦਿੰਦਾ ਹੈ ਜੋ ਪਿਆਰ ਲਈ ਆਪਣੀਆਂ ਸਾਰੀਆਂ ਅਮੀਰੀਆਂ ਨੂੰ।
- 8 ਸਾਡੀ ਇੱਕ ਛੋਟੀ ਭੈਣ ਹੈ। ਅਤੇ ਉਸਦੀਆਂ ਛਾਤੀਆਂ ਨਹੀਂ ਅਜੇ ਫੁੱਲੀਆਂ। ਕੀ ਕਰੀਏ ਅਸੀਂ ਆਪਣੀ ਭੈਣ ਲਈ ਜਦੋਂ ਆਉਂਦਾ ਹੈ ਇੱਕ ਬੰਦਾ ਤੇ ਮਂਗਦਾ ਹੈ ਹੱਥ ਉਸਦਾ।
- 9 ਜੇਕਰ ਹੁੰਦੀ ਇੱਕ ਕੰਧ ਉਹ, ਅਸੀਂ ਉਸ ਉਤੇ ਚਾਂਦੀ ਦਾ ਮੁਨਾਰਾ ਉਸਾਰ ਦਿੰਦੇ। ਜੇਕਰ ਹੁੰਦੀ ਇੱਕ ਦਰਵਾਜ਼ਾ ਉਹ, ਅਸੀਂ ਦਿਆਰ ਦੀਆਂ ਸ਼ਤੀਰਾਂ ਨਾਲ ਉਸਦੀ ਕਿਲਾਬੰਦੀ ਕਰ ਦਿੰਦੇ।
- 10 ਮੈਂ ਹਾਂ ਇੱਕ ਕੰਧ ਤੇ ਛਾਤੀਆਂ ਮੇਰੀਆਂ ਨੇ ਮੁਨਾਰਿਆਂ ਵਰਗੀਆਂ। ਅਤੇ ਉਹ ਹੈ ਖੁਸ਼ ਮੇਰੇ ਨਾਲ।
- 11 ਬਆਲ-ਹਮੋਨ ਵਿੱਚ ਅੰਗੂਰਾਂ ਦਾ ਇੱਕ ਬਾਗ਼ ਸੀ ਜੋ ਸੁਲੇਮਾਨ ਦਾ ਸੀ। ਉਸਨੇ ਬਾਗ਼ ਨੂੰ ਰਾਖਿਆਂ ਨੂੰ ਕਿਰਾੇ ਤੇ ਦੇ ਦਿੱਤਾ। ਅਤੇ ਹਰ ਆਦਮੀ ਨੇ ਇਸਦੇ ਫ਼ਲ ਲਈ 1,000 ਚਾਂਦੀ ਦੇ ਸਿੱਕੇ ਲਿਆਉਣੇ ਸੀ।
- 12 ਸੁਲੇਮਾਨ ਰੱਖ ਸਕਦਾ ਹੈ ਤੂੰ ਆਪਣੇ 1,000 ਚਾਂਦੀ ਦੇ ਸਿੱਕੇ। ਦੇਹ 200 ਸਿੱਕੇ ਹਰ ਇੱਕ ਬੰਦੇ ਨੂੰ ਲਿਆਂਦੇ ਜਿਸਨੇ ਅੰਗੂਰ ਜਿਹੜੇ। ਪਰ ਮੈਂ ਰੱਖਾਂਗਾ ਕੋਲ ਆਪਣੇ ਅੰਗੂਰਾਂ ਦਾ ਬਾਗ।
- 13 ਇੱਥੇ ਤੂੰ ਬੈਠੀ ਹੈਂ ਬਾਗ ਅੰਦਰ ਮਿੱਤਰ ਸੁਣ ਰਹੇ ਨੇ ਆਵਾਜ਼ ਤੇਰੀ। ਮੈਨੂੰ ਵੀ ਸੁਣਨ ਦੇ ਇਸਨੂੰ।
- 14 ਛੇਤੀ ਕਰ ਮੇਰੇ ਪ੍ਰੀਤਮ। ਬਣ ਜਾ ਕਿਸੇ ਹਿਰਨ ਜਾਂ ਹਰਨੋਟੇ ਵਰਗਾ ਮਸਾਲਿਆਂ ਦੇ ਪਰਬਤ ਉੱਤੇ।
Song Of Solomon 08
- Details
- Parent Category: Old Testament
- Category: Song of Songs
Song of Songs ਗ਼ਜ਼ਲ ਅਲਗ਼ਜ਼ਲਾਤ ਕਾਂਡ 8