- 1 ਹਾਇ! ਉਨ੍ਹਾਂ ਲਈ ਇਹ ਬੜੇ ਦੁੱਖ ਦੀ ਗੱਲ ਹੈ ਜੋ ਸੀਯੋਨ ਵਿੱਚ ਅਰਾਮ ਕਰ ਰਹੇ ਹਨ। ਅਤੇ ਉਹ ਲੋਕ ਜੋ ਸਾਮਰਿਯਾ ਦੇ ਪਰਬਤ ਤੇ ਆਪਣੇ-ਆਪ ਨੂੰ ਮਹਿਫ਼ੂਜ਼ ਸਮਝ ਰਹੇ ਹਨ। ਤੁਸੀਂ ਸਭ ਤੋਂ ਖਾਸ ਕੌਮ ਦੇ "ਮਹੱਤਵਪੂਰਣ" ਆਗੂ ਹੋ ਜਿਨ੍ਹਾਂ ਕੋਲ "ਇਸਰਾਏਲ ਦਾ ਘਰਾਣਾ" ਮਤ੍ਤ ਲੈਣ ਆਉਂਦਾ ਹੈ।
- 2 ਕਲਨਹ ਨੂੰ ਜਾਵੋ ਅਤੇ ਉਥੋਂ ਮਹਾਨ ਹਮਾਬ ਵੱਲ ਜਾਵੋ ਫ਼ਿਰ ਫ਼ਲਿਸਤੀਆਂ ਦੇ ਗਬ ਨੂੰ ਜਾਓ ਕੀ ਤੁਸੀਂ ਇਨ੍ਹਾਂ ਰਾਜਾਂ ਤੋਂ ਚੰਗੇ ਹੋ? ਨਹੀਂ! ਉਨ੍ਹਾਂ ਦੇ ਦੇਸ ਤੁਹਾਡੇ ਨਾਲੋਂ ਵਧੇਰੇ ਵੱਡੇ ਤੇ ਵਿਸ਼ਾਲ ਹਨ।
- 3 ਤੁਸੀਂ ਲੋਕ ਸੋਚਦੇ ਹੋਂ ਕਿ ਸਜ਼ਾ ਦੂਰ ਹੈ, ਅਤੇ ਇਸੇ ਲਈ ਤੁਸੀਂ ਹਿੰਸਾ ਨਾਲ ਰਾਜ ਕਰਦੇ ਹੋ।
- 4 ਤੁਸੀਂ ਹਾਬੀ ਦੰਦ ਦੇ ਪਲੰਘਾਂ ਤੇ ਸੌਁਦੇ ਹੋ ਅਤੇ ਆਪਣੇ ਸੋਫ਼ਿਆਂ ਤੇ ਲੇਟਦੇੇ ਹੋ ਅਤੇ ਇੱਜੜ ਚੋ ਲੇਲੇ ਅਤੇ ਆਪਣੇ ਤਬੇਲਿਆਂ ਚੋ ਵੱਛੇ ਖਾਂਦੇ ਹੋ।
- 5 ਆਪਣੇ ਰਬਾਬ ਵਜਾਉਂਦੇ, ਅਤੇ ਦਾਊਦ ਵਾਂਗਰਾਂ, ਆਪਣੇ ਸੰਗੀਤਕ ਸਾਜ਼ਾਂ ਤੇ ਰਿਆਜ਼ ਕਰਦੇ ਹੋ।
- 6 ਖਾਸ ਕਟੋਰਿਆਂ ਵਿੱਚ ਸ਼ਰਾਬ ਪੀਁਦੇ ਹੋ ਵਧੀਆਂ ਤੋਂ ਵਧੀਆ ਅਤਰ ਲਗਾਉਂਦੇ ਹੋ ਅਤੇ ਤੁਸੀਂ ਯੂਸਫ਼ ਦੇ ਘਰਾਣੇ ਦੀ ਤਬਾਹੀ ਤੇ ਜ਼ਰਾ ਵੀ ਫ਼ਿਕਰਮੰਦ ਨਹੀਂ ਹੋ।
- 7 ਉਹ ਲੋਕ ਆਪਣੇ-ਆਪ ਆਨੰਦ ਮਾਨਣੋ ਹਟ ਜਾਣਗੇ। ਉਹ ਫੜੇ ਜਾਣ ਵਾਲੇ ਅਤੇ ਦੇਸ਼-ਨਿਕਾਲਾ ਦਿੱਤੇ ਜਾਣ ਲਈ ਪਹਿਲੇ ਹੋਣਗੇ।
- 8 ਯਹੋਵਾਹ ਮੇਰੇ ਪ੍ਰਭੂ ਨੇ ਆਪਣਾਂ ਨਾਉਂ ਵਰਤ ਕੇ ਸਹੁੰ ਖਾਧੀ। ਅਤੇ ਯਹੋਵਾਹ ਪਰਮੇਸ਼ੁਰ ਸਰਬ ਸ਼ਕਤੀਮਾਨ ਨੇ ਇਹ ਇਕਰਾਰ ਕੀਤਾ:"ਯਾਕੂਬ ਨੂੰ ਜਿਨ੍ਹਾਂ ਗੱਲਾਂ ਦਾ ਹਂਕਾਰ ਹੈ ਮੈਂ ਉਨ੍ਹਾਂ ਤੋਂ ਨਫ਼ਰਤ ਕਰਦਾ ਹਾਂ। ਮੈਨੂੰ ਉਸਦੇ ਮਜ਼ਬੂਤ ਕਿਲਿਆਂ ਤੋਂ ਵੀ ਨਫਰਤ ਹੈ ਅਤੇ ਮੈਂ ਉਸ ਸ਼ਹਿਰ ਵਿਚਲਾ ਸਭ ਕੁਝ ਉਨ੍ਹਾਂ ਦੇ ਦੁਸ਼ਮਣਾਂ ਨੂੰ ਸੌਂਪ ਦਿਆਂਗਾ।"
- 9 ਉਸ ਵੇਲੇ ਇੱਕ ਘਰ ਵਿੱਚ ਦਸ ਮਨੁੱਖ ਬਚਣਗੇ, ਪਰ ਉਹ ਵੀ ਮਰ ਜਾਣਗੇ।
- 10 ਅਤੇ ਜਦੋਂ ਕੋਈ ਮਨੁੱਖ ਮਰੇਗਾ ਤਾਂ ਉਸਦਾ ਕੋਈ ਰਿਸ਼ਤੇਦਾਰ ਉਸਨੂੰ ਲੈਕੇ ਜਲਾਉਣ ਲਈ ਆਵੇਗਾ ਅਤੇ ਉਸਨੂੰ ਜਲਾਕੇ ਉਸਦੀਆਂ ਹੱਡੀਆਂ ਨਾਲ ਲੈ ਜਾਵੇਗਾ। "ਅਤੇ ਉਸਨੂੰ ਜੋ ਕੋਈ ਘਰ ਦੇ ਅੰਦਰਲੇ ਹਿੱਸੇ ਵਿੱਚ ਹੈ ਆਕੇ ਆਖੇਗਾ ਕਿ ਕੀ ਤੇਰੇ ਨਾਲ ਕੋਈ ਹੋਰ ਵੀ ਲੋਬ ਹੈ?"ਉਹ ਮਨੁੱਖ ਬੋਲੇਗਾ, "ਨਹੀਂ ...।"ਪਰ ਉਸ ਦਾ ਰਿਸ਼ਤੇਦਾਰ ਉਸਨੂੰ ਵਿਚਾਲੇ ਹੀ ਟੋਕੇਗਾ ਤੇ ਕਹੇਗਾ, "ਚੁੱਪ ਰਹਿ! ਅਸੀਂ ਯਹੋਵਾਹ ਦੇ ਨਾਉਂ ਦਾ ਜ਼ਿਕਰ ਨਹੀਂ ਕਰਨਾ।"
- 11 ਵੇਖੋ, ਯਹੋਵਾਹ ਪਰਮੇਸ਼ੁਰ ਹੁਕਮ ਦੇਵੇਗਾ ਅਤੇ ਵੱਡੇ-ਵੱਡੇ ਘਰ ਟੁਕੜੇ-ਟੁਕੜੇ ਹੋ ਜਾਣਗੇ ਅਤੇ ਛੋਟੇ ਘਰ ਛੋਟੇ ਟੁਕੜਿਆਂ ਵਿੱਚ ਬਦਲ ਜਾਣਗੇ।
- 12 ਕੀ ਘੋੜੇ ਭਲਾ ਖੁਲ੍ਹੀਆਂ ਚਟਾਨਾਂ ਉੱਪਰ ਦੌੜਦੇ ਹਨ? ਨਹੀਂ! ਤੇ ਨਾ ਹੀ ਲੋਕ ਗਊਆਂ ਨਾਲ ਸਮੁੰਦਰ ਵਾਹੁਂਦੇ ਹਨ! ਪਰ ਤੁਸੀਂ ਸਭ ਕੁਝ ਉਲਟਾਅ-ਪੁਲਟਾਅ ਦਿੱਤਾ ਤੁਸੀਂ ਨੇਕੀ ਨੂੰ ਜ਼ਹਰ ਵਿੱਚ ਅਤੇ ਨਿਪ ਖ੍ਖਤਾ ਨੂੰ ਕੌੜੀ ਜ਼ਹਰ ਵਿੱਚ ਬਦਲ ਦਿੱਤਾ।
- 13 ਤੁਸੀਂ ਲੇ-ਡੇਬਾਰ ਉੱਤੇ ਖੁਸ਼ ਹੁੰਦੇ ਹੋ ਅਤੇ ਤੁਸੀਂ ਆਖਦੇ ਹੋ "ਅਸੀਂ ਕਾਰਨੀਅਮ ਤੇ ਆਪਣੀ ਖੁਦ ਦੀ ਤਾਕਤ ਨਾਲ ਕਬਜ਼ਾ ਕੀਤਾ।"
- 14 "ਪਰ ਹੇ ਇਸਰਾਏਲ! ਮੈਂ ਤੁਹਾਡੇ ਵਿਰੁੱਧ ਕੌਮ ਠਹਿਰਾਵਾਂਗਾ ਜਿਹੜੀ ਤੁਹਾਡੇ ਪੂਰੇ ਦੇਸ ਤੇ ਸੰਕਟ ਲਿਆਵੇਗੀ। ਉਹ ਤੁਹਾਨੂੰ ਹਮਾਬ ਦੇ ਰਸਤੇ ਤੋਂ ਲੈਕੇ ਅਰਬਾਹ ਤੀਕ ਸਤਾਵੇਗੀ।" ਸਰਬ ਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਨੇ ਇਉਂ ਆਖਿਆ।
Amos 06
- Details
- Parent Category: Old Testament
- Category: Amos
ਆਮੋਸ ਕਾਂਡ 6