wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


1 Chronicles ੧ ਤਵਾਰੀਖ਼ਕਾਂਡ 26
  • 1 ਦਰਬਾਨਾਂ ਦੇ ਟੋਲੇ: ਜਿਹੜੇ ਦਰਬਾਨ ਕਾਰਾਹੀ ਪਰਿਵਾਰ-ਸਮੂਹ ਵਿੱਚੋਂ ਚੁਣੇ ਗਏ ਉਨ੍ਹਾਂ ਦੀ ਗਿਣਤੀ ਇਉਂ ਹੈ। ਮਸ਼ਲਮਯਾਹ ਅਤੇ ਉਸਦੇ ਪੁੱਤਰ। (ਮਸ਼ਲਮਯਾਹ ਕੋਰੇ ਦਾ ਪੁੱਤਰ ਸੀ ਅਤੇ ਉਹ ਆਸਾਫ਼ ਦੇ ਘਰਾਣੇ ਵਿੱਚੋਂ ਸੀ।)
  • 2 ਮਸ਼ਲਮਯਾਹ ਦੇ ਪੁੱਤਰਾਂ ਵਿੱਚੋਂ ਜ਼ਕਰਯਾਹ ਪਲੇਠਾ ਪੁੱਤਰ ਸੀ, ਯਦੀਅੇਲ ਦੂਜਾ, ਜ਼ਬਦਯਾਹ ਤੀਜਾ ਅਤੇ ਯਬਨੀੇਲ ਚੌਬਾ ਪੁੱਤਰ ਸੀ।
  • 3 ਲਾਮ ਮਸ਼ਲਮਯਾਹ ਦਾ ਪੰਜਵਾਂ, ਯਹੋਹਾਨਾਨ ਛੇਵਾਂ ਅਤੇ ਅਲਯਹੋੇਨਈ ਸੱਤਵਾਂ ਪੁੱਤਰ ਸੀ।
  • 4 ਓਥੇਦ-ਅਦੋਮ ਅਤੇ ਉਸਦੇ ਪੁੱਤਰ - ਓਥੇਦ-ਅਦੋਮ ਦੇ ਪਲੇਠੇ ਪੁੱਤਰ ਦਾ ਨਾਉਂ ਸ਼ਮਆਯਾਹ ਤੇ ਦੂਜੇ ਦਾ ਯਹੋਜ਼ਾਬਾਦ, ਯੋਆਹ ਤੀਜਾ ਸਾਕਾਰ ਚੌਬਾ ਅਤੇ ਨਬਾਨਿੇਲ ਪੰਜਵਾਂ ਸੀ।
  • 5 ਅੰਮੀੇਲ ਉਸਦਾ ਛੇਵਾਂ ਪੁੱਤਰ, ਯਿੱਸਾਕਾਰ ਸੱਤਵਾਂ ਅਤੇ ਪਉਲਬਈ ਉਸਦਾ ਅੱਠਵਾਂ ਪੁੱਤਰ ਸੀ। ਓਥੇਦ-ਅਦੋਮ ਤੇ ਪਰਮੇਸ਼ੁਰ ਦੀ ਕਿਰਪਾ ਸੀ।
  • 6 ਸ਼ਮਆਯਾਹ ਓਥੇਦ-ਅਦੋਮ ਦਾ ਪੁੱਤਰ ਸੀ। ਸ਼ਮਆਯਾਹ ਦੇ ਵੀ ਪੁੱਤਰ ਸਨ ਜੋ ਕਿ ਆਪਣੇ ਪਿਤਾ ਦੇ ਘਰਾਣੇ ਦੇ ਆਗੂ ਸਨ ਕਿਉਂ ਕਿ ਉਹ ਵੀਰ ਬਹਾਦੁਰ ਸਨ।
  • 7 ਸ਼ਮਆਯਾਹ ਦੇ ਪੁੱਤਰ ਸਨ: ਆਬਨੀ, ਰਫ਼ਾੇਲ, ਓਥੇਦ, ਅਲਜ਼ਾਬਾਦ, ਅਲੀਹੂ ਅਤੇ ਸਮਕਯਾਹ। ਅਲਜ਼ਾਬਾਦ ਦੇ ਰਿਸ਼ਤੇਦਾਰ ਨਿਪੁਣ ਕਾਰੀਗਰ ਸਨ।
  • 8 ਇਹ ਸਾਰੇ ਮਨੁੱਖ ਓਥੇਦ-ਅਦੋਮ ਦੇ ਉੱਤਰਾਧਿਕਾਰੀ ਸਨ। ਇਹ ਸਾਰੇ ਮਨੁੱਖ ਅਤੇ ਉਨ੍ਹਾਂ ਦੇ ਪੁੱਤਰ ਅਤੇ ਰਿਸ਼ਤੇਦਾਰ ਸਭ ਬੜੇ ਸ਼ਕਤੀਸ਼ਾਲੀ ਸਨ। ਇਹ ਇੱਕ ਚੰਗੇ ਦਰਬਾਨ ਵੀ ਸਨ। ਓਥੇਦ-ਅਦੋਮ ਦੇ 62 ਉੱਤਰਾਧਿਕਾਰੀ ਸਨ।
  • 9 ਮਸ਼ਲਮਯਾਹ ਦੇ ਪੁੱਤਰ ਅਤੇ ਰਿਸ਼ਤੇਦਾਰ ਬੜੇ ਸ਼ਕਤੀਸ਼ਾਲੀ ਸਨ, ਜਿਨ੍ਹਾਂ ਦੀ ਗਿਣਤੀ 18 ਸੀ।
  • 10 ਮਰਾਰੀ ਘਰਾਣੇ ਵਿੱਚੋਂ ਦਰਬਾਨ ਇਹ ਸਨ: ਉਨ੍ਹਾਂ ਵਿੱਚ ਹੋਸਾਹ ਸੀ। ਸ਼ਿਮਰੀ ਉਸ ਦਾ ਪਹਿਲਾ ਪੁੱਤਰ ਚੁਣਿਆ ਗਿਆ। (ਭਾਵੇਂ ਸ਼ਿਮਰੀ ਉਸਦਾ ਪਲੇਠਾ ਪੁੱਤਰ ਨਹੀਂ ਸੀ ਪਰ ਉਸਦੇ ਪਿਤਾ ਨੇ ਉਸ ਨੂੰ ਪਲੇਠਾ ਜੰਮਿਆ ਪੁੱਤਰ ਚੁਣਿਆ।)
  • 11 ਹਿਲਕੀਯਾਹ ਉਸਦਾ ਦੂਜਾ ਪੁੱਤਰ ਸੀ, ਟਬਲਯਾਹ ਤੀਜਾ ਤੇ ਜ਼ਕਰਯਾਹ ਚੌਬਾ। ਕੁਲ ਮਿਲਾਕੇ ਹੋਸਾਹ ਦੇ 13 ਪੁੱਤਰ ਅਤੇ ਸੰਬੰਧੀ ਸਨ।
  • 12 ਇਹ ਦਰਬਾਨਾਂ ਦੇ ਟੋਲਿਆਂ ਦੇ ਆਗੂ ਸਨ। ਦਰਬਾਨਾਂ ਦਾ ਯਹੋਵਾਹ ਦੇ ਮੰਦਰ ਵਿੱਚ ਸੇਵਾ ਕਰਨ ਦਾ ਇੱਕ ਵਿਸ਼ੇਸ਼ ਢੰਗ ਹੁੰਦਾ ਸੀ, ਜਿਸ ਤਰੀਕੇ ਉਹ ਸੇਵਾ ਕਰਦੇ ਸਨ। ਇਹ ਤਰੀਕਾ ਉਹੀ ਸੀ ਜਿਵੇਂ ਉਨ੍ਹਾਂ ਦੇ ਸੰਬੰਧੀ ਕਰਦੇ ਸਨ।
  • 13 ਹਰ ਪਰਿਵਾਰ ਕੋਲ ਰੱਖਿਆ ਕਰਨ ਲਈ ਇੱਕ ਫ਼ਾਟਕ ਅਤੇ ਫ਼ਾਟਕ ਦੀ ਚੋਣ ਗੁਣੇ ਪਾਕੇ ਹੁੰਦੀ ਸੀ। ਬੁਢਿਆਂ ਅਤੇ ਜਵਾਨਾਂ ਨਾਲ ਇੱਕੋ ਜਿਹਾ ਵਰਤਾਵਾ ਹੁੰਦਾ ਸੀ।
  • 14 ਸ਼ਲਮਯਾਹ ਨੂੰ ਪੂਰਬੀ ਫ਼ਾਟਕ ਦੀ ਰੱਖਵਾਲੀ ਲਈ ਚੁਣਿਆ ਗਿਆ ਸੀ। ਫ਼ਿਰ ਸ਼ਲਮਯਾਹ ਦੇ ਪੁੱਤਰ ਜ਼ਕਰਯਾਹ ਲਈ ਗੁਣੇ ਪਾਏ ਗਏ। ਜ਼ਕਰਯਾਹ ਇੱਕ ਬੁੱਧੀਮਾਨ ਸਲਾਹਕਾਰ ਸੀ ਅਤੇ ਉਸਨੂੰ ਉੱਤਰੀ ਫ਼ਾਟਕ ਲਈ ਚੁਣਿਆ ਗਿਆ।
  • 15 ਓਥੇਦ-ਅਦੋਮ ਨੂੰ ਦੱਖਣੀ ਫ਼ਾਟਕ ਦੀ ਰੱਖਵਾਲੀ ਲਈ ਚੁਣਿਆ ਗਿਆ ਅਤੇ ਉਸਦੇ ਪੁੱਤਰਾਂ ਨੂੰ ਘਰ ਦੀ ਰੱਖਵਾਲੀ ਲਈ ਚੁਣਿਆ ਗਿਆ ਜਿੱਥੇ ਕਿ ਬੜੀਆਂ ਵਡ੍ਡਮੁੱਲੀ ਵਸਤਾਂ ਪਈਆਂ ਸਨ।
  • 16 ਸ਼ਪ੍ਪੀਮ ਅਤੇ ਹੋਸਾਹ ਲਈ ਪੱਛਮੀ ਫ਼ਾਟਕ ਦੀ ਰੱਖਵਾਲੀ ਦਾ ਕੰਮ ਅਤੇ ਉੱਪਰਲੀ ਸੜਕ ਦੇ ਸ਼ਲ੍ਲਕਬ ਫ਼ਾਟਕ ਦੀ ਰੱਖਵਾਲੀ ਦਾ ਕੰਮ ਸੌਂਪਿਆ ਗਿਆ।ਦਰਬਾਨ ਬਿਲਕੁਲ ਇੱਕ ਦੂਜੇ ਦੇ ਬਰਾਬਰ ਖੜੋਅ ਕੇ ਪਹਿਰਾ ਦਿੰਦੇ ਸਨ।
  • 17 ਛੇ ਲੇਵੀ ਹਰ ਰੋਜ਼ ਪੂਰਬੀ ਫ਼ਾਟਕ ਉੱਪਰ, ਚਾਰ ਉੱਤਰੀ ਫ਼ਾਟਕ ਵੱਲ, 4 ਦੱਖਣੀ ਫ਼ਾਟਕ ਉੱਪਰ ਖੜੋ ਕੇ ਪਹਿਰਾ ਦਿੰਦੇ ਸਨ ਅਤੇ ਦੋ ਲੇਵੀ ਦਰਬਾਨ ਘਰ ਦੇ ਕੀਮਤੀ ਅਸਬਾਬ ਦੀ ਦੇਖ ਰੇਖ ਕਰਦੇ ਸਨ।
  • 18 ਪੱਛਮੀ ਪਰਬਾਰ ਤੇ ਹਰ ਰੋਜ਼ 4 ਪਹਿਰੇਦਾਰ ਖੜੋਁਦੇ ਸਨ ਅਤੇ 2 ਪਹਿਰੇਦਾਰ ਉਸ ਰਾਹ ਤੇ ਪਹਿਰਾ ਦਿੰਦੇ ਸਨ ਜੋ ਇਸ ਦਰਬਾਰ ਵੱਲ ਜਾਂਦਾ ਸੀ।
  • 19 ਇਹ ਜੱਥੇ ਉਨ੍ਹਾਂ ਦਰਬਾਨਾਂ ਦੇ ਸਨ ਜੋ ਕਰਾਹੀਆਂ ਅਤੇ ਮਰਾਰੀਆਂ ਦੇ ਟੋਲਿਆਂ ਵਿੱਚੋਂ ਸਨ।ਖਜ਼ਾਨਚੀ ਅਤੇ ਹੋਰ ਕਰਮਚਾਰੀ
  • 20 ਅਹੀਯਾਹ ਲੇਵੀਆਂ ਦੇ ਪਰਿਵਾਰ-ਸਮੂਹ ਵਿੱਚੋਂ ਸੀ ਅਤੇ ਉਸਦਾ ਕੰਮ ਯਹੋਵਾਹ ਦੇ ਮੰਦਰ ਅੰਦਰਲੀਆਂ ਕੀਮਤੀ ਵਸਤਾਂ ਦੀ ਦੇਖਭਾਲ ਕਰਨਾ ਸੀ ਅਤੇ ਹੋਰ ਜਿਹੜੀਆਂ ਪਵਿੱਤਰ ਵਸਤਾਂ ਜਿਨ੍ਹਾਂ ਥਾਵਾਂ ਉੱਪਰ ਰੱਖੀਆਂ ਜਾਂਦੀਆਂ ਸਨ, ਉਨ੍ਹਾਂ ਦੀ ਸੰਭਾਲ ਦੀ ਜਿਂਮੇਵਾਰੀ ਵੀ ਅਹੀਯਾਹ ਦੀ ਹੀ ਸੀ।
  • 21 ਲਅਦਾਨ ਗੇਰਸ਼ੋਨ ਘਰਾਣੇ ਵਿੱਚੋਂ ਸੀ। ਯਹੀੇਲੀ ਲਅਦਾਨ ਦੇ ਪਰਿਵਾਰ-ਸਮੂਹ ਦੇ ਮੁਖੀਆਂ ਵਿੱਚੋਂ ਇੱਕ ਸੀ।
  • 22 ਯਹੀੇਲੀ ਦੇ ਪੁੱਤਰ ਜ਼ੇਬਨ ਅਤੇ ਜ਼ੇਬਨ ਦੇ ਭਰਾ ਯੋੇਲ ਸੀ। ਇਹ ਯਹੋਵਾਹ ਦੇ ਮੰਦਰ ਦੀਆਂ ਕੀਮਤੀ ਵਸਤਾਂ ਲਈ ਜਿੰਮੇਵਾਰ ਸਨ।
  • 23 ਬਾਕੀ ਦੇ ਮੁਖੀ ਅਮਰਾਮ, ਯਿਸਹਾਰ, ਹਬਰੋਨ ਅਤੇ ਉਜ਼ੀੇਲ੍ਲ ਚੋ ਚੁਣੇ ਗਏ।
  • 24 ਸ਼ਬੁੇਲ ਯਹੋਵਾਹ ਦੇ ਮੰਦਰ ਦੇ ਵਡ੍ਡਮੁੱਲੀ ਖਜ਼ਾਨੇ ਦੀ ਸੰਭਾਲ ਲਈ ਜਿੰਮੇਵਾਰ ਸੀ ਜੋ ਕਿ ਗੇਰਸ਼ੋਮ ਦਾ ਪੁੱਤਰ ਸੀ ਅਤੇ ਗੇਰਸ਼ੋਮ ਮੂਸਾ ਦਾ ਪੁੱਤਰ।
  • 25 ਸ਼ਬੁੇਲ ਦੇ ਸੰਬੰਧੀ ਇਉਂ ਸਨ: ਅਲੀਅਜ਼ਰ ਤੋਂ ਰਹਬਯਾਹ, ਉਸਦਾ ਪੁੱਤਰ। ਯਸ਼ਅਯਾਹ, ਰਹਬਯਾਹ ਦਾ ਪੁੱਤਰ। ਯੋਰਾਮ ਯਸ਼ਅਯਾਹ ਦਾ ਪੁੱਤਰ। ਜ਼ਿਕਰੀ, ਯੋਰਾਮ ਦਾ ਪੁੱਤਰ। ਅਤੇ ਸ਼ਲੋਮੋਬ, ਜ਼ਿਕਰੀ ਦਾ ਪੁੱਤਰ।
  • 26 ਸ਼ਲੋਮੋਬ ਅਤੇ ਉਸਦੇ ਸੰਬੰਧੀ ਉਸ ਸਾਰੇ ਸਾਮਾਨ ਲਈ ਜਿੰਮੇਵਾਰ ਸਨ ਜਿਹੜਾ ਦਾਊਦ ਨੇ ਮੰਦਰ ਲਈ ਇਕੱਠਾ ਕੀਤਾ ਸੀ।ਫ਼ੌਜ ਦੇ ਸਰਦਾਰਾਂ ਨੇ ਵੀ ਮੰਦਰ ਦੀ ਭੇਟਾ ਲਈ ਯੋਗਦਾਨ ਦਿੱਤਾ।
  • 27 ਕੁਝ ਸਮਾਨ ਜਿਹੜਾ ਉਹ ਯੁੱਧਾਂ ਚੋ ਜਿੱਤ ਕੇ ਲਿਆਏ ਸਨ, ਉਹ ਦਿੱਤਾ ਤਾਂ ਜੋ ਉਨ੍ਹਾਂ ਵਸਤਾਂ ਨੂੰ ਯਹੋਵਾਹ ਦੇ ਮੰਦਰ ਦੀ ਉਸਾਰੀ ਲਈ ਵਰਤੋਂ 'ਚ ਲਿਆਂਦਾ ਜਾਵੇ।
  • 28 ਸ਼ਲੋਮੋਬ ਅਤੇ ਉਸਦੇ ਸੰਬੰਧੀਆਂ ਨੇ ਪਵਿੱਤਰ ਵਸਤਾਂ ਦੀ ਵੀ ਦੇਖਭਾਲ ਕੀਤੀ, ਜਿਹੜੀਆਂ ਵਸਤਾਂ ਸਮੂਏਲ ਅਗੰਮ ਗਿਆਨੀ ਨੇ, ਕੀਸ਼ ਦੇ ਪੁੱਤਰ ਸ਼ਾਊਲ, ਨੇਰ ਦੇ ਪੁੱਤਰ ਅਬਨੇਰ, ਸਰੂਯਾਹ ਦੇ ਪੁੱਤਰ ਯੋਆਬ ਨੇ ਅਰਪਣ ਕੀਤੀਆਂ ਸਨ। ਸ਼ਲੋਮੋਬ ਅਤੇ ਉਸਦੇ ਭਰਾ-ਭਾਈ ਸਭ ਪਵਿੱਤਰ ਵਸਤਾਂ ਜਿਹੜੀਆਂ ਲੋਕ ਯਹੋਵਾਹ ਲਈ ਭੇਟ ਕਰਦੇ, ਉਨ੍ਹਾਂ ਦੀ ਸਾਂਭ-ਸੰਭਾਲ ਕਰਦੇ ਸਨ।
  • 29 ਕਨਨਯਾਹ ਯਿਸਹਾਰੀਆਂ ਦੇ ਘਰਾਣੇ ਵਿੱਚੋਂ ਸੀ। ਕਨਨਯਾਹ ਅਤੇ ਉਸਦੇ ਪੁੱਤਰਾਂ ਨੇ ਮੰਦਰ ਦੇ ਬਾਹਰ ਦਾ ਕੰਮ ਸੰਭਾਲਿਆ। ਉਨ੍ਹਾਂ ਨੇ ਇਸਰਾਏਲ ਦੇ ਵੱਖੋ-ਵੱਖ ਭਾਗਾਂ ਵਿੱਚ ਨਿਆਂਕਾਰਾਂ ਅਤੇ ਪੁਲਸੀਆਂ ਦਾ ਕੰਮ ਕੀਤਾ।
  • 30 ਹਸ਼ਬਯਾਹ ਹਬਰੋਨ ਪਰਿਵਾਰ ਵਿੱਚੋਂ ਸੀ। ਅਤੇ ਉਸਦੇ ਸੰਬੰਧੀ ਪਰਮੇਸ਼ੁਰ ਦੇ ਮੰਦਰ ਵਿੱਚ ਸਾਰੇ ਕੰਮ ਅਤੇ ਯਰਦਨ ਦਰਿਆ ਦੇ ਪੱਛਮੀ ਪਾਸੇ ਵੱਲ ਇਸਰਾਏਲ ਦੇ ਰਾਜੇ ਦੇ ਸਾਰੇ ਵਿਉਪਾਰ ਲਈ ਜਿੰਮੇਵਾਰ ਸਨ ਉਸ ਦੇ ਸਮੂਹ ਵਿੱਚ 1 ,700 ਸ਼ਕਤੀਸ਼ਾਲੀ ਆਦਮੀ ਸਨ।
  • 31 ਹਬਰੋਨ ਪਰਿਵਾਰ ਦੇ ਇਤਿਹਾਸ ਅਨੁਸਾਰ ਯਰੀਯਾਹ ਉਨ੍ਹਾਂ ਦਾ ਆਗੂ ਸੀ। ਦਾਊਦ ਦੇ ਸ਼ਾਸਨ ਦੇ 40 ਵਰ੍ਹੇ ਦੌਰਾਨ, ਉਸਨੇ ਆਪਣੇ ਲੋਕਾਂ ਨੂੰ ਪਰਿਵਾਰਿਕ ਇਤਿਹਾਸਾਂ ਰਾਹੀਂ ਬਹਾਦੁਰ ਸਿਪਾਹੀਆਂ ਮਾਹਿਰ ਅਤੇ ਆਦਮੀਆਂ ਨੂੰ ਲੱਭਣ ਦਾ ਆਦੇਸ਼ ਦਿੱਤਾ। ਉਨ੍ਹਾਂ ਵਿੱਚੋਂ ਕੁਝ ਲੋਕ ਯਅਜ਼ੇਰ ਨਗਰ ਵਿੱਚ ਗਿਲਆਦ ਤੋਂ ਹਬਰੋਨ ਪਰਿਵਾਰ ਵਿੱਚੋਂ ਲੱਭੇ।
  • 32 ਯਰੀਯਾਹ ਦੇ 2700 ਸੰਬੰਧੀ ਸਨ ਜੋ ਬਹੁਤ ਮਜ਼ਬੂਤ ਅਤੇ ਘਰਾਣਿਆਂ ਦੇ ਆਗੂ ਸਨ। ਦਾਊਦ ਨੇ ਉਨ੍ਹਾਂ ਨੂੰ ਰਊਬੇਨ, ਗਾਦ ਪਰਿਵਾਰ-ਸਮੂਹ ਅਤੇ ਮਨਸ਼੍ਸ਼ਹ ਦੇ ਅੱਧੇ ਪਰਿਵਾਰ ਸਮੂਹ ਦੀ, ਪਰਮੇਸ਼ੁਰ ਦੇ ਸਾਰੇ ਕੰਮਾਂ ਅਤੇ ਰਾਜੇ ਦੇ ਕੰਮਾਂ ਲਈ ਉਨ੍ਹਾਂ ਦੀ ਅਗਵਾਈ ਕਰਨ ਦੀ ਜਿਂਮੇਵਾਰੀ ਦਿੱਤੀ।