wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


1 Chronicles ੧ ਤਵਾਰੀਖ਼ਕਾਂਡ 29
  • 1 ਸਾਰੇ ਇਸਰਾਏਲ ਦੇ ਲੋਕ ਜੋ ਇਕੱਠੇ ਹੋਏ ਸਨ ਦਾਊਦ ਪਾਤਸ਼ਾਹ ਨੇ ਉਨ੍ਹਾਂ ਦੇ ਸਾਰੇ ਇਕਠ੍ਠ ਨੂੰ ਕਿਹਾ, "ਪਰਮੇਸ਼ੁਰ ਨੇ ਮੇਰੇ ਪੁੱਤਰ ਸੁਲੇਮਾਨ ਨੂੰ ਚੁਣਿਆ ਹੈ। ਸੁਲੇਮਾਨ ਅਜੇ ਮਸੂਮ ਅਤੇ ਨਾ-ਤਜ਼ਰਬੇਕਾਰ ਹੈ ਅਤੇ ਇਹ ਕੰਮ ਬਹੁਤ ਮਹੱਤਵਪੂਰਣ ਹੈ ਅਤੇ ਉਹ ਸਭ ਕਾਸੇ ਬਾਰੇ ਨਹੀਂ ਜਾਣਦਾ ਜਿਸ ਦੀ ਇਸ ਨੂੰ ਕਰਨ ਲਈ ਜ਼ਰੂਰਤ ਹੈ। ਇਹ ਕੋਈ ਆਮ ਆਦਮੀ ਦਾ ਘਰ ਨਹੀਂ ਸਗੋਂ ਇਹ ਘਰ ਯਹੋਵਾਹ ਪਰਮੇਸ਼ੁਰ ਲਈ ਬਣਾਇਆ ਜਾਣਾ ਹੈ।
  • 2 ਮੈਂ ਪਰਮੇਸ਼ੁਰ ਦੇ ਮੰਦਰ ਦੀ ਉਸਾਰੀ ਲਈ ਸਾਮਾਨ ਦੇਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਸੋਨੇ ਦੀਆਂ ਵਸਤਾਂ ਲਈ ਸੋਨਾ ਵੀ ਦੇ ਦਿੱਤਾ ਹੈ ਅਤੇ ਚਾਂਦੀ ਦੀਆਂ ਜੋ ਵਸਤਾਂ ਬਨਾਉਣੀਆਂ ਹਨ, ਉਸ ਲਈ ਚਾਂਦੀ ਵੀ ਦੇ ਦਿੱਤੀ ਹੈ। ਤਾਂਬੇ ਦੀਆਂ ਵਸਤਾਂ ਲਈ ਤਾਂਬਾ ਅਤੇ ਲੋਹੇ ਦੀਆਂ ਵਸਤਾਂ ਲਈ ਲੋਹਾ ਵੀ ਦੇ ਦਿੱਤਾ ਹੈ। ਲੱਕੜ ਦੇ ਸਮਾਨ ਲਈ ਲੱਕੜ ਦੇ ਦਿੱਤੀ ਹੈ। ਇਸਦੇ ਇਲਾਵਾ ਬਲੌਰੀ ਪੱਥਰ, ਜੜਤ ਤੇ ਘੜਤ ਲਈ ਭਾਂਤ-ਭਾਂਤ ਦੇ ਰਂਗੀਲੇ ਪੱਥਰ, ਸਫ਼ੇਦ ਸੰਗਮਰਮਰੀ ਪੱਥਰ ਵੀ ਦੇ ਦਿੱਤੇ ਹਨ। ਮੈਂ ਅਜਿਹੀ ਬਹੁਤ ਸਾਰੀ ਸਮਗ੍ਰੀ ਯਹੋਵਾਹ ਦੇ ਮੰਦਰ ਦੀ ਉਸਾਰੀ ਲਈ ਦਿੱਤੀ ਹੈ।
  • 3 ਮੈਂ ਪਰਮੇਸ਼ੁਰ ਦੇ ਮੰਦਰ ਵੱਲ ਆਪਣੀ ਸਰਧਾ ਕਾਰਣ ਆਪਣੇ ਖਜ਼ਾਨੇ ਵਿੱਚੋਂ ਸੋਨੇ ਅਤੇ ਚਾਂਦੀ ਦੀ ਇੱਕ ਖਾਸ ਸੁਗਾਤ ਦੇ ਰਿਹਾ ਹਾਂ। ਮੈਂ ਅਜਿਹਾ ਇਸ ਲਈ ਕਰ ਰਿਹਾ ਹਾਂ ਕਿਉਂ ਕਿ ਮੈਂ ਸੱਚਮੁੱਚ ਚਾਹੁੰਦਾ ਹਾਂ ਕਿ ਮੇਰੇ ਪਰਮੇਸ਼ੁਰ ਲਈ ਪਵਿੱਤਰ ਮੰਦਰ ਉਸਾਰਿਆ ਜਾਵੇ।
  • 4 ਇਸ ਵਾਸਤੇ ਮੈਂ ਇੱਕ 110 ਟੱਨ ਸੋਨਾ ਮਂਗਵਾਇਆ ਅਤੇ ਸ਼ੁਧ ਚਾਂਦੀ ਦੇ 260 ਟੱਨ ਦਿੱਤੇ। ਇਹ ਚਾਂਦੀ ਮੰਦਰ ਦੀਆਂ ਕੰਧਾਂ ਨੂੰ ਢਕਣ ਲਈ ਸੀ।
  • 5 ਇਹ ਸੋਨਾ ਚਾਂਦੀ ਮੈਂ ਮੰਦਰ ਵਿੱਚ ਸੋਨੇ-ਚਾਂਦੀ ਦੀਆਂ ਵਸਤਾਂ ਦੀ ਨਿਰਮਾਣਤਾ ਵਾਸਤੇ ਦਿੱਤੀ ਹੈ। ਇਹ ਸੋਨਾ ਚਾਂਦੀ ਮੈਂ ਇਸ ਲਈ ਵੀ ਦਿੱਤਾ ਹੈ ਤਾਂ ਜੋ ਇਸ ਕੰਮ ਵਿੱਚ ਪ੍ਰਵੀਨ ਕਾਰੀਗਰ ਇਸਤੋਂ ਭਾਂਤ-ਭਾਂਤ ਦੀਆਂ ਵਸਤਾਂ ਮੰਦਰ ਲਈ ਤਿਆਰ ਕਰ ਸਕਣ। ਸੋ ਉਹ ਕਿਹੜੇ ਲੋਕ ਹਨ ਜਿਹੜੇ ਅੱਜ ਸੱਚੇ ਦਿਲੋਂ ਆਪਣੇ-ਆਪ ਨੂੰ ਯਹੋਵਾਹ ਨੂੰ ਦੇਣ ਦੇ ਇਛਿੱਤ ਹਨ?"
  • 6 ਘਰਾਣਿਆਂ ਦੇ ਸਰਦਾਰ, ਇਸਰਾਏਲ ਦੇ ਪਰਿਵਾਰ-ਸਮੂਹਾਂ ਦੇ ਸਰਦਾਰ, ਮੰਤਰੀ, ਮੁਖੀੇ, ਸੈਨਾਪਤੀ ਅਤੇ ਪ੍ਰਧਾਨ ਪਾਤਸ਼ਾਹ ਦੇ ਰਾਜ-ਕਾਜ ਲਈ ਜੋ ਜਿੰਮੇਵਾਰ ਸਨ ਉਹ ਸਭ ਆਪਣੀਆਂ ਕੀਮਤੀ ਵਸਤਾਂ ਭੇਟਾ ਕਰਨ ਲਈ ਤਿਆਰ ਹੋ ਗਏ।
  • 7 ਪਰਮੇਸ਼ੁਰ ਦੇ ਭਵਨ ਲਈ ਜੋ ਉਨ੍ਹਾਂ ਨੇ ਆਪਣੀਆਂ ਕੀਮਤੀ ਵਸਤਾਂ ਦਿੱਤੀਆਂ ਉਹ ਇਸ ਪ੍ਰਕਾਰ ਹਨ: 190 ਟੱਨ ਸੋਨਾ, 375 ਟੱਨ ਚਾਂਦੀ, 675 ਟੱਨ ਕਾਂਸਾ ਅਤੇ 3,750 ਟੱਨ ਲੋਹਾ।
  • 8 ਲੋਕਾਂ ਵਿੱਚੋਂ ਜਿਨ੍ਹਾਂ ਕੋਲ ਕੀਮਤੀ ਪੱਥਰ ਪਏ ਸਨ, ਉਨ੍ਹਾਂ ਨੇ ਯਹੋਵਾਹ ਦੇ ਮੰਦਰ ਲਈ ਭੇਟ ਕੀਤੇ। ਇਨ੍ਹਾਂ ਵਡ੍ਡਮੁੱਲੇ ਪੱਥਰ ਦੀ ਸੰਭਾਲ ਯਹੀੇਲ ਜੋ ਕਿ ਗੇਰਸ਼ੋਨ ਘਰਾਣੇ ਤੋਂ ਸੀ ਨੇ ਕੀਤੀ।
  • 9 ਲੋਕ ਬੇਹਦ੍ਦ ਖੁਸ਼ ਸਨ ਕਿਉਂ ਕਿ ਉਨ੍ਹਾਂ ਦੇ ਆਗੂ ਵੀ ਖੁਸ਼ੀ-ਖੁਸ਼ੀ ਦੇ ਰਹੇ ਸਨ ਅਤੇ ਆਗੂ ਵੀ ਸੱਚੇ ਦਿਲੋਂ ਦੇ ਕੇ ਖੁਸ਼ ਹੋ ਰਹੇ ਸਨ। ਦਾਊਦ ਪਾਤਸ਼ਾਹ ਵੀ ਬੇਅੰਤ ਖੁਸ਼ ਸੀ।
  • 10 ਤਦ ਦਾਊਦ ਨੇ ਹਾਜ਼ਿਰ ਲੋਕਾਂ ਦੇ ਸਾਮ੍ਹਣੇ ਯਹੋਵਾਹ ਦੀ ਉਸਤਤਿ ਵਿੱਚ ਆਖਿਆ: "ਹੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਤੇਰੀ ਸਦਾ ਲਈ ਉਸਤਤ ਹੋਵੇ!
  • 11 ਹੇ ਯਹੋਵਾਹ, ਪਰਮੇਸ਼ੁਰ, ਮਹਾਨਤਾ, ਸ਼ਕਤੀ, ਪਰਤਾਪ, ਜਿੱਤ ਅਤੇ ਆਦਰ ਤੇਰੇ ਹੀ ਹਨ! ਕਿਉਂ ਕਿ ਧਰਤੀ ਅਤੇ ਆਕਾਸ਼ ਵਿਚਲਾ ਸਭ ਕੁਝ ਤੇਰਾ, ਇਕੱਲੇ ਦਾ ਹੀ ਹੈ: ਹੇ ਯਹੋਵਾਹ! ਇਹ ਰਾਜ ਤੇਰਾ ਹੈ ਤੂੰ ਹੀ ਹਰ ਸ਼ੈਅ ਦਾ ਸਰਤਾਜ ਹੈਂ।
  • 12 ਅਮੀਰੀ ਅਤੇ ਆਦਰ ਤੈਥੋਂ ਆਉਂਦਾ ਹੈ। ਤੂੰ ਹਰ ਜਗ੍ਹਾ ਰਾਜ ਕਰਦੈਁ। ਸ਼ਕਤੀ ਅਤੇ ਜ਼ੋਰ ਸਭ ਤੇਰੇ ਹੱਥੀਂ ਹੈ। ਕਿਸੇ ਨੂੰ ਉਚਿਆਉਣ੍ਣਾ ਜਾਂ ਵਡਿਆਉਣਾ ਤੇਰੇ ਹੀ ਹੱਥ ਹੈ!
  • 13 ਇਸ ਲਈ ਹੁਣ ਹੇ ਸਾਡੇ ਪਰਮੇਸੁਰ ਅਸੀਂ ਤੇਰਾ ਸ਼ੁਕਰਾਨਾ ਕਰਦੇ ਹਾਂ ਅਤੇ ਤੇਰੇ ਪ੍ਰਤਾਪੀ ਨਾਉਂ ਦੀ ਮਹਿਮਾ ਕਰਦੇ ਹਾਂ।
  • 14 ਸੱਚਮੁੱਚ, ਇਹ ਸਭ ਸੁਗਾਤਾਂ ਮੇਰੇ ਜਾਂ ਮੇਰੇ ਲੋਕਾਂ ਦੁਆਰਾ ਨਹੀਂ ਦਿੱਤੀਆਂ ਗਈਆਂ ਸਨ। ਇਹ ਤਾਂ ਤੇਰੀਆਂ ਦਾਤਾਂ ਤੈਨੂੰ ਹੀ ਸੌਂਪੀਆਂ ਹਨ ਜਿਨ੍ਹਾਂ ਨੂੰ ਦੇਣ ਵਾਲਾ ਵੀ ਤੂੰ ਹੀ ਹੈਂ।
  • 15 ਅਸੀਂ ਤਾਂ ਆਪਣੇ ਪੁਰਖਿਆਂ ਵਾਂਗ ਪਰਦੇਸੀ ਅਤੇ ਅਜਨਬੀ ਇਸ ਧਰਤੀ ਤੇ ਆਏ ਹਾਂ ਜਿਨ੍ਹਾਂ ਦੀ ਹੋਁਦ ਧਰਤੀ ਤੇ ਛਾਯਾ ਦੇ ਤੁਲ੍ਲ ਹੈ। ਜਿਸ ਨੂੰ ਅਸੀਂ ਫੜ ਕੇ ਨਹੀਂ ਰੱਖ ਸਕਦੇ।
  • 16 ਹੇ ਯਹੋਵਾਹ ਸਾਡੇ ਪਰਮੇਸ਼ੁਰ ਅਸੀਂ ਇਹ ਸਭ ਵਸਤਾਂ ਤੇਰੇ ਮੰਦਰ ਲਈ ਇਕੱਠੀਆਂ ਕੀਤੀਆਂ। ਅਸੀਂ ਇਹ ਸਭ ਤੇਰੇ ਪਵਿੱਤਰ ਨਾਮ ਦਾ ਆਦਰ ਕਰਨ ਲਈ ਮੰਦਰ ਨੂੰ ਉਸਾਰਣ ਲਈ ਇੱਕਤ੍ਰ ਕੀਤਾ ਹੈ। ਪਰ ਅਸਲ 'ਚ ਇਹ ਸਭ ਤੇਰਾ ਖਜ਼ਾਨਾ ਹੈ ਤੇ ਤੂੰ ਹੀ ਦੇਵਣਹਾਰ ਹੈਂ।
  • 17 ਮੇਰੇ ਪਰਮੇਸ਼ੁਰ, ਮੈਂ ਜਾਣਦਾ ਹਾਂ ਕਿ ਤੂੰ ਆਪਣੇ ਲੋਕਾਂ ਦੀ ਪਰੀਖਿਆ ਲੈਂਦਾ ਹੈਂ ਜਦੋਂ ਲੋਕ ਚੰਗੇ ਕੰਮ ਕਰਨ ਤਾਂ ਤੂੰ ਖੁਸ਼ ਹੁੰਦਾ ਹੈਂ ਮੈਂ ਸੱਚੇ ਦਿਲੋਂ, ਸੱਚੇ ਮਨੋਁ ਇਹ ਖਜ਼ਾਨਾ ਤੈਨੂੰ ਅਰਪਣ ਕਰਦਾ ਹਾਂ ਅਤੇ ਮੈਂ ਵੇਖ ਰਿਹਾਂ ਕਿ ਕਿਵੇਂ ਤੇਰੇ ਲੋਕ ਪ੍ਰਸਂਨਤਾ ਨਾਲ ਇਹ ਸਾਰੀਆਂ ਚੀਜ਼ਾਂ ਤੈਨੂੰ ਅਰਪਣ ਕਰਦੇ ਹੋਏ ਇੱਥੇ ਇੱਕਤ੍ਰ ਹੋ ਰਹੇ ਹਨ।
  • 18 ਹੇ ਯਹੋਵਾਹ, ਤੂੰ ਸਾਡੇ ਪੁਰਖਿਆਂ ਦਾ ਪਰਮੇਸ਼ੁਰ, ਅਬਰਾਹਾਮ, ਇਸਹਾਕ ਤੇ ਇਸਰਾਏਲ ਦਾ ਪਰਮੇਸ਼ੁਰ ਹੈਂ ਆਪਣੇ ਲੋਕਾਂ ਨੂੰ ਸਹੀ ਗੱਲਾਂ ਵਿਉਂਤਣ 'ਚ ਮਦਦ ਕਰ, ਅਤੇ ਉਨ੍ਹਾਂ ਨੂੰ ਤੇਰੇ ਨਾਲ ਸੱਚਾ ਸੁਚ੍ਚਾ ਹੋਣ ਦਾ ਬਲ ਬਖਸ਼।
  • 19 ਮੇਰੇ ਪੁੱਤਰ ਸੁਲੇਮਾਨ ਨੂੰ ਆਪਣੇ ਨਾਲ ਵਫ਼ਾਦਾਰ ਬਣਾਵੀਁ, ਤਾਂ ਜੋ ਉਹ ਤੇਰੇ ਹੁਕਮਾਂ ਬਿਧੀਆਂ ਅਤੇ ਬਿਵਸਬਾ ਦਾ ਪਾਲਣ ਕਰੇ। ਉਸਨੂੰ ਇਹ ਸਾਰੇ ਕਾਰਜ ਸੰਪੂਰਨ ਕਰਨ 'ਚ ਅਤੇ ਇਸ ਸ਼ਹਿਰ ਨੂੰ ਰਾਜਧਾਨੀ ਵਜੋਂ ਮੇਰੇ ਨਕਸ਼ੇ ਮੁਤਾਬਕ ਉਸਾਰਨ 'ਚ ਮਦਦ ਕਰੀਂ।"
  • 20 ਉਪਰੰਤ ਦਾਊਦ ਨੇ ਸਾਰੇ ਇਕੱਠੇ ਹੋਏ ਲੋਕਾਂ ਨੂੰ ਉਸ ਭੀੜ ਨੂੰ ਆਖਿਆ, "ਹੁਣ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਸਤਤ ਕਰੋ।" ਤਾਂ ਸਭ ਲੋਕਾਂ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੀ ਉਸਤਤਿ ਕੀਤੀ। ਅਤੇ ਆਪਣੇ ਸਿਰ ਝੁਕਾਅ ਕੇ ਯਹੋਵਾਹ ਅਤੇ ਪਾਤਸ਼ਾਹ ਨੂੰ ਆਪਣਾ ਆਦਰ ਦਰਸਾਇਆ।
  • 21 ਅਗਲੇ ਦਿਨ ਲੋਕਾਂ ਨੇ ਯਹੋਵਾਹ ਲਈ ਬਲੀਆਂ ਭੇਟ ਕੀਤੀਆਂ। ਉਨ੍ਹਾਂ ਯਹੋਵਾਹ ਲਈ ਹੋਮ ਦੀਆਂ ਭੇਟਾਂ ਚੜਾਈਆਂ। ਉਨ੍ਹਾਂ ਨੇ 1 ,000 ਬਲਦ, 1 ,000 ਛੱਤਰੇ, 1 ,000 ਲੇਲੇ ਚੜਾੇ। ਉਨ੍ਹਾਂ ਨੇ ਇਸਰਾਏਲ ਦੇ ਸਾਰੇ ਲੋਕਾਂ ਲਈ ਹੋਰ ਵੀ ਬਹੁਤ ਸਾਰੀਆਂ ਬਲੀਆਂ ਅਤੇ ਪੀਣ ਦੀਆਂ ਭੇਟਾਂ ਚੜਾਈਆਂ।
  • 22 ਉਸ ਦਿਨ ਲੋਕ ਬੜੇ ਆਨੰਦ ਵਿੱਚ ਸਨ ਕਿਉਂ ਕਿ ਉਨ੍ਹਾਂ ਨੇ ਯਹੋਵਾਹ ਦੇ ਸੰਗ ਇਕਠਿਆਂ ਖ੍ਖਾਧਾ-ਪੀਤਾ। ਅਤੇ ਉਨ੍ਹਾਂ ਨੇ ਸੁਲੇਮਾਨ, ਦਾਊਦ ਦੇ ਪੁੱਤਰ ਨੂੰ ਦੂਸਰੀ ਵਾਰ ਰਾਜਾ ਬਣਾਇਆ। ਉਨ੍ਹਾਂ ਨੇ ਸੁਲੇਮਾਨ ਨੂੰ ਰਾਜੇ ਵਜੋਂ ਮਸਹ ਕੀਤਾ, ਅਤੇ ਉਨ੍ਹਾਂ ਨੇ ਸਾਦੋਕ ਨੂੰ ਜਾਜਕ ਵਜੋਂ ਮਸਹ ਕੀਤਾ। ਉਨ੍ਹਾਂ ਨੇ ਇਹ ਉਸੇ ਜਗ੍ਹਾ ਕੀਤਾ ਜਿੱਥੇ ਯਹੋਵਾਹ ਹਾਜ਼ਰ ਸੀ।
  • 23 ਇਸ ਉਪਰੰਤ ਸੁਲੇਮਾਨ ਯਹੋਵਾਹ ਦੇ ਸਿੰਘਾਸਣ ਤੇ ਬੈਠਾ ਅਤੇ ਆਪਣੇ ਪਿਤਾ ਦਾਊਦ ਦੀ ਬਾਵੇਂ ਰਾਜਾ ਬਣਿਆ। ਸੁਲੇਮਾਨ ਆਪਣੇ ਕਾਰਜ ਵਿੱਚ ਬੜਾ ਸਫ਼ਲ ਸੀ ਅਤੇ ਸਾਰੇ ਇਸਰਾਏਲ ਦੇ ਲੋਕ ਉਸਦਾ ਹੁਕਮ ਮੰਨਦੇ ਸਨ।
  • 24 ਸਾਰੇ ਆਗੂ, ਸਿਪਾਹੀ ਅਤੇ ਦਾਊਦ ਪਾਤਸ਼ਾਹ ਦੇ ਸਾਰੇ ਪੁੱਤਰਾਂ ਨੇ ਸੁਲੇਮਾਨ ਨੂੰ ਪਾਤਸ਼ਾਹ ਵਜੋਂ ਸਵੀਕਾਰ ਕੀਤਾ ਅਤੇ ਉਸਦਾ ਹੁਕਮ ਮੰਨਿਆ।
  • 25 ਯਹੋਵਾਹ ਨੇ ਸੁਲੇਮਾਨ ਨੂੰ ਬਹੁਤ ਉੱਚਾ ਚੁਕਿਆ ਅਤੇ ਉਸ ਨੂੰ ਸ਼ਾਹੀ ਪਰਤਾਪ ਪ੍ਰਦਾਨ ਕੀਤਾ ਜਿਹਾ ਕਿ ਪਹਿਲਾਂ ਇਸਰਾਏਲ ਵਿੱਚ ਕਿਸੇ ਵੀ ਰਾਜੇ ਕੋਲ ਨਹੀਂ ਸੀ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਇਹ ਮਹਿਸੂਸ ਕੀਤਾ।
  • 26 ਯਸੀ ਦਾ ਪੁੱਤਰ ਦਾਊਦ 40 ਵਰ੍ਹੇ ਇਸਰਾਏਲ ਉੱਪਰ ਪਾਤਸ਼ਾਹ ਰਿਹਾ। 7 ਸਾਲ ਦਾਊਦ ਨੇ ਹਬਰੋਨ ਵਿੱਚ ਰਾਜ ਕੀਤਾ। ਉਪਰੰਤ 33 ਸਾਲ ਦਾਊਦ ਨੇ ਯਰੂਸ਼ਲਮ ਵਿੱਚ ਰਾਜ ਕੀਤਾ।
  • 27
  • 28 ਦਾਊਦ ਦੀ ਮੌਤ ਉਸ ਵਕਤ ਹੋਈ ਜਦੋਂ ਉਹ ਬਹੁਤ ਬਿਰਧ ਹੋ ਗਿਆ ਸੀ। ਦਾਊਦ ਨੇ ਲੰਮੀ ਸੁਖੀ ਉਮਰ ਗੁਜ਼ਾਰੀ ਅਤੇ ਉਸ ਨੂੰ ਆਪਣੇ ਜੀਵਨ ਕਾਲ ਵਿੱਚ ਬਹੁਤ ਅਸੀਂਰੀ, ਸ਼ਾਨ ਅਤੇ ਇੱਜ਼ਤ ਹਾਸਿਲ ਹੋਈ। ਦਾਊਦ ਉਪਰੰਤ, ਉਸ ਦਾ ਪੁੱਤਰ ਸੁਲੇਮਾਨ ਨਵਾਂ ਪਾਤਸ਼ਾਹ ਬਣਿਆ।
  • 29 ਦਾਊਦ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੀਕ ਦੇ ਕਾਰਨਾਮਿਆਂ ਦਾ ਬਿਰਤਾਂਤ, ਨਬੀ ਸਮੂਏਲ ਦੀ ਪੋਥੀ ਵਿੱਚ, ਨਾਬਾਨ ਨਬੀ ਦੀ ਪੋਥੀ ਵਿੱਚ ਅਤੇ ਨਬੀ ਗਦ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ।
  • 30 ਇਹ ਸਾਰੀਆਂ ਲਿਖਤਾਂ ਸਾਨੂੰ ਦਾਊਦ ਦੀਆਂ ਕਰਨੀਆਂ ਬਾਰੇ, ਜਦੋਂ ਉਹ ਇਸਰਾਏਲ ਦਾ ਰਾਜਾ ਸੀ, ਉਸਦੀ ਸ਼ਕਤੀ ਬਾਰੇ ਅਤੇ ਉਨ੍ਹਾਂ ਘਟਨਾਵਾਂ ਬਾਰੇ ਦਸ੍ਸਦੀਆਂ ਹਨ, ਜੋ ਉਸ ਨਾਲ ਵਾਪਰੀਆਂ। ਇਹ ਸਾਨੂੰ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਵੀ ਦਸ੍ਸਦੀਆਂ ਹਨ ਜੋ ਇਸਰਾਏਲ ਅਤੇ ਇਸਦੇ ਆਲੇ-ਦੁਆਲੇ ਦੀਆਂ ਕੌਮਾਂ ਨਾਲ ਵਾਪਰੀਆਂ।