- 1 ਯਹੋਵਾਹ ਅੱਗੇ ਬਸੰਤ ਦੀ ਰੁੱਤੇ ਮੀਂਹ ਦੀ ਅਰਦਾਸ ਕਰੋ। ਉਹ ਬਿਜਲੀ ਭੇਜੇਗਾ ਅਤੇ ਮੀਂਹ ਵਰ੍ਹੇਗਾ। ਫ਼ੇਰ ਹਰ ਵਿਅਕਤੀ ਦੇ ਖੇਤ ਵਿੱਚ ਪੌਦੇ ਉੱਗਣਗੇ। ਅਤੇ ਪਰਮੇਸ਼ੁਰ ਹਰ ਮਨੁੱਖ ਦੇ ਖੇਤ ਵਿੱਚ ਹਰਿਆਵਲ ਕਰੇਗਾ।
- 2 ਲੋਕ ਛੋਟੇ ਬੁੱਤਾਂ ਵੱਲ ਪਰਤਕੇ ਜਾਂ ਜਾਦੂਗਰਾਂ ਕੋਲ ਜਾ ਕੇ ਭਵਿੱਖ ਜਾਨਣ ਦੀ ਕੋਸ਼ਿਸ਼ ਕਰਦੇ ਹਨ, ਪਰ ਇਹ ਸਭ ਕੁਝ ਵਿਅਰਬ ਹੈ। ਭਵਿੱਖ ਵਕਤਾ ਅਤੇ ਜਾਦੂਗਰ ਦਰਸ਼ਨ ਵੇਖਦੇ ਹਨ ਅਤੇ ਆਪਣੇ ਸੁਫ਼ਨਿਆਂ ਬਾਰੇ ਦਸ੍ਸਦੇ ਹਨ, ਪਰ ਇਹ ਸਭ ਕੁਝ ਬੇਕਾਰ ਝੂਠ ਤੋਂ ਇਲਾਵਾ ਕੁਝ ਨਹੀਂ। ਜੋ ਉਹ ਦਸ੍ਸਦੇ ਹਨ ਸਿਰਫ਼ ਆਸਮਈ ਆਰਾਮ ਦਿੰਦਾ ਜੋ ਕਿ ਵਿਅਰਬ ਹੈ। ਸੋ ਇਹ ਲੋਕ ਭੇਡਾਂ ਵਾਂਗ ਭਟਕਦੇ ਫਿਰਦੇ ਹਨ ਅਤੇ ਮਦਦ ਲਈ ਪੁਕਾਰਦੇ ਹਨ ਪਰ ਉਨ੍ਹਾਂ ਕੋਲ ਕੋਈ ਆਜੜੀ ਨਹੀਂ।
- 3 ਯੋਹਵਾਹ ਆਖਦਾ ਹੈ, "ਮੈਂ ਆਜੜੀਆਂ ਤੇ ਬੜਾ ਖਫ਼ਾ ਹਾਂ। ਜੋ ਕੁਝ ਵੀ ਮੇਰੀ ਭੇਡਾਂ (ਉਮ੍ਮਤ) ਤੇ ਵਾਪਰਦਾ ਹੈ ਮੈਂ ਉਸਦਾ ਦੋਸ਼ੀ ਉਨ੍ਹਾਂ ਨੂੰ ਠਹਿਰਾਉਂਦਾ ਹਾਂ।" (ਯਹੂਦਾਹ ਦੇ ਲੋਕ ਪਰਮੇਸ਼ੁਰ ਦਾ ਇੱਜੜ ਹੈ) ਅਤੇ ਯਹੋਵਾਹ ਸਰਬ ਸ਼ਕਤੀਮਾਨ ਸੱਚਮੁੱਚ ਆਪਣੇ ਇੱਜੜ ਦੀ ਰਖਵਾਲੀ ਕਰਦਾ ਹੈ। ਉਹ ਆਪਣੇ ਇੱਜੜ ਦੀ ਉਵੇਂ ਹੀ ਦੇਖਭਾਲ ਕਰਦਾ ਹੈ ਜਿਵੇਂ ਇੱਕ ਸਿਪਾਹੀ ਆਪਣੇ ਸੋਹਣੇ ਜੰਗੀ ਘੋੜੇ ਦੀ।
- 4 "ਯਹੂਦਾਹ ਤੋਂ ਆਗੂ ਆਉਣਗੇ ਜੋ ਖੂਂਜੇ ਦੇ ਪੱਥਰ ਅਤੇ ਤੰਬੂ ਦੇ ਖੂਂਟਿਆਂ ਅਤੇ ਯੁੱਧ ਦੇ ਹਬਿਆਰਾਂ ਦੀ ਤਰ੍ਹਾਂ ਮਜ਼ਬੂਤ ਹੋਣਗੇ।
- 5 ਉਹ ਸੂਰਬੀਰਾਂ ਵਾਂਗ ਹੋਣਗੇ ਜੋ ਆਪਣੇ ਵੈਰੀਆਂ ਨੂੰ ਸੜਕਾਂ ਦੀ ਮਿੱਟੀ ਵਾਂਗ ਮਿਧ੍ਧਣਗੇ। ਉਹ ਲੜਨਗੇ ਅਤੇ ਕਿਉਂ ਜੁ ਯਹੋਵਾਹ ਉਨ੍ਹਾਂ ਦੇ ਅੰਗ-ਸੰਗ ਹੋਵੇਗਾ ਉਹ ਦੁਸ਼ਮਣ ਦੇ ਘੁੜਸਵਾਰਾਂ ਨੂੰ ਹਰਾ ਦੇਣਗੇ।
- 6 ਮੈਂ ਯਹੂਦਾਹ ਦੇ ਘਰਾਣੇ ਨੂੰ ਤਕੜਾ ਕਰਾਂਗਾ। ਮੈਂ ਯੂਸਫ਼ ਦੇ ਘਰਾਣੇ ਨੂੰ ਲੜਾਈ ਵਿੱਚ ਜਿਤਾਵਾਂਗਾ ਅਤੇ ਉਨ੍ਹਾਂ ਨੂੰ ਸੁਰਖਿਅਤ ਵਾਪਸ ਲੈਕੇ ਆਵਾਂਗਾ। ਮੈਂ ਉਨ੍ਹਾਂ ਨੂੰ ਸੁੱਖ-ਆਰਾਮ ਦੇਵਾਂਗਾ। ਉਹ ਇਵੇਂ ਹੋਣਗੇ ਜਿਵੇਂ ਮੈਂ ਉਨ੍ਹਾਂ ਨੂੰ ਕਦੇ ਤਿਆਗਿਆ ਹੀ ਨਹੀਂ। ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹਾਂ ਤੇ ਮੈਂ ਉਨ੍ਹਾਂ ਦੀ ਸਹਾਇਤਾ ਕਰਾਂਗਾ।
- 7 ਅਫ਼ਰਾਈਮ ਦੇ ਲੋਕ ਉਨ੍ਹਾਂ ਸੂਰਬੀਰਾਂ ਵਾਂਗ ਖੁਸ਼ ਹੋਣਗੇ ਜਿਨ੍ਹਾਂ ਕੋਲ ਪੀਣ ਲਈ ਕਾਫੀ ਮੈਅ ਹੁੰਦੀ ਹੈ। ਉਨ੍ਹਾਂ ਦੇ ਬੱਚੇ ਵੀ ਖੁਸ਼ੀ ਵਿੱਚ ਮੌਜ ਮਨਾਉਣਗੇ। ਉਹ ਸਾਰੇ ਯਹੋਵਾਹ ਦੇ ਸੰਗ ਖੁਸ਼ੀ ਦਾ ਸਮਾਂ ਗੁਜ਼ਾਰਨਗੇ।
- 8 "ਮੈਂ ਉਨ੍ਹਾਂ ਲਈ ਆਵਾਜ਼ ਮਾਰਾਂਗਾ (ਸੀਟੀ ਵਜਾਵਾਂਗਾ) ਤੇ ਉਨ੍ਹਾਂ ਨੂੰ ਇਕਠਿਆਂ ਸ੍ਸਦ੍ਦਾਂਗਾ। ਮੈਂ ਸੱਚਮੁੱਚ ਉਨ੍ਹਾਂ ਨੂੰ ਬਚਾਵਾਂਗਾ ਅਤੇ ਉਹ ਬਹੁਤ ਵਧ ਜਾਣਗੇ।
- 9 ਹਾਂ ਮੈਂ ਸਾਰੇ ਰਾਜਾਂ ਵਿੱਚ ਆਪਣੀ ਪਰਜਾ ਨੂੰ ਖਿਂਡੇਰ ਦਿੱਤਾ ਹੈ, ਪਰ ਉਹ ਦੂਰ-ਦੁਰਾਡੀਆਂ ਥਾਵਾਂ ਤੇ ਵੀ ਮੈਨੂੰ ਨਾ ਭੁੱਲਣਗੇ। ਉਹ ਤੇ ਉਨ੍ਹਾਂ ਦੇ ਬੱਚੇ ਜਿਉਂਦੇ ਰਹਿਣਗੇ ਅਤੇ ਉਹ ਸੁਰਖਿਅਤ ਵਾਪਸ ਪਰਤਨਗੇ।
- 10 ਮੈਂ ਉਨ੍ਹਾਂ ਨੂੰ ਮਿਸਰ ਅਤੇ ਅਸ਼ੂਰ ਤੋਂ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਗਿਲਆਦ ਦੇਸ ਵਿੱਚ ਵਾਪਸ ਲੈਕੇ ਆਵਾਂਗਾ ਅਤੇ ਜੇਕਰ ਉਹ ਥਾਂ ਉਨ੍ਹਾਂ ਲਈ ਬਹੁਤ ਘੱਟ ਹੋਵੇਗੀ, ਤਾਂ ਮੈਂ ਉਨ੍ਹਾਂ ਨੂੰ ਲਬਾਨੋਨ ਵਿੱਚ ਲਿਆਵਾਂਗਾ।"
- 11 ਇਹ ਪਹਿਲਾਂ ਵਾਂਗ ਹੀ ਹੋਵੇਗਾ ਜਿਵੇਂ ਪਰਮੇਸ਼ੁਰ ਜਦੋਂ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ ਸੀ। ਉਸਨੇ ਸਮੁੰਦਰੀ ਲਹਿਰਾਂ ਨੂੰ ਠੋਕਰ ਮਾਰੀ, ਸਮੁੰਦਰ ਬਿਖਰਿਆ ਅਤੇ ਲੋਕ ਦੁੱਖਾਂ ਦੇ ਸਮੁੰਦਰ ਤੋਂ ਪਾਰ ਲੰਘ ਗਏ। ਯਹੋਵਾਹ ਸਮੁੰਦਰਾਂ-ਦਰਿਆਵਾਂ ਦੇ ਪਾਣੀ ਨੂੰ ਸੁਕਾ ਦੇਵੇਗਾ। ਉਹ ਅੱਸ਼ੂਰ ਦੇ ਘੁਮਂਡ ਅਤੇ ਮਿਸਰ ਦੀ ਸ਼ਕਤੀ ਨੂੰ ਨਸ਼ਟ ਕਰ ਦੇਵੇਗਾ।
- 12 ਯਹੋਵਾਹ ਆਪਣੀ ਪਰਜਾ ਨੂੰ ਮਜ਼ਬੂਤ ਤੇ ਤਕੜਿਆਂ ਕਰੇਗਾ। ਅਤੇ ਉਹ ਉਸਦੇ ਲਈ ਅਤੇ ਉਸਦੇ ਨਾਂ ਲਈ ਜਿਉਂਦੇ ਰਹਿਣਗੇ। ਯਹੋਵਾਹ ਇਹ ਗੱਲਾਂ ਆਖਦਾ ਹੈ।
Zechariah 10
- Details
- Parent Category: Old Testament
- Category: Zechariah
ਜ਼ਿਕਰ ਯਾਹ ਕਾਂਡ 10