wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


ਆਮੋਸਕਾਂਡ 4
  • 1 ਸੁਣੋ ਸਾਮਰਿਯਾ ਪਹਾੜ ਉੱਤੇ ਰਹਿਂਦੀਓ ਬਾਸ਼ਾਨ ਦੀਓ ਗਊਓ ਤੁਸੀਂ ਗਰੀਬਾਂ ਨੂੰ ਦੁੱਖ ਦਿੰਦੀਆਂ ਹੋ ਅਤੇ ਉਨ੍ਹਾਂ ਨੂੰ ਮਸਲਦੀਆਂ ਹੋ। ਤੁਸੀਂ ਆਪਣੇ ਪਤੀਆਂ ਨੂੰ ਆਖਦੀਆਂ ਹੋ, "ਸਾਡੇ ਪੀਣ ਲਈ ਕੁਝ ਲਿਆਵੋ।"
  • 2 ਯਹੋਵਾਹ ਮੇਰੇ ਪ੍ਰਭੂ ਨੇ ਖੁਦ ਦੀ ਪਵਿੱਤਰਤਾ ਦੀ ਸਹੁੰ ਖਾਧੀ ਅਤੇ ਆਖਿਆ ਕਿ ਵੇਖੋ ਉਹ ਸਮਾਂ ਆ ਰਿਹਾ ਹੈ ਜਦੋਂ ਲੋਕ ਤੁਹਾਨੂੰ ਸਾਰਿਆਂ ਨੂੰ ਕੈਦੀਆਂ ਦੀ ਤਰ੍ਹਾਂ ਲੈ ਜਾਣ ਲਈ ਕੁੰਡੀਆਂ ਦੀ ਵਰਤੋਂ ਕਰਨਗੇ। ਉਹ ਤੁਹਾਡੇ ਬੱਚਿਆਂ ਨੂੰ ਚੁੱਕ ਕੇ ਲਿਜਾਣ ਲਈ ਮੱਛੀਆਂ ਵਾਲੀਆਂ ਕੁੰਡੀਆਂ ਵਰਤਣਗੇ।
  • 3 ਔਰਤਾਂ ਕੰਧਾਂ ਵਿਚਲੀਆਂ ਤਰੇੜਾਂ ਰਾਹੀਂ ਬਾਹਰ ਜਾਣਗੀਆਂ, ਪਰ ਹਰਮੋਨ ਵਿੱਚ ਸੁੱਟ ਦਿੱਤੀਆਂ ਜਾਣਗੀਆਂ। ਇਹੀ ਹੈ ਜੋ ਯਹੋਵਾਹ ਨੇ ਆਖਿਆ।ਯਹੋਵਾਹ ਇਹ ਆਖਦਾ ਹੈ,
  • 4 "ਬੈਤ-ੇਲ ਵਿੱਚ ਜਾਓ ਅਤੇ ਪਾਪ ਕਰੋ। ਗਿਲਆਦ ਵਿੱਚ ਜਾਕੇ ਹੋੋਰ ਵਧੇਰੇ ਪਾਪ ਕਰੋ। ਸਵੇਰ ਵੇਲੇ ਆਪਣੀਆਂ ਬਲੀਆਂ ਭੇਟ ਕਰੋ। ਹਰ ਤਿੰਨੀ ਦਿਨੀ ਆਪਣੀ ਫ਼ਸਲ ਦਾ ਦਸਵੰਧ ਲਿਆਓ।
  • 5 ਅਤੇ ਖਮੀਰ ਨਾਲ ਬਣੀ ਸ਼ੁਕਰਾਨੇ ਦੀ ਭੇਟ ਚੜਾਵੇ। ਸਭਨਾਂ ਵਿੱਚ ਖੁਸ਼ੀ ਦੀਆਂ ਭੇਟਾ ਦਾ ਐਲਾਨ ਕਰੋ ਅਤੇ ਪ੍ਰਚਾਰ ਕਰੋ। ਕਿਉਂ ਕਿ ਹੇ ਇਸਰਾਏਲ, ਤੁਸੀਂ ਅਜਿਹਾ ਹੀ ਪਸੰਦ ਕਰਦੇ ਹੋ। ਇਸ ਲਈ ਜਾਓ ਇਹ ਕੁਝ ਕਰੋ।" ਯਹੋਵਾਹ ਨੇ ਇਉਂ ਆਖਿਆ।
  • 6 "ਮੈਂ ਤੁਹਾਨੂੰ ਭੋਜਨ ਤੋਂ ਵਾਂਝਿਆਂ ਕਰ ਦਿੱਤਾ। ਮੈਂ ਤੁਹਾਡੇ ਸ਼ਹਿਰਾਂ ਵਿੱਚ ਰੋਟੀ ਦੀ ਬੁੜ ਲਿਆਂਦੀ, ਪਰ ਤੁਸੀਂ ਫ਼ਿਰ ਵੀ ਮੇਰੇ ਵੱਲ ਨਾ ਪਰਤੇ।" ਯਹੋਵਾਹ ਨੇ ਅਜਿਹਾ ਆਖਿਆ।
  • 7 "ਮੈਂ ਤੁਹਾਡੇ ਤੋਂ ਮੀਂਹ ਵੀ ਰੋਕ ਰੱਖਿਆ - ਅਤੇ ਇਹ ਵਾਢੀ ਤੋਂ ਤਿੰਨ ਮਹੀਨੇ ਪਹਿਲਾਂ ਦਾ ਸਮਾਂ ਸੀ, ਜਿਸ ਕਾਰਣ ਕੋਈ ਫ਼ਸਲ ਨਾ ਪੈਦਾ ਹੋਈ। ਫ਼ਿਰ ਮੈਂ ਇੱਕ ਸ਼ਹਿਰ ਉੱਤੇ ਜਦੋਂ ਮੀਂਹ ਵਰ੍ਹਾਇਆ ਤਾਂ ਦੂਜੇ ਸ਼ਹਿਰ ਵਿੱਚ ਨਾ ਵਰ੍ਹਨ ਦਿੱਤਾ। ਜੇਕਰ ਦੇਸ ਦੇ ਇੱਕ ਹਿੱਸੇ ਵਿੱਚ ਮੀਂਹ ਵਰ੍ਹਿਆ ਤਾਂ ਦੂਜੇ ਹਿੱਸੇ ਵਿੱਚ ਸੋਕਾ ਰਿਹਾ।
  • 8 ਇਸ ਲਈ ਲੋਕ ਦੋ ਜਾਂ ਤਿੰਨ ਸ਼ਹਿਰਾਂ ਵਿੱਚੋਂ ਡਗਮਗਾਉਂਦੇ ਹੋਏ ਦੂਜੇ ਸ਼ਹਿਰ ਵਿੱਚ ਪਾਣੀ ਲਈ ਗੇੇ, ਪਰ ਉੱਥੇ ਵੀ ਹਰ ਇੱਕ ਦੀ ਲੋੜ ਪੂਰੀ ਕਰਨ ਲਈ ਕਾਫੀ ਪਾਣੀ ਨਹੀਂ ਸੀ, ਫ਼ਿਰ ਵੀ ਤੁਸੀਂ ਮੈਨੂੰ ਮਦਦ ਲਈ ਨਾ ਪੁਕਾਰਿਆ।" ਯਹੋਵਾਹ ਨੇ ਇਹ ਵਾਕ ਆਖੇ।
  • 9 "ਮੈਂ ਤੁਹਾਡੀਆਂ ਫ਼ਸਲਾਂ ਅਤੇ ਬਿਮਾਰੀ ਨਾਲ ਮਾਰ ਦਿੱਤੀਆਂ। ਮੈਂ ਤੁਹਾਡੇ ਬਾਗ ਅਤੇ ਅੰਗੂਰਾਂ ਤੇ ਖੇਤ ਤਬਾਹ ਕੀਤੇ। ਤੁਹਾਡੇ ਅੰਜੀਰ ਅਤੇ ਜੈਤੂਨ ਦੇ ਰੁੱਖ ਟਿੱਡੀਆਂ ਦੁਆਰਾ ਖਾ ਲੇ ਗਏ ਸਨ। ਪਰ ਤਾਂ ਵੀ ਤੁਸੀਂ ਮੇਰੇ ਕੋਲ ਮਦਦ ਲਈ ਨਹੀਂ ਆਏ।" ਯਹੋਵਾਹ ਨੇ ਇਹ ਸ਼ਬਦ ਆਖੇ।
  • 10 "ਫ਼ਿਰ ਮੈਂ ਤੁਹਾਡੇ ਉੱਪਰ ਮਿਸਰ ਵਾਂਗ ਬਿਮਾਰੀ ਭੇਜੀ। ਮੈਂ ਤੁਹਾਡੇ ਨੌਜੁਆਨਾਂ ਨੂੰ ਤਲਵਾਰਾਂ ਨਾਲ ਵਢਿਆ। ਮੈਂ ਤੁਹਾਡੇ ਘੋੜੇ ਲੈ ਲੇ ਅਤੇ ਤੁਹਾਡੇ ਡੇਹਰੇ ਲਾਸ਼ਾਂ ਦੀ ਬਦਬੂ ਨਾਲ ਸੜਿਹਾਂਦ ਛਡਦੇ ਰਹੇ। ਪਰ ਫ਼ਿਰ ਵੀ ਤੁਸੀਂ ਮਦਦ ਲੈਣ ਲਈ ਮੇਰੇ ਵੱਲ ਨਾ ਪਰਤੇ।" ਯਹੋਵਾਹ ਨੇ ਇਹ ਵਾਕ ਆਖੇ।
  • 11 "ਮੈਂ ਤੁਹਾਨੂੰ ਵੀ ਉਵੇਂ ਹੀ ਬਰਬਾਦ ਕੀਤਾ ਜਿਵੇਂ ਮੈਂ ਸਦੂਮ ਅਤੇ ਗੋਮੋਰਾਹ ਨੂੰ ਤਬਾਹ ਕੀਤਾ ਸੀ। ਇਹ ਦੋ ਸ਼ਹਿਰ ਪੂਰੀ ਤਰ੍ਹਾਂ ਤਬਾਹ ਕੀਤੇ ਗਏ ਸਨ। ਤੁਸੀਂ ਬਲਦੀ ਅੱਗ ਚੋਁ ਕੱਢੀ ਸੜੀ ਹੋਈ ਲੱਕੜ ਵਾਂਗ ਸੀ, ਪਰ ਤਦ ਵੀ ਤੁਸੀਂ ਮੇਰੇ ਕੋਲ ਮਦਦ ਲਈ ਨਾ ਪਰਤੇ।" ਯਹੋਵਾਹ ਨੇ ਇਹ ਸ਼ਬਦ ਆਖੇ।
  • 12 "ਸੋ ਹੇ ਇਸਰਾਏਲ! ਮੈਂ ਤੇਰੇ ਨਾਲ ਇਉਂ ਇਹ ਕੁਝ ਵਰਤਾਵਾਂਗਾ। ਹੇ ਇਸਰਾਏਲ ਆਪਣੇ ਪਰਮੇਸ਼ੁਰ ਨੂੰ ਮਿਲਣ ਲਈ ਤਿਆਰ ਹੋ।
  • 13 ਮੈਂ ਕੌਣ ਹਾਂ? ਮੈਂ ਹੀ ਪਹਾੜਾਂ ਦਾ ਸਿਰਜਣਹਾਰਾ ਹਾਂ, ਅਤੇ ਮੈਂ ਹੀ ਤੁਹਾਡੇ ਜੀਵਨ ਦਾ ਸਿਰਜਣਹਾਰਾ ਹਾਂ। ਮੈਂ ਇਕੱਲੇ ਨੇ ਹੀ ਲੋਕਾਂ ਨੂੰ ਬੋਲਣਾ ਸਿਖਾਇਆ ਅਤੇ ਮੈਂ ਹਨੇਰੇ ਨੂੰ ਦਿਨ ਵਿੱਚ ਬਦਲਿਆ। ਮੈਂ ਹੀ ਹਾਂ, ਜੋ ਧਰਤੀ ਦੇ ਪਰਬਤਾਂ ਉੱਪਰ ਚਲਦਾ ਹੈ। ਕੌਣ ਹਾਂ ਮੈਂ? ਮੇਰਾ ਨਾਉਂ ਯਾਹਵੇਹ, ਸੈਨਾ ਦਾ ਪਰਮੇਸ਼ੁਰ ਹੈ।"