wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


ਅਜ਼ਰਾ ਕਾਂਡ 8
  • 1 ਇਹ ਸੂਚੀ ਘਰਾਣਿਆਂ ਦੇ ਆਗੂਆਂ ਅਤੇ ਉਨ੍ਹਾਂ ਦੀ ਵਂਸਾਵਲੀ ਦੀ ਹੈ ਜਿਹੜੇ ਪਾਤਸ਼ਾਹ ਅਰਤਹਸ਼ਸ਼ਤਾ ਦੇ ਸ਼ਾਸਨ ਦੌਰਾਨ ਮੇਰੇ ਨਾਲ ਬਾਬਲ ਤੋਂ (ਯਰੂਸ਼ਲਮ ਨੂੰ) ਆਏ।
  • 2 ਫੀਨਹਾਸ ਦੇ ਉੱਤਰਾਧਿਕਾਰੀਆਂ ਵਿੱਚੋਂ ਗੇਰਸ਼ੋਮ, ਈਬਾਮਾਰ ਦੇ ਉੱਤਰਾਧਿਕਾਰੀਆਂ ਵਿੱਚੋਂ ਦਾਨੀਏਲ ਅਤੇ ਦਾਊਦ ਦੇ ਉੱਤਰਾਧਿਕਾਰੀਆਂ ਵਿੱਚੋਂ ਹੱਟੂਸ਼।
  • 3 ਸ਼ਕਨਯਾਹ ਦੇ ਉੱਤਰਾਧਿਕਾਰੀਆਂ ਵਿੱਚੋਂ ਸਨ: ਫਰੋਸ਼ ਦੇ ਉੱਤਰਾਧਿਕਾਰੀ, ਜ਼ਕਰਯਾਹ ਅਤੇ ਉਸਦੇ ਨਾਲ 150 ਹੋਰ ਆਦਮੀ ਦਰਜ ਕੀਤੇ ਗਏ ਸਨ।
  • 4 ਪਹਬ ਮੋਆਬ ਦੇ ਉੱਤਰਾਧਿਕਾਰੀਆਂ ਵਿੱਚੋਂ, ਜ਼ਕਰਯਾਹ ਦਾ ਪੁੱਤਰ ਅਲਯਹੋਏਨਈ ਅਤੇ 200 ਆਦਮੀ।
  • 5 ਜ਼ੱਤੂ ਦੇ ਉੱਤਰਾਧਿਕਾਰੀਆਂ ਵਿੱਚੋਂ, ਯਹਜ਼ੀਏਲ ਦਾ ਪੁੱਤਰ ਸ਼ਕਨਯਾਹ ਅਤੇ 300 ਹੋਰ ਆਦਮੀ।
  • 6 ਆਦੀਨ ਦੇ ਉੱਤਰਾਧਿਕਾਰੀਆਂ ਵਿੱਚੋਂ ਯੋਨਾਬਾਨ ਦਾ ਪੁੱਤਰ ਆਬਦ ਅਤੇ ਉਸ ਨਾਲ 50 ਆਦਮੀ।
  • 7 ਏਲਾਮ ਦੇ ਪੁੱਤਰਾਂ ਵਿੱਚੋਂ, ਅਬਲਯਾਹ ਦਾ ਪੁੱਤਰ ਯਸ਼ਆਯਾਹ ਅਤੇ 70 ਹੋਰ ਮਨੁੱਖ।
  • 8 ਸ਼ਫਟਯਾਹ ਦੀ ਸੰਤਾਨ ਵਿੱਚੋਂ ਮੀਕਾਏਲ ਦਾ ਪੁੱਤਰ ਜ਼ਬਦਯਾਹ ਅਤੇ ਉਸ ਨਾਲ 80 ਹੋਰ ਮਨੁੱਖ,
  • 9 ਯੋਆਬ ਦੇ ਪੁੱਤਰਾਂ ਵਿੱਚੋਂ ਯਹੀਏਲ ਦਾ ਪੁੱਤਰ ਓਬਦਯਾਹ ਅਤੇ 218 ਹੋਰ ਮਨੁੱਖ;
  • 10 ਬਾਨੀ ਦੇ ਉੱਤਰਾਧਿਕਾਰੀਆਂ ਵਿੱਚੋਂ, ਸ਼ਲੋਮੀਬ, ਯਸਿਫਯਾਹ ਦਾ ਪੁੱਤਰ ਤੇ ਉਸ ਨਾਲ 160 ਹੋਰ ਆਦਮੀ।
  • 11 ਬੇਬਾਈ ਦੇ ਉੱਤਰਾਧਿਕਾਰੀਆਂ ਵਿੱਚੋਂ, ਬੇਬਾਈ ਦਾ ਪੁੱਤਰ ਜ਼ਕਰਯਾਹ ਅਤੇ 28 ਹੋਰ ਮਨੁੱਖ;
  • 12 ਅਜ਼ਗਾਦ ਦੀ ਸੰਤਾਨ ਵਿੱਚੋਂ ਹੱਕਟਾਨ ਦਾ ਪੁੱਤਰ ਯੋਹਾਨਾਨ ਅਤੇ 110 ਹੋਰ ਮਨੁੱਖ;
  • 13 ਅਦੋਨੀਕਾਮ ਦੇ ਅਖੀਰਲੀ ਵੰਸ਼ ਦੇ ਵਿੱਚੋਂ 60 ਅਲੀਫਲਟ, ਯਈਏਲ ਅਤੇ ਸ਼ਮਅਯਾਹ ਅਤੇ ਸੱਠ ਹੋਰ ਮਨੁੱਖ;
  • 14 ਬਿਗਵਈ ਦੀ ਵੰਸ਼ ਵਿੱਚੋਂ ਸਨ ਊਬਈ, ਜ਼ੱਬੂਦ ਅਤੇ 70 ਹੋਰ ਮਨੁੱਖ।
  • 15 ਮੈਂ, (ਅਜ਼ਰਾ) ਨੇ ਉਨ੍ਹਾਂ ਸਾਰੇ ਲੋਕਾਂ ਨੂੰ ਅਹਵਾ ਵੱਲ ਵਹਿੰਦੀ ਨਦੀ ਦੇ ਕੋਲ ਇਕਠਿਆਂ ਕੀਤਾ ਅਤੇ ਤਿੰਨ ਦਿਨ ਅਸੀਂ ਉੱਥੇ ਡੇਰੇ ਲਾਏ। ਫਿਰ ਮੈਂ ਜਾਣਿਆ ਕਿ ਉਸ ਟੋਲੇ ਵਿੱਚ ਜਾਜਕ ਤਾਂ ਸਨ, ਪਰ ਕੋਈ ਲੇਵੀ ਨਹੀਂ ਸੀ।
  • 16 ਇਸ ਲਈ ਮੈਂ ਅਲੀਅਜ਼ਰ, ਅਰੀਏਲ, ਸਮਅਸਾਹ, ਅਲਨਾਬਾਨ, ਯਾਰੀਬ, ਜ਼ਕਰਯਾਹ ਅਤੇ ਮਸ਼ੁੱਲਾਮ ਨੂੰ ਬੁਲਾਇਆ ਅਤੇ ਮੈਂ ਯੋਯਾਰੀਬ ਅਤੇ ਅਲਨਾਬਨ ਨੂੰ ਵੀ ਸਦਿਆ, ਜੋ ਕਿ ਉਸਤਾਦ ਸਨ।
  • 17 ਮੈਂ ਉਨ੍ਹਾਂ ਨੂੰ ਇੱਦੋ ਕੋਲ ਭੇਜਿਆ ਜੋ ਕਿ ਕਾਸਿਫਯਾ ਨਾਂ ਦੇ ਇੱਕ ਸ਼ਹਿਰ ਦਾ ਆਗੂ ਸੀ। ਮੈਂ ਉਨ੍ਹਾਂ ਆਦਮੀਆਂ ਨੂੰ ਸਮਝਾਇਆ ਕਿ ਉਨ੍ਹਾਂ ਨੇ ਜਾ ਕੇ ਇੱਦੋ ਅਤੇ ਉਸ ਦੇ ਸੰਬੰਧੀਆਂ ਨੂੰ ਕੀ ਆਖਣਾ ਹੈ। ਉਸ ਦੇ ਰਿਸ਼ਤੇਦਾਰ ਕਾਸਿਫਯਾ ਵਿਖੇ ਮੰਦਰ ਦੇ ਸੇਵਾਦਾਰ ਸਨ। ਮੈਂ ਉਨ੍ਹਾਂ ਨੂੰ ਇੱਦੋ ਕੋਲ ਇਸ ਉਮੀਦ ਵਿੱਚ ਭੇਜਿਆ ਕਿ ਸ਼ਾਇਦ ਇੱਦੋ ਪਰਮੇਸ਼ੁਰ ਦੇ ਮੰਦਰ ਵਿੱਚ ਸੇਵਾ ਕਰਨ ਲਈ ਆਪਣੇ ਸੇਵਕਾਂ ਨੂੰ ਭੇਜ ਦੇਵੇ।
  • 18 ਕਿਉਂ ਕਿ ਪਰਮੇਸ਼ੁਰ ਸਾਡਾ ਪੱਖ ਲੈ ਰਿਹਾ ਸੀ ਇਸ ਲਈ ਇੱਦੋ ਦੇ ਸੰਬੰਧੀਆਂ ਨੇ ਇਨ੍ਹਾਂ ਮਨੁੱਖਾਂ ਨੂੰ ਸਾਡੇ ਵੱਲ ਭੇਜਿਆ:ਸ਼ੇਰੇਬਯਾਹ, ਮਹਲੀ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਬੁੱਧੀਮਾਨ ਵਿਅਕਤੀ (ਮਹਲੀ ਲੇਵੀ ਦੇ ਪੁੱਤਰਾਂ ਵਿੱਚੋਂ ਇੱਕ ਸੀ, ਅਤੇ ਲੇਵੀ ਇਸਰਾਏਲ ਦੇ ਪੁੱਤਰਾਂ ਵਿੱਚੋਂ ਇੱਕ ਸੀ।) ਉਸਨੇ ਆਪਣੇ ਪੁੱਤਰਾਂ ਅਤੇ ਭਰਾਵਾਂ ਨੂੰ ਵੀ ਨਾਲ ਭੇਜਿਆ। ਕੁੱਲ ਮਿਲਾ ਕੇ ਉਸ ਪਰਿਵਾਰ ਵਿੱਚੋਂ ਓਥੇ 18 ਆਦਮੀ ਸਨ।
  • 19 ਮਮਰੀ ਦੇ ਉੱਤਰਾਧਿਕਾਰੀਆਂ ਵਿੱਚੋਂ ਯਸ਼ਾਯਾਹ ਅਤੇ ਹਸ਼ਬਯਾਹ (ਉਨ੍ਹਾਂ ਨੇ ਆਪਣੇ ਭਰਾਵਾਂ ਅਤੇ ਪੁੱਤਰਾਂ ਨੂੰ ਵੀ ਭੇਜਿਆ। ਉਸ ਘਰਾਣੇ ਵਿੱਚੋਂ ਉਹ ਕੁੱਲ
  • 20 ਆਦਮੀ ਸਨ। 20 ਨਬੀਨਮੀਆਂ ਵਿੱਚੋਂ ਜਿਨ੍ਹਾਂ ਨੂੰ ਦਾਊਦ ਤੇ ਅਧਿਕਾਰੀਆਂ ਨੇ ਲੇਵੀਆਂ ਦੀ ਸੇਵਾ ਲਈ ਬਾਪਿਆ ਗਿਆ ਸੀ, 220 ਮੰਦਰ ਦੇ ਸੇਵਾਦਾਰਾਂ ਨੂੰ ਵੀ। ਇਨ੍ਹਾਂ ਸਭਨਾਂ ਮਨੁੱਖਾਂ ਦੇ ਨਾ ਉਸ ਸੂਚੀ ਵਿੱਚ ਦਰਜਾ ਹਨ।
  • 21 ਉੱਥੇ ਅਹਵਾ ਨਦੀ ਦੇ ਨੇੜੇ, ਮੈਂ (ਅਜ਼ਰਾ) ਨੇ ਐਲਾਨ ਕਰਵਾਇਆ ਕਿ ਸਾਨੂੰ ਸਭਨਾ ਨੂੰ ਵਰਤ ਰੱਖਣਾ ਚਾਹੀਦਾ ਹੈ ਤਾਂ ਜੋ ਅਸੀਂ ਪਰਮੇਸ਼ੁਰ ਦੇ ਸਾਮ੍ਹਣੇ ਆਪਣੇ-ਆਪ ਨੂੰ ਨਿਮਾਣਾ ਬਣਾਕੇ ਪੇਸ਼ ਹੋ ਸਕੀਏ, ਅਸੀਂ ਪਰਮੇਸ਼ੁਰ ਨੂੰ ਆਪਣੇ ਲਈ, ਆਪਣੇ ਬੱਚਿਆਂ ਅਤੇ ਮਾਲ ਅਸਬਾਬ ਨਾਲ ਸੁਰਖਿਅਤ ਸਫ਼ਰ ਲਈ ਪ੍ਰਾਰਥਨਾ ਕਰੀਏ।
  • 22 ਮੈਂ ਪਾਤਸ਼ਾਹ ਅਰਤਰਸ਼ਸ਼ਤਾ ਤੋਂ ਸਫ਼ਰ 'ਚ ਸਾਡੀ ਸੁਰਖਿਆ ਕਰਨ ਲਈ, ਕਿਉਂ ਜੁ ਰਾਹ ਵਿੱਚ ਦੁਸ਼ਮਣ ਸਨ ਸਿਪਾਹੀ ਅਤੇ ਘੋੜ-ਸਵਾਰ ਮੰਗਣ 'ਚ ਲਜ੍ਜਾ ਮਹਿਸੂਸ ਕੀਤੀ। ਮੇਰੀ ਲਾਜ ਦਾ ਕਾਰਣ ਇਹ ਸੀ ਕਿਉਂ ਕਿ ਅਸੀਂ ਪਾਤਸ਼ਾਹ ਨੂੰ ਆਖਿਆ ਸੀ "ਸਾਡੇ ਪਰਮੇਸ਼ੁਰ ਦਾ ਹੱਥ ਉਨ੍ਹਾਂ ਸਾਰਿਆਂ ਲੋਕਾਂ ਦੇ ਨਾਲ ਹੈ ਜੋ ਉਸ ਦੇ ਵਫ਼ਾਦਾਰ ਹਨ ਪਰ ਪਰਮੇਸ਼ੁਰ ਉਨ੍ਹਾਂ ਤੇ ਬੜਾ ਕਰੋਧ ਕਰਦਾ ਹੈ ਜੋ ਉਸ ਦੇ ਵਿਰੁੱਧ ਉੱਠਦੇ ਹਨ।
  • 23 ਇਸ ਲਈ ਅਸੀਂ ਵਰਤ ਰੱਖ ਕੇ ਇਸ ਗੱਲ ਲਈ ਸਾਡੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਅਤੇ ਉਸ ਨੇ ਸਾਡੀ ਬੇਨਤੀ ਦਾ ਉੱਤਰ ਦਿੱਤਾ।
  • 24 ਫਿਰ ਮੈਂ ਉਹ ਬਾਰ੍ਹਾਂ ਜਾਜਕ ਚੁਣੇ ਜਿਹੜੇ ਆਗੂ ਸਨ। ਮੈਂ ਸੇਰੇਬਯਾਹ, ਹਸ਼ਬਯਾਹ ਅਤੇ ਉਨ੍ਹਾਂ ਦੇ ਦਸ ਭਰਾਵਾਂ ਨੂੰ ਵੀ ਚੁਣਿਆ।
  • 25 ਮੈਂ ਉਹ ਚਾਂਦੀ, ਸੋਨਾ ਅਤੇ ਹੋਰ ਵਸਤਾਂ ਜੋ ਸਾਡੇ ਪਰਮੇਸ਼ੁਰ ਦੇ ਮੰਦਰ ਲਈ ਦਿੱਤੀਆਂ ਗਈਆਂ ਸਨ, ਤੋਂਲੀਆਂ ਅਤੇ ਚੁਣੇ ਹੋਏ ਲੋਕਾਂ ਨੂੰ ਸੌਂਪ ਦਿੱਤੀਆਂ। ਅਰਤਹਸ਼ਸ਼ਤਾ ਪਾਤਸ਼ਾਹ, ਉਸਦੇ ਸਲਾਹਕਾਰਾਂ ਅਤੇ ਉਸਦੇ ਖਾਸ ਸਰਦਾਰਾਂ ਅਤੇ ਬਾਬਲ 'ਚ ਵਸਦੇ ਹੋਰ ਸਾਰੇ ਇਸਰਾਏਲੀ ਲੋਕਾਂ ਨੇ ਇਹ ਸਾਰੀਆਂ ਚੀਜ਼ਾਂ ਪਰਮੇਸ਼ੁਰ ਦੇ ਮੰਦਰ ਲਈ ਭੇਟ ਕੀਤਾ ਸੀ।
  • 26 ਮੈਂ ਇਨ੍ਹਾਂ ਸਭਨਾਂ ਵਸਤਾਂ ਨੂੰ ਤੋਂਲਿਆ। ਓਥੇ 22,100 ਕਿਲੋ ਚਾਂਦੀ ਅਤੇ 3,400 ਕਿਲੋ ਚਾਂਦੀ ਦੇ ਬਰਤਨ ਅਤੇ 3,400 ਕਿਲੋ ਸੋਨਾ ਸੀ।
  • 27 ਅਤੇ ਮੈਂ ਉਨ੍ਹਾਂ ਨੂੰ ਵੀਹ ਸੋਨੇ ਦੇ ਕਟੋਰੇ ਦਿੱਤੇ ਜਿਨ੍ਹਾਂ ਦਾ ਵਜ਼ਨ 8.5 ਕਿੱਲੋ ਦੇ ਕਰੀਬ ਸੀ। ਅਤੇ ਮੈਂ ਉਨ੍ਹਾਂ ਨੂੰ ਦੋ ਬੜੇ ਖੂਬਸੂਰਤ ਭਾਂਡੇ ਜਿਹੜੇ ਕਿ ਵਧੀਆ ਚਮਕਦੇ ਪਿੱਤਲ ਦੇ ਬਣੇ ਹੋਏ ਸਨ ਉਹ ਦਿੱਤੇ। ਇਹ ਸੋਨੇ ਜਿੰਨੀ ਹੀ ਕੀਮਤ ਦੇ ਵਾਂਗ ਮੁੱਲਵਾਨ ਸਨ।
  • 28 ਫਿਰ ਮੈਂ ਉਨ੍ਹਾਂ ਬਾਰ੍ਹਾਂ ਜਾਜਕਾਂ ਨੂੰ ਆਖਿਆ: "ਤੁਸੀਂ ਯਹੋਵਾਹ ਲਈ ਪਵਿੱਤਰ ਹੋਵੇ ਅਤੇ ਇਹ ਸਾਰਾ ਸਾਮਾਨ ਵੀ। ਲੋਕਾਂ ਨੇ ਇਹ ਚਾਂਦੀ ਅਤੇ ਸੋਨਾ ਯਹੋਵਾਹ ਦੀ ਭੇਟ ਕੀਤਾ ਜਿਹੜੀ ਕਿ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਹੈ।
  • 29 ਇਸ ਲਈ ਹੁਣ ਇਨ੍ਹਾਂ ਵਸਤਾਂ ਦੀ ਧਿਆਨ ਨਾਲ ਸੰਭਾਲ ਕਰੋ ਜਦ ਤੀਕ ਇਹ ਵਸਤਾਂ ਯਰੂਸ਼ਲਮ ਦੇ ਮੰਦਰ ਦੇ ਆਗੂਆਂ ਦੇ ਹਵਾਲੇ ਨਾ ਕੀਤਾ ਜਾਵੇ, ਤਦ ਤੀਕ ਤੁਸੀਂ ਇਨ੍ਹਾਂ ਲਈ ਜਿੰਮੇਵਾਰ ਹੋ। ਤੁਸੀਂ ਇਨ੍ਹਾਂ ਨੂੰ ਯਰੂਸ਼ਲਮ ਵਿੱਚ ਜਾਜਕਾਂ ਅਤੇ ਲੇਵੀਆਂ ਦੇ ਸਰਦਾਰਾਂ ਅਤੇ ਇਸਰਾਏਲ ਦੇ ਘਰਾਣਿਆਂ ਦੇ ਆਗੂਆਂ ਦੇ ਸਾਮ੍ਹਣੇ ਮੰਦਰ ਦੇ ਕਮਰਿਆਂ ਵਿੱਚ ਰੱਖੋਗੇ ਤੇ ਉਹ ਤੋਂਲ ਕੇ ਉਨ੍ਹਾਂ ਨੂੰ ਰੱਖ ਲਵੇਗੀ।"
  • 30 ਇਨ੍ਹਾਂ ਜਾਜਕਾਂ ਅਤੇ ਲੇਵੀਆਂ ਨੇ ਉਹ ਚਾਂਦੀ, ਸੋਨਾ ਅਤੇ ਉਹ ਖਾਸ ਵਸਤਾਂ ਨੂੰ ਜਿਹੜੀਆਂ ਅਜ਼ਰਾ ਨੇ ਉਨ੍ਹਾਂ ਨੂੰ ਤੋਂਲ ਕੇ ਦਿੱਤੀਆਂ ਸਨ, ਸਵੀਕਾਰ ਕਰ ਲਈਆਂ। ਉਨ੍ਹਾਂ ਨੂੰ ਉਹ ਵਸਤਾਂ ਯਰੂਸ਼ਲਮ ਵਿੱਚ ਆਪਣੇ ਪਰਮੇਸ਼ੁਰ ਦੇ ਮੰਦਰ ਵਿੱਚ ਪਹੁੰਚਾਉਣ ਲਈ ਆਖਿਆ ਗਿਆ ਸੀ।
  • 31 ਪਹਿਲੇ ਮਹੀਨੇ ਦੇ ਬਾਰ੍ਹਵੇਂ ਦਿਨ ਅਸੀਂ ਅਹਵਾ ਨਦੀ ਤੋਂ ਤੁਰ ਪਏ ਅਤੇ ਯਰੂਸ਼ਲਮ ਵੱਲ ਨੂੰ ਚੱਲ ਪਏ। ਪਰਮੇਸ਼ੁਰ ਦੀ ਕਿਰਪਾ ਸਾਡੇ ਨਾਲ ਸੀ ਜਿਸ ਨੇ ਸਾਨੂੰ ਰਾਹ ਦੇ ਵੈਰੀਆਂ ਤੇ ਡਾਕੂਆਂ ਤੋਂ ਬਚਾਇਆ।
  • 32 ਤਦ ਅਸੀਂ ਯਰੂਸ਼ਲਮ ਵਿੱਚ ਪਹੁੰਚੇ। ਫਿਰ ਉਬੇ ਅਸੀਂ ਤਿੰਨ ਦਿਨ ਅਰਾਮ ਕੀਤਾ।
  • 33 ਚੌਬੇ ਦਿਨ, ਅਸੀਂ ਆਪਣੇ ਪਰਮੇਸ਼ੁਰ ਦੇ ਮੰਦਰ 'ਚ ਜਾਕੇ ਚਾਂਦੀ, ਸੋਨੇ ਅਤੇ ਹੋਰ ਮੁੱਲਵਾਨ ਵਸਤਾਂ ਨੂੰ ਤੋਂਲਿਆ। ਫਿਰ ਅਸੀਂ ਉਹ ਵਸਤਾਂ ਉਰੀਯਾਹ ਦੇ ਪੁੱਤਰ ਮਰੇਮੋਬ ਜਾਜਕ ਨੂੰ ਸੌਂਪ ਦਿੱਤੀਆਂ। ਓਥੇ ਉਸਦੇ ਨਾਲ ਫੀਨਹਾਸ ਦਾ ਪੁੱਤਰ ਅਲਆਜ਼ਾਰ ਸੀ ਅਤੇ ਉਨ੍ਹਾਂ ਦੇ ਨਾਲ ਯੇਸ਼ੂਆ ਦਾ ਪੁੱਤਰ ਯੋਜ਼ਾਬਾਦ ਅਤੇ ਬਿਨੂੰਈ ਦਾ ਪੁੱਤਰ ਨੋਅਦਯਾਹ ਲੇਵੀ ਵੀ ਸਨ।
  • 34 ਅਸੀਂ ਸਭ ਵਸਤਾਂ ਦੀ ਗਿਣਤੀ-ਮਿਣਤੀ ਕੀਤੀ ਅਤੇ ਫਿਰ ਉਨ੍ਹਾਂ ਸਭਨਾ ਦਾ ਕੁੱਲ ਤੋਂਲ ਲਿਖਿਆ।
  • 35 ਫਿਰ ਜਲਾਵਤਨੀਆਂ ਨੇ ਜਿਹੜੇ ਕੈਦ ਤੋਂ ਵਾਪਸ ਪਰਤੇ ਸਨ, ਇਸਰਾਏਲ ਦੇ ਪਰਮੇਸ਼ੁਰ ਅੱਗੇ ਹੋਮ ਦੀਆਂ ਭੇਟਾਂ ਚੜਾਈਆਂ। ਉਨ੍ਹਾਂ ਨੇ ਸਾਰੇ ਇਸਰਾਏਲ ਲਈ 12 ਬਲਦ, 96 ਭੇਡੂ, 77 ਲੇਲੇ ਅਤੇ 12 ਬੱਕਰੇ ਪਾਪ ਦੀ ਭੇਟਾਂ ਵਜੋਂ ਚੜਾੇ। ਇਹ ਸਭ ਕੁਝ ਯਹੋਵਾਹ ਲਈ ਹੋਮ ਦੀ ਭੇਟ ਸੀ।
  • 36 ਫ਼ੇਰ ਉਨ੍ਹਾਂ ਨੇ ਪਾਤਸ਼ਾਹ ਦਾ ਖਤ ਆਗੂਆਂ ਅਤੇ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਵੱਲ ਦੇ ਰਾਜਪਾਲਾਂ ਨੂੰ ਦੇ ਦਿੱਤਾ। ਫ਼ੇਰ ਉਨ੍ਹਾਂ ਲੋਕਾਂ ਨੇ ਲੋਕਾਂ ਨੂੰ ਅਤੇ ਮੰਦਰ ਨੂੰ ਸਹਾਰਾ ਦਿੱਤਾ।