wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


ਅਜ਼ਰਾ ਕਾਂਡ 7
  • 1 ਇਨ੍ਹਾਂ ਗੱਲਾਂ ਉਪਰੰਤ ਫਾਰਸ ਦੇ ਪਾਤਸ਼ਾਹ ਅਰਤਹਸ਼ਸ਼ਤਾ ਦੇ ਰਾਜ ਦੌਰਾਨ ਅਜ਼ਰਾ ਸਰਾਯਾਹ ਦਾ ਪੁੱਤਰ ਬਾਬਲ ਤੋਂ ਯਰੂਸ਼ਲਮ ਵਿੱਚ ਆਇਆ। ਸਰਾਯਾਹ ਅਜ਼ਰਯਾਹ ਦਾ ਪੁੱਤਰ ਸੀ। ਅਜ਼ਰਯਾਹ ਹਿਲਕੀਯਾਹ ਦਾ ਪੁੱਤਰ ਸੀ।
  • 2 ਹਿਲਕੀਯਾਹ ਸ਼ੱਲੂਮ ਦਾ ਪੁੱਤਰ ਤੇ ਸ਼ਲੂਮ ਸਾਦੋਕ ਦਾ ਪੁੱਤਰ ਸੀ। ਸਾਦੋਕ ਆਹੀਟੂਬ ਦਾ ਪੁੱਤਰ ਸੀ।
  • 3 ਅਹੀਟੂਬ ਅਮਰਯਾਹ ਦਾ, ਅਮਰਯਾਹ ਅਜ਼ਰਯਾਹ ਦਾ ਅਤੇ ਅਜ਼ਰਯਾਹ ਮਰਾਯੋਬ ਦਾ ਪੁੱਤਰ ਸੀ।
  • 4 ਮਰਾਯੋਬ ਜ਼ਰਹਯਾਹ ਦਾ ਤੇ ਜ਼ਰਹਯਾਹ ਉਜ਼ੀ ਦਾ ਤੇ ਉਜ਼ੀ ਬੁੱਕੀ ਦਾ ਪੁੱਤਰ ਸੀ।
  • 5 ਬੁੱਕੀ ਅਬੀਸ਼ੂਆ ਦਾ ਪੁੱਤਰ ਸੀ ਤੇ ਅਬੀਸ਼ੂਆ ਫੀਨਹਾਸ ਦਾ ਪੁੱਤਰ ਸੀ ਤੇ ਫੀਨਹਾਸ ਅਲਆਜ਼ਾਹ ਦਾ ਪੁੱਤਰ ਸੀ ਅਤੇ ਅਲਆਜ਼ਾਰ ਪ੍ਰਧਾਨ ਜਾਜਕ ਹਾਰੂਨ ਦਾ ਪੁੱਤਰ ਸੀ।
  • 6 ਅਜ਼ਰਾ ਜੋ ਕਿ ਇੱਕ ਉਸਤਾਦ ਸੀ ਬਾਬਲ ਤੋਂ ਯਰੂਸ਼ਲਮ ਨੂੰ ਆਇਆ ਅਤੇ ਉਹ ਮੂਸਾ ਦੀ ਬਿਵਸਬਾ ਨੂੰ ਭਲੀ-ਭਾਂਤੀ ਸਮਝਦਾ ਸੀ। ਮੂਸਾ ਦੀ ਬਿਵਸਬਾ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਦੁਆਰਾ ਦਿੱਤੀ ਗਈ ਸੀ। ਪਾਤਸ਼ਾਹ ਨੇ ਹਰ ਵਸਤ ਜੋ ਅਜ਼ਰਾ ਨੇ ਚਾਹੀ ਉਸ ਨੂੰ ਦਿੱਤੀ ਕਿਉਂ ਕਿ ਯਹੋਵਾਹ, ਉਸ ਦੇ ਪਰਮੇਸ਼ੁਰ ਦੀ ਮਿਹਰ ਉਸ ਉੱਪਰ ਸੀ।
  • 7 ਇਸਰਾਏਲ ਦੇ ਕੁਝ ਲੋਕ ਅਜ਼ਰਾ ਦੇ ਨਾਲ ਆਏ ਜਿਨ੍ਹਾਂ ਵਿੱਚ ਜਾਜਕ, ਲੇਵੀ, ਗਵੱਈਯੇ, ਦਰਬਾਨ ਅਤੇ ਮੰਦਰ ਦੇ ਸੇਵਕ ਸਨ। ਇਹ ਇਸਰਾਏਲੀ ਅਰਤਹਸ਼ਸ਼ਤਾ ਪਾਤਸ਼ਾਹ ਦੇ ਸੱਤਵੇਂ ਵਰ੍ਹੇ ਵਿੱਚ ਯਰੂਸ਼ਲਮ ਨੂੰ ਆਏ।
  • 8 ਅਜ਼ਰਾ ਅਰਤਹਸ਼ਸ਼ਤਾ ਪਾਤਸ਼ਾਹ ਦੇ ਰਾਜ ਦੇ ਸੱਤਵੇਂ ਵਰ੍ਹੇ ਦੇ ਪੰਜਵੇਂ ਮਹੀਨੇ ਵਿੱਚ ਯਰੂਸ਼ਲਮ ਦੇ ਆਇਆ।
  • 9 ਅਜ਼ਰਾ ਅਤੇ ਉਸਦੇ ਸਾਬੀ ਪਹਿਲੇ ਮਹੀਨੇ ਦੇ ਪਹਿਲੇ ਦਿਨ ਬਾਬਲ ਤੋਂ ਤੁਰੇ ਅਤੇ ਪੰਜਵੇਂ ਮਹੀਨੇ ਦੇ ਪਹਿਲੇ ਦਿਨ ਯਰੂਸ਼ਲਮ ਵਿੱਚ ਪਹੁੰਚ ਗਏ। ਉਸ ਦਾ ਯਹੋਵਾਹ ਪਰਮੇਸ਼ੁਰ ਉਸ ਦੇ ਨਾਲ ਸੀ।
  • 10 ਅਜ਼ਰਾ ਨੇ ਆਪਣਾ ਸਾਰਾ ਸਮਾਂ ਤੇ ਧਿਆਨ ਯਹੋਵਾਹ ਦੀ ਬਿਵਸਬਾ ਨੂੰ ਸਮਝਣ ਵਿੱਚ ਅਤੇ ਮੰਨਣ ਵਿੱਚ ਹੀ ਲੱਗਾਇਆ। ਅਤੇ ਉਹ ਇਨ੍ਹਾਂ ਬਿਧੀਆਂ ਅਤੇ ਹੁਕਮਾਂ ਦਾ ਇਸਰਾਏਲ ਵਿੱਚ ਵਰਣਨ ਕਰਨਾ ਚਾਹੁੰਦਾ ਸੀ।
  • 11 ਅਜ਼ਰਾ ਜੋ ਕਿ ਇੱਕ ਜਾਜਕ ਅਤੇ ਗਿਆਨੀ ਉਸਤਾਦ ਸੀ। ਉਹ ਯਹੋਵਾਹ ਦੀਆਂ ਬਿਧੀਆਂ ਅਤੇ ਇਸਰਾਏਲੀਆਂ ਲਈ ਦਿੱਤੇ ਹੁਕਮਾਂ ਨੂੰ ਜਾਣਦਾ ਸੀ। ਪਾਤਸ਼ਾਹ ਅਰਤਹਸ਼ਸ਼ਤਾ ਦੁਆਰਾ ਉਸ ਨੂੰ ਦਿੱਤੀ ਗਈ ਚਿੱਠੀ ਦੀ ਨਕਲ ਇਉਂ ਸੀ:
  • 12 ਰਾਜਿਆਂ ਦੇ ਰਾਜੇ ਅਰਤਹਸ਼ਤਤਾ ਵੱਲੋਂ,ਜਾਜਕ ਅਜ਼ਰਾ, ਅਕਾਸ਼ ਦੇ ਪਰਮੇਸ਼ੁਰ ਦੀ ਬਿਵਸਬਾ ਦੇ ਲਿਖਾਰੀ ਨੂੰ ਸਲਾਮ!
  • 13 ਮੈਂ ਇਹ ਆਦੇਸ਼ ਦਿੰਦਾ ਹਾਂ, ਜੇਕਰ ਇਸਰਾਏਲ ਦਾ ਕੋਈ ਵੀ ਮਨੁੱਖ, ਇਸ ਦਾ ਕੋਈ ਵੀ ਜਾਜਕ ਜਾਂ ਲੇਵੀ ਜੋ ਮੇਰੇ ਰਾਜ ਵਿੱਚ ਰਹਿ ਰਿਹਾ ਹੋਵੇ ਤੇ ਉਹ ਅਜ਼ਰਾ ਨਾਲ ਯਰੂਸ਼ਲਮ ਨੂੰ ਜਾਣਾ ਚਾਹੁੰਦਾ ਹੋਵੇ, ਉਹ ਜਾ ਸਕਦਾ ਹੈ।
  • 14 ਅਜ਼ਰਾ, ਮੈਂ ਤੇ ਮੇਰੇ ਸੱਤ ਸਲਾਹਕਾਰ ਤੈਨੂੰ ਭੇਜ ਰਹੇ ਹਾਂ। ਤੈਨੂੰ ਯਰੂਸ਼ਲਮ ਅਤੇ ਯਹੂਦਾਹ ਨੂੰ ਜਾਣਾ ਚਾਹੀਦਾ। ਜਾ ਅਤੇ ਵੇਖ ਕਿ ਕਿੰਨਾ ਕੁ ਤੇਰੇ ਲੋਕ ਤੇਰੇ ਪਰਮੇਸ਼ੁਰ ਦੀ ਬਿਵਸਬਾ ਮੁਤਾਬਕ ਜੋ ਤੇਰੇ ਹੱਥ ਵਿੱਚ ਹੈ ਚੱਲਦੇ ਅਤੇ ਉਸ ਨੂੰ ਮੰਨਦੇ ਹਨ।
  • 15 ਮੈਂ ਤੇ ਮੇਰੇ ਸਲਾਹਕਾਰ ਇਸਰਾਏਲ ਦੇ ਪਰਮੇਸ਼ੁਰ ਲਈ ਸੋਨਾ ਅਤੇ ਚਾਂਦੀ ਭੇਂਟ ਕਰਦੇ ਹਾਂ। ਪਰਮੇਸ਼ੁਰ ਯਰੂਸ਼ਲਮ ਵਿੱਚ ਵੱਸਦਾ ਹੈ ਇਸ ਲਈ ਤੂੰ ਇਹ ਸੋਨਾ ਚਾਂਦੀ ਜ਼ਰੂਰ ਆਪਣੇ ਨਾਲ ਲੈ ਕੈ ਜਾਵੀਂ।
  • 16 ਇਨ੍ਹਾਂ ਚੀਜ਼ਾਂ ਦੇ ਸਮੇਤ, ਜੋ ਵੀ ਸੋਨਾ ਅਤੇ ਚਾਂਦੀ ਤੁਸੀਂ ਬਾਬਲ ਦੇ ਸੂਬਿਆਂ ਵਿੱਚੋਂ ਜਿਬ੍ਬੋ ਕਿਤੋਂ ਵੀ ਇਕੱਤ੍ਰ ਕੀਤੀ ਸੀ ਲਵੋ। ਉਹ ਕੋਈ ਵੀ ਸੁਗਾਤ ਲੈ ਲਵੋ ਜੋ ਲੋਕ ਅਤੇ ਜਾਜਕ ਯਰੂਸ਼ਲਮ ਵਿੱਚ ਆਪਣੇ ਪਰਮੇਸ਼ੁਰ ਦੇ ਮੰਦਰ ਲਈ ਦੇਣ ਦੇ ਇਛਿੱਤ ਹਨ।
  • 17 ਖਾਸਕਰ ਉਸ ਪੈਸੇ ਨਾਲ ਬਲਦ, ਭੇਡੂ ਅਤੇ ਲੇਲੇ ਖਰੀਦੀਣਾ ਅਤੇ ਅਨਾਜ਼ ਦੀਆਂ ਭੇਟਾਂ ਅਤੇ ਪੀਣ ਦੀ ਭੇਟਾਂ ਖਰੀਦੀ ਅਤੇ ਉਨ੍ਹਾਂ ਨੂੰ ਯਰੂਸ਼ਲਮ ਵਿੱਚ ਆਪਣੇ ਪਰਮੇਸ਼ੁਰ ਦੀ ਜਗਵਦੀ ਉੱਤੇ ਚੜਾਵੀਂ।
  • 18 ਅਤੇ ਬਾਕੀ ਬਚੇ ਸੋਨੇ ਚਾਂਦੀ ਨਾਲ, ਜੋ ਕੁਝ ਤੈਨੂੰ ਅਤੇ ਤੇਰੇ ਸੰਬੰਧੀਆਂ ਨੂੰ ਚੰਗਾ ਲੱਗੇ, ਉਹ ਆਪਣੇ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਕਰੀਂ।
  • 19 ਜਿਹੜੇ ਭਾਂਡੇ ਤੈਨੂੰ ਤੇਰੇ ਪਰਮੇਸ਼ੁਰ ਦੇ ਮੰਦਰ ਵਿੱਚ ਉਪਾਸਨਾ ਲਈ ਸੌਂਪੇ ਗਏ ਹਨ, ਉਨ੍ਹਾਂ ਨੂੰ ਯਰੂਸ਼ਲਮ ਦੇ ਪਰਮੇਸ਼ੁਰ ਨੂੰ ਵਾਪਸ ਕਰ ਦੇਵੀਂ।
  • 20 ਅਤੇ ਜੋ ਕੁਝ ਹੋਰ ਤੇਰੇ ਪਰਮੇਸ਼ੁਰ ਦੇ ਮੰਦਰ ਲਈ ਲੋੜੀਂਦਾ ਹੋਵੇ, ਤਾਂ ਉਹ ਸਭ ਕੁਝ ਖਰੀਦਣ ਲਈ ਧੰਨ ਤੂੰ ਸ਼ਾਹੀ ਖਜ਼ਾਨੇ ਵਿੱਚੋਂ ਵਰਤ ਲਵੀਂ।
  • 21 ਹੁਣ ਮੈਂ, ਅਤਰਹਸ਼ਤਤਾ ਪਾਤਸ਼ਾਹ ਇਹ ਸੰਦੇਸ਼ ਦਿੰਦਾ ਹਾਂ: ਪਾਤਸ਼ਾਹ ਦੇ ਸਾਰੇ ਖਜਾਨਚੀ ਜੋ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਤੇ ਰਹਿੰਦੇ ਹਨ ਅਜ਼ਰਾ ਨੂੰ ਉਸਦੀਆਂ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਦੇਣ। ਅਜ਼ਰਾ ਅਕਾਸ਼ ਦੇ ਪਰਮੇਸ਼ੁਰ ਦੀ ਬਿਵਸਬਾ ਦਾ ਉਸਤਾਦ ਅਤੇ ਜਾਜਕ ਹੈ। ਇਹ ਬੜੀ ਜਲਦੀ ਹੀ ਕੀਤਾ ਜਾਵੇ।
  • 22 ਅਜ਼ਰਾ ਨੂੰ ਜਿੰਨਾ ਹੋ ਸਕੇ: 3,400 ਕਿਲੋ ਚਾਂਦੀ, 600 ਬੁਸ਼ਲ ਕਣਕ, 600 ਗੈਲਨ ਮੈਅ ਅਤੇ 600 ਗੈਲਨ ਜੈਤੂਨ ਦਾ ਤੇਲ ਅਤੇ ਉਸਦੀ ਲੋੜ ਮੁਤਾਬਕ ਜਿੰਨਾ ਚਾਹੇ ਲੈਣ ਦਿਓ।
  • 23 ਜੋ ਕੁਝ ਵੀ ਅਕਾਸ਼ ਦੇ ਪਰਮੇਸ਼ੁਰ ਨੇ ਅਜ਼ਰਾ ਲਈ ਹੁਕਮ ਦਿੱਤਾ ਹੈ, ਉਸ ਨੂੰ ਬਿਲਕੁਲ ਉਵੇਂ ਹੀ ਦਿੱਤਾ ਜਾਵੇ। ਉਹ ਸਭ ਕੁਝ ਅਕਾਸ਼ ਦੇ ਪਰਮੇਸ਼ੁਰ ਦੇ ਮੰਦਰ ਲਈ ਕੀਤਾ ਜਾਵੇ। ਮੈਂ ਨਹੀਂ ਚਾਹੁੰਦਾ ਕਿ ਪਰਮੇਸ਼ੁਰ ਮੇਰੇ ਰਾਜ ਜਾਂ ਮੇਰੇ ਪੁੱਤਰਾਂ ਤੇ ਕ੍ਰੋਧਿਤ ਹੋਵੇ।
  • 24 ਮੈਂ ਤੁਹਾਨੂੰ ਸੂਚਨਾ ਦੇ ਰਿਹਾ ਹਾਂ ਕਿ ਜਾਜਕਾਂ, ਲੇਵੀਆਂ, ਗਵੈਯਾਂ, ਦਰਬਾਨਾਂ, ਮੰਦਰ ਦੇ ਸੇਵਕਾਂ ਅਤੇ ਪਰਮੇਸ਼ੁਰ ਦੇ ਮੰਦਰ ਦੇ ਹੋਰ ਮਜ਼ਦੂਰਾਂ ਕੋਲੋਂ ਕਰ ਲੈਣਾ ਬਿਵਸਬਾ ਦੇ ਖਿਲਾਫ ਹੈ।
  • 25 ਹੇ ਅਜ਼ਰਾ! ਤੂੰ ਆਪਣੇ ਪਰਮੇਸ਼ੁਰ ਦੁਆਰਾ ਤੈਨੂੰ ਬਖਸ਼ੇ ਗਿਆਨ ਦੇ ਮੁਤਾਬਕ ਹਾਕਮਾਂ ਅਤੇ ਨਿਆਂਕਾਰ ਦੀ ਚੋਣ ਕਰ ਤਾਂ ਕਿ ਉਹ ਫਰਾਤ ਦਰਿਆ ਤੋਂ ਪਾਰ ਪੱਛਮੀ ਪਾਸੇ ਰਹਿੰਦੇ ਲੋਕਾਂ ਦਾ ਨਿਆਂ ਕਰ ਸਕਣ। ਉਹ ਉਨ੍ਹਾਂ ਸਾਰਿਆਂ ਦਾ ਨਿਆਂ ਕਰਨਗੇ ਜੋ ਤੇਰੇ ਪਰਮੇਸ਼ੁਰ ਦੀ ਬਿਧੀਆਂ ਨੂੰ ਜਾਣਦੇ ਹਨ। ਇਨ੍ਹਾਂ ਨਿਆਂ ਕਰਾਂ ਅਤੇ ਤੈਨੂੰ ਉਨ੍ਹਾਂ ਸਾਰੇ ਲੋਕਾਂ ਨੂੰ ਵੀ ਸਿਖਿਆ ਦੇਣੀ ਚਾਹੀਦੀ ਹੈ ਜਿਹੜੇ ਪਰਮੇਸ਼ੁਰ ਦੀ ਬਿਵਸਬਾ ਤੋਂ ਅਨਜਾਣ ਹਨ।
  • 26 ਜਿਹੜਾ ਵੀ ਮਨੁੱਖ ਤੇਰੇ ਪਰਮੇਸ਼ੁਰ ਦੀ ਜਾਂ ਪਾਤਸ਼ਾਹ ਦੀ ਬਿਵਸਬਾ ਨੂੰ ਨਾ ਮਂਨੇ ਉਸ ਨੂੰ ਜ਼ਰੂਰ ਸਜ਼ਾ ਦਿੱਤੀ ਜਾਵੇ। ਇਸ ਮਨੁੱਖ ਨੂੰ ਉਸ ਦੇ ਪਾਪ ਮੁਤਾਬਕ ਮੌਤ ਦੀ ਸਜ੍ਹਾ, ਦੇਸ਼ ਨਿਕਾਲਾ, ਜਾਇਦਾਦ ਜ਼ਬਤ ਕਰਨ ਦਾ ਦੰਡ ਜਾਂ ਕੈਦ ਦੀ ਸਜ਼ਾ ਦਿੱਤੀ ਜਾਵੇ।
  • 27 ਧੰਨ ਹੈ ਯਹੋਵਾਹ ਸਾਡੇ ਪੁਰਖਿਆਂ ਦਾ ਪਰਮੇਸ਼ੁਰ ਜਿਸਨੇ ਪਾਤਸ਼ਾਹ ਦੇ ਮਨ ਵਿੱਚ ਇਹ ਗੱਲ ਪਾਈ ਕਿ ਉਸਨੇ ਯਰੂਸ਼ਲਮ ਵਿੱਚ
  • 28 ਯਹੋਵਾਹ ਨੇ ਪਾਤਸ਼ਾਹ, ਉਸਦੇ ਮੰਤਰੀਆਂ, ਅਤੇ ਪਾਤਸ਼ਾਹ ਦੇ ਤਾਕਤਵਰ ਆਗੂਆਂ ਦੇ ਅੱਗੇ ਮੇਰੇ ਲਈ ਆਪਣਾ ਪਿਆਰ ਅਤੇ ਮਿਹਰ ਦਰਸਾਈ। ਯਹੋਵਾਹ, ਪਰਮੇਸ਼ੁਰ ਦੀ ਕਿਰਪਾ ਮੇਰੇ ਉੱਪਰ ਸੀ ਤਾਂ ਮੈਂ ਬਲ ਪਾਇਆ ਅਤੇ ਇਸਰਾਏਲ ਦੇ ਆਗੂਆਂ ਨੂੰ ਇਕੱਤਰ ਕਰਕੇ ਆਪਣੇ ਨਾਲ ਯਰੂਸ਼ਲਮ ਲਿਜਾਣ ਦੇ ਸਮਰੱਥ ਹੋਇਆ।