wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


ਆਮੋਸਕਾਂਡ 5
  • 1 ਇਸਰਾਏਲ ਦੇ ਲੋਕੋ! ਇਸ ਗੀਤ ਨੂੰ ਧਿਆਨ ਨਾਲ ਸੁਣੋ। ਇਹ ਵੈਣ ਤੁਹਾਡੇ ਉੱਤੇ ਹੈ।
  • 2 ਇਸਰਾਏਲ ਅਣਵਿਆਹੀ ਕੁੜੀ ਵਰਗਾ ਹੈ ਜੋ ਹੇਠਾਂ ਡਿੱਗ ਪਈ ਹੈ। ਉਹ ਫ਼ੇਰ ਖੜੀ ਹੋਣ ਦੇ ਯੋਗ ਨਹੀਂ ਹੋਵੇਗੀ। ਉਹ ਜ਼ਮੀਨ ਤੇ ਇਕਲ੍ਲੀ ਛੱਡ ਦਿੱਤੀ ਗਈ ਹੈ। ਹੁਣ ਕੋਈ ਵੀ ਵਿਅਕਤੀ ਉਸਨੂੰ ਉੱਪਰ ਉਠਾਉਣ ਦੇ ਯੋਗ ਨਹੀਂ ਹੋਵੇਗਾ।
  • 3 ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ: "ਜਿਸ ਸ਼ਹਿਰ ਵਿੱਚੋਂ ਅਧਿਕਾਰੀ ਹਜ਼ਾਰ ਮਨੁੱਖ ਲੈਕੇ ਨਿਕਲਣਗੇ, ਸੌ ਆਦਮੀ ਲੈਕੇ ਵਾਪਸ ਪਰਤਨਗੇ ਅਤੇ ਜਿਸ ਸ਼ਹਿਰ ਵਿੱਚੋਂ ਅਧਿਕਾਰੀ ਸੌ ਆਦਮੀ ਲੈਕੇ ਨਿਕਲਣਗੇ ਸਿਰਫ਼ ਦਸ ਲੋਕ ਹੀ ਇਸਰਾਏਲ ਨੂੰ ਵਾਪਸ ਪਰਤਣਗੇ।"
  • 4 ਯਹੋਵਾਹ ਇਸਰਾਏਲ ਦੇ ਰਾਜ ਨੂੰ ਇਉਂ ਫ਼ੁਰਮਾਉਂਦਾ ਹੈ: "ਮੈਨੂੰ ਭਾਲਣ ਆਓ ਅਤੇ ਜੀਵੋ।
  • 5 ਪਰ ਬੈਤ-ੇਲ ਵਿੱਚ ਨਾ ਵੇਖੋ ਗਿਲਗਾਲ ਵੱਲ ਨਾ ਜਾਣਾ ਨਾ ਬੇਰਸ਼ਬਾ ਦੀ ਸੀਮਾ ਪਾਰ ਕਰੋ ਗਿਲਗਾਲ ਦੇ ਮਨੁੱਖ ਲੈ ਜਾਕੇ ਅਸੀਰ ਕੀਤੇ ਜਾਣਗੇ ਅਤੇ ਬੈਤ-ੇਲ ਤਬਾਹ ਹੋ ਜਾਵੇਗਾ।
  • 6 ਯਹੋਵਾਹ ਦੀ ਮਦਦ ਤੱਕੋ ਫ਼ੇਰ ਹੀ ਤੁਸੀਂ ਜਿਉਵੋਁਗੇ। ਨਹੀਂ ਤਾਂ ਯੂਸਫ਼ ਦੇ ਘਰ ਤੋਂ ਇੱਕ ਅੱਗ ਭੜਕੇਗੀ ਜੋ ਉਸਦਾ ਘਰ ਤਬਾਹ ਕਰ ਦੇਵੇਗੀ। ਬੈਤ-ੇਲ ਵਿਚਲਾ ਕੋਈ ਵੀ ਮਨੁੱਖ ਇਸ ਅੱਗ ਨੂੰ ਬੁਝਾਉਣ ਯੋਗ ਨਹੀਂ ਹੋਵੇਗਾ।
  • 7 ਯਹੋਵਾਹ ਹੀ ਸਪਤਰਿਸ਼ੀ ਅਤੇ ਤਾਕਤ ਪੁਂਜ ਨੂੰ ਬਨਾਉਣ ਵਾਲਾ ਹੈ,
  • 8 ਉਹੀ ਹਨੇਰ ਨੂੰ ਦਿਨ ਚ ਅਤੇ ਦਿਨ ਨੂੰ ਰਾਤ ਚ ਉਲਬਾਉਣ ਵਾਲਾ ਹੈ ਉਹ ਸਮੁੰਦਰ ਦੇ ਪਾਣੀਆਂ ਨੂੰ ਸਦ੍ਦਦਾ ਹੈ ਅਤੇ ਧਰਤੀ ਉੱਪਰ ਵਰ੍ਹਾਉਂਦਾ ਹੈ ਉਸਦਾ ਨਾਉਂ ਯਾਹਵੇਹ ਹੈ।
  • 9 ਉਹ ਇੱਕ ਮਜ਼ਬੂਤ ਸ਼ਹਿਰ ਅਤੇ ਉਸਦੇ ਕਿਲਿਆਂ ਉੱਤੇ ਤਬਾਹੀ ਲਿਆਉਂਦਾ ਹੈ।"ਤੂੰ ਚੰਗਿਆਈ ਨੂੰ ਜ਼ਹਿਰ ਚ ਬਦਲ ਦਿੱਤਾ ਅਤੇ ਨਿਆਂ ਨੂੰ ਖਤਮ ਕਰਕੇ ਜ਼ਮੀਨ ਤੇ ਪਟਕ ਦਿੱਤਾ ਹੈ।
  • 10 ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਨਫ਼ਰਤ ਕੀਤੀ ਜਿਨ੍ਹਾਂ ਨੇ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ, ਅਤੇ ਸੱਚ ਬੋਲਣ ਵਾਲਿਆਂ ਨੂੰ ਤਿਰਸਕਾਰਿਆ।
  • 11 ਤੁਸੀਂ ਗਰੀਬਾਂ ਤੋਂ ਨਾਜਾਇਜ਼ ਕਰ ਲੈਂਦੇ ਅਤੇ ਉਨ੍ਹਾਂ ਤੋਂ ਵਾਧੂ ਕਣਕ ਲੈਂਦੇ ਅਤੇ ਆਪਣੇ ਘਰਾਂ ਨੂੰ ਕੀਮਤੀ ਪੱਥਰ ਨਾਲ ਸਜਾਉਂਦੇ ਤੇ ਘੜਦੇ ਪਰ ਤੁਸੀਂ ਉਨ੍ਹਾਂ ਘਰਾਂ ਵਿੱਚ ਰਹਿ ਨਾ ਪਾਵੋਁਗੇ ਤੁਸੀਂ ਅੱਤ ਸੁੰਦਰ ਅੰਗੂਰਾਂ ਦੇ ਬਾਗ਼ ਲਗਵਾੇ ਪਰ ਤੁਸੀਂ ਉਨ੍ਹਾਂ ਦੀ ਮੈਅ ਨਾ ਪੀ ਸਕੋਁਗੇ।
  • 12 ਕਿਉਂ ਕਿ ਮੈਂ ਤੁਹਾਡੇ ਵੱਡੇ ਪਾਪਾਂ ਨੂੰ ਜਾਣਦਾ ਹਾਂ। ਤੁਸੀਂ ਸੱਚਮੁੱਚ ਹੀ ਕੁਝ ਬੜੇ ਮੰਦੇ ਕੰਮ ਕੀਤੇ ਹਨ ਤੁਸੀਂ ਨੇਕੀ ਦੀ ਰਾਹ ਚਲਦੇ ਲੋਕਾਂ ਨੂੰ ਸਤਾਇਆ ਗ਼ਲਤ ਕੰਮਾਂ ਲਈ ਰਿਸ਼ਵਤ ਲਿਤ੍ਤੀ ਅਦਾਲਤ ਵਿੱਚ ਗਰੀਬਾਂ ਦਾ ਹੱਕ ਮਾਰਿਆ।
  • 13 ਉਸ ਵਕਤ ਵਿੱਚ ਸਿਆਣਾ ਮਨੁੱਖ ਚੁੱਪ ਸਾਧ ਲਵੇਗਾ ਕਿਉਂ ਕਿ ਉਹ ਸਮਾਂ ਬੁਰਾ ਹੈ।
  • 14 ਤੁਸੀਂ ਕਹਿੰਦੇ ਹੋ ਕਿ ਪਰਮੇਸ਼ੁਰ ਤੁਹਾਡੇ ਨਾਲ ਹੈ ਇਸ ਲਈ ਤੁਹਾਨੂੰ ਭੈੜੇ ਕੰਮ ਛੱਡਕੇ ਚੰਗੇ ਕੰਮ ਕਰਨੇ ਚਾਹੀਦੇ ਹਨ ਤਾਂ ਤੁਸੀਂ ਜਿਉਂਦੇ ਰਹੋਁਗੇ ਅਤੇ ਸਰਬ ਸ਼ਕਤੀਮਾਨ ਯਹੋਵਾਹ ਸਦਾ ਤੁਹਾਡੇ ਅੰਗ-ਸੰਗ ਹੋਵੇਗਾ।
  • 15 ਬੁਰਿਆਈ ਨੂੰ ਤਿਆਗ ਚੰਗਿਆਈ ਨੂੰ ਪਿਆਰ ਕਰੋ ਅਦਾਲਤਾਂ ਵਿੱਚ ਇਨਸਾਫ਼ ਵਾਪਸ ਲਿਆਓ ਸ਼ਾਇਦ ਫਿਰ ਯਹੋਵਾਹ ਸੈਨਾ ਦਾ ਪਰਮੇਸ਼ੁਰ ਯੂਸਫ਼ ਦੇ ਬਚੇੇ ਘਰਾਣੇ ਤੇ ਮਿਹਰਬਾਨ ਹੋ ਜਾਵੇ।
  • 16 ਮੇਰਾ ਪ੍ਰਭੂ, ਸਰਬਸ਼ਕਤੀਮਾਨ ਪਰਮੇਸ਼ੁਰ ਆਖਦਾ ਹੈ, "ਚੌਁਕਾ ਵਿੱਚ ਲੋਕ ਕੁਰਲਾਉਣਗੇ ਗਲੀਆਂ ਵਿੱਚ ਉਹ ਚੀਤਕਾਰ ਕਰਣਗੇ ਲੋਕ ਭਾੜੇ ਤੇ ਵੈਣ ਵਾਲਿਆਂ ਨੂੰ ਖਰੀਦਣਗੇ।
  • 17 ਲੋਕ ਅੰਗੂਰਾਂ ਦੇ ਬਾਗ਼ ਵਿੱਚ ਰੋਣ-ਪਿੱਟਣਗੇ ਕਿਉਂ ਕਿ ਮੈਂ ਉਥੋਂ ਦੀ ਲੰਘਦਾ ਤੁਹਾਨੂੰ ਦੰਡ ਦੇਵਾਂਗਾ।" ਯਹੋਵਾਹ ਨੇ ਇਹ ਕੁਝ ਆਖਿਆ ਹੈ।
  • 18 ਤੁਹਾਡੇ ਵਿੱਚੋਂ ਕੁਝ ਲੋਕ ਯਹੋਵਾਹ ਦੇ ਨਿਆਂ ਦੇ ਖਾਸ ਦਿਨਾਂ ਨੂੰ ਵੇਖਣਾ ਲੋਚਦੇ ਹਨ ਭਲਾ ਤੁਸੀਂ ਉਹ ਕਿਉਂ ਵੇਖਣਾ ਚਾਹੁੰਦੇ ਹੋ? ਯਹੋਵਾਹ ਦਾ ਖਾਸ ਦਿਨ ਰੋਸ਼ਨੀ ਨਹੀਂ ਹਨੇਰਾ ਕਰੇਗਾ।
  • 19 ਤੁਸੀਂ ਉਸ ਮਨੁੱਖ ਵਾਂਗ ਹੋਵੋਂਗੇ ਜੋ ਬਬ੍ਬਰ-ਸ਼ੇਰ ਤੋਂ ਬਚ ਜਾਂਦਾ ਪਰ ਉਸਤੇ ਰਿੱਛ ਹਮਲਾ ਕਰ ਦਿੰਦਾ ਹੈ। ਤੁਸੀਂ ਅਜਿਹੇ ਮਨੁੱਖ ਵਾਂਗ ਹੋਵੋਂਗੇ ਜੋ ਆਪਣੀ ਹਿਫ਼ਾਜ਼ਤ ਲਈ ਘਰ ਚ ਵੜਕੇ, ਕੰਧ ਤੇ ਝੁਕੇ ਅਤੇ ਸੱਪ ਤੋਂ ਡਸਿਆ ਜਾਵੇ।
  • 20 ਯਹੋਵਾਹ ਦਾ ਖਾਸ ਦਿਨ ਖੁਸ਼ੀ ਦਾ ਨਹੀਂ ਸੋਗ ਦਾ ਹੋਵੇਗਾ ਹਨੇਰੇ ਦਾ ਨਾ ਕਿ ਰੋਸ਼ਨੀ ਦਾ ਘੁੱਪ ਹਨੇਰ ਦਾ ਜਿਸ ਵਿੱਚ ਕੋਈ ਰੋਸ਼ਨੀ ਦੀ ਲੀਕ ਨਹੀਂ।
  • 21 "ਮੈਂ ਤੁਹਾਡੇ ਪਰਬਾਂ ਨੂੰ ਨਫ਼ਰਤ ਕਰਦਾ ਹਾਂ ਅਤੇ ਉਨ੍ਹਾਂ ਨੂੰ ਰਦ੍ਦ ਕਰਦਾ ਹਾਂ। ਮੈਂ ਤੁਹਾਡੀਆਂ ਧਾਰਮਿਕ ਸਭਾਵਾਂ ਨੂੰ ਵੀ ਨਹੀਂ ਮਾਣਦਾ।
  • 22 ਭਾਵੇਂ ਤੁਸੀਂ ਮੈਨੂੰ ਹੋਮ ਦੀਆਂ ਭੇਟਾਂ ਅਤੇ ਅਨਾਜ਼ ਦੀਆਂ ਭੇਟਾ ਚੜਾਵੋ ਮੈਂ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਦਾ।
  • 23 ਆਪਣੇ ਗੀਤ ਮੈਥੋਂ ਦੂਰ ਰੱਖੋੋ ਮੈਂ ਤੁਹਾਡੇ ਰਬਾਬਾਂ ਦਾ ਸੰਗੀਤ ਨਾ ਸੁਣਾਂਗਾ।
  • 24 ਤੁਹਾਡੇ ਦੇਸ ਵਿੱਚ ਭਲਾਈ ਨਿਰਛਲ ਪਾਣੀਆਂ ਵਾਂਗ ਵਹਿਣੀ ਚਾਹੀਦੀ ਹੈ ਅਤੇ ਚੰਗਿਆਈ ਵਗਦੀ ਨਦੀ ਵਾਂਗ ਜਿਹੜੀ ਕਿ ਕਦੇ ਸੁੱਕਦੀ ਨਹੀਂ।
  • 25 ਹੇ ਇਸਰਾਏਲ, ਕੀ ਤੁਸੀਂ ਉਜਾੜ ਵਿਚਲੇ ਚਾਲੀ ਵਰ੍ਹਿਆਂ ਦੌਰਾਨ ਮੈਨੂੰ ਭੇਟਾਵਾਂ ਅਤੇ ਬਲੀਆਂ ਚੜਾਈਆਂ? ਨਹੀਂ।
  • 26 ਅਤੇ ਤੁਸੀਂ ਉਹ ਮੂਰਤੀਆਂ ਚੁੱਕੋਁਗੇ ਜਿਹੜੀਆਂ ਤੁਸੀਂ ਆਪਣੇ ਰਾਜੇ ਸਕੂਬ ਅਤੇ ਕੈਵਾਨ, ਆਪਣੇ ਤਾਰੇ-ਦੇਵਤੇ ਦੀਆਂ ਬਣਾਈਆਂ, ਜਿਨ੍ਹਾਂ ਨੂੰ ਤੁਸੀਂ ਆਪਣੇ ਦੇਵਤੇ ਹੋਣ ਲਈ ਬਣਾਇਆ।
  • 27 ਇਸ ਲਈ ਮੈਂ ਤੁਹਾਨੂੰ ਦੰਮਿਸਕ ਤੋਂ ਦੇਸ਼-ਨਿਕਾਲਾ ਦੇ ਦੇਵਾਂਗਾ।" ਯਹੋਵਾਹ ਇਹ ਸ਼ਬਦ ਆਖਦਾ ਹੈ। ਉਸਦਾ ਨਾਮ ਸਰਬ ਸ਼ਕਤੀਮਾਨ ਪਰਮੇਸ਼ੁਰ ਹੈ।