wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


1 Chronicles ੧ ਤਵਾਰੀਖ਼ਕਾਂਡ 25
  • 1 ਦਾਊਦ ਅਤੇ ਫ਼ੌਜ ਦੇ ਸੈਨਾਪਤੀਆਂ ਨੇ ਆਸਾਫ਼ ਦੇ ਪੁੱਤਰਾਂ ਨੂੰ ਖਾਸ ਸੇਵਾ ਲਈ ਵੱਖ ਕਰ ਦਿੱਤਾ। ਆਸਾਫ਼ ਦੇ ਪੁੱਤਰ ਹੇਮਾਨ ਅਤੇ ਯਦੂਬੂਨ ਸਨ। ਉਨ੍ਹਾਂ ਦਾ ਖਾਸ ਕੰਮ ਪਰਮੇਸ਼ੁਰ ਦੀ ਅਗੰਮੀ ਵਾਣੀ ਨੂੰ, ਉਸਦੇ ਸੰਦੇਸ਼ਾਂ ਨੂੰ ਬਰਬਤਾਂ, ਦਿਲਰੁਬਾ, ਛੈਣਿਆਂ ਆਦਿ ਸਾਜ਼ਾਂ ਨਾਲ ਲੋਕਾਂ ਤੀਕ ਪਹੁੰਚਾਣਾ ਸੀ। ਜਿਨ੍ਹਾਂ ਮਨੁੱਖਾਂ ਨੇ ਇਸ ਤਰੀਕੇ ਨਾਲ ਸੇਵਾ ਵਿੱਚ ਹਿੱਸਾ ਲਿਆ, ਉਨ੍ਹਾਂ ਦੀ ਸੂਚੀ ਇਸ ਤਰ੍ਹਾਂ ਹੈ:
  • 2 ਆਸਾਫ਼ ਦੇ ਘਰਾਣੇ ਵਿੱਚੋਂ: ਜ਼ਕੂਰ, ਯੂਸੁਫ਼, ਨਬਾਨਯਾਹ ਤੇ ਅਸ਼ਰੇਲਾਹ। ਦਾਊਦ ਨੇ ਆਸਾਫ਼ ਨੂੰ ਭਵਿੱਖਬਾਣੀ ਕਰਨ ਲਈ ਚੁਣਿਆ ਤੇ ਆਸਾਫ਼ ਨੇ ਆਪਣੇ ਪੁੱਤਰਾਂ ਦੀ ਅਗਵਾਈ ਕੀਤੀ।
  • 3 ਯਦੂਬੂਨ ਦੇ ਘਰਾਣੇ ਵਿੱਚੋਂ ਗਦਾਲਯਾਹ, ਸਰੀ, ਯਸ਼ਆਯਾਹ, ਸ਼ਿਮਈ ਹਸ਼ਬਯਾਹ ਅਤੇ ਮਤਿਬ੍ਬਯਾਹ ਸਨ। ਇਹ ਕੁਲ 6 ਸਨ ਜਿਨ੍ਹਾਂ ਨੂੰ ਯਦੂਬੂਨ ਨੇ ਇਹ ਕਾਰਜ ਸੌਂਪਿਆ। ਯਦੂਬੂਨ ਬਰਬਤ ਨਾਲ ਯਹੋਵਾਹ ਦੀ ਉਸਤਤਿ ਕਰਕੇ ਨਬੁਵ੍ਵਤ ਕਰਦਾ ਹੁੰਦਾ ਸੀ।
  • 4 ਹੇਮਾਨ ਦੇ ਪੁੱਤਰ ਬੁੱਕੀਯਾਹ ਮਤਨਯਾਹ, ਉਜ਼ੀੇਲ੍ਲ, ਸ਼ਬੂੇਲ, ਯਰੀਮੋਬ, ਹਨਨਯਾਹ, ਹਨਾਨੀ, ਅਲੀਆਬਾਹ, ਗਦ੍ਦਲਤੀ, ਰੋਮਮਤੀ-ਅਜ਼ਰ, ਯਾਸ਼ਬਕਾਸ਼ਾਹ, ਮਲ੍ਲੋਬੀ, ਹੋਬੀਰ ਅਤੇ ਮਹਜ਼ੀਓਬ ਸਨ।
  • 5 ਇਹ ਸਭ ਹੇਮਾਨ, ਦਾਊਦ ਦੇ ਪੈਗੰਬਰ ਦੇ ਪੁੱਤਰ ਸਨ। ਅਤੇ ਪਰਮੇਸ਼ੁਰ ਨੇ ਉਸ ਨੂੰ ਮਜ਼ਬੂਤ ਬਨਾਉਣ ਦਾ ਇਕਰਾਰ ਕੀਤਾ। ਇਸ ਲਈ ਹੇਮਾਨ ਦੇ ਬਹੁਤ ਸਾਰੇ ਪੁੱਤਰ ਹੋਏ। ਪਰਮੇਸ਼ੁਰ ਨੇ ਹੇਮਾਨ ਨੂੰ 14 ਪੁੱਤਰ ਦਿੱਤੇ, ਅਤੇ ਤਿੰਨ ਧੀਆਂ ਦਿੱਤੀਆਂ।
  • 6 ਹੇਮਾਨ ਨੇ ਆਪਣੇ ਸਾਰੇ ਪੁੱਤਰਾਂ ਨੂੰ ਯਹੋਵਾਹ ਦੇ ਮੰਦਰ ਵਿੱਚ ਉਸਦੀ ਕੀਰਤੀ ਗਾਉਣ ਦੇ ਕੰਮ ਲਾਇਆ। ਉਸਦੇ ਪੁੱਤਰ ਗਾਨ ਵੇਲੇ ਛੈਣੇ, ਦਿਲਰੁਬਾ ਤੇ ਬਰਬਤਾਂ ਦੀ ਵਰਤੋਂ ਕਰਦੇ। ਪਰਮੇਸ਼ੁਰ ਦੇ ਮੰਦਰ ਵਿੱਚ ਸੇਵਾ ਕਰਨ ਦਾ ਉਨ੍ਹਾਂ ਦਾ ਇਹੀ ਤਰੀਕਾ ਸੀ। ਇਨ੍ਹਾਂ ਮਨੁੱਖਾਂ ਦੀ ਚੋਣ ਦਾਊਦ ਨੇ ਕੀਤੀ ਸੀ।
  • 7 ਲੇਵੀਆਂ ਦੇ ਪਰਿਵਾਰ-ਸਮੂਹ ਵਿੱਚੋਂ ਇਨ੍ਹਾਂ ਆਦਮੀਆਂ ਅਤੇ ਉਨ੍ਹਾਂ ਦੇ ਸੰਬੰਧੀਆਂ ਨੂੰ ਪਵਿੱਤਰ ਗੀਤ ਗਾਉਣ ਦੀ ਸਿਖਲਾਈ ਦਿੱਤੀ ਹੋਈ ਸੀ। ਯਹੋਵਾਹ ਦੀ ਸਤੁਤੀ ਗਾਨ ਵਾਲੇ ਪ੍ਰਵੀਨ ਮਨੁੱਖਾਂ ਦੀ ਗਿਣਤੀ 288 ਸੀ।
  • 8 ਹਰ ਇੱਕ ਦੇ ਹਿੱਸੇ ਕਿਹੜਾ ਕੰਮ ਆਵੇ, ਤੇ ਉਹ ਕੀ ਕਰੇ ਇਸ ਲਈ ਗੁਣਾ ਸੁਟਿਆ ਜਾਂਦਾ ਅਤੇ ਹਰ ਮਨੁੱਖ ਨਾਲ ਬਰਬਰਤਾ ਦਾ ਵਿਵਹਾਰ ਹੁੰਦਾ। ਵੱਡੇ-ਛੋਟੇ ਨੂੰ ਸਮਾਨ ਦਿ੍ਰਸ਼ਟੀ ਨਾਲ ਵੇਖਿਆ ਜਾਂਦਾ ਅਤੇ ਗੁਰੂ ਨੂੰ ਵੀ ਉਸੇ ਨਿਗਾਹ ਨਾਲ ਵੇਖਿਆ ਜਾਂਦਾ ਜਿਸ ਨਾਲ ਸ਼ਿਸ਼ ਨੂੰ।
  • 9 ਪਹਿਲੇ 'ਚ ਆਸਾਫ਼ (ਯੂਸੁਫ਼) ਦੇ ਪੁੱਤਰਾਂ ਅਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।ਦੂਜੇ 'ਚ ਗਦਾਲਯਾਹ ਦੇ ਪੁੱਤਰ ਅਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
  • 10 ਤੀਜੇ 'ਚ ਜ਼ਕੂਰ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
  • 11 ਚੌਬੇ 'ਚ ਯਸਰੀ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
  • 12 ਪੰਜਵੇਂ 'ਚ ਨਬਨਯਾਹ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
  • 13 ਛੇਵੇਂ 'ਚ ਬੁੱਕੀਯਾਹ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
  • 14 ਸੱਤਵੇਂ 'ਚ ਯਸ਼ਰੇਲਾਹ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
  • 15 ਅੱਠਵੇਂ 'ਚ ਯਸ਼ਆਯਾਹ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
  • 16 ਨੌਵੇਂ ਵਿੱਚ ਮਤ੍ਤਨਯਾਹ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
  • 17 ਦਸਵੇਂ ਵਿੱਚ ਸ਼ਿਮਈ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
  • 18 ਗਿਆਰ੍ਹਵੇ 'ਚ ਅਜ਼ਰੇਲ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
  • 19 ਬਾਰ੍ਹਵੇਂ 'ਚ ਹਸ਼ਬਯਾਹ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
  • 20 ਤੇਰਵੇਂ 'ਚ ਸ਼ੂਬਾੇਲ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
  • 21 ਚੌਦ੍ਹਵੇਂ ਸਮੂਹ 'ਚ ਮਤਿਬ੍ਬਯਾਹ ਦੇ ਪੁੱਤਰਾਂ ਅਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
  • 22 ਪਂਦਰ੍ਹਵੇਂ ਸਮੂਹ 'ਚ ਯਰੇਮੋਬ ਦੇ ਪੁੱਤਰਾਂ ਅਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
  • 23 ਸੋਲ੍ਹਵੇਂ 'ਚ ਹਨਨਯਾਹ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
  • 24 ਸਤਾਰ੍ਹਵੇਂ 'ਚ ਯਾਸ਼ਬਕਾਸ਼ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
  • 25 ਅਠਾਰ੍ਹਵੇਂ ਸਮੂਹ 'ਚ ਹਨਾਨੀ, ਉਸਦੇ ਪੁੱਤਰਾਂ ਅਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
  • 26 ਉਨ੍ਨੀਁਵੇਂ 'ਚ ਮਲ੍ਲੋਬੀ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
  • 27 ਵੀਹਵੇਂ 'ਚ ਅਲੀਯਾਬਾਹ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
  • 28 ਇੱਕੀਵੇਂ 'ਚ ਹੋਬੀਰ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
  • 29 ਬਾਈਵੇਂ 'ਚ ਗਿਦ੍ਦਲਤੀ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
  • 30 ਤੇਈਵੇਂ 'ਚ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।
  • 31 ਚੌਵੀਵੇਂ 'ਚ ਰੋਮਮਤੀ-ਅਜ਼ਰ ਦੇ ਪੁੱਤਰਾਂ ਤੇ ਸੰਬੰਧੀਆਂ ਵਿੱਚੋਂ 12 ਆਦਮੀ ਚੁਣੇ ਗਏ ਸਨ।