wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


1 Chronicles ੧ ਤਵਾਰੀਖ਼ਕਾਂਡ 28
  • 1 ਦਾਊਦ ਨੇ ਸਾਰੇ ਇਸਰਾਏਲ ਦੇ ਲੋਕਾਂ ਨੂੰ ਇਕਠਿਆਂ ਕੀਤਾ। ਉਸਨੇ ਉਨ੍ਹਾਂ ਸਾਰੇ ਆਗੂਆਂ ਨੂੰ ਯਰੂਸ਼ਲਮ ਵਿੱਚ ਇਕਠਿਆਂ ਹ੍ਹੋਣ ਦਾ ਹੁਕਮ ਦਿੱਤਾ। ਦਾਊਦ ਨੇ ਇਸਰਾਏਲ ਵਿਚਲੇ ਪਰਿਵਾਰ-ਸਮੂਹਾਂ ਦੇ ਸਾਰੇ ਆਗੂਆਂ, ਸੈਨਾ-ਸਮੂਹਾਂ ਦੇ ਕਮਾਂਡਰਾਂ ਨੂੰ ਜੋ ਰਾਜੇ ਦੀ ਸੇਵਾ ਕਰਦੇ ਸਨ, ਸਰਦਾਰਾਂ, ਮੁਖੀਆਂ, ਉਸਦੇ ਪੁੱਤਰਾਂ ਅਤੇ ਉਸ ਦੀ ਸਂਪਤ੍ਤੀ ਅਤੇ ਪਸ਼ੂਆਂ ਦੀ ਦੇਖ-ਰੇਖ ਕਰਨ ਵਾਲੇ ਕਰਮਚਾਰੀਆਂ ਅਤੇ ਉਸ ਦੇ ਖਾਸ ਮੰਤਰੀਆਂ, ਸ਼ਕਤੀਸ਼ਾਲੀ ਸੂਰਮਿਆਂ ਅਤੇ ਬਹਾਦੁਰ ਸਿਪਾਹੀਆਂ ਨੂੰ ਇਕਠਿਆਂ ਕੀਤਾ।
  • 2 ਦਾਊਦ ਪਾਤਸ਼ਾਹ ਨੇ ਖੜੇ ਹੋ ਕੇ ਆਖਿਆ, "ਹੇ ਮੇਰੇ ਭਾਈਓ ਅਤੇ ਮੇਰੇ ਲੋਕੋ! ਮੇਰੀ ਗੱਲ ਧਿਆਨ ਨਾਲ ਸੁਣੋ! ਮੈਂ ਦਿਲੋਂ ਯਹੋਵਾਹ ਦੇ ਨੇਮ ਦੇ ਸੰਦੂਕ ਲਈ ਅਸਬਾਨ ਬਨਵਾਉਣਾ ਚਾਹੁੰਦਾ ਸੀ, ਮੈਂ ਅਜਿਹਾ ਅਸਬਾਨ ਬਨਾਉਣਾ ਚਾਹੁੰਦਾ ਸੀ ਜੋ ਪਰਮੇਸ਼ੁਰ ਦੇ ਪੈਰ ਰੱਖਣ ਲਈ ਚੌਂਕੀ ਦਾ ਅਸਬਾਨ ਵੀ ਉੱਥੇ ਬਣਾਉਂਦਾ ਅਤੇ ਮੈਂ ਅਜਿਹਾ ਪਰਮੇਸ਼ੁਰ ਲਈ ਭਵਨ ਨਿਰਮਾਣ ਕਰਨ ਦੀ ਵਿਉਂਤ ਬਣਾਈ।
  • 3 ਪਰ ਪਰਮੇਸ਼ੁਰ ਨੇ ਮੈਨੂੰ ਆਖਿਆ, "ਨਹੀਂ ਦਾਊਦ! ਤੂੰ ਮੇਰੇ ਨਾਉਂ ਲਈ ਘਰ ਨਹੀਂ ਬਣਾਵੇਂਗਾ। ਤੂੰ ਅਜਿਹਾ ਨਹੀਂ ਕਰ ਸਕਦਾ ਕਿਉਂ ਕਿ ਤੂੰ ਇੱਕ ਸਿਪਾਹੀ ਹੈਂ ਅਤੇ ਤੂੰ ਕਈ ਆਦਮੀਆਂ ਦੀ ਹਤਿਆ ਕ੍ਕੀਤੀ ਹੈ।"
  • 4 ਪਰਮੇਸ਼ੁਰ ਨੇ ਯਹੂਦਾਹ ਪਰਿਵਾਰ-ਸਮੂਹ ਨੂੰ ਹੋਰਨਾਂ ਪਰਿਵਾਰ-ਸਮੂਹਾਂ ਤੇ ਆਗੂ ਹੋਣ ਵਜੋਂ ਚੁਣਿਆ, ਅਤੇ ਯਹੂਦਾਹ ਵਿੱਚੋਂ ਉਸਨੇ ਮੇਰੇ ਪਿਤਾ ਦੇ ਪਰਿਵਾਰ ਨੂੰ ਚੁਣਿਆ ਅਤੇ ਮੇਰੇ ਪਰਿਵਾਰ ਵਿੱਚੋਂ ਉਸਨੇ ਮੈਨੂੰ ਇਸਰਾਏਲ ਦਾ ਰਾਜਾ ਹੋਣ ਲਈ ਚੁਣਿਆ।
  • 5 ਯਹੋਵਾਹ ਨੇ ਮੈਨੂੰ ਬਹੁਤ ਸਾਰੇ ਪੁੱਤਰਾਂ ਦੀ ਦਾਤ ਬਖਸ਼ੀ ਹੈ। ਅਤੇ ਉਨ੍ਹਾਂ ਸਾਰੇ ਪੁੱਤਰਾਂ ਵਿੱਚੋਂ ਯਹੋਵਾਹ ਨੇ ਸੁਲੇਮਾਨ ਨੂੰ ਇਸਰਾਏਲ ਦਾ ਨਵਾਂ ਪਾਤਸ਼ਾਹ ਚੁਣਿਆ ਹੈ। ਪਰ ਸੱਚਮੁੱਚ ਹੀ ਇਸਰਾਏਲ ਯਹੋਵਾਹ ਦਾ ਰਾਜ ਹੈ।
  • 6 ਯਹੋਵਾਹ ਨੇ ਮੈਨੂੰ ਆਖਿਆ, "ਦਾਊਦ! ਤੇਰਾ ਪੁੱਤਰ ਸੁਲੇਮਾਨ ਮੇਰੇ ਲਈ ਮੰਦਰ ਦਾ ਨਿਰਮਾਣ ਕਰੇਗਾ ਅਤੇ ਉਸਦੇ ਆਸ-ਪਾਸ ਦਾ ਖੇਤਰ ਉਸਾਰੇਗਾ। ਕਿਉਂ ਕਿ ਸੁਲੇਮਾਨ ਨੂੰ ਮੈਂ ਆਪਣਾ ਪੁੱਤਰ ਚੁਣਿਆ ਹੈ ਅਤੇ ਮੈਂ ਹੀ ਉਸਦਾ ਪਿਤਾ ਹਾਂ।
  • 7 ਹੁਣ ਸੁਲੇਮਾਨ ਮੇਰੀਆਂ ਬਿਧੀਆਂ ਅਤੇ ਨਿਆਵਾਂ ਨੂੰ ਦਿ੍ਰੜਤਾ ਨਾਲ ਮਂਨੇਗਾ। ਜੇਕਰ ਉਸਨੇ ਅਜਿਹਾ ਕਰਨਾ ਜਾਰੀ ਰੱਖਿਆ, ਤਾਂ ਮੈਂ ਉਸ ਦੇ ਰਾਜ ਨੂੰ ਸਦਾ ਲਈ ਤਾਕਤਵਰ ਬਣਾ ਦਿਆਂਗਾ।"
  • 8 ਦਾਊਦ ਨੇ ਕਿਹਾ, "ਹੁਣ, ਸਾਰੇ ਇਸਰਾਏਲ ਦੀ ਹਾਜਰੀ ਵਿੱਚ, ਅਤੇ ਜਦਕਿ ਯਹੋਵਾਹ ਇਹ ਸੁਣ ਰਿਹਾ ਹੈ, ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਸਾਰੇ ਯਹੋਵਾਹ ਦੀਆਂ ਹਿਦਾਇਤਾਂ ਅਤੇ ਹੁਕਮਾਂ ਨੂੰ ਰੱਖਣ ਵਿੱਚ ਸਾਵਧਾਨ ਰਹਿਣਾ। ਫ਼ੇਰ ਤੁਹਾਡੇ ਕੋਲ ਇਸ ਚੰਗੀ ਜ਼ਮੀਨ ਨੂੰ ਰੱਖਣ ਅਤੇ ਫ਼ੇਰ ਅਗਾਂਹ ਇਸਨੂੰ ਤੁਹਾਡੇ ਉੱਤਰਾਧਿਕਾਰੀਆਂ ਨੂੰ ਦੇਣ ਦਾ ਹੱਕ ਹੋਵੇਗਾ।
  • 9 "ਅਤੇ ਸੁਲੇਮਾਨ ਤੂੰ, ਮੇਰੇ ਪੁੱਤਰ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ। ਤੇਹੇ ਦਿਲੋਂ ਅਤੇ ਇਛਿੱਤ ਮਨ ਨਾਲ ਉਸਦੀ ਸੇਵਾ ਕਰ, ਕਿਉਂ ਕਿ ਯਹੋਵਾਹ ਸਾਰਿਆਂ ਦੇ ਹਿਰਦਿਆਂ ਦੀ ਮਨਾਂ ਦੀ ਪਰੀਖਿਆ ਲੈਂਦਾ ਹੈ ਅਤੇ ਉਹ ਸਭ ਦੇ ਮਨਾਂ ਦਾ ਜਾਨੀ ਜਾਣ ਹੈ। ਜੇਕਰ ਤੁਸੀਂ ਯਹੋਵਾਹ ਕੋਲੋਂ ਮਦਦ ਮੰਗੋਂਗੇ ਤਾਂ ਤੁਸੀਂ ਜਵਾਬ ਪਾਵੋਗੇ ਪਰ ਜੇਕਰ ਤੁਸੀਂ ਉਸਤੋਂ ਬੇਮੁਖ ਹੋਵੋਂਗੇ ਉਹ ਸਦਾ ਲਈ ਤੁਹਾਨੂੰ ਤਿਲਾਂਜਲੀ ਦੇਵੇਗਾ।
  • 10 ਸੁਲੇਮਾਨ! ਤੂੰ ਇਹ ਯਾਦ ਰੱਖੀਁ ਹਮੇਸ਼ਾ ਵਾਸਤੇ ਕਿ ਯਹੋਵਾਹ ਨੇ ਤੈਨੂੰ ਚੁਣਿਆ ਹੈ ਤਾਂ ਜੋ ਤੂੰ ਪਵਿੱਤਰ ਅਸਬਾਨ ਦੇ ਲਈ ਇੱਕ ਮੰਦਰ ਬਣਾਵੇਂ ਸੋ ਇਸ ਲਈ ਤੂੰ ਹੁਣ ਉੱਠ, ਹਿਂਮਤ ਕਰ ਅਤੇ ਉਸਨੂੰ ਬਣਾ।"
  • 11 ਉਪਰੰਤ ਦਾਊਦ ਨੇ ਸੁਲੇਮਾਨ ਨੂੰ ਮੰਦਰ ਦੇ ਨਕਸ਼ੇ ਦਿੱਤੇ। ਉਹ ਨਕਸ਼ੇ ਮੰਦਰ ਦੇ ਆਲੇ-ਦੁਆਲੇ ਦੇ ਦਾਲਾਨ, ਇਸ ਦੀਆਂ ਇਮਾਰਤਾਂ, ਇਸ ਦੇ ਕਮਰਿਆਂ, ਇਸਦੇ ਉੱਪਰ ਕਮਰਿਆਂ, ਅੰਦਰਲੇ ਕਮਰਿਆਂ, ਅੰਦਰਲੇ ਕਮਰਿਆਂ ਅਤੇ ਦਇਆ ਦੇ ਸਬਾਨ ਲਈ ਵੀ ਸਨ।
  • 12 ਦਾਊਦ ਨੇ ਮੰਦਰ ਦੇ ਸਾਰੇ ਹਿਸਿਆਂ ਦਾ ਨਕਸ਼ੇ ਤਿਆਰ ਕੀਤੇ। ਉਸਨੇ ਉਹ ਨਕਸ਼ੇ ਸੁਲੇਮਾਨ ਨੂੰ ਯਹੋਵਾਹ ਦੇ ਮੰਦਰ ਦੇ ਇਰਦ-ਗਿਰਦ ਦੇ ਦਲਾਨ ਅਤੇ ਉਸਦੇ ਆਸ-ਪਾਸ ਦੇ ਕਮਰਿਆਂ, ਮੰਦਰ ਦੇ ਗੋਦਾਮਾਂ ਅਤੇ ਉਨ੍ਹਾਂ ਗੋਦਾਮਾਂ ਦੇ ਨਕਸ਼ੇ ਵੀ ਦਿੱਤੇ ਜਿੱਥੇ ਮੰਦਰ ਦੀਆਂ ਪਵਿੱਤਰ ਵਸਤਾਂ ਰੱਖੀਆਂ ਜਾਣੀਆਂ ਸਨ।
  • 13 ਦਾਊਦ ਨੇ ਸੁਲੇਮਾਨ ਨੂੰ ਜਾਜਕਾਂ ਅਤੇ ਲੇਵੀਆਂ ਦੇ ਜਬਿਆਂ ਬ੍ਬਾਰੇ ਸਮਝਾਇਆ। ਦਾਊਦ ਨੇ ਉਸਨੂੰ ਯਹੋਵਾਹ ਦੇ ਮੰਦਰ ਵਿਚਲੇ ਸੇਵਾ ਕਰਨ ਦੇ ਸਾਰੇ ਕੰਮਾਂ ਬਾਰੇ ਅਤੇ ਮੰਦਰ ਦੀ ਸੇਵਾ ਕਰਨ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਬਾਰੇ ਵੀ ਦੱਸਿਆ।
  • 14 ਦ੍ਦਾਊਦ ਨੇ ਸੁਲੇਮਾਨ ਨੂੰ ਇਹ ਵੀ ਦੱਸਿਆ ਕਿ ਮ੍ਮੰਦਰ ਵਿੱਚ ਵਸਤਾਂ ਬਨਾਉਣ ਵਾਸਤੇ ਕਿੰਨੇ ਕੁ ਸੋਨੇ ਅਤੇ ਚਾਂਦੀ ਦੀ ਖਪਤ ਹੋਵੇਗੀ।
  • 15 ਸੁਨਿਹਰੀ ਦੀਵਟ ਅਤੇ ਸੁਨਿਹਰੀ ਦੀਵਿਆਂ ਦੇ ਲਈ ਅਤੇ ਚਾਂਦੀ ਦੇ ਦੀਵੇ ਅਤੇ ਦੀਵਟਾਂ ਲਈ ਵੀ ਦਾਊਦ ਨੇ ਸੁਲੇਮਾਨ ਨੂੰ ਸਮਝਾਇਆ ਕਿ ਹਰ ਇੱਕ ਦੀਵੇ ਅਤੇ ਦੀਵਟ ਲਈ ਕਿੰਨਾ-ਕਿੰਨਾ ਸੋਨਾ ਅਤੇ ਚਾਂਦੀ ਵਰਤੋਂ ਵਿੱਚ ਆਵੇਗੀ। ਅਲਗ-ਅਲਗ ਜਗ੍ਹਾ ਉੱਤੇ ਲੋੜ ਮੁਤਾਬਕ ਕਿੱਥੋ ਕਿਹੜਾ ਦੀਵਾ ਵਰਤੋਂ ਵਿੱਚ ਆਵੇਗਾ ਇਸ ਬਾਬਤ ਵੀ ਸਮਝਾਇਆ।
  • 16 ਦਾਊਦ ਨੇ ਪਵਿੱਤਰ ਰੋਟੀ ਲਈ ਮੇਜ਼ਾਂ ਦੀ ਬਣਤਰ ਵਿੱਚ ਕਿੰਨਾ ਸੋਨਾ ਖਪਤ ਹੋਵੇਗਾ ਉਸ ਬਾਬਤ ਵੀ ਦੱਸਿਆ ਅਤੇ ਚਾਂਦੀ ਦੀਆਂ ਮੇਜ਼ਾਂ ਉੱਪਰ ਕਿੰਨੀ ਚਾਂਦੀ ਦੀ ਵਰਤੋਂ ਹੋਵੇਗੀ ਉਸ ਬਾਰੇ ਵੀ ਦੱਸਿਆ।
  • 17 ਦ੍ਦਾਊਦ ਨੇ ਉਸਨੂੰ ਦੱਸਿਆ ਕਿ ਬ੍ਬਾਟਿਆਂ, ਕਟੋਰਿਆਂ, ਚਮਚਿਆਂ ਅਤੇ ਕਾਟਿਆਂ ਲਈ ਕਿੰਨਾ ਸ਼ੁਧ ਸੋਨਾ ਲੱਗੇਗਾ ਅਤੇ ਇਹ ਵੀ ਕਿ ਹਰ ਭਾਂਡੇ ਨੂੰ ਕਿੰਨਾ ਸੋਨਾ ਅਤੇ ਚਾਂਦੀ ਲੱਗੇਗੀ।
  • 18 ਉਸ ਨੇ ਸੁਲੇਮਾਨ ਨੂੰ ਦੱਸਿਆ ਕਿ ਧ੍ਧੂਫ਼ ਦੀ ਜਗਵੇਦੀ ਲਈ ਕਿੰਨਾ ਸ਼ੁਧ ਸੋਨਾ ਇਸਤੇਮਾਲ ਹੋਵੇਗਾ। ਉਸ ਨੇ ਸੁਲੇਮਾਨ ਨੂੰ ਰੱਥਾਂ ਲਈ, ਪਰਮੇਸ਼ੁਰ ਦੇ ਨੇਮ ਦੇ ਸੰਦੂਕ ਤੇ ਕਰੂਬੀ ਫ਼ਰਿਸ਼ਤਿਆਂ ਦੇ ਫੈਲਾਏ ਹੋਏ ਖੰਭਾਂ ਨਾਲ ਢਕੇ ਹੋਏ ਦਇਆ ਦੇ ਸਬਾਨ ਦੇ ਨਕਸ਼ੇ ਬਾਰੇ ਵੀ ਦੱਸਿਆ। ਇਹ ਕਰੂਬੀ ਸੋਨੇ ਦੇ ਬਣਾਏ ਜਾਣੇ ਚਾਹੀਦੇ ਸਨ।
  • 19 ਦਾਊਦ ਨੇ ਕਿਹਾ, "ਇਨ੍ਹਾਂ ਸਾਰੇ ਨਕਸ਼ਿਆਂ ਨੂੰ ਬਨਾਉਣ ਵਿੱਚ ਯਹੋਵਾਹ ਨੇ ਹੀ ਮੇਰੀ ਅਗਵਾਈ ਕੀਤੀ ਹੈ ਅਤੇ ਉਸਨੇ ਇਨ੍ਹਾਂ ਸਾਰੇ ਨਕਸ਼ਿਆਂ ਵਿਚਲੇ ਸਭ ਕਾਸੇ ਨੂੰ ਸਮਝਣ ਵਿੱਚ ਮੇਰੀ ਮਦਦ ਕੀਤੀ।"
  • 20 ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਇਹ ਵੀ ਕਿਹਾ, "ਬਹਾਦੁਰ ਹੋਕੇ ਅਤੇ ਸ਼ਕਤੀਸ਼ਾਲੀ ਹੋਕੇ ਇਸ ਕਾਰਜ ਨੂੰ ਪੂਰਾ ਕਰ। ਤੂੰ ਕਿਸੇ ਗੱਲੋ ਘਬਰਾਈਁ ਨਾ ਕਿਉਂ ਕਿ ਯਹੋਵਾਹ ਪਰਮੇਸ਼ੁਰ ਮੇਰਾ ਪ੍ਰਭੂ ਤੇਰੇ ਅੰਗ-ਸੰਗ ਹੈ। ਉਹ ਕਾਰਜ ਦੇ ਪੂਰਾ ਮੁਕੰਮਲ ਹੋਣ ਤੀਕ ਤੇਰੀ ਮਦਦ ਕਰੇਗਾ। ਉਹ ਤੈਨੂੰ ਛੱਡੇਗਾ ਨਹੀਂ ਅਤੇ ਜਦ ਤੀਕ ਉਸਦਾ ਮੰਦਰ ਮੁਕੰਮਲ ਨਾ ਹੋਵੇਗਾ ਉਹ ਤੇਰੇ ਸੰਗ ਰਹੇਗਾ।
  • 21 ਜਾਜਕਾਂ ਅਤੇ ਲੇਵੀਆਂ ਦੇ ਜੱਥੇ ਯਹੋਵਾਹ ਦੇ ਮੰਦਰ ਦੇ ਸਾਰੇ ਕਾਰਜ ਲਈ ਤਿਆਰ ਹਨ। ਹਰ ਕੁਸ਼ਲ ਵਿਅਕਤੀ ਤੇਰੀ ਮਦਦ ਲਈ ਤਿਆਰ ਹੈ ਅਤੇ ਸਾਰੇ ਅਧਿਕਾਰੀ ਅਤੇ ਸਾਰੇ ਲੋਕ ਤੈਨੂੰ ਮੰਨਣ ਲਈ ਤਿਆਰ ਹਨ।"