wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


ਗਿਣਤੀਕਾਂਡ 13
  • 1 ਯਹੋਵਾਹ ਨੇ ਮੂਸਾ ਨੂੰ ਆਖਿਆ,
  • 2 “ਕੁਝ ਲੋਕਾਂ ਨੂੰ ਕਨਾਨ ਦੀ ਧਰਤੀ ਦੀ ਪੜਤਾਲ ਕਰਨ ਲਈ ਭੇਜੋ। ਇਹੀ ਉਹ ਧਰਤੀ ਹੈ ਜਿਹੜੀ ਮੈਂ ਇਸਰਾਏਲ ਦੇ ਲੋਕਾਂ ਨੂੰ ਦੇਵਾਂਗਾ। ਬਾਰ੍ਹਾਂ ਪਰਿਵਾਰ-ਸਮੂਹਾਂ, ਹਰੇਕ ਵਿੱਚੋਂ ਇੱਕ ਆਗੂ ਨੂੰ ਭੇਜੋ।”
  • 3 ਇਸ ਲਈ ਮੂਸਾ ਨੇ ਯਹੋਵਾਹ ਦਾ ਆਦੇਸ਼ ਮੰਨਿਆ। ਉਸ ਨੇ ਇਨ੍ਹਾਂ ਆਗੂਆਂ ਨੂੰ ਭੇਜ ਦਿੱਤਾ ਜਦੋਂ ਕਿ ਲੋਕਾਂ ਨੇ ਪਾਰਾਨ ਦੇ ਮਾਰੂਥਲ ਵਿੱਚ ਡੇਰਾ ਲਾਇਆ ਹੋਇਆ ਸੀ। ਇਹ ਇਸਰਾਏਲ ਦੇ ਲੋਕਾਂ ਦੇ ਆਗੂ ਸਨ।
  • 4 ਇਨ੍ਹਾਂ ਆਗੂਆਂ ਦੇ ਨਾਮ ਸਨ:
  • 5 ਸ਼ਿਮਓਨ ਦੇ ਪਰਿਵਾਰ-ਸਮੂਹ ਵਿੱਚੋਂ, ਸ਼ਾਫ਼ਾਟ ਹੋਰੀ ਦਾ ਪੁੱਤਰ;
  • 6 ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ, ਕਾਲੇਬ, ਯਫ਼ੁੰਨਾਹ ਦਾ ਪੁੱਤਰ;
  • 7 ਯਿੱਸਾਕਾਰ ਦੇ ਪਰਿਵਾਰ-ਸਮੂਹ ਵਿੱਚੋਂ, ਯੂਸੁਫ਼ ਦਾ ਪੁੱਤਰ ਯਿਗਾਲ;
  • 8 ਅਫ਼ਰਾਈਮ ਦੇ ਪਰਿਵਾਰ-ਸਮੂਹ ਵਿੱਚੋਂ, ਨੂਨ ਦਾ ਪੁੱਤਰ ਹੋਸ਼ੇਆ;
  • 9 (ਯਹੋਸ਼ੂਆ) ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ, ਰਾਫ਼ੂ ਦਾ ਪੁੱਤਰ ਪਲਟੀ;
  • 10 ਜ਼ਬੂਲੁਨ ਦੇ ਪਰਿਵਾਰ-ਸਮੂਹ ਵਿੱਚੋਂ, ਸੋਦੀ ਦਾ ਪੁੱਤਰ ਗਦ੍ਦੀਏਲ;
  • 11 (ਮਨਸ਼ਹ) ਯੂਸਫ਼ ਦੇ ਪਰਿਵਾਰ-ਸਮੂਹ ਵਿੱਚੋਂ, ਸੂਸੀ ਦਾ ਪੁੱਤਰ ਗੱਦੀ;
  • 12 ਦਾਨ ਦੇ ਪਰਿਵਾਰ-ਸਮੂਹ ਵਿੱਚੋਂ, ਗਮਲੀ ਦਾ ਪੁੱਤਰ ਅੰਮੀਏਲ;
  • 13 ਆਸ਼ੇਰ ਦੇ ਪਰਿਵਾਰ-ਸਮੂਹ ਵਿੱਚੋਂ, ਮੀਕਾਏਲ ਦਾ ਪੁੱਤਰ ਸਥੂਰ;
  • 14 ਨਫ਼ਤਾਲੀ ਦੇ ਪਰਿਵਾਰ-ਸਮੂਹ ਵਿੱਚੋਂ, ਵਾਫ਼ਸੀ ਦਾ ਪੁੱਤਰ ਨਹਬੀ;
  • 15 ਗਾਦ ਦੇ ਪਰਿਵਾਰ-ਸਮੂਹ ਵਿੱਚੋਂ, ਮਾਕੀ ਦਾ ਪੁੱਤਰ ਗਊਏਲ;
  • 16 ਇਹ ਉਨ੍ਹਾਂ ਆਦਮੀਆਂ ਦੇ ਨਾਮ ਹਨ ਜੋ ਮੂਸਾ ਦੁਆਰਾ ਉਸ ਧਰਤੀ ਦੀ ਪਰਖ ਕਰਨ ਲਈ ਘੱਲੇ ਗਏ ਸਨ। (ਮੂਸਾ ਨੇ ਨੂਨ ਦੇ ਪੁੱਤਰ ਹੋਸ਼ੇਆ ਨੂੰ ਯਹੋਸ਼ੁਆ ਬੁਲਾਇਆ ਕਰਦਾ ਸੀ।)
  • 17 ਜਦੋਂ ਮੂਸਾ ਇਨ੍ਹਾਂ ਆਦਮੀਆਂ ਨੂੰ ਕਨਾਨ ਦੀ ਪਰਖ ਪੜਤਾਨ ਲਈ ਭੇਜ ਰਿਹਾ ਸੀ ਤਾਂ ਉਸਨੇ ਆਖਿਆ, “ਨੇਗੇਵ ਵਿੱਚੋਂ ਲੰਘਕੇ ਪਹਾੜੀ ਪ੍ਰਦੇਸ਼ ਵਿੱਚ ਜਾਉ।
  • 18 ਇਹ ਦੇਖੋ ਕਿ ਧਰਤੀ ਕਿਹੋ ਜਿਹੀ ਲੱਗਦੀ ਹੈ। ਉਥੇ ਰਹਿਣ ਵਾਲੇ ਲੋਕਾਂ ਦੀ ਜਾਣਕਾਰੀ ਹਾਸਿਲ ਕਰੋ। ਕੀ ਉਹ ਤਾਕਤਵਰ ਹਨ ਜਾਂ ਕਮਜ਼ੋਰ ਹਨ? ਕੀ ਉਹ ਬਹੁਤ ਸਾਰੇ ਹਨ। ਜਾਂ ਥੋੜੀ ਗਿਣਤੀ ਵਿੱਚ ਹਨ?
  • 19 ਉਸ ਧਰਤੀ ਬਾਰੇ ਜਾਣਕਾਰੀ ਹਾਸਿਲ ਕਰੋ ਜਿਥੇ ਉਹ ਰਹਿੰਦੇ ਹਨ। ਕੀ ਉਹ ਚੰਗੀ ਧਰਤੀ ਉੱਤੇ ਰਹਿੰਦੇ ਹਨ ਜਾਂ ਬੁਰੇ ਉੱਤੇ? ਉਹ ਕਿਹੋ ਜਿਹੇ ਨਗਰਾਂ ਵਿੱਚ ਰਹਿੰਦੇ ਹਨ? ਕੀ ਉਨ੍ਹਾਂ ਨਗਰਾਂ ਦੀ ਰਾਖੀ ਕਰਨ ਲਈ ਕੰਧਾਂ ਹਨ? ਕੀ ਉਹ ਨਗਰ ਮਜ਼ਬੂਤੀ ਨਾਲ ਸੁਰਖਿਅਤ ਕੀਤੇ ਗਏ ਹਨ?
  • 20 ਅਤੇ ਉਸ ਧਰਤੀ ਦੀਆਂ ਹੋਰਨਾਂ ਗੱਲਾਂ ਬਾਰੇ ਵੀ ਜਾਣਕਾਰੀ ਹਾਸਿਲ ਕਰੋ। ਕੀ ਇਹ ਮਿੱਟੀ, ਪੌਦੇ ਉਗਾਉਣ ਵਾਸਤੇ ਚੰਗੀ ਉਪਜਾਊ ਹੈ। ਜਾਂ ਕੀ ਇਹ ਘੱਟ ਉਪਜਾਊ ਹੈ। ਕੀ ਇਸ ਧਰਤੀ ਉੱਤੇ ਰੁਖ ਹਨ? ਅਤੇ, ਉਸ ਧਰਤੀ ਤੋਂ ਕੁਝ ਫ਼ਲ ਵੀ ਲੈਕੇ ਆਉ।” (ਇਹ ਉਹ ਸਮਾਂ ਸੀ ਜਦੋਂ ਅੰਗੂਰਾਂ ਦੀ ਅਗੇਤੀ ਫ਼ਸਲ ਪੱਕ ਗਈ ਹੋਵੇਗੀ।)
  • 21 ਇਸ ਲਈ ਉਹ ਉਸ ਪ੍ਰਦੇਸ਼ ਦੀ ਪਰਖ ਪੜਤਾਲ ਕਰਨ ਲਈ ਚਲੇ ਗਏ। ਉਨ੍ਹਾਂ ਨੇ ਸੀਨ ਦੇ ਮਾਰੂਥਲ ਤੋਂ ਰੇਹੋਬ ਅਤੇ ਲੇਬੋ ਹਾਮਾਥ ਤੱਕ ਦੇ ਇਲਾਕੇ ਦੀ ਪਰਖ ਪੜਤਾਲ ਕੀਤੀ।
  • 22 ਉਹ ਨੇਗੇਵ ਰਾਹੀਂ ਉਸ ਇਲਾਕੇ ਵਿੱਚ ਦਾਖਲ ਹੋਏ ਅਤੇ ਹਬਰੋਨ ਵੱਲ ਚਲੇ ਗਏ। (ਹਬਰੋਨ ਦਾ ਨਗਰ ਮਿਸਰ ਦੇ ਸੋਆਨ ਨਗਰ ਤੋਂ ਸੱਤ ਸਾਲ ਪਹਿਲਾਂ ਉਸਾਰਿਆ ਗਿਆ ਸੀ।) ਅਹਿਮਾਨ ਸ਼ੇਸ਼ਈ ਅਤੇ ਤਲਮਈ ਉਥੇ ਰਹਿੰਦੇ ਸਨ। ਇਹ ਆਦਮੀ ਅਨਾਕ ਦੇ ਉੱਤਰਾਧਿਕਾਰੀ ਸਨ।
  • 23 ਫ਼ੇਰ ਉਹ ਆਦਮੀ ਅਸ਼ਕੋਲ ਵਾਦੀ ਵੱਲ ਚਲੇ ਗਏ। ਉਥੇ ਇਨ੍ਹਾਂ ਆਦਮੀਆ ਨੇ ਅੰਗੂਰਾਂ ਦੀ ਵੇਲ ਤੋਂ ਇੱਕ ਟਹਿਣੀ ਤੋੜ ਲਈ। ਟਹਿਣੀ ਉੱਤੇ ਅੰਗੂਰਾਂ ਦੇ ਗੁਛੇ ਲੱਗੇ ਹੋਏ ਸਨ। ਉਨ੍ਹਾਂ ਨੇ ਟਹਿਣੀ ਨੂੰ ਇੱਕ ਡੰਡੇ ਉੱਤੇ ਟੰਗ ਲਿਆ। ਅਤੇ ਦੋ ਆਦਮੀ ਇਸਨੂੰ ਚੁੱਕੇ ਤੁਰਨ ਲੱਗੇ ਉਨ੍ਹਾਂ ਨੇ ਕੁਝ ਅਨਾਰ ਅਤੇ ਅੰਜੀਰ ਵੀ ਚੁੱਕ ਲਈ।
  • 24 ਇਸ ਥਾਂ ਨੂੰ ਅਸ਼ਕੋਲ ਵਾਦੀ ਸਦਿਆ ਜਾਂਦਾ ਸੀ। ਕਿਉਂਕਿ ਇਹੀ ਉਹ ਥਾਂ ਸੀ ਜਿਥੋਂ ਇਸਰਾਏਲ ਦੇ ਆਦਮੀਆਂ ਨੇ ਅੰਗੂਰਾ ਦਾ ਗੁਛਾ ਤੋੜਿਆ ਸੀ।
  • 25 ਉਨ੍ਹਾਂ ਆਦਮੀਆਂ ਨੇ ਉਸ ਪ੍ਰਦੇਸ਼ ਦੀ 40 ਦਿਨ ਤੱਕ ਪੜਤਾਲ ਕੀਤੀ। ਫ਼ੇਰ ਉਹ ਡੇਰੇ ਨੂੰ ਵਾਪਸ ਚਲੇ ਗਏ।
  • 26 ਇਸਰਾਏਲ ਦੇ ਲੋਕਾਂ ਨੇ ਪਾਰਾਨ ਦੇ ਮਾਰੂਥਲ ਅੰਦਰ ਕਾਦੇਸ਼ ਦੇ ਨੇੜੇ ਡੇਰਾ ਲਾਇਆ ਹੋਇਆ ਸੀ। ਆਦਮੀ ਮੂਸਾ ਅਤੇ ਹਾਰੂਨ ਅਤੇ ਹੋਰ ਸਾਰੇ ਇਸਰਾਏਲੀ ਲੋਕਾਂ ਕੋਲ ਗਏ। ਆਦਮੀਆਂ ਨੇ ਮੂਸਾ ਨੂੰ, ਹਾਰੂਨ ਨੂੰ, ਅਤੇ ਸਾਰੇ ਲੋਕਾਂ ਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਜਿਹੜੀਆਂ ਉਨ੍ਹਾਂ ਨੇ ਦੇਖੀਆਂ ਸਨ। ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਉਸ ਧਰਤੀ ਦੇ ਫ਼ਲ ਵੀ ਦਿਖਾਏ।
  • 27 ਆਦਮੀਆਂ ਨੇ ਮੂਸਾ ਨੂੰ ਦੱਸਿਆ, “ਅਸੀਂ ਉਸ ਧਰਤੀ ਵੱਲ ਗਏ ਸਾਂ ਜਿਥੇ ਤੁਸੀਂ ਸਾਨੂੰ ਭੇਜਿਆ ਸੀ। ਉਹ ਧਰਤੀ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਹੈ। ਇਹ ਕੁਝ ਫ਼ਲ ਹਨ ਜਿਹੜੇ ਉਥੇ ਉੱਗਦੇ ਹਨ।
  • 28 ਪਰ ਉਥੇ ਰਹਿਣੇ ਵਾਲੇ ਲੋਕ ਬਹੁਤ ਤਾਕਤਵਰ ਹਨ। ਸ਼ਹਿਰ ਬੜੇ ਵੱਡੇ ਹਨ। ਸ਼ਹਿਰ ਮਜ਼ਬੂਤੀ ਨਾਲ ਸੁਰਖਿਅਤ ਕੀਤੇ ਹੋਏ ਹਨ। ਅਸੀਂ ਉਥੇ ਰਹਿਣ ਵਾਲੇ ਕੁਝ ਅਨਾਕੀ ਲੋਕਾਂ ਨੂੰ ਵੀ ਦੇਖਿਆ।
  • 29 ਮਾਲੇਕੀ ਲੋਕ ਨੇਗੇਵ ਵਿੱਚ ਰਹਿੰਦੇ ਹਨ। ਹਿੱਤੀ, ਯਬੂਸੀ ਅਤੇ ਅਮੋਰੀ ਪਹਾੜੀ ਪ੍ਰਦੇਸ਼ ਵਿੱਚ ਰਹਿੰਦੇ ਹਨ। ਕਨਾਨੀ ਯਰਦਨ ਨਦੀ ਅਤੇ ਸਮੁੰਦਰ ਦੇ ਨੇੜੇ ਰਹਿੰਦੇ ਹਨ।”
  • 30 ਕਾਲੇਬ ਨੇ ਮੂਸਾ ਦੇ ਨੇੜੇ ਬੈਠੇ ਲੋਕਾਂ ਨੂੰ ਸ਼ਾਂਤ ਹੋ ਜਾਣ ਲਈ ਆਖਿਆ, ਫ਼ੇਰ ਕਾਲੇਬ ਨੇ ਆਖਿਆ, “ਸਾਨੂੰ ਉਥੇ ਜਾਣਾ ਚਾਹੀਦਾ ਹੈ ਅਤੇ ਉਸ ਧਰਤੀ ਉੱਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ। ਅਸੀਂ ਬੜੀ ਆਸਾਨੀ ਨਾਲ ਉਸ ਧਰਤੀ ਉੱਤੇ ਕਬਜ਼ਾ ਕਰ ਸਕਦੇ ਹਾਂ।”
  • 31 ਪਰ ਉਨ੍ਹਾਂ ਆਦਮੀਆਂ ਨੇ, ਜਿਹੜੇ ਉਸਦੇ ਨਾਲ ਗਏ ਸਨ, ਆਖਿਆ, “ਅਸੀਂ ਉਨ੍ਹਾਂ ਲੋਕਾਂ ਨਾਲ ਨਹੀਂ ਲੜ ਸਕਦੇ! ਉਹ ਸਾਡੇ ਨਾਲੋਂ ਬਹੁਤ ਤਾਕਤਵਰ ਹਨ।”
  • 32 ਅਤੇ ਉਨ੍ਹਾਂ ਲੋਕਾਂ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਦੱਸਿਆ ਕਿ ਉਹ ਉਸ ਧਰਤੀ ਦੇ ਲੋਕਾਂ ਨੂੰ ਹਰਾਉਣ ਦੇ ਸਮਰਥ ਨਹੀਂ ਸਨ। ਉਨ੍ਹਾਂ ਨੇ ਆਖਿਆ, ਉਹ ਧਰਤੀ ਜਿਹੜੀ ਅਸੀਂ ਦੇਖੀ ਹੈ, ਤਾਕਤਵਰ ਲੋਕਾਂ ਨਾਲ ਭਰੀ ਪਈ ਹੈ। ਉਹ ਲੋਕ ਇੰਨੇ ਤਾਕਤਵਰ ਹਨ ਕਿ ਬੜੀ ਆਸਾਨੀ ਨਾਲ ਹਰ ਉਸ ਬੰਦੇ ਨੂੰ ਹਰਾ ਸਕਦੇ ਹਨ ਜਿਹੜਾ ਉਥੇ ਜਾਵੇਗਾ।
  • 33 ਅਸੀਂ ਉਥੇ ਦਿਓ-ਕਦ ਨਫ਼ੀਲੀਮ ਲੋਕਾਂ ਨੂੰ ਦੇਖਿਆ! (ਅਨਾਕ ਦੇ ਉੱਤਰਾਧਿਕਾਰੀ ਨਫ਼ੀਲੀਮ ਲੋਕਾਂ ਵਿੱਚੋਂ ਹਨ।) ਉਨ੍ਹਾ ਨੇ ਸਾਡੇ ਵੱਲ ਇਸ ਤਰ੍ਹਾਂ ਦੇਖਿਆ ਜਿਵੇਂ ਅਸੀਂ ਛੋਟੇ-ਛੋਟੇ ਟਿੱਡੇ ਹੋਈਏ। ਹਾਂ, ਅਸੀਂ ਉਨ੍ਹਾਂ ਦੇ ਸਾਮ੍ਹਣੇ ਟਿੱਡੀਆਂ ਵਰਗੇ ਹੀ ਸਾਂ!”