- 1 ਮਿਰਯਮ ਅਤੇ ਹਾਰੂਨ ਨੇ ਮੂਸਾ ਦੇ ਖਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਸਦੀ ਆਲੋਚਨਾ ਕੀਤੀ ਕਿਉਂਕਿ ਉਸਨੇ ਇੱਕ ਇਥੋਂ ਕੁਸ਼ੀ ਔਰਤ ਨਾਲ ਸ਼ਾਦੀ ਕੀਤੀ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਮੂਸਾ ਲਈ ਇਹ ਸਹੀ ਨਹੀਂ ਸੀ ਕਿ ਉਹ ਕਿਸੇ ਇਥੋਂ ਕੂਸ਼ੀ ਔਰਤ ਨਾਲ ਸ਼ਾਦੀ ਕਰੇ।
- 2 ਉਨ੍ਹਾਂ ਨੇ ਆਪਣੇ-ਆਪ ‘ਚ ਸੋਚਿਆ, “ਕੀ ਯਹੋਵਾਹ ਨੇ ਲੋਕਾਂ ਨਾਲ ਗੱਲ ਕਰਨ ਲਈ ਸਿਰਫ਼ ਮੂਸਾ ਨੂੰ ਹੀ ਇਸਤੇਮਾਲ ਕੀਤਾ ਹੈ? ਕੀ ਉਹ ਸਾਡੇ ਰਾਹੀਂ ਵੀ ਨਹੀਂ ਬੋਲਿਆ?”ਪਰ ਯਹੋਵਾਹ ਨੇ ਉਨ੍ਹਾਂ ਨੂੰ ਸੁਣ ਲਿਆ।
- 3 (ਮੂਸਾ ਬਹੁਤ ਨਿਰਮਲ ਬੰਦਾ ਸੀ ਉਹ ਕਦੇ ਵੀ ਪਾਪ ਨਹੀਂ ਕਰਦਾ ਸੀ ਅਤੇ ਨਾ ਹੀ ਫ਼ਢ਼ਾਂ ਮਾਰਦਾ ਸੀ। ਉਹ ਧਰਤੀ ਉਤਲੇ ਕਿਸੇ ਵੀ ਮਨੁੱਖ ਨਾਲੋ ਵਧੇਰੇ ਨਿਮਾਣਾ ਸੀ।)
- 4 ਇਸ ਲਈ, ਅਚਾਨਕ ਯਹੋਵਾਹ ਆ ਗਿਆ ਅਤੇ ਮੂਸਾ, ਹਾਰੂਨ ਅਤੇ ਮਿਰਯਮ ਨਾਲ ਗੱਲ ਕੀਤੀ ਯਹੋਵਾਹ ਨੇ ਆਖਿਆ, “ਤੁਸੀਂ ਤਿੰਨੇ ਜਣੇ, ਹੁਣੇ ਮੰਡਲੀ ਵਾਲੇ ਤੰਬੂ ਕੋਲ ਆਉ।”ਇਸ ਲਈ ਮੂਸਾ, ਹਾਰੂਨ ਅਤੇ ਮਿਰਯਮ ਤੰਬੂ ਕੋਲ ਚਲੇ ਗਏ।
- 5 ਯਹੋਵਾਹ ਲੰਮੇ ਬੱਦਲ ਵਿੱਚੋਂ ਉਤਰਿਆ ਅਤੇ ਤੰਬੂ ਦੇ ਪ੍ਰਵੇਸ਼ ਉੱਤੇ ਖਲੋ ਗਿਆ। ਯਹੋਵਾਹ ਨੇ ਅਵਾਜ਼ ਦਿੱਤੀ, “ਹਾਰੂਨ ਅਤੇ ਮਿਰਯਮ!” ਹਾਰੂਨ ਅਤੇ ਮਿਰਯਮ ਉਸ ਕੋਲ ਚਲੇ ਗਏ।
- 6 ਪਰਮੇਸ਼ੁਰ ਨੇ ਆਖਿਆ, “ਮੇਰੀ ਗੱਲ ਸੁਣੋ! ਜੇਕਰ ਤੁਹਾਡੇ ਦਰਮਿਆਨ ਕੋਈ ਵੀ ਨਬੀ ਹੈ, ਮੈਂ, ਯਹੋਵਾਹ, ਉਸ ਨੂੰ ਦਰਸ਼ਨ ਵਿੱਚ ਆਪਣੇ-ਆਪ ਨੂੰ ਦਿਖਾਵਾਂਗਾ। ਮੈਂ ਉਸ ਨਾਲ ਸੁਪਨਿਆਂ ਵਿੱਚ ਗੱਲਾਂ ਕਰਾਂਗਾ।
- 7 ਪਰ ਮੂਸਾ ਉਸ ਤਰ੍ਹਾਂ ਦਾ ਨਹੀਂ ਹੈ। ਮੂਸਾ ਮੇਰਾ ਵਫ਼ਾਦਾਰ ਸੇਵਕ ਹੈ। ਮੈਂ ਆਪਣੇ ਪੂਰੇ ਘਰ ਨਾਲ ਉਸ ਉੱਤੇ ਭਰੋਸਾ ਕਰਦਾ ਹਾਂ।
- 8 ਜਦੋਂ ਮੈਂ ਉਸਦੇ ਨਾਲ ਗੱਲ ਕਰਦਾ ਹਾਂ। ਮੈਂ ਉਸਦੇ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਦਾ ਹਾਂ। ਮੈਂ ਗੁਝੇ ਅਰਥਾਂ ਵਾਲੀਆਂ ਕਹਾਣੀਆ ਦੀ ਵਰਤੋਂ ਨਹੀਂ ਕਰਦਾ ਮੈਂ ਉਹ ਗੱਲਾਂ ਉਸਨੂੰ ਸਾਫ਼-ਸਾਫ਼ ਦਿਖਾ ਦਿੰਦਾ ਹਾਂ ਜਿਹੜੀਆਂ ਮੈਂ ਚਾਹੁੰਦਾ ਹਾਂ ਕਿ ਉਹ ਜਾਣੇ। ਮੂਸਾ ਯਹੋਵਾਹ ਦੇ ਬਿੰਬ ਵੱਲ ਝਾਕ ਸਕਦਾ ਹੈ। ਇਸ ਲਈ ਤੁਸੀਂ ਮੇਰੇ ਸੇਵਕ ਮੂਸਾ ਦੇ ਖਿਲਾਫ਼ ਬੋਲਣ ਲੱਗੇ ਕਿਉਂ ਨਹੀਂ ਡਰੇ?
- 9 ਯਹੋਵਾਹ ਉਨ੍ਹਾਂ ਉੱਤੇ ਬਹੁਤ ਖਫ਼ਾ ਸੀ। ਯਹੋਵਾਹ ਉਨ੍ਹਾਂ ਨੂੰ ਛੱਡ ਗਿਆ।
- 10 ਤੰਬੂ ਤੋਂ ਬੱਦਲ ਉੱਪਰ ਉਠਿਆ ਹਾਰੂਨ ਨੇ ਆਸੇ-ਪਾਸੇ ਮੁੜਕੇ ਮਿਰਯਮ ਵੱਲ ਦੇਖਿਆ। ਉਸਦਾ ਰੰਗ ਬਰਫ਼ ਵਰਗਾ ਸਫ਼ੇਦ ਸੀ ਉਸ ਨੂੰ ਚਮੜੀ ਦੀ ਭਿਆਨਕ ਬਿਮਾਰੀ ਸੀ।
- 11 ਫ਼ੇਰ ਹਾਰੂਨ ਨੇ ਮੂਸਾ ਨੂੰ ਆਖਿਆ, “ਸ੍ਰੀਮਾਨ ਜੀ ਕਿਰਪਾ ਕਰਕੇ ਸਾਨੂੰ ਸਾਡੇ ਮੂਰਖਤਾ ਭਰੇ ਪਾਪ ਲਈ ਮਾਫ਼ ਕਰ ਦਿਉ।
- 12 ਉਸਦੇ ਮਾਸ ਨੂੰ ਮੁਰਦਾ ਜਨਮੇ ਬੱਚੇ ਦੇ ਮਾਸ ਵਾਂਗ ਨਾ ਝੜਨ ਦਿਉ।” (ਕਈ ਵਾਰੀ ਕੋਈ ਬੱਚਾ ਇਸੇ ਤਰ੍ਹਾਂ ਅਧੇ ਖਾਧੇ ਹੋਏ ਮਾਸ ਨਾਲ ਪੈਦਾ ਹੁੰਦਾ ਹੈ।)
- 13 ਇਸ ਲਈ ਮੂਸਾ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, “ਪਰਮੇਸ਼ੁਰ ਕਿਰਪਾ ਕਰਕੇ ਇਸਨੂੰ ਇਸ ਬਿਮਾਰੀ ਤੋਂ ਛੁਟਕਾਰਾ ਦਿਵਾਉ।”
- 14 ਯਹੋਵਾਹ ਨੇ ਮੂਸਾ ਨੂੰ ਜਵਾਬ ਦਿੱਤਾ, “ਜੇ ਉਸਦਾ ਪਿਤਾ ਉਸਦੇ ਚਿਹਰੇ ਉੱਤੇ ਥੁੱਕੇ, ਕੀ ਉਹ ਸੱਤਾਂ ਦਿਨਾਂ ਤੀਕ ਸ਼ਰਮਿੰਦਾ ਹੀ ਬੈਠੀ ਰਹੇਗੀ। ਇਸ ਲਈ ਉਸਨੂੰ ਸੱਤਾਂ ਦਿਨਾਂ ਲਈ ਡੇਰੇ ਤੋਂ ਬਾਹਰ ਜਾਣ ਦਿਉ। ਫ਼ੇਰ ਬਿਮਾਰੀ ਠੀਕ ਹੋ ਜਾਵੇਗੀ ਅਤੇ ਉਹ ਡੇਰੇ ਵਿੱਚ ਵਾਪਸ ਆ ਸਕੇਗੀ।”
- 15 ਇਸ ਲਈ ਉਨ੍ਹਾਂ ਨੇ ਮਿਰਯਮ ਨੂੰ ਸੱਤ ਦਿਨਾਂ ਲਈ ਡੇਰੇ ਤੋਂ ਬਾਹਰ ਕੱਢ ਦਿੱਤਾ। ਅਤੇ ਲੋਕ ਉਸ ਥਾਂ ਤੋਂ ਉਦੋਂ ਤੱਕ ਨਹੀਂ ਹਿੱਲੇ। ਜਦੋਂ ਤੱਕ ਕਿ ਉਸਨੂੰ ਵਾਪਿਸ ਨਹੀਂ ਲਿਆਂਦਾ ਗਿਆ।
- 16 ਇਸਤੋਂ ਮਗਰੋਂ ਲੋਕ ਹਸੇਰੋਥ ਛੱਡਕੇ ਪਾਰਾਨ ਦੇ ਮਾਰੂਥਲ ਨੂੰ ਚਲੇ ਗਏ। ਲੋਕਾਂ ਨੇ ਪਾਰਾਨ ਮਾਰੂਥਲ ਵਿੱਚ ਡੇਰਾ ਲਾ ਲਿਆ।
Numbers 12
- Details
- Parent Category: Old Testament
- Category: Numbers
ਗਿਣਤੀ ਕਾਂਡ 12